Share on Facebook

Main News Page

ਇਤਿਹਾਸ ਦੀ ਵਿਡੰਬਣਾ...
-: ਬਲਦੀਪ ਸਿੰਘ ਰਾਮੂੰਵਾਲੀਆ
21 June 2016

ਸਿੱਖਾਂ 'ਚ ਇਤਿਹਾਸ ਲਿਖਣ ਦੀ ਪ੍ਰਵਿਰਤੀ ਕੋਈ ੧੬ ਵੀਂ ਸਦੀ 'ਚ ਸ਼ੁਰੂ ਹੋਈ ਵਾਰਤਕ ਤੇ ਕਾਵਿਕ ਰੂਪ 'ਚ। ਪਹਿਲੇ ਜੋ ਸਭ ਤੋਂ ਇਤਿਹਾਸ ਦੇ ਸਰੋਤ ਨੇ ਉਹ ਹਨ ਜਨਮ ਸਾਖੀਆਂ, ਵਾਰਾਂ, ਬਿਲਾਸ, ਕਾਵਿਕ ਗ੍ਰੰਥ (ਮਹਿਮਾ ਪ੍ਰਕਾਸ਼, ਸੂਰਜ ਪ੍ਰਕਾਸ਼, ਪੰਥ ਪ੍ਰਕਾਸ਼ ਆਦਿ) ...ਜਦ ਸਾਡੇ ਇਹਨ੍ਹਾਂ ਲਿਖਾਰੀਆਂ ਨੇ ਇਤਿਹਾਸ ਲਿਖਣਾ ਸ਼ੁਰੂ ਕੀਤਾ, ਤਾਂ ਉਸ ਵਕਤ ਪੰਜਾਬ ਤੇ ਦੋ ਮਤਾਂ ਸਨਾਤਨੀ ਤੇ ਇਸਲਾਮ ਉਹਨਾਂ ਦੇ ਸਾਹਮਣੇ ਸਨ /ਇਸਲਾਮ ਅੰਦਰ ਤਾਂ ਉਸ ਨੂੰ ਪੀਰ /ਫਕੀਰ /ਪੈਗੰਬਰ ਮੰਨਿਆਂ ਨਹੀਂ ਜਾਂਦਾ, ਜੋ ਮੁਅਜ਼ਜ਼ਾ (ਕਰਾਮਾਤ) ਨ ਦਿਖਾ ਸਕੇ... ਇਸਲਾਮ ਦੀਆਂ ਕਿਤਾਬਾਂ ਕਰਾਮਾਤਾਂ ਨਾਲ ਭਰੀਆਂ ਪਈਆਂ ਨੇ ...

...ਦੂਸਰੀ ਤਰਫ ਸਨਾਤਨੀ ਮੱਤ ਇਸ ਦੇ ਪੁਰਾਣ ਖਾਸ ਤੌਰ 'ਤੇ ਕਰਾਮਾਤੀ ਅੰਸ਼ਾਂ ਨਾਲ ਲਬਰੇਜ਼ ਨੇ, ਪੁਜਾਰੀਆਂ ਨੇ ਆਪਣੇ ਹਰ ਇਸ਼ਟ ਨਾਲ ਬਹੁਤ ਸਾਰੀਆਂ ਅਣ-ਕੁਦਰਤੀ ਘਟਨਾਵਾਂ ਜੋੜ ਕੇ ਉਹਨਾਂ ਦੀ ਮਹਾਨਤਾ ਪ੍ਰਗਟ ਕੀਤੀ ਹੈ। (ਜਦ ਕਿ ਹਕੀਕਤ ਕੁਝ ਹੋਰ ਆ)

...ਹੁਣ ਜਦ ਸਾਡੇ ਸਿੱਖ ਲਿਖਾਰੀ ਗੁਰੂ ਸਾਹਿਬਾਨ ਦੇ ਜੀਵਨ ਘਟਨਾਵਾਂ ਨੂੰ ਕਾਗਜ਼ ਦੀ ਹਿੱਕ 'ਤੇ ਚਿਤਰਣ ਲੱਗੇ ਤਾਂ ਉਹਨ੍ਹਾਂ ਸਾਹਮਣੇ ਪੁਰਾਣਿਕ ਤੇ ਕਤੇਬੀ ਮਤ ਦੀਆਂ ਕਹਾਣੀਆਂ ਸਨ, ਸੋ ਉਹਨਾਂ ਨੇ ਸੋਚਿਆ ਕਿ ਜੇਕਰ ਅਸੀਂ ਸਾਡੇ ਗੁਰੂ ਸਾਹਿਬ ਦੇ ਜੀਵਨ ਨਾਲ ਕਰਾਮਾਤੀ ਅੰਸ਼ ਨਹੀਂ ਜੋੜਾਂਗੇ, ਤਾਂ ਸ਼ਾਇਦ ਸਾਡੇ ਗੁਰੂ ਸਾਹਿਬਾਨ ਇਹਨ੍ਹਾਂ ਦੋਨਾਂ ਮੱਤਾਂ ਦੇ ਇਸ਼ਟਾਂ ਜਿਨ੍ਹਾਂ ਉਚੇਰਾ ਸਤਿਕਾਰਤ ਥਾਂ ਸਮਾਜਿਕ ਖੇਤਰ ਅੰਦਰ ਨਹੀਂ ਪ੍ਰਾਪਤ ਕਰ ਪਾਉਣਗੇ /(ਉਹਨਾਂ ਗੁਰਮੁਖਾਂ ਦੀ ਭਾਵਨਾਂ ਨਹੀਂ ਮਾੜੀ ਸੀ, ਪਰ ਉਹਨਾਂ ਨੇ ਇਤਿਹਾਸ ਲਿਖਣ ਵਖਤ ਜੋ ਇਹ ਬੱਜਰ ਗਲਤੀ ਕਰ ਲਈ, ਜਾਣੇ ਅਣਜਾਣੇ 'ਚ ਉਹ ਬਾਣੀ ਦੇ ਆਸ਼ੇ ਨਾਲੋ ਸਿੱਖਾਂ ਨੂੰ ਤੋੜ ਗਈ ਤੇ ਗੁਰੂ ਸਾਹਿਬ ਦੇ ਮਹਾਨ ਕਰਤਿਤਵ ਨੂੰ ਬਸ ਜਾਦੂਗਰੀ ਤੱਕ ਸੀਮਤ ਕਰ ਦਿਤਾ ਜੋ ਕਿ ਉਹਨਾਂ ਮਹਾਨ ਪੁਰਸ਼ਾ ਦੀਆਂ ਘਾਲਣਾਵਾਂ ਨਾਲ ਬੇਇੰਨਸਾਫੀ ਸੀ)...ਬਸ ਇਸੇ ਡਰ ਚੋ ਉਹਨਾਂ ਨੇ ਗੁਰੂ ਸਾਹਿਬ ਨੂੰ ਕਰਾਮਤੀ ਰੂਪ ਚ ਪ੍ਰਗਟ ਕਰਨ ਦੀ ਕੋਸ਼ਿਸ਼ ਕੀਤੀ ....

ਉਦਾਹਰਣ ਲਈ ਗੁਰੂ ਨਾਨਕ ਸਾਹਿਬ ਨੂੰ ਕਹਿੰਦੇ ਸੱਪ ਨੇ ਛਾਂ ਕੀਤੀ, ਜਦ ਉਹ ਸੌਂ ਰਹੇ ਸਨ ਤੇ ਸੂਰਜ ਦੀ ਟਿੱਕੀ ਤਪ ਰਹੀ ਸੀ, ਅਸਲ ਵਿਚ ਇਹੋ ਜਿਹੀਆਂ ਕਹਾਣੀਆਂ ਦੂਜੇ ਮੱਤਾਂ 'ਚ ਵੀ ਮੌਜੂਦ ਸਨ ਦੇਖੋ

੧. ਸਨਾਤਨੀ ਮਤ 'ਚ ਵਿਸ਼ਨੂੰ ਨੂੰ ਸੱਪ ਦੁਆਰਾ ਛਾਂ ਕਰਨ ਦਾ ਉਸਦੀ ਸੇਜਾ ਤੇ ਵਿਸ਼ਰਾਮ ਕਰਨ ਦਾ ਪੂਰਾ ਪ੍ਰਸੰਗ ਹੈ।

੨. ਸਿੱਧਾਂ 'ਚ ਵੀ ਇਹੋ ਜ਼ਿਹੀਆਂ ਕਹਾਣੀਆਂ ਪ੍ਰਚਲਿਤ ਸਨ ਸ਼ਿਵ ਦੇ ਗਲੇ ਦਾ ਸ਼ਿੰਗਾਰ ਹੀ ਸੱਪ ਬਣਿਆ।

੩. ਫਾਰਸੀ ਦੀ ਕਿਤਾਬ ਕਸ਼ਫ ਉਲ ਮਹਿਜੂਬ (ਕ੍ਰਿਤ ਸ਼ੇਖ ਅਬੂ ਅਲ ਹਸਨ ੧੦੦੯-੧੦੭੨ ਈ.) ਵਿੱਚ ਵੀ ਰੱਬੀ ਪਿਆਰਾ ਅਬਦੁਲਾ ਸੁੱਤਾ ਪਿਆ ਹੈ ਤੇ ਸੱਪ ਉਸਨੂੰ ਹਵਾ ਝੱਲ ਰਿਹਾ ਹੈ

੪. ਮਹਾਤਮਾ ਬੁੱਧ ਨਾਲ ਵੀ ਇਹੋ ਜਿਹੀ ਕਹਾਣੀ ਆ ਕਿ ਉਹ ਸਮਾਧੀ 'ਚ ਲੀਨ ਆ ਤੇ ਸੂਰਜ ਸਿਖਰ ਤੇ ਪਹੁੰਚਾ, ਤਾਂ ਇੱਕ ਸੱਪ ਨੇ ਫਨ ਖਿਲਾਰ ਕਿ ਮਹਾਤਮਾ ਬੁਧ ਨੂੰ ਛਾਂ ਕਰ ਲਈ, ਉਸਦੇ ਚੇਲੇ ਬਹੁਤ ਹੈਰਾਨ (ਉਸਦੀਆਂ ਸੱਪ ਦੀ ਛਾਂ ਵਾਲੀਆਂ ਮੂਰਤੀਆਂ ਮਿਲਦੀਆਂ)

ਅਸਲ 'ਚ ਜਦੋਂ ਕੋਈ ਰੱਬੀ ਪਿਆਰਾ ਮਹਾਨ ਕਾਰਜ ਕਰਦਾ ਹੈ, ਜੋ ਕਿ ਅਸੰਭਵ ਜਾਪਦੇ ਹਨ, ਤਾਂ ਉਹਨਾਂ ਬਾਰੇ ਰਵਾਇਤਾਂ ਪ੍ਰਚਲਿਤ ਹੁੰਦੀਆਂ ਹਨ।

ਉਹਨਾਂ ਦੇ ਸਮਕਾਲੀ ਜਾਂ ਬਾਅਦ ਦੇ ਲੋਕ ਹੈਰਾਨੀ ਦੇ ਵਾਯੂ ਮੰਡਲ ਵਿੱਚ ਇਹਨਾਂ ਰਵਾਇਤਾਂ ਤੇ ਅਸਚਰਜਤਾ ਨੂੰ ਕਰਾਮਾਤੀ ਰੂਪ ਦਿੰਦੇ ਹਨ... ਪਰ ਸਿਆਣਿਆਂ ਦਾ ਕੰਮ ਬਣਦਾ ਹੈ ਕਿ ਉਹ ਪੁਰਾਣਿਕ ਮਿਥਿਆਸ ਵਾਲੇ ਸਮੁੰਦਰ 'ਚੋਂ ਇਤਿਹਾਸ ਰੂਪੀ ਖੁਸ਼ਕ ਟਾਪੂ ਖੋਜਣ ...

ਬੰਦੇ ਖੋਜੁ ਦਿਲ ਹਰ ਰੋਜ ਨ ਫਿਰੁ ਪਰੇਸਾਨੀ ਮਾਹਿ।


ਜੇ ਕਿਸੇ ਪਾਠਕ ਨੇ ਕੁਮੈਂਟ ਕਰਨਾ ਹੋਵੇ ਤਾਂ ਇੱਥੇ ਕਲਿੱਕ ਕਰਕੇ ਕਰ ਸਕਦਾ ਹੈ।


ਵਾਹਿ ਗੁਰੂ ਜੀ ਕਾ ਖ਼ਾਲਸਾ, ਵਾਹਿ ਗੁਰੂ ਜੀ ਕੀ ਫ਼ਤਿਹ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸ'ਚ ਬੋਲਣ ਅਤੇ ਸ'ਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org  and cannot be held responsible for their views.  Read full details....

Go to Top