Share on Facebook

Main News Page

ਸਿੱਖ ਹਿੰਦੂ ਹੈ ਦੀ ਭਾਵਨਾ ਚੋਂ ਉਪਜੀ ਕਿਤਾਬ " ਸਾਹਿਬੇ ਕਮਾਲ ਗੁਰੂ ਗੋਬਿੰਦ ਸਿੰਘ ਜੀ, ਲਾਲਾ ਦੌਲਤ ਰਾਏ ਦੀ ਨਜ਼ਰ 'ਚ ".....੧
-: ਬਲਦੀਪ ਸਿੰਘ ਰਾਮੂੰਵਾਲੀਆ

ਲਾਲਾ ਦੌਲਤ ਰਾਏ ਇਕ ਆਰੀਆ ਸਮਾਜੀ ਸੀ, ਪੱਕਾ ਠੋਸ (ਆਰੀਆ ਸਮਾਜੀ ਸਿਰਫ ਵੇਦਾਂ ਤੇ ਵੈਦਿਕ ਰੀਤਾਂ ਨੂੰ ਮੰਨਦੇ ਹਨ / ਉਹ ਕਿਸੇ ਦੇਵੀ ਦੇਵਤੇ ਨੂੰ ਨਹੀਂ ਮੰਨਦੇ... ਇੱਕ ਈਸ਼ਵਰਵਾਦੀ ਹੁੰਦੇ ਹਨ) ਉਸਨੇ ੧੯੦੧ 'ਚ ਇੱਕ ਉਰਦੂ 'ਚ ਕਿਤਾਬ ਲਿਖੀ ਸੀ "ਸਵਾਨਿ ਉਮਰੀ ਗੁਰੂ ਗੋਬਿੰਦ ਸਿੰਘ ਜੀ" ਉਨ੍ਹਾਂ ਸਮਿਆਂ 'ਚ ਇਹ ਕਿਤਾਬ ਇੱਕ ਆਰੀਆ ਸਮਾਜੀ ਦੁਆਰਾ ਗੁਰੂ ਗੋਬਿੰਦ ਸਿੰਘ ਜੀ ਜੀਵਨ ਪ੍ਰਕਿਰਿਆ ਦਾ ਮੁਲਾਂਕਣ ਕਰਦਿਆਂ ਕਾਫੀ ਸਲਾਹੀ ਗਈ ਸੀ (ਅੱਜ ਵੀ ਇਸ ਕਿਤਾਬ ਦੀ ਬਿਕਰੀ ਧੜਾ ਧੜ ਹੁੰਦੀ ਹੈ, ਅੱਜ ਤੱਕ ਗੁਰੂ ਗੋਬਿੰਦ ਸਿੰਘ ਜੀ ਦੀ ਜੀਵਨੀ 'ਤੇ ਲਿਖੀਆਂ ਕਿਤਾਬਾਂ 'ਚੋਂ ਸਭ ਤੋਂ ਵਧ ਇਹ ਹੀ ਵਿਕਦੀ ਹੈ)...

ਇਸ ਕਿਤਾਬ ਦੇ ਜ਼ਰੀਏ ਉਸਨੇ ਸਿੱਖ ਪੰਥ ਦੀ ਵਖਰੀ ਹੋਂਦ ਤੋਂ ਸਾਫ ਇਨਕਾਰ ਕੀਤਾ ਤੇ ਇਹ ਸਾਬਿਤ ਕਰਨ ਦੀ ਕੋਸ਼ਿਸ਼ ਕੀਤੀ, ਕਿ ਸਿੱਖ ਪੰਥ ਤਾਂ ਸਨਾਤਨੀ /ਹਿੰਦੂ ਮਤ ਦਾ ਸੁਧਾਰਵਾਦੀ ਅੰਗ ਹੈ... ਪਰ ਸਾਡੇ ਮੂਰਖ ਲਾਣੇ ਨੇ ਇਸ ਕਿਤਾਬ ਦੀ ਗੁਹਜ ਰਮਜ਼ ਨਾ ਸਮਝ ਕਿ ਆਪਣੇ ਹਥੀਂ ਇਸਦੀਆਂ ਹਜ਼ਾਰਾਂ ਕਾਪੀਆਂ ਵੰਡੀਆਂ... ਸਭ ਤੋਂ ਨਮੋਸ਼ ਪ੍ਰਚਾਰਕ ਜਮਾਤ ਨੇ ਕੀਤਾ ਜਿਸ ਇਸਦਾ ਪ੍ਰਚਾਰ ਪ੍ਰਸਾਰ ਕੀਤਾ...

ਆਉ ਕਿਤਾਬ ਦੀਆਂ ਟੂਕਾਂ ਤੇ ਨਜ਼ਰਸਾਨੀ ਮਾਰੀਏ ਤੇ ਦੇਖੀਏ ਕਿ ਕਿਸ ਤਰ੍ਹਾਂ ਇਹ ਰਾਸ਼ਟਰਵਾਦ ਦੀ ਪਿੱਠ ਪੂਰਦੀ ਹੈ ਤੇ ਖਾਲਸੇ ਦੇ ਨਿਆਰੇਪਣ ਨੂੰ ਗੰਧਲਾ ਕਰਨ ਦੀ ਕੋਸ਼ਿਸ਼ ਕਰਦੀ ਹੈ...

  1. ਭੂਮਿਕਾ 'ਚ ਲਾਲਾ ਦੌਲਤ ਰਾਇ ਗੁਰੂ ਗੋਬਿੰਦ ਸਿੰਘ ਨੂੰ ਦੇਸ਼ ਭਗਤ ਲਿਖਦਾ ਹੈ। ਪੰਨਾਂ ੨੧

  2. ਮੁੱਖਬੰਧ 'ਚ ਲਾਲਾ ਜੀ ਲਿਖਦੇ ਹਨ "ਗੁਰੂ ਗੋਬਿੰਦ ਸਿੰਘ ਜੀ ਨੇ ਹਿੰਦੂ ਧਰਮ ਵਿੱਚ ਸੁਧਾਰ ਹੀ ਕੀਤਾ ਤੇ ਹਿੰਦੂ ਦੀ ਹਾਲਤ ਨੂੰ ਪਲਟਾ ਦਿਤਾ, ਨਾ ਕੋਈ ਨਵਾਂ ਧਰਮ ਚਲਾਇਆ ਤੇ ਨਾ ਹੀ ਕਿਸੇ ਨਵੇਂ ਫਿਰਕੇ ਦੀ ਨੀਂਹ ਰੱਖੀ।" ਪੰਨਾਂ ੨੫

  3. ਮੁੱਖਬੰਧ 'ਚ ਹੀ ਅਗੇ ਲਿਖਦਾ ਹੈ "ਐਨ ਸੰਭਵ ਸੀ ਕਿ ਹਿੰਦੂ ਧਰਮ ਦਾ ਜ਼ਹਾਜ਼ ਹੀ ਗਰਕ ਹੋ ਜਾਂਦਾ ਅਤੇ ਵੈਦਿਕ ਧਰਮ ਦੇ ਸੇਵਕ ਸਦਾ ਲਈ ਸੰਸਾਰ ਤੋਂ ਅਲੋਪ ਹੋ ਜਾਂਦੇ / ਇਸ ਨਿਰਾਸਤਾ ਦੇ ਸਮੇਂ ਬਾਬਰ ਦੇ ਦੌਰ ਵਿੱਚ ਇੱਕ ਅਜਿਹਾ ਮਲਾਹ ਪੈਦਾ ਹੋਇਆ, ਜਿਸ ਨੇ ਕਿ ਵੈਦਿਕ ਧਰਮ ਦੀਆਂ ਨੀਹਾਂ ਤੇ ਹਿੰਦੂਆਂ ਦੀ ਹੋਂਦ ਨੂੰ ਅਜਿਹਾ ਮੋਢਾ ਦਿਤਾ ਕਿ ਉਸ ਦੇ ਸੁਘੜ ਤੇ ਲਾਇਕ ਉਤਰਾਧਿਕਾਰੀਆਂ ਨੇ ਉਨ੍ਹਾਂ ਨੂੰ ਤੂਫਾਨ ਵਿੱਚ ਗਰਕ ਹੋਣ ਤੋਂ ਬਚਾ ਲਿਆ / ਇਹ ਮਲਾਹ ਕੌਣ ਸੀ? ਇਹ ਗੁਰੂ ਨਾਨਕ ਦੇਵ ਜੀ ਸਨ।" ਪੰਨਾਂ ੪੮

  4. ਲਾਲਾ ਜੀ ਅੱਗੇ ਲਿਖਦੇ ਹਨ "ਗੁਰੂ ਨਾਨਕ ਦੇਵ ਜੀ ਨੇ ਹਿੰਦੂ ਧਰਮ ਦੀਆਂ ਸਾਰੀਆਂ ਧਾਰਮਿਕ ਤੁਰਟੀਆਂ ਨੂੰ ਤੇ ਤਰੇੜਾਂ ਨੂੰ ਧਰਮ ਦੀ ਪਵਿਤ੍ਰਤਾ 'ਚੋਂ ਪੁਣ ਛਾਣ ਕੇ ਕਿਸੇ ਹੱਦ ਤੱਕ ਸਾਫ ਕੀਤਾ।" ਪੰਨਾਂ ੪੮

  5. "ਗੁਰੂ ਨਾਨਕ ਦੇਵ ਜੀ ਨੇ ਹਿੰਦੂਆਂ ਨੂੰ ਉਪਦੇਸ਼ ਕੀਤਾ ਕਿ ਇਕ ਈਸ਼ਵਰ ਤੋਂ ਸਿਵਾਏ ਕਿਸੇ ਹੋਰ ਦੀ ਪੂਜਾ ਉਨ੍ਹਾਂ ਲਈ ਅਯੋਗ ਹੈ... ਉਨ੍ਹਾਂ ਨੂੰ ਦ੍ਰਿੜ ਕਰਵਾਇਆ ਕਿ ਉਨੇ ਦੇ ਵੱਡੇ ਵਡੇਰੇ (ਲੇਖਕ ਦਾ ਭਾਵ ਵੈਦਿਕ ਧਰਮ ਤੋਂ ਹੈ) ਪ੍ਰਮਾਤਮਾ ਨੂੰ ਅਕਾਲ ਤੇ ਸਰੀਰ ਤੋਂ ਰਹਿਤ ਮੰਨਦੇ ਸਨ ਤੇ ਬੁੱਤ ਪੂਜਾ ਤੋਂ ਘ੍ਰਿਣਾ ਕਰਦੇ ਸਨ।" ਪੰਨਾਂ ੪੯

  6. ਅੱਗੇ ਲਾਲਾ ਜੀ ਲਿਖਦੇ ਹਨ "ਇਹੋ ਕਾਰਨ ਹੈ ਕਿ ਮੁਸਲਮਾਨ ਵੀ ਅਜਿਹੇ ਦਲੇਰ ਵਿਅਕਤੀ ਦੇ ਖਿਲਾਫ ਨਾ ਹੋਏ, ਜੋ ਹਿੰਦੂਆਂ ਨੂੰ ਉਨ੍ਹਾਂ ਦੇ ਮੁਲਾਬਲੇ 'ਤੇ ਲਿਆਉਣ ਦੀ ਨੀਂਹ ਰੱਖ ਰਿਹਾ ਸੀ।" ਪੰਨਾਂ ੫੦

  7. ਮੁੱਖਬੰਧ 'ਚ ਅਖੀਰ ਤੇ ਲਾਲਾ ਜੀ ਲਿਖਦੇ ਹਨ "ਇਸ ਹਸਤੀ ਨੇ ਹਿੰਦੂ ਧਰਮ ਦੀ ਨਈਆ ਨੂੰ ਤੂਫਾਨ ਵਿਚੋਂ ਕੱਢਿਆ ਹੀ ਨਹੀਂ, ਸਗੋਂ ਕੰਢੇ 'ਤੇ ਆ ਖੜਾ ਕੀਤਾ / ਹਿੰਦੂ ਧਰਮ ਦੇ ਸੁੱਕ ਚੁੱਕੇ ਤੇ ਕੁਮਲਾ ਗਏ ਬਾਗ ਲਈ ਉਹ ਰਹਿਮਤ ਦੀ ਵਰਖਾ ਤੇ ਉਜੜ ਰਹੇ ਚਮਨ ਦਾ ਮਾਲੀ ਤੇ ਦਰਦ ਵੰਡਾਉਣ ਵਾਲਾ ਸੀ, ਪਰ ਉਹ ਕੌਣ ਸੀ? ਹਾਂ, ਉਹ ਸਨ ਗੁਰੂ ਗੋਬਿੰਦ ਸਿੰਘ।" ਪੰਨਾਂ ੬੦

ਚਲਦਾ ...


ਜੇ ਕਿਸੇ ਪਾਠਕ ਨੇ ਕੁਮੈਂਟ ਕਰਨਾ ਹੋਵੇ ਤਾਂ ਇੱਥੇ ਕਲਿੱਕ ਕਰਕੇ ਕਰ ਸਕਦਾ ਹੈ।


ਵਾਹਿ ਗੁਰੂ ਜੀ ਕਾ ਖ਼ਾਲਸਾ, ਵਾਹਿ ਗੁਰੂ ਜੀ ਕੀ ਫ਼ਤਿਹ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸ'ਚ ਬੋਲਣ ਅਤੇ ਸ'ਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org  and cannot be held responsible for their views.  Read full details....

Go to Top