Share on Facebook

Main News Page

ਲਮਹੋਂ ਨੇ ਖਤਾ ਕੀ, ਤੋ ਉੜ ਜਾਏਗਾ ਪੰਜਾਬ (2017)
-: ਮਨਮੀਤ ਸਿੰਘ, ਕਾਨਪੁਰ

ਪਿਛਲੇ ਦਿਨਾਂ ਵਿਚ ਸੋਸ਼ਲ ਮੀਡਿਆ ਵਿਚ ਇਕ ਮੇਸੈਜ ਚਲਿਆਂ ਸੀ, ਉੜਤਾ ਪੰਜਾਬ ਮੂਵੀ ਪੰਜਾਬ ਵਾਸਿਆਂ ਲਈ ਇਕ ਸੀਸ਼ਾ ਹੈ। ਸ਼ੀਸ਼ਾ ਕਦੀ ਝੂਠ ਨਹੀਂ ਬੋਲਦਾ ਭਾਵੇ ਉਸ ਦੇ ਟੁਕਣੇ-ਟੁਕਣੇ ਕਿਉਂ ਨਾ ਕਰ ਦਿਤੇ ਜਾਣ, ਉਹ ਆਪਣੀ ਸੱਚ ਬੋਲਣ ਦੀ ਫਿਤੱਰਤ ਕਦੀ ਵੀ ਨਹੀਂ ਛੱਡਦਾ। ਇਸ ਕਰਕੇ ਪੰਜਾਬੀ ਹੋਣ ਦੇ ਨਾਤੇ ਅਸੀਂ ਵੀ ਪੁਜ ਗਏ ਸ਼ੀਸ਼ਾ ਵੇਖਣ। ਜੇ ਸ਼ੀਸ਼ਾ ਧੁੰਧਲਾ ਹੋਵੇ ਤਾਂ ਉਸ ਵਿਚ ਅੱਕਸ ਸਾਫ ਨਹੀਂ ਦਿਸਦਾ। ਠੀਕ ਧੂੰਧਲੇ ਸ਼ੀਸ਼ੇ ਦੀ ਤਰ੍ਹਾਂ ਹੀ ਆਪਣੇ ਨੂੰ ਲਗੀ ਉੜਤਾ ਪੰਜਾਬ। ਉੜਤਾ ਪੰਜਾਬ, ਜਿਸ ਵਿਚ ਪੰਜਾਬ ਦਾ ਅਕਸ ਸਾਫ ਨਹੀਂ ਦਿਸਦਾ।

ਉੜਤਾ ਪੰਜਾਬ ਤਾਂ ਉਸਦੀ ਟੀਮ ਨੂੰ ਦਿਸ ਰਿਹਾ ਸੀ ਲੇਕਿਨ ਉਹ ਇਹ ਦੇਖਣ ਵਿਚ ਰਤਾ ਵੀ ਕਾਮਯਾਬ ਨਾ ਹੋ ਸਕੀ, ਕਿ ਆਖਿਰ ਪੰਜਾਬ ਹੀ ਕਿਉਂ ਉੜ ਰਿਹਾ ਹੈ ਜਦਕਿ ਭਾਰਤ ਪਾਕਿਸਤਾਨ ਦੀ 2300 ਕਿਮੀ. ਤੋ ਵੱਧ ਲੱਮੇ ਬਾਰਡਰ ਵਿਚੋ ਕੇਵਲ 550 ਕਿਮੀ. ਦਾ ਹਿੱਸਾ ਹੀ ਪੰਜਾਬ ਵਿਚੋ ਹੋ ਕੇ ਗੁਜਰਦਾ ਹੈ ਤੇ ਇਸ ਤੋ ਤਿਨ ਗੁਣਾਂ ਹਿੱਸਾ ਜੋ ਰਾਜਸਥਾਨ ਅਤੇ ਗੁਜਰਾਤ ਵਿਚੋ ਹੋ ਕੇ ਗੁਜਰਦਾ ਹੈ ਉਥੇਂ ਤਾਂ ਹਾਲੇ ਤਕ ਉਨ੍ਹਾਂ ਦੇ ਪਰ ਤਕ ਨਹੀਂ ਨਿਕਲੇ ਉਡਣਾ ਤਾਂ ਬੜੀ ਦੂਰ ਦੀ ਹੱਲ ਹੈ।

ਦਰਅਸਲ, ਪੰਜਾਬ ਦਾ ਉਡਣਾ ਦਿੱਲੀ ਅਤੇ ਪੰਜਾਬ ਦੀਆਂ ਸਾਰਿਆਂ ਪਾਰਟਿਆਂ ਦੀਆਂ ਸਰਕਾਰਾਂ ਦੀ ਦਾਹਕਿਆਂ ਦੀ ਨਾਕਾਮੀ ਦਾ ਨਤੀਜਾ ਹੈ ਕਿਉਂਕਿ ਪਿਛਲੇ ਕਈ ਦਹਾਕਿਆ ਵਿਚ ਸਾਰਿਆਂ ਹੀ ਪਾਰਟਿਆਂ ਦੀਆਂ ਸਰਕਾਰਾਂ ਰਹਿਆਂ ਹਨ। ਕੋਈ ਏਸਾ ਸਰਕਾਰੀ ਜਾਂ ਕਾਨੂਨੀ ਪ੍ਰਬੰਧ ਵੀ ਅੱਜ ਤਕ ਨਹੀਂ ਕੀਤਾ ਜਾ ਸਕਿਆ ਜਿਸ ਨਾਲ ਪੰਜਾਬ ਨੂੰ ਉਡਣ ਤੋ ਰੋਕਿਆਂ ਜਾ ਸਕੇਂ ਤੇ ਉਡਾਉਣ ਵਾਲਿਆਂ ਲਈ ਕੋਈ ਕਾਨੂਨੀ ਜਾਲ ਵਿੱਛਾਇਆਂ ਜਾ ਸਕੇਂ। ਪੰਜਾਬ ਦੇ ਜੇਲਾਂ ਵਿਚ ਬੰਦ ਲੋਕਾਂ ਦੇ ਮਾਮਲੇ ਜਿਆਦਾਤਰ ਮਾਮਲੇ ਨਸ਼ਿਆ ਨਾਲ ਸਬੰਧਤ ਨੇ, ਲੇਕਿਨ ਉਨ੍ਹਾਂ ਦਾ ਕਾਨੂਨੀ ਨਿਸਤਾਰਾ ਕੀ ਹੈ, ਇਹ ਨਸ਼ਿਆਂ ਦੇ ਵਿਆਪਾਰ ਤੇ ਅਸਰ ਕਰਦਾ ਹੈ। ਜਿਸਦਾ ਨਤੀਜਾ ਇਹ ਹੋ ਰਿਹਾ ਹੈ ਕਿ ਸ਼ਾਇਦ ਸਾਡੀ ਲੀਡਰਸ਼ੀਪ ਪੰਜਾਬ ਨੂੰ ਮੈਕਸਿਕੋ ਤੋ ਅਗੇ ਨੰਬਰ ਵਨ ਵੇਖਣ ਲਈ ਉਤਸ਼ਾਹਿਤ ਹੈ, ਜੇ ਹਾਲਾਤ ਇਦਾਂ ਹੀ ਰਹੇ ਤੇ ਕੂਝ ਤਾਂ ਕਰੋੜਪਤੀ ਤੋ ਅਰਬਪਤੀ ਹੋ ਜਾਣਗੇ ਤੇ ਕੂਝ ਨਹੀਂ ਬਥੇਰਿਆ ਮਾਵਾਂ ਆਪਣੇ ਪੁਤ ਗਵਾਂ ਚੁਕਿਆਂ ਹਨ ਤੇ ਕੂਝ ਨਹੀਂ ਬਥੇਰਿਆਂ ਲਾਇਨ ਵਿਚ ਧੀਆਂ ਲੈ ਕੇ ਵੀ ਖੜਿਆਂ ਹਨ।

ਪੰਜਾਬ ਦਾ ਕੋਈ ਵੀ ਲੀਡਰ ਖੁਲ ਕੇ ਨਸ਼ਿਆਂ ਦੀ ਮੁਖਾਲਫਤ ਨਹੀਂ ਕਰਦਾ ਕਿਉਂਕਿ ਉਹ ਚੰਗੀ ਤਰ੍ਹਾਂ ਨਾਲ ਜਾਣਦਾ ਹੈ ਕਿ ਉਸ ਦੇ ਮਾੜੇ ਚੰਗੇ ਕੰਮਾਂ ਤੋ ਬਾਦ ਵੀ ਉਸ ਨੂੰ ਲੀਡਰੀ ਕਿਨ੍ਹੇ ਦਵਾਈ ਹੋਈ ਹੈ। ਜੇ ਲੀਡਰਾਂ ਦੇ ਨਸ਼ਈ ਸਾਥੀ/ਵਰਕਰ (ਸਾਰੇ ਨਹੀਂ ਬਥੇਰੇ, ਕਿਉਂਕਿ ਸਾਰੇ ਇਕ ਤਰਾਜੂ ਵਿਚ ਨਹੀਂ ਤੋਲੇ ਜਾ ਸਕਦੇ) ਉਨ੍ਹਾਂ ਦਾ ਸਾਥ ਛੱਡ ਜਾਣ ਤਾਂ ਲੀਡਰੀ ਕਿਨ੍ਹਾਂ ਦੇ ਸਿਰ ਤੇ ਹੋਣੀ ਹੈ ਇਹ ਉਹ ਵੀ ਚੰਗੀ ਤਰ੍ਹਾਂ ਨਾਲ ਜਾਣਦੇ ਹਨ। ਇਸ ਕਰਕੇ ਪੰਜਾਬ ਹੁਣ Drug Hub ਬਣ ਚੁਕਿਆ ਹੈ। ਹੁਣ ਉਹ ਦਿਨ ਦੂਰ ਨਹੀਂ ਜਦੋ ਪੰਜਾਬ ਦੀ ਨਿਕੱਮੀ ਲੀਡਰਸੀਪ ਆਪਣੇ ਚੁਨਾਵੀ ਘੋਸ਼ਣਾਪੱਤਰਾਂ ਵਿਚ ਹੋਰ ਸਟੇਟਾਂ ਵਾੰਗੂ ਜਿਵੇ ਉਹ ਆਪਣੇ ਸੁਬਿਆਂ ਵਿਚ ਥਾਂ-ਥਾਂ ਤੇ Industrial Park ਬਨਾਉਣ ਦਾ ਵਾਦਾ ਕਰਦੇ ਹਨ ਉਸ ਤਰ੍ਹਾਂ ਹੀ ਇਹ ਪੰਜਾਬ ਵਿਚ Drug Park ਬਨਾਉਣ ਦੇ ਵਾਦੇ ਅਵਾਮ ਨਾਲ ਕਰਿਆ ਕਰਣਗੇ ਕਿਉਂਕਿ ਅਵਾਮ ਦਹਾਕਿਆਂ ਤੋ ਚਲ ਰਹੇ ਇਸ ਵਰਤਾਰੇ ਕਾਰਣ ਪਾਵਨ ਗੁਰਬਾਣੀ ਤੋ ਟੁਟਦੀ ਜਾ ਰਹੀ ਹੈ ਤੇ ਲੀਡਰਸ਼ਿਪ ਨਸ਼ਈ ਅਵਾਮ ਦੀਆਂ ਵੋਟਾਂ ਤੇ ਮੋਜ ਉਡਾ ਰਹੀ ਹੈ।

ਪੰਜਾਬ ਦੀ ਲੀਡਰਸ਼ਿਪ ਨੇ ਕਦੀ ਵੀ ਪੰਜਾਬ ਦੀਆਂ ਸਮਸਿਆਵਾਂ ਨੂੰ Democratic ਤਰੀਕਿਆਂ ਨਾਲ ਜੋਰਦਾਰ ਢੰਗ ਨਾਲ ਨਹੀਂ ਚੁਕਿਆ ਤੇ ਨਾ ਹੀ ਸਲਝਾਇਆਂ ਹੈ। ਹਮੇਸ਼ਾਂ ਹੀ ਪੰਜਾਬ ਦੀਆਂ ਸਮਸਿਆਵਾਂ ਨੂੰ ਸੜਕ ਤੇ ਧਰਨੇ, ਜਲੂਸ ਹੁਲੜ ਨਾਲ ਹੀ ਨਿਪਟਾਣ ਦਾ ਜਤਨ ਕੀਤਾ ਗਿਆਂ, ਜਿਸਦਾ ਨਤੀਜਾ ਇਹ ਹੋਇਆਂ ਕਿ ਹਰ ਵਾਰੀ ਮੁੱਦੇ ਦੇ ਪੱਧਰ (value of issue)ਤੇ ਸਿੱਖ ਜਵਾਨੀ ਬੰਦੁਕਾਂ ਹੇਠ ਰੋਲ ਦਿਤੀ ਗਈ। ਇਨ੍ਹਾਂ ਸਬ ਤੋ ਮਿਲਿਆਂ ਕਿ ਸਿਆਸੀ ਲੀਡਰਾਂ ਨੂੰ ਫੋਟੋ ਛਪਾਣ ਦਾ ਮੋਕਾ ਤੇ ਧਾਰਮਕ ਲਿਡਰਾਂ ਨੂੰ ਬਰਸੀ ਮਨਾਉਣ ਲਈ ਇਕ ਹੋਰ ਸ਼ਹੀਦ ਤੇ ਦੁਨਿਆਂ ਦੀ ਨਜਰੇ ਸਿੱਖ ਬਣ ਗਿਆਂ ਭੜਥੂ ਸਿੰਘ। ਜੇ ਸੁਹਿਰਦਤਾ ਨਾਲ ਵਾਚਿਐ ਤਾਂ ਇਦਾਂ ਦੇ ਲੀਡਰਾਂ ਦੇ ਹੁੰਦੇ ਹੋਏ ਪੰਜਾਬ ਤਾਂ ਕੱਲ ਹੀ ਉਡ ਜਾਣਾ ਸੀ ਜੇ ਨਹੀਂ ਉਡ ਸਕਿਆ ਤਾਂ ਰੱਬ ਦੀ ਮੇਹਰ ਹੀ ਆਖੀ ਜਾ ਸਕਦੀ ਹੈ, ਹਾਲੇ ਬਹੁਤੀ ਜੋਸ਼ ਵਿਚ ਨਾ ਆ ਜਾਈਏ ਅੱਜ ਵੀ ਪੰਜਾਬ ਉਡ ਸਕਦਾ ਹੈ। ਜੇ ਲੀਡਰ ਇਦਾਂ ਦੇ ਹੀ ਰਹੇ ਤਾਂ ਕੱਲ ਨਾ ਸਹੀ ਪਰਸੋ ਤਕ ਤਾਂ ਜਰੂਰ ਉਡ ਜਾਉਣਾ ਹੈ। ਪੰਜਾਬ ਨੇ ਉਡਣਾ ਕੇਵਲ ਨਸ਼ਿਆਂ ਦੇ ਹੀ ਕਾਰਣ ਨਹੀਂ ਉਨ੍ਹਾਂ ਸਬ ਕਾਰਣਾਂ ਕਰਕੇ ਹੈ ਜੋ ਪੰਜਾਬ ਵਿਚ ਨਸ਼ਾਂ ਵੱਧਾਉਂਦੇ ਨੇ ਤੇ ਨਾਲ ਹੀ ਜੋ ਨਸਿਆਂ ਦੇ ਕਰਕੇ ਅਚਨਚੇਤੀ ਵੱਧਦੇ ਜਾਨਦੇ ਨੇ, ਜਿਵੇਂ ਸਿਹਤ, ਪੜਾਈ, ਰੋਜਗਾਰ, ਕਿਰਸਾਣੀ, ਸਮਾਜਕ ਤੇ ਆਰਥਕ ਦੇ ਨਾਲ ਹੀ ਪਰਵਾਰ ਪੱਧਰ ਦੇ ਮੁੱਦੇ ਜੋ ਸਿੱਧੇ ਤੋਰ ਤੇ ਨਸ਼ਿਆਂ ਨਾਲ ਪ੍ਰਭਾਵਿਤ ਹੁੰਦੇ ਹਨ ਤੇ ਨਾਲ ਹੀ ਨਸ਼ਿਆਂ ਨੂੰ ਪ੍ਰਭਾਵਿਤ ਕਰਦੇ ਹਨ।

ਜੇ ਅਸੀਂ ਪੰਜਾਬ ਨੂੰ ਉਡਣਾ ਨਹੀਂ ਵੇਖਣਾ ਚਾਹੁੰਦੇ ਤਾਂ ਸਾਨੂੰ 2017 ਵਿਚ ਇਕ ਵਡਾ ਬਦਲਾਵ ਕਰਣਾ ਹੋਵੇਗਾ, ਇਹ ਬਦਲਾਵ ਲੀਡਰਸ਼ਿਪ ਦਾ ਹੋਣਾ ਚਾਹੀਦਾ ਹੈ ਜੋ ਪੰਜਾਬ ਨੂੰ ਉਡਣ ਤੋ ਬਚਾ ਲਵੇ ਨਹੀਂ ਤਾਂ ਕਸਰ ਤਾਂ ਅਖੋਤੀ ਲੀਡਰਾਂ ਨੇ ਕੋਈ ਵੀ ਛੱਡੀ ਨਹੀਂ ਹੈ ਭਾਵੇ ਉਹ ਕੀਸੀ ਵੀ ਰਾਜਨੀਤਿਕ ਪਾਰਟੀ ਦੇ ਹੋਣ। ਜੇ ਸਿਧੇ ਤੋਰ ਤੇ ਵੇਖਿਏ ਤਾਂ ਪੰਜਾਬ ਨੂੰ ਉਡਾਉਣ ਦਾ ਕੰਮ ਕਈ ਦਹਾਕਿਆ ਤੋ ਉਸ ਦੀ ਲੀਡਰਸ਼ਿਪ ਹੀ ਕਰ ਰਹੀ ਹੈ ਕੋਈ ਹੋਰ ਨਹੀਂ ਕਿਉਂਕਿ ਕਿਸੇ ਵੀ ਸੁਬੇ ਦੀ ਰਾਜ ਸੱਤਾ ਉਸ ਦੇ ਲੀਡਰਾਂ ਦੇ ਹੱਥ ਹੀ ਹੁੰਦੀ ਹੈ ਜੇ ਲੀਡਰ ਅਵਾਮ ਨਾਲ ਇਮਾਨਦਾਰ ਨਾ ਹੋਵੇ ਤਾਂ ਰਾਜ ਸੱਤਾ ਦਾ ਰੁਣ ਜਾਣਾ ਕੁਦਰਤੀ ਹੈ। ਪੰਜਾਬ ਵਿਚ ਵੀ ਇਹ ਭਾਣਾ ਵਾਪਰ ਰਿਹਾ ਹੈ। ਬਸ ਲੋੜ ਹੈ ਪੰਜਾਬ ਦੇ ਅਵਾਮ ਨੂੰ ਸਮਝਣ ਦੀ ਕਿ ਉਨ੍ਹਾਂ ਨੇ ਹੁਣ ਜੇ ਕੋਈ ਫਿਰ ਗਲਤੀ ਕੀਤੀ ਤਾਂ ਉਸਦਾ ਰਗਣਾ ਉਨ੍ਹਾਂ ਨੂੰ ਪੀੜੀ ਦਰ ਪੀੜੀ ਭੁਗਤਣਾ ਹੋਵੇਗਾ ਉਡਦੇ ਪੰਜਾਬ ਨੂੰ ਵੇਖ-ਵੇਖ ਕੇ। ਜੇ ਵੱਸਦੇ ਪੰਜਾਬ ਵਿਚ ਪੰਜਾਬੀ ਆਪ ਵੱਸਣਾ ਚਾਹੁੰਦੇ ਨੇ ਤੇ ਉਨ੍ਹਾਂ ਨੂੰ ਇਨ੍ਹਾਂ ਅਖੋਤੀ ਲੀਡਰਾਂ ਤੋ ਅਪਣਾ ਖਹਿਣਾ ਤੱਤਕਾਲ ਛੁੜਾ ਲੇਣਾ ਚਾਹਿਦਾ ਹੈ। ਸਾਨੂੰ ਇਕ ਨਵੀ ਲੀਡਰਸ਼ਿਪ ਚਾਹੀਦੀ ਹੈ, ਜੋ ਸਾਡੇ ਹਿੱਤਾਂ ਲਈ ਕੰਮ ਕਰ ਸਕੇ, ਜੋ ਪੰਜਾਬ ਦੇ ਅਵਾਮ ਦਾ ਰਾਜ ਪੰਜਾਬ ਲਈ ਪੈਦਾ ਕਰ ਸਕੇਂ।

ਇਥੇ ਕੋਈ ਇਹ ਨਾ ਸਮਝ ਲਵੇ ਕਿ ਇਨ੍ਹਾਂ ਵਿਚਾਰਾਂ ਨੂੰ ਆਮ ਆਦਮੀ ਪਾਰਟੀ ਲਈ ਕਹਿ ਰਹੇ ਹਾਂ। ਆਮ ਆਦਮੀ ਪਾਰਟੀ ਵੀ ਉਹੀ ਬੇਸੁਆਦੀ ਤੇ ਰਿਵਾਇਤੀ ਰਾਜਨੀਤਿ ਕਰ ਰਹੀ ਹੈ ਜੋ ਦੁਸਰਿਆਂ ਪਾਰਟਿਆਂ ਕਰਦਿਆ ਹਨ, ਬਸ ਫਰਕ ਇਤਨਾ ਹੈ ਕਿ ਉਹ ਉਸ ਮਨੁਖੀ ਸੁਭਾਵ ਦੇ ਨੁਕਤੇ ਨੂੰ ਸਮਝਦੀ ਹੈ ਕਿ ਜਿਆਦਾਤਰ ਮਨੁਖੀ ਸੁਭਾਵ ਲਗਾਤਾਰ ਆ ਰਹਿਆਂ ਚੀਜਾਂ ਅਤੇ ਵਿਵਸਥਾਵਾਂ ਨੂੰ ਕੁਝ ਸਮੇ ਬਾਦ ਬਦਲਣ ਦਾ ਹੁੰਦਾ ਹੈ। ਇਸੀ ਸਿਧਾੰਤ ਤੇ ਹੀ ਵਡਿਆਂ ਕੰਪਨਿਆਂ ਕੰਮ ਕਰਦੀ ਹਨ ਤੇ ਆਪਣਾ ਸਮਾਨ ਬਜਾਰ ਵਿਚ ਵੇਚਦਿਆਂ ਹਨ। ਜੇ ਬਦਲਣ ਵਿਚ ਕੋਈ ਲਾਹਾਂ ਮਿਲ ਜਾਵੇ ਤਾਂ ਬਹੁਤੇ ਲੋਕ ਤਾਂ ਆਪਣੇ ਮਾਂਪਿਆਂ ਨੂੰ ਬਦਲਣ ਵਿਚ ਕੋਈ ਸੰਕੋਚ ਨਾ ਕਰਣ। ਇਸ ਮਨੁਖੀ ਸੁਭਾਵ ਦਾ ਫਾਇਦਾ ਹੀ ਤਾਂ ਉਹ ਚੁਕਣਾ ਚਾਹੁੰਦੇ ਹਨ। ਇਸੇ ਲਈ ਉਨ੍ਹਾਂ ਦਿਲੀ ਤੋ ਬਾਦ ਪੰਜਾਬ ਨੂੰ ਚੁਣਿਆ ਕਿਉਂਕਿ ਪੰਜਾਬ ਦਾ ਅਵਾਮ ਆਪਣੀ ਲੀਡਰਸ਼ਿਪ ਬਦਲਣਾ ਚਾਹੁੰਦਾ ਹੈ ਤੇ ਉਸ ਦੇ ਕੋਲ ਕੋਈ ਹਲ ਵੀ ਨਹੀਂ ਹੈ। ਇਸ ਤੋ ਬਾਦ ਉਨ੍ਹਾਂ ਦਾ ਨਿਸ਼ਾਨਾ ਗੋਵਾ ਤੇ ਗੁਜਰਾਤ ਹੈ ਜਦਕਿ ਯੂ.ਪੀ. ਤੇ ਉਤਰਾਖੰਡ ਉਨ੍ਹਾਂ ਦੇ ਗਵਾੰਡ ਵਿਚ ਹਨ, ਲੇਕਿਨ ਉਹ ਜਾਣਦੇ ਨੇ ਕਿ ਇਥੇ ਦੇ ਲੋਕਾਂ ਕੋਲ ਬਦਲ ਦੀ ਲੀਡਰਸ਼ਿਪ ਹੈ। ਇਸ ਕਰਕੇ ਜੇ ਕੋਈ ਇਨ੍ਹਾਂ ਤੋਂ ਬਹੁਤੀ ਉਮੀਦ ਕਰੇ ਤਾਂ ਸ਼ਾਇਦ ਉਹ ਇਕ ਭੁਲੇਖਾ ਹੀ ਸਾਬਿਤ ਹੋਏਗਾ।

ਜੇ ਪੰਜਾਬ ਦਾ ਪੰਜਾਬੀ ਆਪਣਾ ਤੇ ਪੰਜਾਬ ਦਾ ਭਲਾ ਲੋਚਦਾ ਹੈ ਤਾਂ ਉਸ ਨੂੰ ਬਦਲ ਲਈ ਉਨ੍ਹਾਂ ਵੱਲ ਤਕਣਾ ਹੋਵੇਗਾ ਜਿਨ੍ਹਾਂ ਨੇ ਅੱਜ ਤਕ ਉਨ੍ਹਾਂ ਨੂੰ ਉਡਣ ਤੋ ਬਚਾਉਣ ਲਈ ਆਪਣੇ ਕੋਲ ਕੋਈ ਵੀ ਚੰਗਾ ਵਸੀਲਾ ਨਾ ਹੋਣ ਦੇ ਬਾਵਜੂਦ ਅਡੀ ਦਾ ਜੋਰ ਲਾਇਆਂ ਹੋਇਆ ਹੈ। ਜੋ ਹਰ ਹੀਲੇ ਵਸੀਲੇ ਪੰਜਾਬ ਨੂੰ ਉਡਦਾ ਹੋਇਆਂ ਨਹੀਂ ਦੇਖਣਾ ਚਾਹੁੰਦੇ ਹਨ। ਉਹ ਹਰ ਹੀਲੇ ਵਸੀਲੇ ਪੰਜਾਬ ਨੂੰ ਵਸਦਾ ਤੇ ਵੱਧਦਾ ਵੇਖਣਾ ਚਾਹੁੰਦੇ ਹਨ। ਜਿਨ੍ਹਾਂ ਨੇ ਪੰਜਾਬ ਨੂੰ ਹਸਦਾ ਵਸਦਾ ਵੇਖਣ ਲਈ ਆਪਣਿਆਂ ਸਾਰਿਆਂ ਜਿੰਦਗਿਆਂ ਸਮਰਪਿਤ ਕੀਤਿਆਂ ਹੋਇਆਂ ਹਨ। ਉਹ ਹਨ ਤੱਤ ਗੁਰਮਤਿ ਦਾ ਪ੍ਰਚਾਰ ਕਰਣ ਵਾਲੇ ਪ੍ਰਚਾਰਕ। ਜਿਨ੍ਹਾਂ ਤੋ ਅਸੀ ਚੰਗੀ ਤੇ ਸੁਚਜੀ ਸਰਕਾਰ ਦੀ ਉਮੀਦ ਕਰ ਸਕਦੇ ਹਾਂ ਕਿਉਂਕਿ ਜੇ ਪੰਜਾਬ ਵਿਚ ਅੱਜ ਪੰਜਾਬਿਅਤ ਕਿਰਦਾਰ ਦੀ ਕੋਈ ਰੋਸ਼ਨੀ ਕਾਇਮ ਹੈ ਤੇ ਇਨ੍ਹਾਂ ਪ੍ਰਚਾਰਕਾਂ ਦੇ ਹੋਸਲੇ ਕਰਕੇ ਹੀ ਹੈ।

ਇਹ ਗੱਲ ਇਨ੍ਹਾਂ ਪ੍ਰਚਾਰਕਾਂ ਨੂੰ ਵੀ ਸਿਰੇ ਤੋ ਸਮਝਣੀ ਹੋਵੇਗੀ ਕਿ ਜੇ ਇਹ ਆਪਣੀ ਧਾਰਮਕ ਬੰਦਿਸ਼ਾਂ ਕਰਕੇ ਸਿਆਸੀ ਮੈਦਾਨ ਵਿਚ ਨਾ ਕੁਦੇ ਤਾਂ ਹਾਲੇ ਤਾਂ ਗਿਰਾਵਟ ਕੇਵਲ ਸਿਧਾੰਤ ਨੂੰ ਤੋੜਨ ਮਰੋੜਨ ਵਿਚ ਲਗੀ ਹੈ ਅਗੋ ਤਾਂ ਰਬ ਹੀ ਰਾਖਾ ਹੈ। ਇਹ ਵੀ ਸਿਧਾੰਤਕ ਪੱਖ ਵੀ ਸਿੱਖ ਇਤਿਹਾਸ ਦਾ ਹੀ ਹੈ ਕਿ ਗੁਰੂ ਅਰਜਨ ਸਾਹਿਬ ਜੀ ਦੀ ਸ਼ਹਾਦਤ ਦੇ ਮਗਰੋ ਗੁਰੂ ਹਰਿ ਗੋਬਿੰਦ ਸਾਹਿਬ ਨੇ ਵਕਤ ਦੀ ਲੋੜ ਮੁਤਾਬਿਕ ਕਿਰਪਾਨਾਂ ਧਾਰਣ ਕੀਤਿਆ ਸਨ ਤੇ ਪੰਜਾਬਿਆਂ ਦੀ ਚੜਤ ਲਈ ਹੀ ਕੋਮ ਦੇ ਮਹਾਨ ਸਿੱਖਾਂ ਨੇ ਅਕਾਲੀ ਸਿਆਸਤ ਦੀ ਅਰੰਭਤਾ ਕੀਤੀ ਸੀ ਤੇ ਅਸੀਂ ਉਸ ਬਾਬੇ ਨਾਨਕ ਦੇ ਸਿੱਖ ਹਾਂ ਜੋ ਪੀਰੀ ਦੇ ਨਿਸ਼ਾਨ ਹੇਠਾਂ ਹੀ ਮੀਰੀ ਦੇ ਨਿਸ਼ਾਨ ਨੂੰ ਰਖਦੇ ਹਨ। ਅੱਜ ਦੇ ਹਲਾਤ ਫਿਰ ਉਸ ਸਮੇਂ ਨਾਲ ਮੇਲ ਖਾਉਂਦੇ ਪਏ ਹਨ ਜਦੋ ਅਕਾਲੀ ਸਿਆਸਤ ਅਰੰਭ ਹੋਈ। ਸਮਾਂ ਸੱਦ ਰਿਹਾਂ ਉਨ੍ਹਾਂ ਤੱਤ ਗੁਰਮਤਿ ਦੇ ਪ੍ਰਚਾਰਕਾਂ ਨੂੰ ਪੰਜਾਬ ਵਿਚ ਇਕ ਨਵੀ ਸਿਆਸਤ ਦਾ ਸੂਰਜ ਉਗਾਉਣ ਲਈ ਜੋ ਪੰਜਾਬ ਨੂੰ ਉਡਦਾ ਨਹੀਂ ਵੇਖਣਾ ਚਾਹੁੰਦੇ।

ਇਕ ਗੱਲ ਚੇਤੇ ਰਖੋ ਜੇ ਤੱਤ ਗੁਰਮਤਿ ਦੇ ਪ੍ਰਚਾਰਕ ਆਪਣਿਆਂ ਧਾਰਮਕ ਬੰਦਿਸ਼ਾਂ ਦੇ ਕਰਕੇ ਇਕ ਸਿਆਸੀ ਪਾਰਟੀ ਬਣਾ ਕੇ ਸਿਆਸੀ ਮੈਦਾਨ ਵਿਚ ਨਹੀਂ ਆਉਂਦੇ ਤਾਂ ਆਉਣ ਵਾਲੇ ਸਮੇਂ ਵਿਚ ਉਨ੍ਹਾਂ ਵਲੋ ਲਾਏ ਦੀਵਾਨਾਂ ਵਿਚ ਵੀ ਸੰਗਤਾਂ ਦੀ ਹਾਜਰੀ ਘਟਦੀ ਜਾਉਗੀ ਤੇ ਉਨ੍ਹਾਂ ਦਾ ਸੰਘਰਸ਼ ਵੱਧਦਾ ਜਾਵੇਗਾ ਕਿਉਂਕਿ ਲੀਡਰਸ਼ਿਪ ਤਾਂ ਪੰਜਾਬ ਨੂੰ ਉਡਾ ਕੇ ਹੀ ਖੂਸ਼ ਹੋਵੇਗੀ ਕਿਉਂਕਿ ਉਹ ਤਾਂ ਪਿਛਲੇ ਕਈ ਦਹਕਿਆਂ ਤੋ ਪੰਜਾਬ ਨੂੰ ਉਡਾਉਣ ਦਾ ਹੀ ਜਤਨ ਕਰ ਰਹੇ ਹਨ। ਜੇ ਤੱਤ ਗੁਰਮਤਿ ਦੇ ਪ੍ਰਚਾਰਕ ਆਉਣ ਵਾਲੇ ਦਿਨਾਂ ਵਿਚ ਭਾਵੇ ਅਵਾਮ ਉਨ੍ਹਾਂ ਨੂੰ ਸਰਕਾਰ ਬਣਾਉਣ ਦੇਵੇ ਭਾਵੇ ਨਾ ਬਣਾਉਣ ਦੇਵੇ ਲੇਕਿਨ ਉਹ ਜੇ ਸੰਗਠਤ ਹੋ ਕੇ ਜਿਥੇਂ ਸੰਗਤ ਨੂੰ ਉਚੇ ਆਚਰਣ ਲਈ ਪ੍ਰੇਰਨਗੇ ਉਥੇਂ ਨਾਲ ਹੀ ਸਮੇਂ ਦੀ ਹਕੂਮਤਾਂ ਨੂੰ ਵੀ ਆਪਣੇ ਸਖਤ ਪਹਿਰੇ ਰਾਹੀ ਇਹ ਚੇਤੇ ਕਰਾਉਂਦੇ ਰਹਿਣਗੇ ਕੀ ਅਵਾਮ ਦਾ ਇਕ ਹਿੱਸਾ ਇਦਾਂ ਦਾ ਵੀ ਹੈ ਜੋ ਪੰਜਾਬ ਨੂੰ ਉਡਣ ਨਹੀਂ ਦੇਵੇਗਾ। ਨਹੀਂ ਤਾਂ ਅਸੀਂ ਇਹ ਉਚੀ ਅਵਾਜ ਵਿਚ ਕਈ ਸਦਿਆਂ ਗਾਉਂਦੇ ਰਹਾਗੇਂ ਲਮਹੋਂ ਨੇ ਖਤਾ ਕੀ, ਸਦਿਓਂ ਨੇ ਸਜ਼ਾ ਪਾਈ।


ਜੇ ਕਿਸੇ ਪਾਠਕ ਨੇ ਕੁਮੈਂਟ ਕਰਨਾ ਹੋਵੇ ਤਾਂ ਇੱਥੇ ਕਲਿੱਕ ਕਰਕੇ ਕਰ ਸਕਦਾ ਹੈ।


ਵਾਹਿ ਗੁਰੂ ਜੀ ਕਾ ਖ਼ਾਲਸਾ, ਵਾਹਿ ਗੁਰੂ ਜੀ ਕੀ ਫ਼ਤਿਹ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸ'ਚ ਬੋਲਣ ਅਤੇ ਸ'ਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org  and cannot be held responsible for their views.  Read full details....

Go to Top