ਬਾਬਾ
ਜਰਨੈਲ ਸਿੰਘ ਭਿੰਡਰਾਂ ਵਾਲੇ
ਵੀ ਕੌਮ ਦੇ ਹੋਰ
ਸ਼ਹੀਦਾਂ ਦੀ ਤਰਾਂ ਇੱਕ ਸ਼ਹੀਦ ਹੀ ਸਨ, ਉਹ
ਕੀ ਖਾਂਦੇ ਸਨ, ਕੀ ਪਹਿਨਦੇ ਸਨ (ਗੁਰੂ ਗਰੰਥ ਸਾਹਿਬ ਤੋਂ ਇਲਾਵਾ) ਕੀ ਪੜ੍ਹਦੇ ਸਨ,
ਇਹ ਉਹਨਾਂ ਦੀ ਨਿਜੀ ਜ਼ਿੰਦਗੀ ਸੀ, ਜਿਸ ਨੂੰ ਪੂਰੀ
ਕੌਮ 'ਤੇ ਨਹੀਂ ਥੋਪਿਆ ਜਾ ਸਕਦਾ।
ਸਾਡੇ ਮਹਾਨ ਸ਼ਹੀਦ ਤਾਂ ਸ਼ਹੀਦ ਜਰਨੈਲ ਬਾਬਾ ਬੰਦਾ ਸਿੰਘ ਬਹਾਦਰ,
ਸ੍ਰ: ਹਰੀ ਸਿੰਘ ਨਲਵਾ ਅਤੇ ਸ੍ਰ: ਜੱਸਾ ਸਿੰਘ ਆਲੂਵਾਲੀਆ ਵੀ ਸਨ,
ਜੋ ਮੀਟ (ਮੁਰਗੀ, ਗਾਂ, ਬੱਕਰਾ ਆਦਿ) ਛੱਕਦੇ ਸਨ,
ਸਾਨੂੰ ਭਿੰਡਰਾਂ ਵਾਲੇ ਦੀ ਹਰ ਗਲ ਮਨਵਾਉਣ ਵਾਲਿਓ, ਕੀ ਤੁਸੀਂ
ਮੁਰਗੀ 'ਗਾਂ 'ਬੱਕਰਾ (ਮੀਟ) ਛੱਕ ਸਕਦੇ ਹੋ?????
ਜੇ ਹਾਂ...
ਤਾਂ ਅਸੀਂ ਬਾਬਾ ਜਰਨੈਲ ਸਿੰਘ ਦੀ ਤਰਾਂ
ਲੱਤਾਂ ਨੰਗੀਆਂ ਰੱਖਣ ਨੂੰ, ਲੱਸਣ ਖਾਣਾ ਛੱਡਣ ਨੂੰ, ਚਾਹ ਪੀਣੀ ਛੱਡਣ ਨੂੰ, ਅਤੇ
ਬਚਿੱਤਰ ਨਾਟਕ ਗਰੰਥ ਨੂੰ ਮੰਨਣ ਲਈ ਤਿਆਰ ਹਾਂ।
ਜੇ ਨਹੀਂ...
ਤਾਂ ਗੱਲ ਗੱਲ ਵਿੱਚ ਭਿੰਡਰਾਂਵਾਲਿਆਂ
ਦਾ ਨਾਮ ਲੈਣਾ ਬੰਦ ਕਰੋ, ਭਿੰਡਰਾਂਵਾਲੇ ਸਿਰਫ ਅਨੰਦਪੁਰ ਦੇ ਮਤੇ ਲਈ ਲੜੇ ਸਨ, ਸਿੱਖਾਂ
ਨੇ ਕੀ ਖਾਣਾ ਹੈ, ਕੀ ਪਹਿਨਣਾ ਹੈ, ਕੀ ਪੜ੍ਹਨਾ ਹੈ, ਇਹ ਅਨੰਦਪੁਰ ਦੇ ਮਤਿਆਂ ਵਿੱਚ ਐਸਾ
ਕੋਈ ਮਤਾ ਨਹੀਂ ਸੀ।
ਸਿੱਖਾਂ ਦਾ ਗੁਰੂ ਸ੍ਰੀ ਗੁਰੂ ਗਰੰਥ ਸਾਹਿਬ ਜੀ ਹੈ, ਸਿੱਖਾਂ
ਨੇ ਕੀ ਖਾਣਾ ਹੈ, ਕੀ ਪਹਿਨਣਾ ਹੈ, ਕੀ ਪੜ੍ਹਨਾ ਹੈ, ਇਹ ਤੈਅ ਗੁਰੂ ਨੇ ਕਰਨਾ ਹੈ,
ਅਤੇ ਸਿੱਖਾਂ ਨੇ ਮੰਨਣਾ ਹੈ।
- ਬਾਣੀ ਗੁਰੂ ਗੁਰੂ ਹੈ ਬਾਣੀ ਵਿਚਿ ਬਾਣੀ ਅੰਮ੍ਰਿਤੁ ਸਾਰੇ ॥
ਗੁਰੁ ਬਾਣੀ ਕਹੈ ਸੇਵਕੁ ਜਨੁ ਮਾਨੈ ਪਰਤਖਿ ਗੁਰੂ ਨਿਸਤਾਰੇ ॥੫॥੯੮੨॥
ਤੇ ਗੁਰੂ ਗਰੰਥ ਸਾਹਿਬ ਜੀ ਇਹ ਤੈਅ ਕਰ ਚੁੱਕੇ ਹਨ,
ਸਾਨੂੰ ਭਿੰਡਰਾਂ ਵਾਲੇ ਦੀ ਹਰ ਗਲ ਮਨਵਾਉਣ ਵਾਲਿਓ ਪਹਿਲਾਂ ਗੁਰੂ ਦੀ ਗੱਲ ਮੰਨੋ,
- ਬਾਬਾ ਹੋਰੁ ਖਾਣਾ ਖੁਸੀ ਖੁਆਰੁ
॥ ਜਿਤੁ ਖਾਧੈ ਤਨੁ ਪੀੜੀਐ ਮਨ ਮਹਿ ਚਲਹਿ ਵਿਕਾਰ ॥੧॥ ੧੬॥
- ਰੰਗ ਸਭੇ ਨਾਰਾਇਣੈ ਜੇਤੇ ਮਨਿ ਭਾਵੰਨਿ ॥ ਜੋ ਹਰਿ ਲੋੜੇ
ਸੋ ਕਰੇ ਸੋਈ ਜੀਅ ਕਰੰਨਿ ॥੧੩੪॥
- ਆਵਹੁ ਸਿਖ ਸਤਿਗੁਰੂ ਕੇ ਪਿਆਰਿਹੋ ਗਾਵਹੁ ਸਚੀ ਬਾਣੀ ॥
ਬਾਣੀ ਤ ਗਾਵਹੁ ਗੁਰੂ ਕੇਰੀ ਬਾਣੀਆ ਸਿਰਿ ਬਾਣੀ ॥੯੨੦॥
- ਸਤਿਗੁਰੂ ਬਿਨਾ ਹੋਰ ਕਚੀ ਹੈ ਬਾਣੀ ॥ ਬਾਣੀ ਤ ਕਚੀ
ਸਤਿਗੁਰੂ ਬਾਝਹੁ ਹੋਰ ਕਚੀ ਬਾਣੀ ॥ ਕਹਦੇ ਕਚੇ ਸੁਣਦੇ ਕਚੇ ਕਚੀ ਆਖਿ ਵਖਾਣੀ ॥੯੨੦॥
ਭਿੰਡਰਾਂਵਾਲੇ ਵੀ ਅਕਸਰ ਆਪਣੀਆਂ ਤਕਰੀਰਾਂ
ਵਿੱਚ ਕਿਹਾ ਕਰਦੇ ਸਨ ਕਿ ਸਿੱਖਾਂ ਦਾ ਬਾਪੂ ਸਿਰਫ਼ ਸ੍ਰੀ ਗੁਰੂ ਗਰੰਥ ਸਾਹਿਬ ਜੀ ਹੈ,
ਤੇ ਬਾਪੂ ਸਿਰਫ਼ ਇੱਕ ਹੀ ਹੁੰਦਾ ਹੈ ।
ਨੋਟ: ਇਹ ਪੋਸਟ ਮੀਟ ਖਾਣ ਜਾ
ਨਾ ਖਾਣ ਵਾਸਤੇ ਨਹੀਂ ਹੈ।