Share on Facebook

Main News Page

ਗੁਰੂ ਗ੍ਰੰਥ ਸਾਹਿਬ ਦੀ ਸਰਵੋਤੱਮਤਾ ਬਾਰੇ ਵਰਜੀਨੀਆ, ਅਮਰੀਕਾ ਵਿਖੇ ਸੈਮੀਨਾਰ ਸਫਲਤਾ ਸਹਿਤ ਸੰਪੂਰਨ

26 ਜੂਨ, 2016 ਐਤਵਾਰ ਵਾਲੇ ਦਿਨ ਗੁਰੁਦਵਾਰਾ ਸਾਹਿਬ, ਸਿੱਖ ਸੰਗਤ ਆਫ ਵਰਜੀਨੀਆ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸਰਵੋਤਮਤਾ ਦੇ ਸੰਬੰਧ ਵਿੱਚ ਉਲੀਕੇ ਗਏ ਸੈਮੀਨਾਰ ਦੀ ਸੰਪੂਰਨਤਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਅਗਵਾਈ ਵਿਚ ਸੰਗਤਾਂ, ਸੇਵਾਦਾਰਾਂ, ਗਿਆਨੀ ਕੁਲਦੀਪ ਸਿੰਘ ਅਤੇ ਵਿਦਵਾਨ ਬੁਲਾਰਿਆਂ ਦੇ ਸਾਂਝੇ ਸਹਿਯੋਗ ਨਾਲ ਸਫਲਤਾ ਸਹਿਤ ਹੋਈ ।

ਸਵੇਰ ਦੇ ਦੀਵਾਨ ਦੀ ਅਰੰਭਤਾ ਗਿਆਨੀ ਕੁਲਦੀਪ ਸਿੰਘ ਤੇ ਸਾਥੀਆਂ ਨੇ ਆਸਾ ਕੀ ਵਾਰ ਕੀਰਤਨ ਰਾਹੀਂ ਕੀਤੀ। ਅਮਰੀਕਾ ਅਤੇ ਕੈਨੇਡਾ ਦੀਆਂ ਵੱਖ ਵੱਖ ਥਾਵਾਂ ਤੋਂ ਪਹੁੰਚੇ ਵਿਦਵਾਨ ਬੁਲਾਰਿਆਂ ਨੇ ਭਾਗ ਲਿਆ। 6 ਘੰਟੇ ਤੱਕ ਚਲਦੇ ਰਹੇ ਭਰੇ ਦਿਵਾਨ ਹਾਲ ਵਿਚ ਸੰਗਤਾਂ ਨੇ ਇਕਾਗਰਤਾ ਸਹਿਤ ਵਿਦਵਾਨ ਬੁਲਾਰਿਆਂ ਨੂੰ ਇੱਕ ਰਸ ਸੁਣਿਆ।

ਪਹਿਲੇ ਬੁਲਾਰੇ ਸਰਦਾਰ ਜਗਦੀਪ ਸਿੰਘ, ਸਿੰਘ ਸਭਾ ਕੈਨੇਡਾ ਵਾਲਿਆਂ ਨੇ ਸਖੀ ਸਰਵਰੀਆˆ ਦੇ ਮੁੱਖੀ ਭਾਈ ਮੰਝ ਜੀ ਦੀ ਉਧਾਰਨ ਰਾਹੀਂ, ਗੁਰਸਿੱਖੀ ਵਲ ਪਰਤਨ ਦੀ ਮਿਸਾਲ ਦੇ ਕੇ ਵਰਜੀਨੀਆ ਵਿਖੇ ਕੀਤੇ ਗਏ ਅੰਮ੍ਰਿਤ ਪਰਚਾਰ ਕਰਨ ਸਮੇਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿਚ ਅੰਕਿਤ ਬਾਣੀਆਂ ਦੇ ਪੜ੍ਹੇ ਜਾਣ ਦੀ ਭਰਪੂਰ ਸ਼ਲਾਘਾ ਕਰਦਿਆਂ ਵਰਜੀਨੀਆਂ ਦੀਆਂ ਸੰਗਤਾਂ ਨੂੰ ਵਧਾਈ ਦੇ ਪਾਤਰ ਬਣਾਇਆ। ਸਿੰਘ ਸਭਾ ਕੈਨੇਡਾ ਦੀਆਂ ਸਾਰੀਆਂ ਸਾਖਾਵਾਂ ਤੇ ਹੋਰ ਸੰਸਥਾਵਾਂ ਵਲੋਂ ਅੱਗੇ ਲਈ ਪੁਰੇ ਪੂਰੇ ਸਹਿਯੋਗ ਦੀ ਗਲ ਕੀਤੀ।

ਦੂਜੇ ਬੁਲਾਰੇ ਸਰਦਾਰ ਚਮਕੌਰ ਸਿੰਘ, ਫ਼ਰੈਜ਼ਿਨੋ ਵਾਲਿਆਂ ਨੇ ਸਾਹਿਬ-ਏ-ਕਮਾਲ ਗੁਰੂ ਗੋਬਿੰਦ ਸਿੰਘ ਜੀ ਦੀ ਸਾਰੀ ਜੀਵਨੀ 'ਤੇ ਤਰਤੀਬ ਵਾਰ ਸੰਖੇਪ ਵਿਚ ਇਤਿਹਾਸ ਦਸਦਿਆਂ ਕਿਹਾ ਕਿ ਗੁਰੂ ਜੀ ਨੇ 14 ਜੰਗਾਂ ਵੀ ਲੜੀਆਂ, ਕੇਵਲ 42 ਸਾਲਾ ਦੇ ਜੀਵਨ ਕਾਲ ਵਿਚ ਇਤਨੇ ਰੁਝੇਵਿਆਂ ਵਿਚ ਉਨ੍ਹਾਂ ਕੋਲ ਅਖੌਤੀ ਦਸਮ ਗ੍ਰੰਥ ਵਿਚ 600 ਪੰਨਿਆਂ ਦੀਆਂ ਘਰ ਪਰਵਾਰ ਵਿੱਚ ਬੈਠ ਕੇ ਨਾ ਪੜ੍ਹੀਆਂ ਜਾ ਸਕਣ ਵਾਲੀਆਂ ਰਚਨਾਵਾਂ ਲਿਖਣ ਦਾ ਸਮਾਂ ਕਿੱਥੇ ਸੀ? ਨਾਲ ਹੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਸਿੱਖ ਧਰਮ ਦੇ ਬਾਨੀ ਗੁਰੂ ਨਾਨਕ ਸਾਹਿਬ ਦੀ ਵਿਚਾਰ ਧਾਰਾ ਦੇ ਪ੍ਰਤੀਕੂਲ ਕਦੇ ਵੀ ਨਹੀਂ ਸੀ ਲਿਖ ਸਕਦੇ। ਇਸ ਮਗਰੋਂ ਅੱਧੇ ਘੰਟੇ ਦੀ ਨਾਸ਼ਤੇ ਲਈ ਬ੍ਰੇਕ ਕੀਤਾ ਗਿਆ।

ਸੈਮੀਨਾਰ ਦਾ ਦੂਜਾ ਹਿੱਸਾ 11:30 ਸ਼ੁਰੂ ਹੋਇਆ। ਜਿਸ ਵਿਚ ਗਿਆਨੀ ਕੁਲਦੀਪ ਸਿੰਘ ਜੀ ਨੇ ਕੀਰਤਨ ਵਿਖਿਆਨ ਕਰਕੇ, ਦਰਸਾਇਆ ਕਿ ਇੱਥੇ ਦੀ ਸਾਰੀ ਸੰਗਤ ਆਪ ਗੁਰਬਾਣੀ ਪੜ੍ਹਦੀ, ਵਿਚਾਰਦੀ ਅਤੇ ਸੇਵਾ ਕਰਦੀ ਹੈ। ਇਸੇ ਕਰਕੇ ਇੰਨਾ ਵੱਡਾ ਕਾਰਜ ਗੁਰੂ ਦੀ ਰਹਿਮਤ ਅਤੇ ਸੰਗਤਾਂ ਦੇ ਸਹਿਯੋਗ ਨਾਲ ਹੀ ਨੇਪਰੇ ਚੜ੍ਹਿਆ ਹੈ।

ਤੀਜੇ ਨੰਬਰ 'ਤੇ ਸ. ਅਵਤਾਰ ਸਿੰਘ ਮਿਸ਼ਨਰੀ, ਕੈਲੀਫੋਰਨੀਆ ਨੇ ਗੁਰਮਤਿ ਵਿਚਾਰਾˆ ਕਰਦੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸਰਵੋਤਮਤਾ 'ਤੇ ਵਿਖਿਆਨ ਕਰਦੇ ਦਰਸਾਇਆ ਕਿ ਦੁਨੀਆ ਦਾ ਇੱਕੋ ਇੱਕ ਧਾਰਮਿਕ ਗ੍ਰੰਥ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਹੈ, ਜਿਸ ਵਿਚ ਰੱਬ ਨਾਲ ਜੇੜੇ ਵੱਖ਼ ਵੱਖ ਧਰਮਾਂ ਦੇ ਭਗਤਾਂ ਦੀਆਂ ਰਚਨਾਵਾਂ ਨੂੰ ਬਾਣੀ ਦੇ ਰੂਪ ਵਿਚ ਬਰਾਬਰਤਾ ਦਿੱਤੀ ਗਈ ਹੈ। ਗੁਰੂ ਗੋਬਿੰਦ ਸਿੰਘ ਜੀ ਨੇ ਇਸੇ ਗ੍ਰੰਥ ਨੂੰ ਗੁਰਤਾ ਗੱਦੀ ਦੇ ਕੇ “ਸਭ ਸਿਖੱਨ ਕੳ ਹੁਕਮ ਹੈ ਗੁਰੂ ਮਾਨਿੳ ਗ੍ਰੰਥ” ਫਰਮਾਇਆ ਸੀ। ਇੱਥੇ ਇਹ ਦਸਣਾ ਵੀ ਜ਼ਰੂਰੀ ਹੈ ਕਿ ਉਸ ਸਮੇਂ ਹੋਰ ਕੋਈ ਪੁਸਤਕ ਗ੍ਰੰਥ ਕਹਾਉਣ ਯੋਗ ਮੌਜੂਦ ਹੀ ਨਹੀਂ ਸੀ।

ਸੈਮੀਨਾਰ ਵਿਚ ਅਗਲੇ ਬੁਲਾਰੇ ਪ੍ਰੋ. ਕਸ਼ਮੀਰਾ ਸਿੰਘ, ਯੂ ਐਸ ਏ ਵਾਲੇ ਸਨ, ਜਿਨ੍ਹਾਂ ਸਭ ਤੋਂ ਪਹਿਲਾਂ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਬਾਣੀਆਂ ਪੜ੍ਹ ਕੇ ਪਾਹੁਲ ਦੇਣ ਦੀ ਵਧਾਈ, ਗਿਆਨੀ ਕੁਲਦੀਪ ਸਿੰਘ ਅਤੇ ਵਰਜੀਨੀਆਂ ਦੀਆਂ ਸੰਗਤਾˆ ਨੂੰ ਕਵਿਤਾ ਵਿੱਚ ਦੇ ਕੇ, ਸਿੱਖ ਰਹਿਤ ਮਰਿਯਾਦਾ ਬਾਰੇ ਵਿਸਥਾਰ ਨਾਲ ਚਾਨਣਾ ਪਾਇਆ, ਕਿ ਕਿਵੇਂ ਅੰਗ੍ਰੇਜ਼ ਸਰਕਾਰ ਅਤੇ ਸੰਪਰਦਾਈਆਂ ਨੇ ਘੁਸਪੈਠ ਕਰਕੇ ਸਿੱਖ ਰਹਿਤ ਮਰਿਆਦਾ ਵਿੱਚ ਬਿਪਰਵਾਦ ਨੂੰ ਲਿਆ ਬਿਠਾਇਆ, ਜਿਸ ਦਾ ਸੰਤਾਪ ਅੱਜ ਆਮ ਸਿੱਖ ਭੋਗਣ ਨੂੰ ਮਜਬੂਰ ਹੈ।

ਸੈਮੀਨਾਰ ਦੇ ਅਖੀਰਲੇ ਬੁਲਾਰੇ ਸਰਦਾਰ ਗੁਰਚਰਨ ਸਿੰਘ ਜੀਊਣਵਾਲਾ ਨੇ ਸਭ ਤੋਂ ਪਹਿਲਾਂ ਅਖੌਤੀ ਦਸਮ ਗ੍ਰੰਥ ਵਿਖਾਇਆ, ਜਿਸ ਨੂੰ ਸੰਗਤਾˆ ਨੇ ਖਬਰੇ ਪਹਿਲੀ ਵਾਰ ਹੀ ਦੇਖਿਆ ਸੀ? ਉਸ ਵਿਚਲੀਆˆ ਰਚਨਾਵਾˆ ਦਾ ਸਿਲਸਿਲੇ ਵਾਰ ਉਲੇਖ ਕਰਕੇ ਸੰਗਤਾਂ ਨੂੰ ਇਸ ਦੇ ਮਜ਼ਮੂਨ ਬਾਰੇ ਜਾਣੂ ਕਰਵਾਇਆ। ਉਨ੍ਹਾˆ ਬੜੇ ਵਿਸਥਾਰ ਨਾਲ ਇਹ ਵੀ ਦਸਿਆ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿਚਾਰਧਾਰਾ ਨਾਲ ਮੇਲ ਖਾˆਦੀ ਇਸ ਵਿਚ ਕੋਈ ਵੀ ਰਚਨਾ ਨਹੀਂ। ਇਸ ਲਈ ਸਾਨੂੰ ਕੇਵਲ ਤੇ ਕੇਵਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਬਾਣੀ ਨੂੰ ਹੀ ਪੂਰਨ ਭਰੋਸਾ ਰੱਖ ਕੇ ਆਪਣੇ ਜੀਵਨ ਦਾ ਆਦਰਸ਼ ਮੰਨਣਾ ਚਾਹੀਦਾ ਹੈ।

ਸਮਾਪਤੀ ਤੋਂ ਪਹਿਲਾਂ ਬਾਹਰੋਂ ਆਏ ਬੁਲਾਰਿਆਂ ਅਤੇ ਸਾਰੀਆਂ ਸੰਗਤਾਂ ਦਾ ਗਿਆਨੀ ਕੁਲਦੀਪ ਸਿੰਘ ਜੀ ਨੇ ਧੰਨਵਾਦ ਕੀਤਾ, ਜਿਨ੍ਹਾˆ ਨੇ ਬਹੁਤ ਪਿਆਰ ਦਾ ਸਬੂਤ ਦੇ ਕੇ ਇਸ ਸੈਮੀਨਾਰ ਨੂੰ ਨਿਰਬਿਘਨ ਪੂਰਨ ਕਰਨ ਵਿਚ ਸਹਿਯੋਗ ਪਾਇਆ।

- ਸੇਵਾਦਾਰ, ਸਿੱਖ ਸੰਗਤ ਆਫ਼ ਵਰਜੀਨੀਆ

Click here to view Videos of the seminar : http://www.sikhsangatofva.org/Diwan20160626seminar.html


ਜੇ ਕਿਸੇ ਪਾਠਕ ਨੇ ਕੁਮੈਂਟ ਕਰਨਾ ਹੋਵੇ ਤਾਂ ਇੱਥੇ ਕਲਿੱਕ ਕਰਕੇ ਕਰ ਸਕਦਾ ਹੈ।


ਵਾਹਿ ਗੁਰੂ ਜੀ ਕਾ ਖ਼ਾਲਸਾ, ਵਾਹਿ ਗੁਰੂ ਜੀ ਕੀ ਫ਼ਤਿਹ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸ'ਚ ਬੋਲਣ ਅਤੇ ਸ'ਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org  and cannot be held responsible for their views.  Read full details....

Go to Top