Share on Facebook

Main News Page

ਬੰਦਾ ਸਿੰਘ ਬਹਾਦਰ ਨੇ ਹਿੰਦੂ ਧਰਮ ਦੀ ਰੱਖਿਆ ਲਈ ਸਰਬੰਸ ਬਲਿਦਾਨ ਕਰ ਦਿੱਤਾ - ਪੰਜਾਬ ਕੇਸਰੀ
-: ਖ਼ਾਲਸਾ ਨਿਊਜ਼ ਟੀਮ

ਇੱਕ ਪਾਸੇ ਅਕਲੋਂ ਖਾਲੀ ਟਕਸਾਲੀ ਬੰਦਾ ਸਿੰਘ ਬਹਾਦਰ ਜੀ ਦੇ 300 ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ "ਦੁਰਮਤਿ ਸਮਾਗਮਾਂ" 'ਚ ਕੂੜ ਗ੍ਰੰਥ ਬਚਿੱਤਰ ਨਾਟਕ ਗ੍ਰੰਥ (ਅਖੌਤੀ ਦਸਮ ਗ੍ਰੰਥ) ਦੀ ਵਿਸ਼ਟਾ ਖਿਲਾਰ ਰਹੇ ਨੇ, ਤੇ ਪੂਰੀ ਕੋਸ਼ਿਸ਼ 'ਚ ਹਨ ਕਿ ਕਿਸੇ ਤਰ੍ਹਾਂ ਗੁਰੂ ਗ੍ਰੰਥ ਸਾਹਿਬ ਜੀ ਦੇ ਬਰਾਬਰ ਤੇ ਉਸ ਤੋਂ ਵੀ ਵੱਧ ਇਸ ਗੰਦ ਗ੍ਰੰਥ ਦਾ ਮੁਕਾਮ ਹੋ ਜਾਵੇ...

...ਤੇ ਦੂਜੇ ਪਾਸੇ ਬੰਦਾ ਸਿੰਘ ਬਹਾਦਰ ਦੀ ਸ਼ਹੀਦੀ ਨੂੰ ਰੋਲ਼ਦਿਆਂ "ਪੰਜਾਬ ਕੇਸਰੀ" ਨੇ ਪਿਛਲੇ ਦਿਨੀਂ ਇੱਕ ਲੇਖ ਛਾਪਿਆ, ਜਿਸ ਵਿੱਚ ਉਨ੍ਹਾਂ ਦੀ ਸ਼ਹੀਦੀ ਦਾ ਕਾਰਣ ਹਿੰਦੂ ਧਰਮ ਦੀ ਰੱਖਿਆ ਲਈ ਲਿਖਿਆ ਗਿਆ। ਤੇ ਬੰਦਈ ਖਾਲਸਾ ਨੂੰ ਹਿੰਦੂ ਸਿਪਾਹੀ ਤੱਕ ਲਿਖਿਆ ਹੈ, ਜਿਨ੍ਹਾਂ ਨੇ ਬੰਦੇ ਦਾ ਸਾਥ ਅਖੀਰ ਤੱਕ ਦਿੱਤਾ।

ਇਸ ਲੇਖ ਵਿੱਚ ਇਹ ਸਾਬਿਤ ਕੀਤਾ ਗਿਆ ਹੈ ਕਿ ਬੰਦਾ ਸਿੰਘ ਬਹਦਾਰ ਹਿੰਦੂ ਸੀ, ਨਾ ਕਿ ਸਿੱਖ... ਇਸ ਸਾਰੇ ਕੁੱਝ ਦੇ ਜ਼ਿੰਮੇਵਾਰ ਪੰਜਾਬ ਕੇਸਰੀ ਨਹੀਂ, ਸਿੱਖ ਆਪ ਹਨ, ਜਿਹੜੇ ਪੜ੍ਹਦੇ ਬਿਲਕੁਲ ਨਹੀਂ... ਨਾ ਹੀ ਸਿੱਖਾਂ ਨੇ ਆਪਣੇ ਗੁਰੂ, ਗੁਰੂ ਗ੍ਰੰਥ ਸਾਹਿਬ ਨੂੰ ਢੰਗ ਨਾਲ ਪੜਿਆ ਤੇ ਸਮਝਿਆ ਹੈ, ਤੇ ਨਾ ਹੀ ਆਪਣੇ ਸਹੀ ਇਤਿਹਾਸ ਨੂੰ... ਖੈਰ... ਆਪੇ ਪੜ੍ਹ ਸਕਦੇ ਹੋ... ਲਿਖਿਆ ਹੈ ਕਿ ...

(ਜਿਨ੍ਹਾਂ ਨੂੰ ਹਿੰਦੀ ਨਹੀਂ ਆਉਂਦੀ ਉਨ੍ਹਾਂ ਲਈ, ਲਾਲ ਸਿਆਹੀ ਨਾਲ ਅੰਡਰਲਾਈਨ ਕੀਤੇ ਦਾ ਪੰਜਾਬੀ 'ਚ ਅਨੁਵਾਦ)

ਬੰਦਾ ਕਿਉਂ ਹਾਰਿਆ?: ਲਗਾਤਾਰ ਹਾਰ ਤੋਂ ਬੌਖਲਾਏ ਮੁਗ਼ਲ ਸਮਰਾਟ ਫਰਖਸ਼ਿਯਰ ਨੇ ਇਕ ਕੁਟਿਲ ਚਾਲ ਚੱਲੀ। ਉਨ੍ਹਾਂ ਦਿਨਾਂ 'ਚ ਗੁਰੂ ਗੋਬਿੰਦ ਸਿੰਘ ਦੀਆਂ ਦੋ ਪਤਨੀਆਂ ਬੀਬੀ ਸਾਹਿਬ ਕੌਰ ਅਤੇ ਮਾਤਾ ਸੁੰਦਰੀ ਮੁਗ਼ਲਾਂ ਦੇ ਸੁਰੱਖਿਆ 'ਚ ਸੀ। ਬੰਦੇ ਦੇ ਸਿਪਾਹੀਆਂ ਨੂੰ ਦੋਫਾੜ ਕਰਣ ਲਈ ਮੁਗ਼ਲਾਂ ਨੇ ਮਾਤਾ ਸੁੰਦਰੀ ਦਾ ਸਹਾਰਾ ਲਿਆ। ਮਾਤਾ ਸੁੰਦਰੀ ਨੇ ਇਹ ਨਿਰਦੇਸ਼ ਦਿੱਤਾ ਕਿ ਉਹ ਮੁਗ਼ਲਾਂ ਦੇ ਸਾਹਮਣੇ ਹਥਿਆਰ ਸੁੱਟ ਦੇਵੇ। ਬੰਦਾ ਸਿੰਘ ਨੇ ਇਨਕਾਰ ਕਰ ਦਿੱਤਾ। ਬੰਦੇ ਦਾ ਕਹਿਣਾ ਸੀ ਉਸਨੇ ਗੁਰੂ ਸਾਹਿਬ ਅੱਗੇ ਮੁਗ਼ਲਾਂ ਦਾ ਨਾਮੋਨਿਸ਼ਾਨ ਮਿਟਾਉਣ ਦਾ ਜੋ ਪ੍ਰਣ ਕੀਤਾ ਹੈ, ਉਹ ਭੰਗ ਨਹੀਂ ਕਰ ਸਕਦਾ।

ਇਸ ਤੋਂ ਚਿੜ੍ਹ ਕੇ ਮਾਤਾ ਸੁੰਦਰੀ ਨੇ ਸਿੱਖਾਂ ਨੂੰ ਇਹ ਨਿਰਦੇਸ਼ ਦਿੱਤਾ ਕਿ ਉਹ ਬੰਦੇ ਦਾ ਸਾਥ ਛੱਡ ਦੇਣ। ਗੁਰੂ ਮਾਤਾ ਦੇ ਆਦੇਸ਼ 'ਤੇ ਬੰਦੇ ਦੇ ਸਿਪਾਹੀਆਂ 'ਚ ਬਹੁਤ ਵੱਡਾ ਪਾੜਾ ਪੈ ਗਿਆ। ਤੱਤ ਖ਼ਾਲਸਾ ਨਾਮ ਦਾ ਇਕ ਵੱਡਾ ਗੁੱਟ ਬੰਦੇ ਦਾ ਸਾਥ ਛੱਡ ਕੇ ਮੁਗ਼ਲ ਸੈਨਾ 'ਚ ਸ਼ਾਮਿਲ ਹੋ ਗਿਆ, ਜਦੋਂ ਕਿ ਹਿੰਦੂ ਸਿਪਾਹੀ ਜਿਹੜੇ ਬੰਦਈ ਖ਼ਾਲਸਾ ਕਹਾਉਂਦੇ ਸੀ, ਉਨ੍ਹਾਂ ਨੇ ਬੰਦੇ ਦਾ ਸਾਥ ਅਖਰਿਲੇ ਸਮੇਂ ਤੱਕ ਦਿੱਤਾ।

ਆਪਣੇ ਪੁਰਾਣੇ ਸਾਥੀਆਂ ਦੀ ਹੱਤਿਆ ਕਰਣਾ ਬੰਦੇ ਲਈ ਔਖਾ ਸੀ। ਤੱਤ ਖ਼ਾਲਸਾ ਅਤੇ ਮੁਗ਼ਲਾਂ ਦੀ ਇੱਕਠੀ ਸ਼ਕਤੀ ਦੇ ਕਾਰਣ ਬੰਦਾ ਸਿੰਘ ਨੂੰ ਲੋਹਗੜ੍ਹ ਕਿਲ੍ਹੇ 'ਚ ਸ਼ਰਣ ਲੈਣੀ ਪਈ। ਚਾਰ ਮਹੀਨਿਆਂ ਦੇ ਘੇਰੇ ਤੋਂ ਬਾਅਦ ਉਸਨੂੰ ਬੇਬਸ ਹੋ ਕੇ ਆਪਣੇ ਦੁਸ਼ਮਣਾਂ ਦੇ ਸਾਹਮਣੇ ਹਥਿਆਰ ਸੁੱਟਣੇ ਪਏ। ਹਿੰਦੂ ਕੌਮ ਅਸਲ 'ਚ ਹੀ ਅਕ੍ਰਿਤਘਣ ਹੈ, ਅੱਜ ਸਾਡਿਆਂ (ਹਿੰਦੂਆਂ) ਵਿੱਚੋਂ ਕਿੰਨੇ ਲੋਕ ਹਨ ਜੋ ਇੱਕ ਵਿਲੱਖਣ ਸਿਪਾਹੀ ਅਤੇ ਅਮਰ ਸ਼ਹੀਦ ਬਾਬਾ ਬੰਦਾ ਸਿੰਘ ਬਹਾਦਰ ਦੇ ਨਾਮ ਨਾਲ ਵਾਕਿਫ ਹਨ? ਜਦਕਿ ਉਨ੍ਹਾਂ ਨੇ ਹਿੰਦੂ ਧਰਮ ਦੀ ਰੱਖਿਆ ਲਈ ਆਪਣਾ ਸਰਬੰਸ ਬਲਿਦਾਨ ਕਰ ਦਿੱਤਾ।

-------

ਸਿੱਖੋ ਪੜ੍ਹੋ ਤੇ ਅੱਖਾਂ 'ਚ ਘਸੁੰਨ ਦੇ ਕੇ ਰੋਵੋ !!!


ਜੇ ਕਿਸੇ ਪਾਠਕ ਨੇ ਕੁਮੈਂਟ ਕਰਨਾ ਹੋਵੇ ਤਾਂ ਇੱਥੇ ਕਲਿੱਕ ਕਰਕੇ ਕਰ ਸਕਦਾ ਹੈ।


ਵਾਹਿ ਗੁਰੂ ਜੀ ਕਾ ਖ਼ਾਲਸਾ, ਵਾਹਿ ਗੁਰੂ ਜੀ ਕੀ ਫ਼ਤਿਹ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸ'ਚ ਬੋਲਣ ਅਤੇ ਸ'ਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org  and cannot be held responsible for their views.  Read full details....

Go to Top