Share on Facebook

Main News Page

ਕੀ ਅਸਾਂ ਗੁਰਮਤਿ ਦੀ ਸਿਖਿਆ ਹੁਣ ਜਾਗੜਦੰਗ ਬਾਗੜਦੰਗ ਨਾਗੜਦੰਗ ਵਿਚੋਂ ਪ੍ਰਾਪਤ ਕਰਣੀ ਹੈ, ਜਾਂ ਆਪਣੇ ਸ਼ਬਦ ਗੁਰੂ ਦੀ ਅੰਮ੍ਰਿਤ ਬਾਣੀ ਵਿਚੋਂ ?
-:
ਇੰਦਰਜੀਤ ਸਿੰਘ, ਕਾਨਪੁਰ

ਖਾਲਸਾ ਜੀ ! ਸਾਵਧਾਨ ! ਦੋਵੇਂ ਪੋਸਟਰ ਧਿਆਨ ਨਾਲ ਵੇਖੋ ਜੀ ! ਇਹ ਲੋਕੀ ਕੌਣ ਹਨ ? ਇਨ੍ਹਾਂ ਨੂੰ ਹਰ ਜਾਗਰੂਕ ਸਿੰਘ ਚੰਗੀ ਤਰ੍ਹਾਂ ਜਾਣਦਾ ਹੈ ! ਇਹ ਵੇਲ੍ਹੜ ਲੋਕ ਕੋਈ ਕਿਰਤ ਨਹੀਂ ਕਰਦੇ, ਫਿਰ ਇਹ ਲੋਕ ਇੰਨੇ ਅਸਲ੍ਹੇ ਤੇ ਹਵਾਈ ਜਹਾਜਾਂ ਦੀਆਂ ਸੈਰਾਂ ਕਰਣ ਲਈ ਇੰਨਾਂ ਪੈਸਾ ਕਿਥੋਂ ਲਿਆਂਦੇ ਹਨ ? ਕੌਣ ਦਿੰਦਾ ਹੈ ਇਨ੍ਹਾਂ ਨੂੰ ਇੱਨਾਂ ਪੈਸਾ ? ਇਹ ਕੋਈ ਇੰਨੇ ਵੱਡੇ ਵਿਦਵਾਨ ਅਤੇ ਦਲੇਰ ਵੀ ਨਹੀਂ, ਫਿਰ ਇਨ੍ਹਾਂ ਦੇ ਪਿੱਛੇ ਕੌਣ ਲੋਕ ਹਨ, ਜਿਨ੍ਹਾਂ ਦੀ ਦੰਮ 'ਤੇ ਇਹ ਸਿੱਖਾਂ ਦੇ ਸਿਰਾਂ ਦੇ ਮੁੱਲ ਲਾਉਂਦੇ ਤੇ ਉਨ੍ਹਾਂ ਨੂੰ ਧਮਕੀਆਂ ਦਿੰਦੇ ਹਨ ?

ਜ਼ਰਾ ਜਿਹਾ ਦੂਰ ਤੱਕ ਸੋਚੋ ! ਸਭ ਕੁਝ ਸਹਿਜ ਹੀ ਸਮਝ ਆ ਜਾਵੇਗਾ । ਇਹ ਉਨ੍ਹਾਂ ਅਜੈਂਸੀਆਂ ਦੇ ਬੰਦੇ ਹਨ, ਜਿਨ੍ਹਾਂ ਨੂੰ ਇਸ ਕੂੜ ਪੋਥੇ ਨੂੰ ਜਿੰਦਾ ਰੱਖਣ ਲਈ ਅਤੇ ਸਿੱਖਾਂ ਵਿੱਚ ਭਰਾ ਮਾਰੂ ਜੰਗ ਕਰਵਾਉਣ ਲਈ ਰਖਿਆ ਗਿਆ ਹੈ। ਸਮਝਦਾਰ ਜਥੇਬੰਦੀਆਂ ਤੇ ਇਨ੍ਹਾਂ ਦੇ ਬਹਿਕਾਵੇ ਵਿੱਚ ਨਹੀਂ ਆਉਂਦੀਆਂ, ਲੇਕਿਨ ਮੂਰਖ ਅਤੇ ਅਨਪੜ੍ਹ ਲੋਕੀ ਇਨ੍ਹਾਂ ਦੇ ਸ਼ਿਕਾਰ ਹੋ ਜਾਂਦੇ ਹਨ।

ਜੋ ਕੁਝ ਇਨ੍ਹਾਂ ਪੋਸਟਰਾਂ ਵਿੱਚ ਦਿਸ ਰਿਹਾ ਹੈ , ਇਸ ਨਾਲ ਇਸ ਗੱਲ ਦੀ ਪ੍ਰੌੜ੍ਹਤਾ ਹੁੰਦੀ ਹੈ ਕਿ ਇਹ ਦੋਵੇਂ ਪੋਸਟਰ ਇਕੋ ਅਜੈਂਸੀ ਦੇ ਤਿਆਰ ਕੀਤੇ ਪੋਸਟਰ ਹਨ। ਦੂਜੀ ਗੱਲ ਇਹ ਸਾਬਿਤ ਹੁੰਦੀ ਹੈ ਕਿ ਅਸੀਂ ਹੌਲੀ ਹੌਲੀ ਆਪਣੇ ਸ਼ਬਦ ਗੁਰੂ, ਗੁਰੂ ਗ੍ਰੰਥ ਸਾਹਿਬ ਜੀ ਨਾਲੋਂ ਤੋੜ ਕੇ ਉਸ ਕੂੜ ਅਤੇ ਅਸ਼ਲੀਲ ਪੋਥੇ ਦੇ ਨਾਲ ਜੋੜਨ ਦੇ ਜਾਲ ਵਿੱਚ ਫਸ ਚੁਕੇ ਹਾਂ । ਇਨ੍ਹਾਂ ਦੋਵੇ ਪੋਸਟਰਾਂ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਦੀ ਕੋਈ ਗੱਲ ਨਹੀਂ ਹੈ, ਗੁਰੂ ਬਾਣੀ ਦੀ ਕੋਈ ਗੱਲ ਨਹੀਂ ਹੈ । ਜਦੋਂ ਇਸ ਵਿੱਚ ਗੁਰਮਤਿ ਦੀ ਕੋਈ ਗਲ ਨਹੀਂ ਤਾਂ ਫਿਰ ਇਹ "ਮਹਾਨ ਗੁਰਮਤਿ ਸਮਾਗਮ" ਕਿਸ ਤਰ੍ਹਾਂ ਹੋ ਗਿਆ ?

ਹੁਣ ਤਾਂ ਗੁਰੂ ਗ੍ਰੰਥ ਸਾਹਿਬ ਜੀ ਨੂੰ ਭੁੱਲ ਕੇ ਅਸੀਂ ਇਹ ਪੋਥੇ ਦੇ ਲੜ ਲੱਗ ਚੁਕੇ ਹਨ। ਦੁਸ਼ਮਨ ਦੀ ਇਹ ਬਹੁਤ ਪੁਰਾਨੀ ਚਾਲ ਰਹੀ ਹੈ ਕਿ ਜੇ ਸਿੱਖਾਂ ਨੂੰ ਮੁਕਾਉਣਾਂ ਹੈ ਤਾਂ ਉਨ੍ਹਾਂ ਦੀ ਵਖਰੀ ਹੋਂਦ ਦੀ ਹਰ ਪਛਾਣ ਨੂੰ ਜੜੋਂ ਮਿਟਾ ਦਿਉ ਅਤੇ ਗੁਰੂ ਗ੍ਰੰਥ ਸਾਹਿਬ ਜੀ ਨਾਲੋਂ ਤੋੜ ਦਿਉ । ਗੁਰੂ ਨਾਲੋ ਟੁੱਟ ਕੇ ਸਿੱਖ ਆਪ ਹੀ ਮੁੱਕ ਜਾਵੇਗਾ । ਕੀ ਇਹ ਲੋਕ ਉਸ ਸਾਜਿਸ਼ ਨੂੰ ਅੰਜਾਮ ਨਹੀਂ ਦੇ ਰਹੇ ਹਨ ? ਅਤੇ ਇਹ ਜਥੇਬੰਦੀਆਂ ਅੱਗ ਵਿੱਚ ਘਿਉ ਪਾਉਣ ਦਾ ਕੰਮ ਨਹੀਂ ਕਰ ਰਹੀਆਂ ?

ਹੁਣ ਤਾਂ ਇੰਜ ਲਗਣ ਲੱਗ ਪਿਆ ਹੈ ਕਿ ਅਖੌਤੀ ਦਸਮ ਗ੍ਰੰਥ ਹੀ ਸਾਡਾ ਗੁਰੂ ਬਣਾ ਦਿੱਤਾ ਗਿਆ ਹੈ, ਗੁਰੂ ਗ੍ਰੰਥ ਸਾਹਿਬ ਜੀ ਨਾਲ ਤਾਂ ਸਾਡਾ ਨਾਤਾ ਹੀ ਟੁੱਟਦਾ ਜਾ ਰਿਹਾ ਹੈ । ਗੁਰੂ ਗ੍ਰੰਥ ਸਾਹਿਬ ਜੀ ਦੀ ਤਾਂ ਹੁਣ ਕੋਈ ਗੱਲ ਹੀ ਨਹੀਂ ਕਰਦਾ । ਹਰ ਪਾਸੇ ਇਸ ਕੂੜ ਕਿਤਾਬ ਦੇ ਹੀ ਸੈਮੀਨਾਰ ਤੇ ਸਮਾਗਮ ਹੋ ਰਹੇ ਨੇ । ਗੁਰੂ ਗੋਬਿੰਦ ਸਿੰਘ ਸਟਡੀ ਸਰਕਿਲ ਅਤੇ ਅਖੰਡ ਕੀਰਤਨੀ ਜੱਥਾ ਵਰਗੀਆਂ ਜਥੇਬੰਦੀਆਂ ਵੀ ਇਨ੍ਹਾਂ ਦੇ ਬਹਿਕਾਵੇ ਵਿੱਚ ਆ ਚੁਕੀਆਂ ਹਨ । ਜੇ ਸਾਡੀਆਂ ਪੰਥਿਕ ਅਖਵਾਉਣ ਵਾਲੀਆਂ ਜਥੇਬੰਦੀਆਂ ਦਾ ਇਹ ਹੀ ਹਾਲ ਰਿਹਾ, ਤਾਂ ਹੌਲੀ ਹੌਲੀ ਸਿੱਖ, ਗੁਰੂ ਗ੍ਰੰਥ ਸਾਹਿਬ ਜੀ ਨਾਲੋਂ ਹਮੇਸ਼ਾਂ ਲਈ ਤੋੜ ਦਿੱਤਾ ਜਾਵੇਗਾ ।

ਇਨ੍ਹਾਂ ਪੋਸਟਰਾਂ ਨੂੰ ਧਿਆਨ ਨਾਲ ਵੇਖਣ ਤੇ ਇਕ ਗੱਲ ਹੋਰ ਸਮਝ ਆਂਉਦੀ ਹੈ ਕਿ, ਸੰਗਤਾਂ ਦੀਆਂ ਅੱਖਾਂ ਵਿੱਚ ਘੱਟਾ ਪਾਉਣ ਲਈ ਇਨ੍ਹਾਂ ਸਮਾਗਮਾਂ ਦਾ ਨਾਮ ਤਾਂ ਰਖਦੇ ਨੇ "ਮਹਾਨ ਗੁਰਮਤਿ ਸਮਾਗਮ", ਲੇਕਿਨ ਉੱਥੇ "ਗੁਰਮਤਿ" ਦੀ ਕੋਈ ਗਲ ਹੀ ਨਹੀਂ ਹੁੰਦੀ । ਗੱਲ ਹੁੰਦੀ ਹੈ ਬਚਿਤੱਰ ਨਾਟਕ ਦੀ । ਜਾਗੜਦੰਗ ਬਾਗੜਦੰਗ ਨਾਗੜਦੰਗ ਦੀ । ਕੀ ਅਸਾਂ ਹੁਣ ਗੁਰਮਤਿ ਦੀ ਸਿਖਿਆ ਜਾਗੜਦੰਗ ਬਾਗੜਦੰਗ ਨਾਗੜਦੰਗ ਵਿਚੋਂ ਪ੍ਰਾਪਤ ਕਰਣੀ ਹੈ, ਜਾਂ ਅਪਣੇ ਸ਼ਬਦ ਗੁਰੂ ਦੀ ਅੰਮ੍ਰਿਤ ਬਾਣੀ ਵਿਚੋਂ ? ਜੇ ਸਾਡੀਆਂ ਪੰਥਿਕ ਜਥੇਬੰਦੀਆਂ ਨੇ ਦੁਸ਼ਮਨ ਦੀ ਇਸ ਸਾਜਿਸ਼ ਨੂੰ ਛੇਤੀ ਹੀ ਸਮਝ ਕੇ ਇਹ ਸਵੀਕਾਰ ਨਾਂ ਕੀਤਾ ਕਿ ਸਾਡਾ ਇਕੋ ਇਕ ਗੁਰੂ, ਗੁਰੂ ਗ੍ਰੰਥ ਸਹਿਬ ਜੀ ਹਨ, ਸਾਨੂੰ ਸਭ ਕੁਝ ਉਨ੍ਹਾਂ ਕੋਲੋਂ ਹੀ ਪ੍ਰਾਪਤ ਹੋਣਾ ਹੈ, ਇਸ ਅਸ਼ਲੀਲ ਅਤੇ ਕੂੜ ਪੋਥੇ ਨੂੰ ਸਿਰੇ ਤੋਂ ਰੱਦ ਨਾ ਕੀਤਾ, ਤਾਂ ਇਹ ਅਜੈਂਸੀਆਂ ਛੇਤੀ ਹੀ ਸਿੱਖੀ ਦਾ ਭੋਗ ਪੁਵਾ ਦੇਣ ਗੀਆਂ ਤੇ ਨਾਲ ਹੀ ਸਿੱਖਾਂ ਨੂੰ ਭਰਾ ਮਾਰੂ ਜੰਗ ਵਲ ਵੀ ਇਹ ਧੱਕਣ ਦੀ ਪੂਰੀ ਤਿਆਰੀ ਵਿੱਚ ਹਨ ।


ਜੇ ਕਿਸੇ ਪਾਠਕ ਨੇ ਕੁਮੈਂਟ ਕਰਨਾ ਹੋਵੇ ਤਾਂ ਇੱਥੇ ਕਲਿੱਕ ਕਰਕੇ ਕਰ ਸਕਦਾ ਹੈ।


ਵਾਹਿ ਗੁਰੂ ਜੀ ਕਾ ਖ਼ਾਲਸਾ, ਵਾਹਿ ਗੁਰੂ ਜੀ ਕੀ ਫ਼ਤਿਹ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸ'ਚ ਬੋਲਣ ਅਤੇ ਸ'ਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org  and cannot be held responsible for their views.  Read full details....

Go to Top