Share on Facebook

Main News Page

ਅੱਜ ਦੀ ਅਸਲੀਯਤ ਇਹ ਹੈ ਕਿ ਸਿੱਖ ਉਹ ਹੈ, ਜੋ ਗੁਰੂ ਦੇ ਕਹੇ ਤੋਂ ਉਲਟ ਚੱਲੇ
-: ਸੰਪਾਦਕ ਖ਼ਾਲਸਾ ਨਿਊਜ਼

ਕਈਆਂ ਨੇ ਹੈਰਾਨ ਹੋਣਾ ਹੈ ਕਿ ਆ ਕੀ ਲਿੱਖ ਦਿੱਤਾ... ਪਰ ਹੈ ਸਹੀ... ਕੋਈ ਇੱਕ ਅੱਧ ਗੱਲ ਹੋਵੇ ਤਾਂ ਲਿਖਿਏ !!! ਜੇ ਕਿਸੇ ਪਾਠਕ ਨੂੰ ਇਸ ਗੱਲ ਵਿੱਚ ਕੋਈ ਅਕਲ ਵਾਲੀ ਦਿਸੇ ਤਾਂ ਸਾਨੂੰ ਜ਼ਰੂਰ ਦੱਸੇ, ਤੇ ਆਪਣਾ ਇਲਾਜ ਵੀ ਨਾਲ ਹੀ ਜ਼ਰੂਰ ਕਰਵਾਏ।

ਚਲੋ, ਇਹੀ ਖਬਰ ਦੇਖ ਲਓ ਕਿ ਅਖੇ "ਸੋਕੇ ਤੋਂ ਨਿਜਾਤ ਪਾਉਣ ਲਈ ਨਾਂਦੇੜ ਤੋਂ ਅੰਮ੍ਰਿਤਸਰ ਲਈ ਪੈਦਲ ਜੱਥਾ ਰਵਾਨਾ"। 27 ਨੌਜਵਾਨਾਂ ਵੱਲੋਂ 2800 ਕਿਲੋਮੀਟਰ ਦੀ ਪੈਦਲ ਯਾਤਰਾ ਆਰੰਭ...

ਹੈ ਕੋਈ ਅਕਲ ਵਾਲੀ ਗੱਲ? ਕੀ ਫਰਕ ਹੈ ਹਿੰਦੂਆਂ 'ਚ ਤੇ ਸਿੱਖ ਅਖਵਾਉਣ ਵਾਲਿਆਂ 'ਚ? ਹਿੰਦੂ ਮੀਂਹ ਪਵਾਉਣ ਲਈ ਇੰਦਰ ਦੇਵਤੇ ਦੀ ਪੂਜਾ ਲਈ ਹਵਨ ਯੱਗ ਕਰਦੇ ਹਨ, ਕਈ ਤਰ੍ਹਾਂ ਦੇ ਪਾਪੜ ਵੇਲ਼ਦੇ ਹਨ... ਤੇ ਹੁਣ ਸਿੱਖ ਅਖਵਾਉਣ ਵਾਲੇ ਪੈਦਲ ਯਾਤਰਾ ਕਰ ਰਹੇ ਹਨ!!!

ਕਦੇ ਆਪਣੇ ਗੁਰੂ ਕੋਲੋਂ ਪੁਛਿਆ ਕਿ ਕੀ ਇਹ ਸਹੀ ਹੈ? ਗੁਰੂ ਸਾਹਿਬ ਆਸਾ ਕੀ ਵਾਰ 'ਚ ਫੁਰਮਾਨ ਕਰਦੇ ਹਨ:

ਪਗ ਉਪੇਤਾਣਾ ਅਪਣਾ ਕੀਆ ਕਮਾਣਾ
ਅਲੁ ਮਲੁ ਖਾਈ ਸਿਰਿ ਛਾਈ ਪਾਈ ਮੂਰਖਿ ਅੰਧੈ ਪਤਿ ਗਵਾਈ ॥ ਪੰਨਾਂ 467

ਕੋਈ ਕੰਮ ਸਿਰੇ ਚੜਾਉਣ ਲਈ (ਇਕ) ਪੈਰਾਂ ਤੋਂ ਨੰਗਾ ਫਿਰਦਾ ਹੈ ਅਤੇ ਆਪਣੀ ਇਸ ਕੀਤੀ ਹੋਈ ਭੁੱਲ ਦਾ ਦੁੱਖ ਸਹਿ ਰਿਹਾ ਹੈ । (ਸੁੱਚਾ ਚੰਗਾ ਭੋਜਨ ਛੱਡ ਕੇ) ਜੂਠਾ ਮਿੱਠਾ ਖਾਂਦਾ ਹੈ ਅਤੇ ਸਿਰ ਵਿਚ ਸੁਆਹ ਪਾ ਰੱਖੀ ਹੈ, ਅਗਿਆਨੀ ਮੂਰਖ ਨੇ (ਇਸ ਤਰ੍ਹਾਂ) ਆਪਣੀ ਪੱਤ ਗਵਾ ਲਈ ਹੈ ।

ਜੇ ਕੋਈ ਕੰਮ ਕਰਨਾ ਹੀ ਹੈ ਤਾਂ ਸੋਕਾ ਕਿਉਂ ਪੈ ਰਿਹਾ ਹੈ, ਉਸ ਵੱਲ ਉਦਮ ਕਰੋ, ਪਾਣੀ ਲਿਆਉਣ ਦਾ ਕੋਈ ਸਾਧਨ ਪੈਦਾ ਕਰੋ... ਪਰ ਇਸ ਤਰ੍ਹਾਂ ਦਾ ਕਦਮ, ਸਿਰੇ ਦੀ ਬੇਵਕੂਫੀ ਤੋਂ ਵੱਧ ਹੋਰ ਕੁੱਝ ਨਹੀਂ।

ਅੰਤ ਵਿੱਚ ਇਹ ਗੁਰੂ ਫੁਰਮਾਨ ਹੀ ਸਿੱਖਾਂ ਨੂੰ ਝੰਜੋੜ ਦੇਵੇ:

ਕਬੀਰ ਸਾਚਾ ਸਤਿਗੁਰੁ ਕਿਆ ਕਰੈ ਜਉ ਸਿਖਾ ਮਹਿ ਚੂਕ
ਅੰਧੇ ਏਕ ਨ ਲਾਗਈ ਜਿਉ ਬਾਂਸੁ ਬਜਾਈਐ ਫੂਕ ॥ ਪੰਨਾਂ 1372


ਜੇ ਕਿਸੇ ਪਾਠਕ ਨੇ ਕੁਮੈਂਟ ਕਰਨਾ ਹੋਵੇ ਤਾਂ ਇੱਥੇ ਕਲਿੱਕ ਕਰਕੇ ਕਰ ਸਕਦਾ ਹੈ।


ਵਾਹਿ ਗੁਰੂ ਜੀ ਕਾ ਖ਼ਾਲਸਾ, ਵਾਹਿ ਗੁਰੂ ਜੀ ਕੀ ਫ਼ਤਿਹ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸ'ਚ ਬੋਲਣ ਅਤੇ ਸ'ਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org  and cannot be held responsible for their views.  Read full details....

Go to Top