ਵਿਆਹ ਕਰਨ ਵੇਲੇ ਜਦ ਘਰ ਦੇ ਕੁੜੀ/ਮੁੰਡਾ ਟੋਲਦੇ ਨੇ ਤਾਂ ਜੇ ਕਿਤੇ ਗੱਲ ਨਾ
ਬਣੇ, ਫਿਰ ਇਹ ਕਹਿ ਦਿੰਦੇ ਨੇ ਕੇ ''ਜਿਥੇ
ਸੰਜੋਗ ਹੋਏ, ਆਪੇ ਹੋ ਜਾਣਾ, ਅਜੇ
ਸੰਜੋਗ ਢਿੱਲੇ
ਨੇ''
ਇਹ ਗੱਲ ਕਿੰਨੀ ਕੁ ਸੱਚ ਹੈ ਕਿ ''ਸੰਜੋਗ ਧੁਰੋਂ ਲਿਖੇ
ਹੁੰਦੇ ਨੇ ਜਾਂ ਫਿਰ ਰੱਬ ਜੋੜੀਆਂ ਬਣਾ ਕੇ ਭੇਜਦਾ ਹੈ ?''
ਆਓ, ਦੋ ਕੁ ਮਿੰਟ ਐਸ ਵਾਰੇ ਗੱਲ ਕਰ ਲੈਂਦੇ ਹਾਂ !
ਜੇ ਮੰਨ ਲਿਆ ਜਾਵੇ ਕੇ ਰੱਬ
ਸੰਜੋਗ ਲਿਖਦਾ ਹੈ
ਤਾਂ ਰੱਬ ਕੁੜੀ ਜਾਂ
ਮੁੰਡੇ ਨੂੰ ਓਹਦੀ ਜਾਤ ਤੋਂ ਬਾਹਰ ਕਿਉਂ ਨਹੀਂ ਕਿਸੇ ਨਾਲ ਜੋੜਦਾ
?
ਜ਼ਿਆਦਾਤਰ ਵਿਆਹ ਆਪਣੀ ਹੀ ਜਾਤ 'ਚ ਹੁੰਦੇ ਨੇ,
ਫਿਰ ਧੁਰੋਂ ਲਿਖਣ ਵਾਲਾ
Out Of Caste ਕਿਉਂ ਨਹੀਂ ਕਿਸੇ ਨੂੰ ਮਿਲਾਉਂਦਾ ?
ਸੈਂਕੜੇ ਸਾਲਾਂ ਤੋਂ ਜਾਤਾਂ ਪਾਤਾਂ ਦਾ ਵਿਰੋਧ ਹੋ ਰਿਹਾ
ਹੈ। ਕਈ
ਪੈਗੰਬਰ ਵੀ ਆਏ ਜਿਹਨਾਂ ਰੱਬ ਦੀਆਂ ਗੱਲਾਂ ਕੀਤੀਆਂ ਤੇ ਜਾਤਾਂ ਦਾ ਵਿਰੋਧ ਕੀਤਾ, ਫਿਰ ਓਹੀ
ਰੱਬ ਸੰਜੋਗ ਲਿਖਣ ਵੇਲੇ ਜਾਤ, ਧਰਮ ਤੋਂ ਬਾਹਰ ਨਹੀਂ ਜਾਂਦਾ,
ਕਿਉਂ ?
ਜੇ ਰੱਬ ਚਾਹੇ ਤਾਂ ਦੁਨੀਆ ਦੇ
ਸੰਜੋਗ ਇਦਾਂ ਲਿਖੇ ਕੇ, ਧਰਮਾਂ, ਜਾਤਾਂ
ਦੀ ਐਸੀ ਕੀ ਤੈਸੀ ਫ਼ਿਰ ਜਾਵੇ ! ਕੋਈ ਊਚ ਨੀਂਚ ਨਾ ਰਹੇ, ਕੋਈ ਰੌਲਾ ਨਾ ਰਹੇ, ਸਭ ਇੱਕ ਹੋ
ਜਾਣ
ਦੁੱਜਾ, ਕੀ ਰੱਬ
ਸੰਜੋਗ ਲਿਖਣ ਵੇਲੇ Data ਵੀ Update ਕਰਦਾ ਹੈ ?
ਜਿਵੇਂ ਭਾਰਤ ਦੀ ਵੰਡ ਤੋਂ ਪਹਿਲਾਂ ਮੁੰਡਾ ਲੁਧਿਆਣੇ ਦਾ ਤੇ ਕੁੜੀ ਲਾਹੌਰ ਦੀ ਦਾ ਵਿਆਹ ਵੀ ਹੋ
ਜਾਂਦਾ ਸੀ । ਪਰ ਜਿਦਾਂ ਹੀ ਵੰਡ ਹੋ ਕੇ ਵਿਚਕਾਰ ਤਾਰ ਆ ਗਈ, ਰੱਬ ਨੇ ਦੁੱਜੇ ਪਾਸੇ ਵੱਲ ਸਾਡੇ
ਸੰਜੋਗ ਲਿਖਣੇ ਬੰਦ ਕਰ ਦਿੱਤੇ
।
ਸ਼ਾਇਦ ਰੱਬ ਨੂੰ ਪਤਾ ਹਊ ਕੇ Immigration and Visa ਦਾ ਰੌਲਾ ਰਹੂ ਫ਼ਿਰ, ਰਹਿਣ ਦਿੰਦੇ
ਆ...
ਤੀਜਾ, ਜੇ ਰੱਬ
ਸੰਜੋਗ ਲਿਖਦਾ ਹੈ ਤਾਂ ਕੀ ਓਹ ਤਲਾਕ ਵਾਲਾ Section ਵੀ ਨਾਲ ਹੀ ਭਰਕੇ ਭੇਜਦਾ
ਹੈ ਕੇ ''ਚਲੋ ਤੁਹਾਡਾ ਵਿਆਹ ਕਰਵਾ ਦਿੰਦੇ ਆ ਪਰ ਇੰਨੇ ਮਹੀਨਿਆਂ ਬਾਅਦ ਜੁਦਾ ਵੀ ਮੈਂ ਹੀ ਕਰੂ
?
ਤਲਾਕ, ਘਰੇਲੂ ਹਿੰਸਾ, ਮਾਰ ਕੁਟਾਈ, ਦਾਜ ਬਲੀ, ਝੂਠੇ ਕੇਸ ਆਦਿ ਵੀ
ਸੰਜੋਗ ਵਾਲੇ ਫਾਰਮ 'ਚ ਕੀ
ਨਾਲ ਹੀ ਭਰੇ ਜਾਂਦੇ ਆ ?
ਚੌਥਾ, ਜੇ ਕੁੜੀ ਮੁੰਡਾ ਧੁਰੋਂ ਲਿਖੇ
ਸੰਜੋਗਾਂ ਕਰਕੇ ਆਪਸ ਵਿੱਚ Love Marriage ਕਰਵਾ ਲੈਂਦੇ
ਨੇ ਤਾਂ ਘਰ ਵਾਲੇ ਫ਼ਿਰ ਰੱਬ ਦੀਆਂ ਲਿਖੀਆਂ ਨੂੰ ਕਿਉਂ ਨਹੀਂ ਮੰਨਦੇ ?
ਓਥੇ ਵੀ ਕਹਿ ਸਕਦੇ ਨੇ ਕੇ ''ਸੰਜੋਗ ਸੀ ! ਹੋ ਗਿਆ ਦੋਨਾਂ ਦਾ ਵਿਆਹ''
।
ਪਰ ਨਹੀਂ, ਓਹ ਤਾਂ ਰੱਬ ਦੀ ਗੱਲ ਗਲਤ ਕਰਕੇ ਓਹਨਾਂ ਦੇ ਕਤਲ ਤੱਕ ਪਹੁੰਚ ਜਾਂਦੇ ਨੇ, ਜਿਹਨੂੰ
Honor Killing ਕਹਿੰਦੇ ਨੇ, ਮੁੱਕਦੀ ਗੱਲ,
ਸੰਜੋਗ ਸੰਯਾਗ ਕੋਈ ਨਹੀਂ ਲਿਖਦਾ. ਕੁਝ ਧੁਰੋਂ
ਨਹੀਂ ਲਿਖਿਆ ਹੁੰਦਾ, ਕੋਈ ਵੀ ਜੋੜੀ ਓਹਨੇ ਨਹੀਂ ਤਿਆਰ ਕਰਕੇ ਰੱਖੀ ਹੁੰਦੀ. ਸਭ ਹੇਠਾਂ ਸਾਡੇ
ਆਪਣੇ ਹੀ ਹੱਥ ਵੱਸ
ਹੈ।
ਜੇ ਰੱਬ ਦੇ ਲਿਖੇ
ਸੰਜੋਗ ਕਾਮਯਾਬ ਹੁੰਦੇ ਤਾਂ ਸੁਰਜੀਤ ਪਾਤਰ ਜੀ ਨੂੰ ਇਹ ਸਤਰਾਂ ਨਾ ਲਿਖਣੀਆਂ
ਪੈਂਦੀਆਂ
''ਇੱਕ ਕੈਦ 'ਚੋਂ
ਦੂਜੀ ਕੈਦ 'ਚ ਜਾ ਪਹੁੰਚੀ,
ਕੀ ਖੱਟਿਆ ਮੈਂ ਮਹਿੰਦੀ ਲਾ ਕੇ, ਵੱਟਣਾ ਮੱਲਕੇ
!"