Share on Facebook

Main News Page

1984 ਵੇਲੇ ਬੱਬਰਾਂ ਅਤੇ ਟਕਸਾਲੀਆਂ ਵਿੱਚ ਹੋਈ ਝੜਪ ਦੀ ਰਿਪੋਰਟ
-: ਵਰਪਾਲ ਸਿੰਘ

ਇੰਡੀਆ ਟੁਡੇ (India Today) ਰਸਾਲਾ 1975 ਵਿੱਚ ਪਹਿਲੀ ਵਾਰ ਛਪਿਆ ਸੀ। ਇਸਦੇ ਪਹਿਲੇ ਅੰਕ ਤੋਂ ਹੁਣ ਤੱਕ ਦੇ ਸਾਰੇ ਅੰਕ ਆਨਲਾਈਨ (online) ਹੇਠਲੇ ਲਿੰਕ ਤੋਂ ਪੜ੍ਹੇ ਜਾ ਸਕਦੇ ਹਨ:
http://indiatoday.intoday.in/calendar

15 ਜਨਵਰੀ 1984 ਵਾਲੇ ਅੰਕ ਵਿਚ ਗੋਬਿੰਦ ਠੁਕਰਾਲ ਦੀ ਰਿਪੋਰਟ ਹੈ, ਜਿਸ ਵਿਚ ਕਈ ਬੜੇ ਦਿਲਚਸਪ ਤੱਥ ਸਾਡੇ ਵਿਚਾਰਨ ਲਈ ਹਨ:

Source: http://indiatoday.intoday.in/story/babbar-khalsa-leader-claims-credit-for-killing-of-35-nirankaris/1/360401.html

  1. ਭਿੰਡਰਾਂਵਾਲਿਆਂ ਦਾ ਜਥਾ ਗੁਰੂ ਨਾਨਕ ਨਿਵਾਸ ਵਿਚ ਸ੍ਰੋਮਣੀ ਕਮੇਟੀ ਵਲੋਂ ਦਿਤੇ ਕਮਰਿਆਂ ਵਿਚ ਰਹਿ ਰਿਹਾ ਸੀ।

  2. ਉਥੇ ਹੀ ਸ੍ਰੋਮਣੀ ਕਮੇਟੀ ਨੇ ਬੱਬਰ ਖਾਲਸਾ ਦੇ ਸੁਖਦੇਵ ਸਿੰਘ ਬੱਬਰ ਦੇ ਜਥੇ ਨੂੰ ਵੀ ਦੋ ਕਮਰੇ ਅਲਾਟ ਕਰ ਦਿਤੇ।

  3. ਦੋਹਾਂ ਧੜਿਆਂ ਦਾ ਵੈਰ ਖੁਲ੍ਹ ਕੇ ਸਾਹਮਣੇ ਆ ਗਿਆ ਜਦੋਂ ਬੱਬਰਾਂ ਅਤੇ ਟਕਸਾਲੀਆਂ ਵਿਚ ਝੜਪ ਹੋਈ। (ਖੌਰੇ ਇਸੇ ਕਰਕੇ ਹੀ ਦੋਹਾਂ ਧੜਿਆਂ ਨੂੰ ਉਥੇ ਕਮਰੇ ਦਿਤੇ ਗਏ ਸਨ, ਕਿ ਆਪਸ ਵਿਚ ਲੜ ਕੇ ਇਕ ਦੂਜੇ ਨੂੰ ਕਮਜੋਰ ਕਰਨ।)

  4. ਝੜਪ ਤੋਂ ਬਾਦ ਭਿੰਡਰਾਂਵਾਲਿਆਂ ਨੇ ਬੱਬਰਾਂ ਨੂੰ ਚਾਰ ਘੰਟੇ ਦਾ ਸਮਾਂ ਦਿਤਾ ਕਿ ਉਹ ਗੁਰੂ ਨਾਨਕ ਨਿਵਾਸ ਛੱਡ ਜਾਣ। ਪਰ ਬੱਬਰਾਂ ਨੇ ਭਿੰਡਰਾਂਵਾਲਿਆਂ ਦੀ ਇਸ ਗੱਲ ਦੀ ਕੋਈ ਪਰਵਾਹ ਨਾ ਕੀਤੀ।

  5. ਇਸਦੇ ਨਤੀਜੇ ਵਜੋਂ ਭਿੰਡਰਾਂਵਾਲਿਆਂ ਨੇ ਆਪਣੇ ਜਥੇ ਨਾਲ ਅਕਾਲ ਤਖਤ 'ਤੇ ਜਾ ਡੇਰੇ ਲਾਏ।

ਪੂਰੀ ਰਿਪੋਰਟ ਪੜ੍ਹਣ ਵਾਲੀ ਹੈ। ਕੋਸ਼ਿਸ਼ ਕਰਾਂਗੇ ਕਿ ਇਸਦਾ ਪੰਜਾਬੀ ਉਲੱਥਾ ਕਰ ਲਈਏ। ਜਾਂ ਹੇਠਾਂ ਕਮੈਂਟਾਂ ਵਿਚ ਰੱਲ ਮਿਲ ਕੇ ਉਲੱਥਾ ਕਰ ਲਈਏ, ਤਾਂ ਹੋਰ ਸੌਖਾ ਹੋ ਜਾਵੇਗਾ।

ਵਾਹਿਗੁਰੂ ਜੀ ਕਾ ਖਾਲਸਾ॥
ਵਾਹਿਗੁਰੂ ਜੀ ਕੀ ਫਤਿਹ॥


ਜੇ ਕਿਸੇ ਪਾਠਕ ਨੇ ਕੁਮੈਂਟ ਕਰਨਾ ਹੋਵੇ ਤਾਂ ਇੱਥੇ ਕਲਿੱਕ ਕਰਕੇ ਕਰ ਸਕਦਾ ਹੈ।


ਵਾਹਿ ਗੁਰੂ ਜੀ ਕਾ ਖ਼ਾਲਸਾ, ਵਾਹਿ ਗੁਰੂ ਜੀ ਕੀ ਫ਼ਤਿਹ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸ'ਚ ਬੋਲਣ ਅਤੇ ਸ'ਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org  and cannot be held responsible for their views.  Read full details....

Go to Top