ਥੱਲੇ
ਦਿੱਤੀਆਂ ਖ਼ਬਰਾਂ 'ਚ ਪਾਠਕਾਂ ਨੂੰ ਲਗਦਾ ਹੈ ਕਿ ਇਨ੍ਹਾਂ ਸਰਕਾਰੀ ਨਿਹੰਗਾਂ,
ਅਖੌਤੀ ਜੱਥੇਦਾਰ, ਟਕਸਾਲੀ ਧੁੰਮਾ ਨੂੰ ਸਿੱਖੀ ਨਾਲ ਕੋਈ ਲੈਣਾ ਦੇਣਾ ਹੈ
??? ਇਨ੍ਹਾਂ ਦਾ
ਗੁਰੂ ਸਿਰਫ ਬਾਦਲ ਹੈ, ਤੇ ਇਹ ਸਾਰੇ ਉਸ ਦੇ ਪਾਲਤੂ ਹਨ, ਜਦੋਂ ਉਹ
ਇਨਾਂ ਟੌਮੀਆਂ ਨੂੰ ਸ਼ੂ ਸ਼ੂ ਕਰਦਾ ਹੈ, ਇਹ ਉਦੋਂ ਭੌਂ.... ਹਨ,
1984 ਦਾ ਕਾਲ ਦੌਰ ਹੋਵੇ, ਗੁਰੂ ਗ੍ਰੰਥ ਸਾਹਿਬ
ਦੀ ਬੇਅਦਬੀ ਹੋਵੇ ਇਹ ਸਰਕਾਰੀ ਨਿਹੰਗ ਭੰਗ ਪੀ ਕੇ ਸੁੱਤੇ ਰਹਿੰਦੇ ਹਨ,
ਪਰ ਜਦੋਂ ਇਨ੍ਹਾਂ ਦਾ ਮਾਲਿਕ ਇਸ਼ਾਰਾ ਕਰਦਾ ਹੈ
ਤਾਂ ਇਹ ਕਤੀੜ ਵਾਂਙ ਇੱਕਠੇ ਹੋ ਜਾਂਦੇ ਹਨ। ਇਨ੍ਹਾਂ ਨੂੰ ਸਿੱਖੀ
ਨਾਲ, ਪੰਜਾਬ ਦਾ ਕੋਈ ਫਿਕਰ ਨਹੀਂ, ਸਿਰਫ ਆਪਣੀ ਬੇਵਕੂਫੀਆਂ ਦਾ ਪ੍ਰਮਾਣ
ਪੇਸ਼ ਕਰਦੇ ਹਨ।
ਜਦੋਂ ਬਾਦਲ ਅਤੇ (ਅ)ਕਾਲੀ ਲੀਡਰ
ਸ਼ਰੇਆਮ ਸਿੱਖੀ ਦੀਆਂ ਧੱਜੀਆਂ ਉੜਾਉਂਦੇ ਹਨ, ਤਾਂ ਇਨ੍ਹਾਂ ਸਾਰਿਆਂ ਦੇ ਅੱਖਾਂ
'ਤੇ ਪੱਟੀ ਬੰਨ੍ਹੀ ਹੁੰਦੀ ਹੈ, ਤੇ ਦੁੰਮ .... ਦਿੱਤੀ ਹੁੰਦੀ ਹੈ, ਪਰ ਜਦੋਂ
ਹੀ ਕੋਈ ਇਨ੍ਹਾਂ ਦੇ ਆਕਾ 'ਤੇ ਭਾਰੀ ਪੈਣਾ ਸ਼ੁਰੂ ਹੁੰਦਾ ਹੈ, ਇਨ੍ਹਾਂ ਦੀ
ਜ਼ੰਜੀਰ ਖੋਲ ਦਿੱਤੀ ਜਾਂਦੀ ਹੈ।
ਖ਼ਾਲਸਾ ਨਿਊਜ਼ ਕੇਜਰੀਵਾਲ ਦਾ ਸਮਰਥਕ ਨਹੀਂ, ਪਰ ਜੋ ਅੱਜ ਪੰਜਾਬ 'ਚ ਰਾਜਨੀਤੀ
ਦੀ ਗੰਦੀ ਖੇਡ ਧਰਮ ਦੇ ਨਾਂ 'ਤੇ ਖੇਡੀ ਜਾ ਰਹੀ ਹੈ, ਉਸ ਵੱਲ ਪਾਠਕਾਂ ਦਾ
ਧਿਆਨ ਦਿਵਾਉਣਾ ਸਾਡਾ ਫਰਜ਼ ਹੈ।