Share on Facebook

Main News Page

ਬੇਅਦਬੀ ਦਾ ਮਸਲਾ; ਕੀਤਾ ਕੀ ਜਾਵੇ ?
-: ਜੀਵਨ ਚਹਿਲ

ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦਾ ਜੋ ਸਿਲਸਿਲਾ ਚੱਲ ਰਿਹਾ ਹੈ, ਸਿੱਖਾਂ ਸਮੇਤ ਹਰ ਸਹੀ ਸੋਚਣੀ ਵਾਲੇ ਇਨਸਾਨ ਵਾਸਤੇ ਫਿਕਰ ਦੀ ਗੱਲ ਬਣੀ ਹੋਈ ਹੈ। ਧਰਨੇ, ਮੁਜ਼ਾਹਰੇ, ਰੋਸ ਮਾਰਚ, ਲਾਠੀਚਾਰਜ ਅਤੇ ਮੌਤਾਂ ਹੋ ਰਹੀਆਂ ਹਨ। ਪਰ ਇਹ ਸਿਲਸਿਲਾ ਰੁਕਣ ਦਾ ਨਾਂ ਨਹੀ ਲੈ ਰਿਹਾ। ਸੋਚਣ ਦੀ ਗੱਲ ਹੈ ਕਿ ਕੀਤਾ ਕੀ ਜਾਵੇ?

ਪਹਿਲੀ ਗੱਲ ਤਾਂ ਇਹ ਹੈ ਕਈ ਘਟਨਾਵਾਂ ਅਣਗਹਿਲੀ ਕਾਰਨ ਅੱਗ ਲੱਗਣ ਨਾਲ ਵਾਪਰਦੀਆਂ ਹਨ, ਕਈ ਅਣਜਾਣ ਪੁਣੇ ਵਿੱਚ ਅਤੇ ਕਈ ਪਾਗਲਪਣ ਕਰਕੇ। ਐਸੀਆਂ ਘਟਨਾਵਾਂ ਦੀ ਰੋਕਥਾਮ ਤਾਂ ਸਾਵਧਾਨੀ ਵਰਤ ਕੇ, ਨਿਗਰਾਨੀ ਵਧਾ ਕੇ, ਪਹਿਰਾ ਲਾ ਕੇ ਹੋ ਸਕਦੀ ਹੈ ਅਤੇ ਐਸੇ ਪ੍ਰਬੰਧ ਕਰ ਵੀ ਲੈਣੇ ਚਾਹੀਦੇ ਹਨ। ਪਰ ਸਭ ਤੋਂ ਖਤਰਨਾਕ ਹੈ ਜਦ ਇਹ ਘਟਨਾਵਾਂ ਸ਼ਰਾਰਤ ਨਾਲ ਸਿੱਖਾਂ ਨੂੰ ਉਕਸਾਉਣ ਲਈ ਵਰਤਾਈਆਂ ਜਾਂਦੀਆਂ ਹਨ, ਤਦ ਕੀ ਕੀਤਾ ਜਾਵੇ?

ਮੇਰਾ ਸੁਝਾਅ ਹੈ ਕਿ ਸ਼ਰਾਰਤੀ ਦੀ ਚਾਲ ਦਾ ਮੋਹਰਾ ਨਾ ਬਣਿਆਂ ਜਾਏ, ਬਿਲਕੁਲ ਭੜਕਾਹਟ ਵਿੱਚ ਨਾ ਆਇਆ ਜਾਏ। ਕੋਈ ਧਰਨਾ, ਮੁਜ਼ਾਹਰਾ, ਰੋਸ ਮਾਰਚ ਜਾਂ ਬੰਦ ਆਦਿ ਨਾ ਕੀਤਾ ਜਾਵੇ।

ਪੁਲੀਸ ਨੂੰ ਜਾਣਕਾਰੀ ਤਾਂ ਦੇਣੀ ਬਣਦੀ ਹੈ, ਪਰ ਇਸਨੂੰ ਅਮਨ ਕਾਨੂੰਨ ਦਾ ਮਸਲਾ ਨਾ ਬਣਨ ਦਿੱਤਾ ਜਾਏ। ਇਸ ਗੱਲ ਦੀ ਵੱਡੀ ਸੰਭਾਵਨਾ ਹੈ ਕਿ ਪੁਲੀਸ ਬਹੁਤਾ ਕੁੱਝ ਨਹੀਂ ਕਰੇਗੀ, ਕਿਉਂਕਿ ਬੇਅਦਬੀ ਦੀ ਘਟਨਾ ਤਾਂ ਵਰਤਾਈ ਹੀ ਉਕਸਾਹਟ ਪੈਦਾ ਕਰਨ ਲਈ ਹੋ ਸਕਦੀ ਹੈ। ਇਸ ਲਈ ਹੋ ਸਕਦਾ ਕਈ ਨੰਗੀਆਂ ਕਿਰਪਾਨਾਂ ਵਾਲੇ ਜਥੇ ਵੀ ਇਸ ਕੰਮ ਲਈ ਭੇਜ ਦਿੱਤੇ ਜਾਣ (ਜਾਂਦੇ ਹਨ)। ਲੋਕਾਂ ਨੂੰ ਇਸ ਵਿਛਾਏ ਜਾਲ ਵਿੱਚ ਫਸਾਉਣ ਲਈ ਭੇਖਧਾਰੀ ਲੋਕ ਬਲਦੀ 'ਤੇ ਤੇਲ ਪਾਉਣ ਲਈ ਭੇਜ ਦਿੱਤੇ ਜਾਂਦੇ ਹਨ। ਇਨ੍ਹਾਂ ਹੱਥ ਵਾਗਡੋਰ ਦੇਣ ਤੋਂ ਗੁਰੇਜ਼ ਕੀਤਾ ਜਾਏ। ਬੇਅਦਬੀ ਤੋਂ ਬਾਅਦ ਕਾਰਵਾਈ ਲਈ ਜ਼ੋਰ ਲਾਉਣ ਦੀ ਥਾਂ ਬੇਅਦਬੀ ਰੋਕਣ ਲਈ ਚੌਕਸੀ 'ਤੇ ਜ਼ੋਰ ਦਿੱਤਾ ਜਾਏ। ਜਿਸ ਦਿਨ ਸ਼ਰਾਰਤ ਤੋਂ ਬਾਅਦ ਆਂਪਾਂ ਭੜਕਣਾ ਬੰਦ ਕਰ ਦਿੱਤਾ, ਸ਼ਰਾਰਤਾਂ ਬੰਦ ਹੋ ਜਾਣਗੀਆਂ।

ਯਾਦ ਰਹੇ ਕਿਸੇ ਸਮੇ ਆਪਣੇ ਦਲ ਖਾਲਸਾ ਵਾਲੇ ਗਊਆਂ ਦੇ ਵੱਢੇ ਸਿਰ ਮੰਦਰਾਂ ਅੱਗੇ ਸੁੱਟਦੇ ਰਹੇ ਆ। ਕਿਉਂ? ਕਿਉਂਕਿ ਇਸ ਨਾਲ ਹਿੰਦੂ ਭੜਕਦਾ ਸੀ। ਕੈਨੇਡਾ ਅਮਰੀਕਾ, ਇੰਗਲੈਂਡ, ਯੂਰਪ ਵਿੱਚ ਈਸਾ ਦੀ ਮੂਰਤ ਜਾਂ ਮੂਰਤੀ ਦੀ ਬੇਅਦਬੀ ਹੋਣ 'ਤੇ ਈਸਾਈ ਭੜਕਦੇ ਨਹੀਂ। ਕੇਵਲ ਪੁਲੀਸ ਬਣਦੀ ਕਾਰਵਾਈ ਕਰਦੀ ਹੈ। ਤੁਹਾਡਾ ਕੀ ਖਿਆਲ ਆ?


ਜੇ ਕਿਸੇ ਪਾਠਕ ਨੇ ਕੁਮੈਂਟ ਕਰਨਾ ਹੋਵੇ ਤਾਂ ਇੱਥੇ ਕਲਿੱਕ ਕਰਕੇ ਕਰ ਸਕਦਾ ਹੈ।


ਵਾਹਿ ਗੁਰੂ ਜੀ ਕਾ ਖ਼ਾਲਸਾ, ਵਾਹਿ ਗੁਰੂ ਜੀ ਕੀ ਫ਼ਤਿਹ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org  and cannot be held responsible for their views.  Read full details....

Go to Top