Share on Facebook

Main News Page

ਹੁਣ ਨਾ ਜਾਗੇ ਤੇ ਰਾਤ ਹੋ ਜਾਵੇਗੀ
-: ਮਨਮੀਤ ਸਿੰਘ, ਕਾਨਪੁਰ

ਇਹ ਵਿਚਾਰ ਬਿਲਕੁਲ ਦਰੁਸਤ ਹੈ ਕਿ ਸਿਨੇਮਾ ਕਿਸੀ ਵੀ ਸਮਾਜ ਲਈ ਸ਼ੀਸ਼ਾ ਹੁੰਦਾ ਹੈ, ਜੋ ਸਮਾਜ ਨੂੰ ਪਰਦੇ ਦੇ ਉਤੇ ਸਮਾਜ ਦੀ ਸੋਚ ਨੂੰ ਉਕੇਰਦਾ ਹੈ। ਜੇ ਸਿਨੇਮਾ ਕਿਸੀ ਮੰਦ ਭਾਵਨਾ ਨਾਲ ਜੇ ਕਿਸੇ ਸਮਾਜ ਦੇ ਵਿਰੁਧ ਦਿਖਾਉਣ ਲੱਗ ਜਾਵੇ, ਤਾਂ ਉਸ ਸਮਾਜ ਨੂੰ ਸਾਰੀ ਖੱਲਕਤ ਅਗੇ ਸਿਨੇਮਾ ਖਲਨਾਇਕ ਬਣਾਉਣ ਵਿਚ ਸਮਰੱਥ ਹੁੰਦਾ ਹੈ, ਤੇ ਸਿਨੇਮਾ ਹੀ ਖਲਨਾਇਕ ਨੂੰ ਨਾਇਕ ਵੀ ਬਣਾ ਸਕਦਾ ਹੈ।

ਸਿੱਖ ਪਰੰਪਰਾਵਾਂ ਵਿਚ ਕਿਸੀ ਵੀ ਇਤਿਹਾਸਿਕ ਕਿਰਦਾਰ ਦੀ ਨਾਟਕੀ ਨਹੀਂ ਕੀਤੀ ਜਾ ਸਕਦੀ, ਜਿਸਦਾ ਮੁਖ ਕਾਰਣ ਇਹ ਹੈ ਕਿ ਸੰਸਾਰ ਦਾ ਕੋਵੀ ਫਿਲਮਕਾਰ ਮਹਾਨ ਸਿੱਖਾਂ ਦੇ ਕਿਰਦਾਰਾਂ ਨੁੰ ਉਨ੍ਹਾਂ ਦੀਆਂ ਭਾਵਨਾਵਾਂ ਨਾਲ ਪਰਦੇ ਉਤੇ ਉਕੇਰਨ ਵਿਚ ਸਮਰਥ ਨਹੀਂ ਹੁੰਦਾ ਹੈ। ਫਿਲਮਕਾਰ ਕਦੀ ਵੀ ਮਹਾਨ ਘਟਨਾਵਾਂ ਦੇ ਪਿਛੇ ਗੁਰਬਾਣੀ ਉਪਦੇਸ਼ ਦੀ ਰੋਸ਼ਨੀ ਨੂੰ ਦਰਸਾਉਣ ਅਤੇ ਮਹਾਨ ਸਿੱਖਾਂ ਦੇ ਮਨੋ ਭਾਵਾਂ ਨੂੰ ਦਿਖਾਉਣ ਵਿਚ ਸਫਲ ਨਹੀਂ ਹੋ ਪਾਉਂਦਾ, ਕਿਉਂਕਿ ਮਹਾਨ ਇਤਿਹਾਸਕ ਘਟਨਾ ਦੇ ਇਤਿਹਾਸਕ ਕਿਰਦਾਰ ਦੀ ਪੇਸ਼ਕਾਰੀ ਲਈ ਉਹ ਆਪਣਾ ਨਜਰਿਆ ਵਰਤਦਾ ਹੈ, ਜਿਸ ਨਾਲ ਇਤਿਹਾਸਕ ਘਟਨਾ ਦੀ ਸਹੀ ਅਤੇ ਸੱਚੀ ਪੇਸ਼ਕਾਰੀ ਹੋ ਪਾਣਾ ਸੰਭਵ ਨਹੀਂ ਹੁੰਦੀ ਹੈ। ਦੂਜਾ ਸਿੱਖ ਕਿਰਦਾਰ ਦੀ ਰੀਸ, ਫੋਟੋ ਜਾਂ ਮੂਰਤੀ ਗੁਰਮਤਿ ਵਿਚ ਪ੍ਰਵਾਨ ਨਹੀਂ ਹੈ।

ਜਿਵੇਂ "ਚਾਰ ਸਾਹਿਬਜ਼ਾਦੇ" ਮੂਵੀ ਵਿਚ ਮਾਤਾ ਗੁਜਰ ਕੌਰ ਜੀ ਨੂੰ ਇਕ ਸਾਧਰਣ ਇਸਤਰੀ ਵਾਂਙ ਸਾਹਿਬਜਾਦਿਆਂ ਦੇ ਵਿਆਹ ਦਾ ਸੁਫਣਾ ਵੇਖਦੇ ਵਿਖਾਇਆ ਗਿਆ, ਉਹ ਮਾਤਾ ਗੁਜਰ ਕੌਰ ਜੀ ਦੇ ਮਹਾਨ ਕਿਰਦਾਰ ਅਤੇ ਵਿਚਾਰ ਨਾਲ ਰੱਤਾ ਕੁ ਵੀ ਮੇਲ ਨਹੀਂ ਸੀ ਖਾਂਦਾ, ਕਿਉਂਕਿ ਮਾਤਾ ਗੁਜਰ ਕੌਰ ਜੀ ਆਪਣੇ ਮਹਾਨ ਪੋਤਰਿਆਂ ਨੂੰ ਸਮੁੱਚੀ ਮਨੁਖੱਤਾ ਦੇ ਵਿਲਖਣ ਮਨੁੱਖੀ ਅਧਿਕਾਰਾਂ ਲਈ ਪ੍ਰਵਾਨ ਕਰਵਾ ਰਹੇ ਸੀ, ਜਦਕਿ ਵਿਆਹ ਦਾ ਸੁਫਣਾ ਤੇ ਇਕ ਸਾਧਾਰਣ ਜਿਹੇ ਬੰਦੇ ਦਾ ਵੀ ਪੂਰਾ ਹੋ ਜਾੰਦਾ ਹੈ।

ਇਸ ਨੁਕਤੇ ਨੂੰ ਸਮਝਣਾ ਤੇ ਉਸ ਨਾਲ ਸਹਿਮਤੀ ਰਖਣਾ ਬੜਾ ਹੀ ਔਖਾ ਹੈ, ਕਿਉਂਕਿ ਸਾਧਾਰਣ ਆਦਮੀ ਲਈ ਤੇ ਮਾਤਾ ਜੀ ਦਾ ਉਨ੍ਹਾਂ ਦੇ ਸੁਫਣੇ ਰਾਹੀਂ ਦਿਖਾਇਆਂ ਗਿਆ ਕਿਰਦਾਰ ਬਿਲਕੁਲ ਸਹੀ ਤੇ ਤਿਆਗਮਈ ਹੈ, ਜਿਵੇਂ ਸਾਹਿਬਜਾਦਿਆਂ ਨੂੰ ਜੱਬਰਦਸਤੀ ਪੱਕਣ ਕੇ ਉਨ੍ਹਾਂ ਨੂੰ ਕਤਲ ਕੀਤਾ ਜਾ ਰਿਹਾ ਹੈ, ਜਦਕਿ ਸਾਹਿਬਜਾਦਿਆਂ ਦੇ ਮਹਾਨ ਇਤਿਹਾਸ 'ਤੇ ਝਾਤੀ ਮਾਰਦੇ ਹੀ ਇਹ ਹੱਲ ਆਸਾਨੀ ਨਾਲ ਸਮਝ ਲੱਗ ਜਾਂਦੀ ਹੈ, ਕਿ ਮਾਤਾ ਗੁਜਰ ਕੌਰ ਜੀ ਅਤੇ ਸਾਹਿਬਜਾਦਿਆਂ ਨੇ ਮਨੁਖੱਤਾ ਦੀ ਰਾਖੀ ਲਈ ਆਪਣੀ ਸ਼ਹਾਦਤ ਦਾ ਰਾਸਤਾ ਖੁਦ ਆਪ ਚੁਣਿਆ, ਨਾ ਕਿ ਉਹ ਕਿਸੇ ਦੇ ਹੁਕਮ ਜਾਂ ਦਬਾਅ ਹੇਠ ਸ਼ਾਹਦਤ ਦੇ ਰਾਸਤੇ ਚਲੇ ਸੀ। ਇਸ ਲਈ ਉਹ ਸਿੱਖ ਧਰਮ ਦੇ ਮਹਾਨ ਸ਼ਹੀਦ ਹਨ। ਇਤਨੇ ਮਹਾਨ ਵਿਚਾਰਾਂ ਵਿੱਚ ਵਿਆਹ ਦਾ ਸੁਫਣਾ ਤੇ ਕੇਵਲ ਫਿਲਮਕਾਰ ਦੀ ਸਿੱਖ ਸਿਧਾਂਤਾਂ ਬਾਰੇ ਉਸ ਦੀ ਕੱਚੀ ਸੋਚ ਨੂੰ ਦਰਸਾਉਂਦੀ ਹੈ, ਜਿਸ ਨਾਲ ਪੁਰੀ ਮਨੁਖੱਤਾ ਵਿੱਚ ਗਲਤ ਸੁਨੇਹਾ ਚਲਾ ਜਾਂਦਾ ਹੈ।

ਬਸ ਇਦਾਂ ਦੇ ਕਾਰਣ ਹੀ ਹਨ, ਜੋ ਸਿੱਖ ਸਿਧਾਂਤ ਮਹਾਨ ਸਿੱਖਾਂ ਦੀ ਨਾਟਕੀ ਪੇਸ਼ਕਾਰੀ ਦੀ ਪ੍ਰਵਾਨਗੀ ਨਹੀਂ ਦੇਂਦੇ ਹਨ।

ਪਿਛਲੇ ਕੁੱਝ ਸਮੇਂ ਤੋਂ ਮਹਾਨ ਇਤਿਹਾਸਕ ਕਿਰਦਾਰਾਂ ਦੀ ਪੇਸ਼ਕਾਰੀ ਲਗਾਤਾਰ ਕੀਤੀ ਜਾ ਰਹੀ ਹੈ, ਜੋ ਸਿੱਖ ਸਭਿਆਚਾਰ ਦਾ ਤੀਖਣ ਘਾਣ ਹੈ। ਇਸ ਪੇਸ਼ਕਾਰੀ ਦੀ ਲੜੀ ਵਿੱਚ ਬਹੁਤ ਹੀ ਜਲਦ ਅਜੈ ਦੇਵਗਨ ਦੀ ਅਗਲੀ ਫਿਲਮ “ਸਨਸ ਆਫ ਸਰਦਾਰ” ਜੁੜਨ ਜਾ ਰਹੀ ਹੈ, ਜੋ ਸਾਰਾਗੜੀ ਦੇ ਮਹਾਨ ਸ਼ਹੀਦਾਂ ਦੀ ਸ਼ਹਾਦਤ ਤੇ ਬਣ ਰਹੀ ਹੈ, ਜਿਵੇ ਅਸੀਂ ਕਦੀ ਵੀ ਪਿਛਲੀਆਂ ਪੇਸ਼ਕਾਰਿਆਂ ਵੱਕਤ ਇਹ ਪੰਥਕ ਵਿਚਾਰ ਨਹੀਂ ਕੀਤਾ, ਕਿ ਇਹ ਪੇਸ਼ਕਾਰਿਆਂ ਹੋਣਿਆਂ ਚਾਹਿਦਿਆਂ ਨੇ ਕਿ ਨਹੀਂ, ਜੇ ਪੰਥਕ ਪਰੰਪਰਾਵਾਂ ਨੂੰ ਵਿਸਾਰ ਕੇ ਅਸੀਂ ਆਪਣੀ ਪ੍ਰਵਾਨਗੀ ਦੇ ਦਿਤੀ, ਤੇ ਉਹ ਦਿਨ ਦੂਰ ਨਹੀਂ ਜਦੋਂ ਹਰ ਗਲੀ ਦੇ ਬਿਗੜੈਲ ਮੁੰਡੇ... ਬਾਬਾ ਬੰਦਾ ਸਿੰਘ, ਬਾਬਾ ਦੀਪ ਸਿੰਘ ਜਾਂ ਭਾਈ ਮਨੀ ਸਿੰਘ ਬਣ ਕੇ ਘੁੰਮਣਗੇ ਤੇ ਖੇਤਰ ਦਿਆਂ ਕਟਿਲਿਆਂ ਨਾਰਾਂ ਮਾਤਾ ਗੁਜਰੀ ਬਣ ਕੇ ਆਪਣੇ ਪਾਪ ਧੋਂਦੀਆਂ ਨਜ਼ਰੀ ਪੈਣਗੀਆਂ। ਜੇ ਹੁਣ ਦਿਨ ਚੜੇ ਵੀ ਨਾ ਜਾਗੇ ਤੇ ਅਗੇ ਰਾਤ ਵਿੱਚ ਜਾਗਣ ਦਾ ਕੋਈ ਲਾਭ ਨਹੀਂ ਹੋਣਾ, ਕਿਉਂਕਿ ਪੰਥਕ ਲੀਡਰ ਤੇ ਹਸਤੀਆਂ ਆਪਣੇ ਸਵਾਰਥਾਂ ਲਈ ਸਾਨੂੰ ਕਦੀ ਵੀ ਜਾਗਦਾ ਹੋਇਆ ਨਹੀਂ ਦੇਖਣਾ ਚਾਹੁੰਦੀਆਂ।


ਜੇ ਕਿਸੇ ਪਾਠਕ ਨੇ ਕੁਮੈਂਟ ਕਰਨਾ ਹੋਵੇ ਤਾਂ ਇੱਥੇ ਕਲਿੱਕ ਕਰਕੇ ਕਰ ਸਕਦਾ ਹੈ।


ਵਾਹਿ ਗੁਰੂ ਜੀ ਕਾ ਖ਼ਾਲਸਾ, ਵਾਹਿ ਗੁਰੂ ਜੀ ਕੀ ਫ਼ਤਿਹ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org  and cannot be held responsible for their views.  Read full details....

Go to Top