Share on Facebook

Main News Page

ਸਰੋਵਰਾਂ ਦਾ ਪਾਣੀ ਜਾਂ ਪੈਰਾਂ ਦਾ ਗੰਦਾ ਧੋਣ ਅੰਮ੍ਰਿਤ ਹੈ ?
-: ਅਵਤਾਰ ਸਿੰਘ ਮਿਸ਼ਨਰੀ
510 432 5827

ਪੁਰਾਣੇ ਸਮੇਂ ਤੀਰਥ, ਸਰੋਵਰ ਅਤੇ ਖੂਹ ਪਾਣੀ ਦੀ ਲੋੜ ਨੂੰ ਮੁੱਖ ਰੱਖ ਕੇ ਬਣਾਏ ਤੇ ਲਵਾਏ ਜਾਂਦੇ ਸਨ। ਹਿੰਦੂ ਤੀਰਥਾਂ, ਸਰੋਵਰਾਂ ਅਤੇ ਖੂਹਾਂ ਉੱਤੇ ਬ੍ਰਾਹਮਣ ਵੱਲੋਂ ਬਣਾ ਦਿੱਤੀਆਂ ਗਈਆਂ ਸ਼ੂਦਰ ਜਾਤੀਆਂ ਨੂੰ ਨਹਾਉਣ ਦਾ ਕੋਈ ਹੱਕ ਨਹੀਂ ਸੀ। ਰੱਬੀ ਭਗਤਾਂ ਅਤੇ ਸਿੱਖ ਗੁਰੂਆਂ ਨੇ ਬ੍ਰਾਹਮਣ ਦਾ ਇਹ ਛੂਆ-ਛਾਤੀ ਸੁੱਚ-ਭਿੱਟ ਰਾਹੀਂ ਦੂਜਿਆਂ ਨੂੰ ਨੀਵਾਂ ਦਿਖਾ ਕੇ ਜਲੀਲ ਕਰਨ ਵਾਲਾ ਵਹਿਮ ਸਰਬਸਾਂਝੇ ਸਰੋਵਰ ਅਤੇ ਖੂਹ ਲਵਾ ਕੇ ਦੂਰ ਕੀਤਾ ਜਿੱਥੇ ਅਮੀਰ ਗਰੀਬ ਹਰ ਜਾਤੀ ਦੇ ਇਨਸਾਨ ਬਿਨਾਂ ਵਿਤਕਰੇ ਨਹਾਂ ਧੋ ਅਤੇ ਖੂਹਾਂ ਬਾਉਲੀਆਂ ਦਾ ਪਾਣੀ ਪੀ ਸਕਦੇ ਸਨ। ਗੁਰੂ ਜੀ ਨੇ ਇਸ ਪਾਣੀ ਨੂੰ ਕਿਤੇ ਵੀ ਅੰਮ੍ਰਿਤ ਨਹੀਂ ਕਿਹਾ ਸਗੋਂ ਅਸਲ ਅੰਮ੍ਰਿਤ ਸੱਚ ਪ੍ਰਮਾਤਮਾਂ, ਰੱਬੀ ਹੁਕਮ, ਸ਼ਬਦ, ਨਾਮ ਗੁਰਬਾਣੀ ਅਤੇ ਚੰਗੇ ਗੁਣਾਂ ਨੂੰ ਦਰਸਾਇਆ ਜੋ ਉਪਦੇਸ਼ ਗੁਰੂ ਗ੍ਰੰਥ ਸਾਹਿਬ ਵਿਖੇ ਅੰਕਿਤ ਹਨ।

ਨਾਮ ਬਾਣੀ ਦਾ ਅੰਮ੍ਰਿਤ ਪੀਣ ਵਾਲੀ ਕੌਮ ਨੂੰ, ਸਾਧਾਂ, ਸੰਪ੍ਰਦਾਈ ਅਖੌਤੀ ਟਕਸਾਲੀਆਂ ਨੇ, ਆਪਣੀਆਂ ਕਥਾਵਾਂ ਵਿੱਚ ਚਰਨਾਂਮ੍ਰਿਤ ਪਾਣੀ ਪੀਣਾਂ ਹੀ ਸਿਖਾਇਆ ਹੈ। ਧੋਣ ਤਾਂ ਹਮੇਸ਼ਾਂ ਗੰਦਾ ਹੁੰਦਾ ਹੈ ਭਾਵੇਂ ਉਹ ਕਪੜਿਆਂ ਦਾ ਹੋਵੇ ਤੇ ਭਾਵੇਂ ਪੈਰਾਂ ਦਾ। ਇਹ ਕੰਮ ਉੱਚ ਜਾਤੀਏ ਬ੍ਰਾਹਮਣ ਅਤੇ ਸਨਾਤਨੀ ਹਿੰਦੂ ਭਗਵੇ ਸਾਧ ਕਰਦੇ ਸਨ, ਜਿਸ ਨੂੰ ਸੰਤੋਖ ਸਿੰਘ ਵਰਗੇ ਸਾਧ ਸੇਵੀ ਕਵੀ ਲਿਖਾਰਈਆਂ ਨੇ, ਸਿੱਖ ਗੁਰੂਆਂ ਨਾਲ ਜੋੜਦੇ ਹੋਏ, ਸੂਰਜ ਪ੍ਰਕਾਸ਼ ਵਰਗੇ ਗ੍ਰੰਥਾਂ ਵਿੱਚ ਅੰਕਿਤ ਕਰ ਦਿੱਤਾ। ਇਸ ਬ੍ਰਾਹਮਣੀ ਕਰਮਾਂ ਨਾਲ ਭਰੇ ਪਏ ਗ੍ਰੰਥ ਦੀ ਕਥਾ, ਬੜੇ ਚਟਕਾਰੇ ਲੈ ਲੈ ਗੁਰਦੁਆਰਿਆਂ ਵਿੱਚ ਹੁੰਦੀ ਰਹੀ ਅਤੇ ਕਿਤੇ ਕਿਤੇ ਹੁਣ ਵੀ ਹੋ ਰਹੀ ਹੈ। ਮਿਸ਼ਨਰੀ ਪ੍ਰਚਾਰਕਾਂ ਦੇ ਵੱਡੀ ਗਿਣਤੀ ਨਾਲ, ਪ੍ਰਚਾਰ ਖੇਤਰ ਵਿੱਚ ਆਉਣ ਅਤੇ ਇਲੈਕਟ੍ਰੌਣਿਕ ਮੀਡੀਆ ਸਰਗਰਮ ਹੋ ਜਾਣ ਕਰਕੇ, ਹੁਣ ਸੂਰਜ ਪ੍ਰਕਾਸ਼ ਦੀ ਕਥਾ ਬਹੁਤਿਆਂ ਗੁਰਦੁਆਰਿਆਂ ਵਿੱਚ ਨਹੀਂ ਹੁੰਦੀ ਪਰ ਅਜੇ ਵੀ ਵਿੱਚ ਵਿਚਾਲੇ ਡੇਰਿਆਂ ਸੰਪ੍ਰਦਾਵਾਂ ਦੇ ਕਥਾਵਾਚਕ ਮਨਘੜਤ ਕਹਾਣੀਆਂ ਸੁਣਾ ਹੀ ਜਾਂਦੇ ਹਨ। ਕੌਮ ਨੂੰ ਅੱਜ ਗਿਆਨਵਾਨ, ਉੱਚੇ ਜੀਵਨ ਵਾਲੇ, ਕਹਿਣੀ, ਕਥਨੀ ਅਤੇ ਕਰਨੀ ਦੇ ਮਾਲਕ, ਨਿਧੱੜਕ ਪ੍ਰਚਾਰਕਾਂ ਦੀ ਲੋੜ ਹੈ, ਜੋ ਗੁਰਬਾਣੀ ਅਤੇ ਸਿੱਖ ਇਤਿਹਾਸ ਦੀ ਖੋਜ ਭਰਪੂਰ ਵਿਖਆਖਿਆ ਕਰਦੇ ਹਨ।

ਦਾਸ ਨਾਲ ਵੀ ਇੱਕ ਵਾਰ ਅਮਰੀਕਾ ਵਿਖੇ, ਇੱਕ ਤੀਰ ਵਾਲੇ ਬਾਬੇ ਨਾਲ ਵਾਹ ਪਿਆ ਸੀ, ਜੋ ਕਥਾ ਵਿੱਚ ਕਹਿ ਰਿਹਾ ਸੀ ਕਿ ਸੰਗਤੇ ਦੇਖੋ! ਗੁਰੂ ਰਾਮ ਦਾਸ ਵਿੱਚ ਕਿੰਨੀ ਨਿਮਰਤਾ ਸੀ ਜੋ ਆਈ ਸੰਗਤ ਦੇ ਪੈਰ ਦੋ ਧੋ ਕੇ ਪੀਂਦੇ ਸਨ। ਇਸ ਤੋਂ ਬਾਅਦ ਦਾਸ ਦਾ ਸਮਾਂ ਸੀ ਜਿਸ ਵਿੱਚ ਮੈਂ ਉਸ ਨੂੰ ਕਿਹਾ ਕਿ ਜੇ ਤੇਰੇ ਮੁਤਾਬਿਕ ਇਹ ਠੀਕ ਹੈ ਤਾਂ ਉਪਦੇਸ਼ ਆਪ ਵੀ ਕਮਾਉਣਾਂ ਚਾਹੀਦਾ ਹੈ, ਇਸ ਲਈ ਆਪ ਜੀ ਵੀ, ਆ ਰਹੀਆਂ ਸੰਗਤਾਂ ਦੇ ਗੰਦੇ ਪੈਰ ਧੋ ਕੇ, (ਚਰਨਧੂੜ) ਪੈਰਾਂ ਅਤੇ ਜੁੱਤੀਆਂ ਦੀ ਰਾਖ ਪਾਣੀ ਵਿੱਚ ਘੋਲ ਕੇ ਪੀਣ ਦੀ ਸੇਵਾ, ਸੰਗਤਾਂ ਦੇ ਸਾਹਮਣੇ ਕਰੋ ਤਾਂ ਕਿ ਆਪ ਜੀ ਵਿੱਚ ਵੀ ਨਿਮਰਤਾ ਆ ਜਾਵੇ, ਜੋ ਗੁਰਬਾਣੀ ਪੜ੍ਹਨ ਵਿਚਾਰਨ ਤੇ ਵੀ ਨਹੀਂ ਆਈ ਕਿਉਂਕਿ ਅਮਲ ਤਾਂ ਸੰਪ੍ਰਾਦਾਈ ਸਾਧਾਂ ਦੀਆਂ ਮਨਘੜਤ ਕਹਾਣੀਆਂ ਤੇ ਹੀ ਕੀਤਾ ਹੈ।

ਸੋ ਦਾਸ ਨੇ ਕਿਹਾ ਭਲਿਓ ਨਹਾਉਣ ਜਾਂ ਪੈਰ ਧੋਣ ਵਾਲਾ ਪਾਣੀ ਅੰਮ੍ਰਿਤ ਨਹੀਂ ਅਤੇ ਨਾਂ ਹੀ ਪੀਣ ਵਾਸਤੇ ਹੁੰਦਾ ਹੈ। ਲੋਕਾਂ ਨੂੰ ਬਿਲਕੁਲ ਸਾਫ ਸੁਥਰਾ ਪਾਣੀ ਹੀ ਪੀਣਾ ਚਾਹੀਦਾ ਹੈ। ਅਕਲ ਤੋਂ ਕੰਮ ਲੈਣ ਦੀ ਲੋੜ ਹੈ- ਅਕਲੀ ਸਾਹਿਬੁ ਸੇਵੀਐ ਅਕਲੀ ਪਾਈਐ ਮਾਨੁ ॥ ਅਕਲੀ ਪੜਿ ਕੈ ਬੁਝੀਐ ਅਕਲੀ ਕੀਚੈ ਦਾਨੁ ॥ ਨਾਨਕੁ ਆਖੈ ਰਾਹੁ ਏਹੁ ਹੋਰਿ ਗਲਾਂ ਸੈਤਾਨੁ ॥1॥ (੧੨੪੫)


ਜੇ ਕਿਸੇ ਪਾਠਕ ਨੇ ਕੁਮੈਂਟ ਕਰਨਾ ਹੋਵੇ ਤਾਂ ਇੱਥੇ ਕਲਿੱਕ ਕਰਕੇ ਕਰ ਸਕਦਾ ਹੈ।


ਵਾਹਿ ਗੁਰੂ ਜੀ ਕਾ ਖ਼ਾਲਸਾ, ਵਾਹਿ ਗੁਰੂ ਜੀ ਕੀ ਫ਼ਤਿਹ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org  and cannot be held responsible for their views.  Read full details....

Go to Top