ਗੁਰਬਾਣੀ 'ਚ ਜਿੱਥੇ ਵੀ ਸਰੋਵਰ ਦਾ ਜ਼ਿਕਰ ਹੈ, ਉਹ ਪਾਣੀ ਵਾਲੇ
ਸਰੋਵਰ ਦੀ ਗੱਲ ਨਹੀਂ, ਸਗੋਂ ਗੁਰੂ ਦੀ
ਗੱਲ, ਗੁਰਬਾਣੀ ਸ਼ਬਦ ਦੀ ਗਲ ਹੈ, ਗੁਰੂ ਦੀ ਵੀਚਾਰ ਦੀ ਗਲ ਹੈ। ਜਿਸ ਸ਼ਬਦ ਨੂੰ
ਟੇਕ ਰੱਖ ਕੇ ਬਹੁਤੇ ਆਪਸ ਵਿੱਚ ਉਲਝਦੇ ਹਨ, ਉਹ ਸ਼ਬਦ ਹੈ:
ਸੋਰਠਿ
ਮਹਲਾ 5 ਘਰੁ 3 ਦੁਪਦੇ
ੴ ਸਤਿਗੁਰ ਪ੍ਰਸਾਦਿ ॥
ਰਾਮਦਾਸ ਸਰੋਵਰਿ ਨਾਤੇ ॥ ਸਭਿ ਉਤਰੇ ਪਾਪ ਕਮਾਤੇ ॥ ਨਿਰਮਲ
ਹੋਏ ਕਰਿ ਇਸਨਾਨਾ ॥ ਗੁਰਿ ਪੂਰੈ ਕੀਨੇ ਦਾਨਾ ॥1॥ ਸਭਿ ਕੁਸਲ ਖੇਮ ਪ੍ਰਭਿ ਧਾਰੇ ॥
ਸਹੀ ਸਲਾਮਤਿ ਸਭਿ ਥੋਕ ਉਬਾਰੇ ਗੁਰ ਕਾ ਸਬਦੁ ਵੀਚਾਰੇ
॥ ਰਹਾਉ ॥
ਸਾਧਸੰਗਿ ਮਲੁ ਲਾਥੀ ॥ ਪਾਰਬ੍ਰਹਮੁ ਭਇਓ ਸਾਥੀ ॥ ਨਾਨਕ ਨਾਮੁ ਧਿਆਇਆ ॥ ਆਦਿ ਪੁਰਖ ਪ੍ਰਭੁ
ਪਾਇਆ ॥2॥1॥65॥ ਪੰਨਾਂ 625
ਇਸ ਸ਼ਬਦ ਦੀ ਰਹਾਉ ਵਾਲੀ
ਤੁੱਕ ਧਿਆਨ ਨਾਲ ਪੜ੍ਹਨ ਨਾਲ ਸਭ ਸਾਫ ਹੋ ਜਾਂਦਾ ਹੈ
ਕਿ "ਗੁਰ ਕਾ ਸਬਦੁ ਵੀਚਾਰੇ"
ਦੀ ਗਲ ਹੋ ਰਹੀ ਹੈ। ਸਬਦ ਦੇ ਵੀਚਾਰ ਨੂੰ ਮੱਖ ਰੱਖ ਕੇ ਹੁਣ ਪੂਰਾ ਸ਼ਬਦ ਪੜ੍ਹੋ
ਤੇ ਗੱਲ ਸਪਸ਼ਟ ਹੋ ਜਾਂਦੀ ਹੈ ਕਿ ਕਿਤੇ ਵੀ ਪਾਣੀ ਵਾਲੇ ਸਰੋਵਰ ਦੀ ਗੱਲ ਨਹੀਂ। ਇੱਕਲੇ ਇਸੇ
ਸ਼ਬਦ 'ਚ ਹੀ ਨਹੀਂ, ਗੁਰਬਾਣੀ 'ਚ ਕਿਤੇ ਵੀ ਪਾਣੀ ਵਾਲੇ ਸਰੋਵਰ ਦੀ ਗੱਲ ਨਹੀਂ। ਹੋਰ
ਪ੍ਰਮਾਣ ਵੀਚਾਰੋ:
ਗੁਰਦੇਵ ਤੀਰਥੁ ਅੰਮ੍ਰਿਤ ਸਰੋਵਰੁ
ਗੁਰ ਗਿਆਨ ਮਜਨੁ ਅਪਰੰਪਰਾ ॥ ਪੰਨਾਂ 250
ਗੁਰੁ ਸਰਵਰੁ ਮਾਨ ਸਰੋਵਰੁ ਹੈ
ਵਡਭਾਗੀ ਪੁਰਖ ਲਹੰਨਿ ॥ ਸੇਵਕ ਗੁਰਮੁਖਿ ਖੋਜਿਆ ਸੇ ਹੰਸੁਲੇ
ਨਾਮੁ ਲਹੰਨਿ ॥2॥ ਪੰਨਾਂ 756
ਮਲਾਰ ਮਹਲਾ 5 ॥
ਘਨੁ ਗਰਜਤ ਗੋਬਿੰਦ ਰੂਪ ॥ ਗੁਨ ਗਾਵਤ ਸੁਖ ਚੈਨ ॥1॥
ਰਹਾਉ ॥
ਹਰਿ ਚਰਨ ਸਰਨ ਤਰਨ ਸਾਗਰ ਧੁਨਿ ਅਨਹਤਾ ਰਸ ਬੈਨ ॥1॥
ਪਥਿਕ ਪਿਆਸ ਚਿਤ ਸਰੋਵਰ ਆਤਮ ਜਲੁ ਲੈਨ ॥
ਹਰਿ ਦਰਸ ਪ੍ਰੇਮ ਜਨ ਨਾਨਕ ਕਰਿ ਕਿਰਪਾ ਪ੍ਰਭ ਦੈਨ ॥2॥7॥29॥
ਪੰਨਾਂ 1272
ਭਗਤ ਪਰਮਾਨੰਦ ਜੀ ਦਾ ਸ਼ਬਦ ਹੋਰ ਖੁਲਾਸਾ ਕਰਦਾ ਹੈ:
ਰਾਮਾਨੰਦ ਜੀ ਘਰੁ ੧ ੴ ਸਤਿਗੁਰ ਪ੍ਰਸਾਦਿ ॥
ਕਤ ਜਾਈਐ ਰੇ ਘਰ ਲਾਗੋ ਰੰਗੁ ॥ ਮੇਰਾ ਚਿਤੁ ਨ ਚਲੈ ਮਨੁ ਭਇਓ
ਪੰਗੁ ॥੧॥ ਰਹਾਉ ॥ ਏਕ ਦਿਵਸ ਮਨ ਭਈ ਉਮੰਗ ॥ ਘਸਿ ਚੰਦਨ ਚੋਆ ਬਹੁ ਸੁਗੰਧ ॥ ਪੂਜਨ ਚਾਲੀ
ਬ੍ਰਹਮ ਠਾਇ ॥ ਸੋ ਬ੍ਰਹਮੁ ਬਤਾਇਓ ਗੁਰ ਮਨ ਹੀ ਮਾਹਿ ॥੧॥
ਜਹਾ ਜਾਈਐ ਤਹ ਜਲ ਪਖਾਨ ॥ ਤੂ ਪੂਰਿ ਰਹਿਓ ਹੈ ਸਭ ਸਮਾਨ ॥
ਬੇਦ ਪੁਰਾਨ ਸਭ ਦੇਖੇ ਜੋਇ ॥ ਊਹਾਂ ਤਉ ਜਾਈਐ ਜਉ ਈਹਾਂ ਨ ਹੋਇ ॥੨॥ ਸਤਿਗੁਰ ਮੈ ਬਲਿਹਾਰੀ
ਤੋਰ ॥ ਜਿਨਿ ਸਕਲ ਬਿਕਲ ਭ੍ਰਮ ਕਾਟੇ ਮੋਰ ॥ ਰਾਮਾਨੰਦ ਸੁਆਮੀ ਰਮਤ ਬ੍ਰਹਮ ॥ ਗੁਰ ਕਾ ਸਬਦੁ
ਕਾਟੈ ਕੋਟਿ ਕਰਮ ॥੩॥੧॥ {ਪੰਨਾ 1195}
ਅਰਥ:- ਹੇ ਭਾਈ! ਹੋਰ ਕਿਥੇ ਜਾਈਏ?
(ਹੁਣ) ਹਿਰਦੇ-ਘਰ ਵਿਚ ਹੀ ਮੌਜ ਬਣ ਗਈ ਹੈ; ਮੇਰਾ ਮਨ ਹੁਣ ਡੋਲਦਾ ਨਹੀਂ, ਥਿਰ ਹੋ ਗਿਆ
ਹੈ ।1।ਰਹਾਉ।
ਇੱਕ ਦਿਨ ਮੇਰੇ ਮਨ ਵਿਚ ਭੀ ਤਾਂਘ ਪੈਦਾ ਹੋਈ ਸੀ, ਮੈਂ ਚੰਦਨ ਘਸਾ ਕੇ ਅਤਰ ਤੇ ਹੋਰ
ਕਈ ਸੁਗੰਧੀਆਂ ਲੈ ਲਈਆਂ, ਤੇ ਮੈਂ ਮੰਦਰ ਵਿਚ ਪੂਜਾ ਕਰਨ ਲਈ ਤੁਰ ਪਈ । ਪਰ ਹੁਣ ਤਾਂ ਮੈਨੂੰ
ਉਹ ਪਰਮਾਤਮਾ (ਜਿਸ ਨੂੰ ਮੈਂ ਮੰਦਰ ਵਿਚ ਰਹਿੰਦਾ ਸਮਝਦੀ ਸਾਂ) ਮੇਰੇ ਗੁਰੂ ਨੇ ਮੇਰੇ ਮਨ
ਵਿਚ ਵੱਸਦਾ ਹੀ ਵਿਖਾ ਦਿੱਤਾ ਹੈ ।1।
(ਤੀਰਥਾਂ ਉਤੇ ਜਾਈਏ ਚਾਹੇ ਮੰਦਰਾਂ ਵਿਚ ਜਾਈਏ) ਜਿਥੇ ਭੀ ਜਾਈਏ ਉਥੇ ਪਾਣੀ ਹੈ
ਜਾਂ ਪੱਥਰ ਹਨ । ਹੇ ਪ੍ਰਭੂ! ਤੂੰ ਹਰ ਥਾਂ ਇੱਕੋ ਜਿਹਾ ਭਰਪੂਰ ਹੈਂ, ਵੇਦ ਪੁਰਾਨ
ਆਦਿਕ ਧਰਮ-ਪੁਸਤਕਾਂ ਭੀ ਖੋਜ ਕੇ ਵੇਖ ਲਈਆਂ ਹਨ । ਸੋ ਤਰੀਥਾਂ ਤੇ ਮੰਦਰਾਂ ਵਿਚ ਤਦੋਂ ਹੀ
ਜਾਣ ਦੀ ਲੋੜ ਪਏ ਜੇ ਪਰਮਾਤਮਾ ਇਥੇ ਮੇਰੇ ਮਨ ਵਿਚ ਨਾਹ ਵੱਸਦਾ ਹੋਵੇ ।2।
ਹੇ ਸਤਿਗੁਰੂ! ਮੈਂ ਤੈਥੋਂ ਸਦਕੇ ਹਾਂ, ਜਿਸ ਨੇ ਮੇਰੇ ਸਾਰੇ ਔਖੇ ਭੁਲੇਖੇ ਦੂਰ ਕਰ
ਦਿੱਤੇ ਹਨ । ਰਾਮਾਨੰਦ ਦਾ ਮਾਲਕ ਪ੍ਰਭੂ ਹਰ ਥਾਂ ਮੌਜੂਦ ਹੈ (ਤੇ, ਗੁਰੂ ਦੀ ਰਾਹੀਂ ਮਿਲਦਾ
ਹੈ, ਕਿਉਂਕਿ) ਗੁਰੂ ਦਾ ਸ਼ਬਦ ਕ੍ਰੋੜਾਂ (ਕੀਤੇ ਮੰਦੇ) ਕਰਮਾਂ ਦਾ ਨਾਸ ਕਰ ਦੇਂਦਾ ਹੈ
।3।1।
ਭਾਈ ਗੁਰਦਾਸ ਜੀ ਵੀ ਕਹਿੰਦੇ ਹਨ ਕਿ
ਮਾਨ ਸਰੋਵਰ ਵੀ ਸਤਿਗੁਰੂ ਹੀ ਹੈ।
ਮਾਨ ਸਰੋਵਰੁ ਸਤਿਗੁਰੂ ਕਾਗਹੁ ਹੰਸੁ
ਜਲਹੁ ਦੁਧੁ ਪੀਣਾ॥ ਭ. ਗੁਰਦਾਸ ਵਾਰ 26
ਸਰੋਵਰ ਸਿਰਫ
ਸਰੀਰ ਦੀ ਸਫਾਈ ਲਈ ਹਨ, ਇਸ ਤੋਂ ਵੱਧ ਕੁੱਝ ਨਹੀਂ। ਪੁਰਾਣੇ ਸਮਿਆਂ ਵਿੱਚ ਦੂਰ
ਦਰਾਡੇ ਜਾਣ ਲਈ ਆਵਾਜਾਈ ਦੇ ਸਾਧਨ ਸੀਮਿਤ ਹੋਣ ਕਰਕੇ, ਸੜਕਾਂ ਨਾ ਹੋਣ ਕਰਕੇ, ਕੱਚੇ ਰਾਹ
ਹੁੰਦੇ ਸੀ। ਇੱਕ ਥਾਂ ਤੋਂ ਦੂਜੇ ਥਾਂ ਜਾਣ ਲਈ ਕਿੰਨੇ ਹੀ ਦਿਨ ਲੱਗ ਜਾਂਦੇ ਸੀ, ਤੇ ਧੂੜ
ਮਿੱਟੀ ਵੀ ਬਹੁਤ ਸੀ। ਇਸ ਲਈ ਗੁਰਦੁਆਰਿਆਂ, ਮੰਦਿਰਾਂ ਨਾਲ ਸਰੋਵਰ ਬਣਾਏ ਜਾਂਦੇ ਸੀ, ਜਾਂ
ਨਦੀਆਂ ਦੇ ਕਿਨਾਰੇ 'ਤੇ ਬਣਾਏ ਜਾਂਦੇ ਸੀ, ਜਿਸ ਨਾਲ ਯਾਤਰੂ ਧਾਰਮਕਿ ਸਥਾਨ ਦੇ ਅੰਦਰ ਜਾਣ
ਤੋਂ ਪਹਿਲਾਂ ਨਹਾ ਧੋ ਲੈਣ। ਬਸ ਇਸੇ ਜ਼ਰੂਰਤ ਨੂੰ ਪੁਜਾਰੀ ਵਰਗ ਨੇ ਧਰਮ ਨਾਲ ਜੋੜ ਕੇ
ਕਰਮਕਾਂਡ ਬਣਾ ਦਿੱਤਾ ਤੇ ਗੁਰਬਾਣੀ ਦਾ ਗਿਆਨ ਨਾ ਹੋਣ ਕਰਕੇ ਬ੍ਰਾਹਮਣੀ ਕਥਾ ਵਾਚਕਾਂ ਦੇ
ਸਹਾਰੇ ਇਸ ਨੂੰ ਹੋਰ ਪੱਕਿਆਂ ਕਰ ਦਿੱਤਾ।
ਜੇ ਹੁਣ ਵੀ ਲੋਕੀਂ, ਬਿਨਾਂ ਗੁਰਬਾਣੀ ਪੜੇ, ਵਿਰੋਧ ਕਰਨਾ ਸ਼ੁਰੂ ਕਰ
ਦੇਣ ਤਾਂ ਉਨ੍ਹਾਂ ਲਈ ਗੁਰਬਾਣੀ ਦਾ ਫੁਰਮਾਨ ਹੈ:
ਪਉੜੀ ॥
ਜਿਨਾ ਅੰਦਰਿ ਕੂੜੁ ਵਰਤੈ ਸਚੁ ਨ ਭਾਵਈ ॥ ਜੇ ਕੋ ਬੋਲੈ ਸਚੁ
ਕੂੜਾ ਜਲਿ ਜਾਵਈ ॥
ਕੂੜਿਆਰੀ ਰਜੈ ਕੂੜਿ ਜਿਉ ਵਿਸਟਾ ਕਾਗੁ ਖਾਵਈ ॥ ਜਿਸੁ ਹਰਿ ਹੋਇ ਕ੍ਰਿਪਾਲੁ ਸੋ ਨਾਮੁ
ਧਿਆਵਈ ॥
ਹਰਿ ਗੁਰਮੁਖਿ ਨਾਮੁ ਅਰਾਧਿ ਕੂੜੁ ਪਾਪੁ ਲਹਿ ਜਾਵਈ ॥10॥ ਪੰਨਾਂ 646
ਹੁਣ ਜਦੋਂ ਗੁਰਮਤਿ ਦੇ ਪ੍ਰਚਾਰਕਾਂ ਨੇ ਗੁਰਬਾਣੀ ਦੇ ਅਰਥ ਗੁਰਬਾਣੀ ਵਿੱਚੋਂ ਕਰਨੇ ਸ਼ੁਰੂ
ਕਰ ਦਿੱਤੇ ਹਨ, ਤਾਂ ਸਨਾਤਨਵਾਦੀ ਲੀਰ ਦੇ ਫਕੀਰ ਲੋਕਾਂ ਦੇ ਭਰਮਗਿਆਨ ਦੇ ਸੱਟ ਵੱਜੀ ਤਾਂ,
ਕੁਰਲਾ ਉਠੇ। ਇਸੇ ਲਈ ਗੁਰਮਤਿ ਦੇ ਪ੍ਰਚਾਰਕਾਂ ਦਾ ਵਿਰੋਧ ਹੋ ਰਿਹਾ ਹੈ। ਇਸ ਵਿਰੋਧ ਨਾਲ
ਡਰਨਾ ਨਹੀਂ ਚਾਹੀਦਾ, ਸਗੋਨ ਹੋਰ ਤਗੜੇ ਹੋ ਕੇ ਪ੍ਰਚਾਰ ਜਾਰੀ ਰੱਖਣਾ ਚਾਹੀਦਾ ਹੈ।
ਜੋ ਮਨਮਤਿ ਦੀ ਪਰਤ ਪਿਛਲੇ 100 ਸਾਲਾਂ
ਤੋਂ ਪੈ ਚੁਕੀ ਹੈ, ਉਸ ਨੂੰ ਉਤਾਰਣ ਲਈ ਇਸ ਤੋਂ ਦੁਗਣਾ ਸਮਾਂ ਲੱਗਣਾ ਹੈ। ਨਤੀਜੇ
ਦੀ ਆਸ ਇੱਕ ਦੰਮ ਨਹੀਂ ਰੱਖਣੀ ਚਾਹੀਦੀ, ਸਗੋਂ ਠਰੰਮੇ ਨਾਲ ਕੰਮ ਜਾਰੀ ਰੱਖਣਾ ਚਾਹੀਦਾ
ਹੈ।