Share on Facebook

Main News Page

ਭੰਬਲਭੂਸਾ ਵਧਾਉਣ ਹੇਤ ਬਚਿੱਤਰ ਨਾਟਕ ਤੇ ਹੋਰ ਕੂੜ ਗ੍ਰੰਥ ਸਿੱਖੀ ਦੇ ਵਿਹੜੇ 'ਚ ਸੁੱਟੇ ਗਏ
-: ਅੰਮ੍ਰਿਤਪਾਲ ਸਿੰਘ
ਮੋ: 95068 28892

ਬਹੁਤਾਤ ਗ੍ਰੰਥਾਂ ਵਿੱਚ ਕੁੱਝ ਗਲ੍ਹਾਂ ਚੰਗੀਆਂ ਕੁੱਝ ਮਾੜੀਆਂ ਵੀ ਹੁੰਦੀਆਂ ਹਨ। ਜਿਵੇਂ ਬਾਈਬਲ ਵਿੱਚ ਲਿਖਿਆ ਹੈ ਧਰਤੀ ਚਪਟੀ ਹੈ, ਸਾਈਂਸ ਨੇ ਅੱਜ ਸਾਬਤ ਕਰ ਦਿਤਾ ਧਰਤੀ ਗੋਲ ਹੈ। ਹਿੰਦੂਆਂ ਦੀ ਸਿਮ੍ਰਤੀਆਂ ਵਿੱਚ ਲਿਖਿਆ ਹੈ, ਜਿਸ ਭਾਂਡੇ ਵਿੱਚ ਕੋਈ ਉਚੀ ਜਾਤਿ ਦਾ ਮਨੁਖ ਭੋਜਨ ਛੱਕਦਾ ਹੈ, ਅਗਰ ਉਸ ਭਾਂਡੇ ਨੂੰ ਕੋਈ ਜਾਨਵਰ ਝੂਠਾ ਕਰ ਦੇਵੇ, ਤਾਂ ਓਹ ਭਾਂਡਾ ਧੋਹ ਕੇ ਵਰਤ ਸਕਦੇ ਹਾਂ। ਪਰ ਕੋਈ ਸ਼ੁਦਰ ਹੱਥ ਲਾ ਦੇਵੇ ਤਾਂ ਓਹ ਭਾਂਡਾ ਵਰਤਣ ਜੋਗ ਨਹੀਂ ਰਹਿੰਦਾ। ਇਸ ਤਰ੍ਹਾਂ ਦਾ ਹੋਰ ਬਹੁਤ ਕੁੱਝ ਜੋ ਅੱਜ ਦਾ ਸਮਾਜ ਨਹੀਂ ਪਰਵਾਨ ਦਾ ਜਿਵੇਂ ਸਤੀ ਪ੍ਰਥਾ ਆਦਿ। ਇਸ ਤਰ੍ਹਾਂ ਦੇ ਗ੍ਰੰਥ ਸਿੱਖਾਂ ਵਿੱਚ ਵੀ ਹਨ । ਜਿਨ੍ਹਾਂ ਵਿੱਚ ਚੰਗਾ ਤੇ ਮਾੜਾ ਬਹੁਤ ਕੁੱਝ ਲਿਖਿਆ ਹੈ, ਪਰ ਸਾਨੂੰ ਕਿਸੇ ਵੀ ਗ੍ਰੰਥ ਦੀ ਪੜਚੋਲ ਕਰਨੀ ਹੈ, ਤਾਂ ਸਾਨੂੰ ਟੇਕ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਦੀ ਲੈਣੀ ਪਵੇਗੀ। ( ਨੋਟ:- ਇਹ ਧਿਆਨ ਜਰੂਰ ਰੱਖਣਾ ਕੀ ਕੁੱਝ ਗਲ੍ਹਾਂ ਚੰਗੀਆ ਹੋਣ ਦਾ ਇਹ ਮਤਲਬ ਨਹੀਂ ਕੀ ਗੁਰੂ ਦਾ ਦਰਜਾ ਦੇ ਕੇ ਗੁਰੂ ਦੇ ਸਨਮੁਖ ਪ੍ਰਕਾਸ਼ ਕੀਤਾ ਜਾਵੇ) ਕਿਉਂਕਿ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਜਿਨ੍ਹੀ ਵੀ ਬਾਣੀ ਦੱਰਜ ਹੈ। 'ੴ' ਤੋਂ ਲੈਕੇ 'ਤਨ ਮਨ ਥੀਵੈ ਹਰਿਆ' ਤੱਕ ਗੁਰੂ ਪਾਤਸ਼ਾਹ ਨੇ ਆਪਣੇ ਸਮੇਂ ਕਾਲ ਵਿੱਚ ਲਿਖਵਾ ਕੇ ਪੂਰਨ ਕੀਤਾ ਤੇ ਉਸ ਸੱਚ ਨੂੰ ਜਗ ਜਾਹਰ ਕੀਤਾ। ਹੋਰ ਸਿੱਖਾਂ ਵਿੱਚ ਜਿਨ੍ਹੇ ਵੀ ਗ੍ਰੰਥ ਲਿਖੇ ਹਨ। ਗੁਰੂ ਕਾਲ ਤੋਂ ਬਾਦ ਲਿਖੇ ਗਇ ਹਨ। ਜਿਨ੍ਹਾਂ ਵਿੱਚ ਕਈ ਗ੍ਰੰਥਾਂ ਵਿੱਚ ਤਾਂ ਕੁੱਝ ਮਿਲਾਵਟ ਕੀਤੀ ਗਈ ਯਾਂ ਕੁੱਝ ਗ੍ਰੰਥ ਸਿੱਖਾਂ ਵਿੱਚ ਭਮਲਭੂਸੇ ਪਾਉਣ ਲਈ ਲਿਖੇ ਗਇ। ਤਾਂਕਿ ਜੋ ਸਿੱਖ ਮਾਣ ਨਾਲ ਆਖਦੇ ਸਨ ਸਾਨੂੰ ਗੁਰੂ ਸਾਹਿਬਾਨਾਂ ਨੇ ਇਕ ਦੇ ਲੜ ਲਾਇਆ ਹੈ, ਜੋ ਕਿ ਸ਼ਬਦ ਗੁਰੂ ਗੁਰੂ ਗ੍ਰੰਥ ਸਾਹਿਬ ਜੀ ਹਨ, ਉਸ ਤੋਂ ਭਰੋਸੇ ਨੂੰ ਤੋੜਨ ਲਈ।

ਪਰ ਅੱਜ ਓਹ ਗੁਰੂ ਦਾ ਖਾਲਸਾ ਆਪਣੇ ਵੈਰੀਆਂ ਦੀ ਚਾਲਾਂ ਨੂੰ ਨਹੀਂ ਸਮਝ ਪਾ ਰਹੇ। ਤੇ ਗੁਰੂ ਦਾ ਦਰਜਾ ਓਨ੍ਹਾਂ ਗ੍ਰੰਥਾ ਨੂੰ ਦੇ ਬੈਠੇ ਹਨ ਜਿਨ੍ਹਾਂ ਗ੍ਰੰਥਾਂ ਵਿੱਚ ਕੁੱਝ ਤਾਂ ਠੀਕ ਹੈ, ਪਰ ਬਹੁਤਾਤ ਓਨ੍ਹਾਂ ਗ੍ਰੰਥਾਂ ਦੀ ਰਚਨਾ ਗੁਰੂ ਗ੍ਰੰਥ ਸਾਹਿਬ ਜੀ ਬਾਣੀ ਦੀ ਕੱਸਵਟੀ 'ਤੇ ਖਰੀ ਨਹੀਂ ਉਤਰਦੀ। ਜਿਵੇਂ ਕਈ ਗ੍ਰੰਥ ਹਨ। ਗੁਰਬਿਲਾਸ ਪਾ: ੬ ਵੀ ਤੇ ੧੦ ਵੀ (ਨੋਟ:- ਇਥੇ ਪਾਤਸ਼ਾਹੀ ੧੦ ਵੀ ਯਾ ੬ ਵੀ ਲਿਖਣ ਦਾ ਮਤਲਬ ਇਹ ਨਹੀਂ ਕੀ ਇਹ ਗ੍ਰੰਥ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਯਾ ਛੇਵੇਂ ਪਾਤਸ਼ਾਹ ਨੇ ਲਿਖੇ ਹਨ, ਜਿਸ ਪ੍ਰਾਣੀ ਨੇ ਇਹ ਗ੍ਰੰਥ ਲਿਖਿਆ ਓਹ ਇਸ ਵਿੱਚ ਦਸਵੇਂ ਪਾਤਸ਼ਾਹ ਬਾਰੇ ਜਿਕਰ ਕਰ ਰਹਿਆ ਹੈ। ਸੱਚ ਯਾ ਝੂਠ, ਓਹ ਵਖਰਾ ਵਿਸ਼ਾ ਹੈ) ਸੂਰਜ ਪ੍ਰਕਾਸ਼ ਗ੍ਰੰਥ, ਸਰਬਲੋਹ ਗ੍ਰੰਥ, ਮਹਿਮਾ ਪ੍ਰਕਾਸ਼ ਗ੍ਰੰਥ, ਬੰਸਾਵਲੀ ਨਾਮਾ ਦਸਾਂ ਪਾਤਸ਼ਾਹੀਆਂ, ਬਚਿਤਰ ਨਾਟਕ (ਦਸਮ ਗ੍ਰੰਥ) ਆਦਿ... ਇਨ੍ਹਾਂ ਗ੍ਰੰਥਾਂ ਨੂੰ ਪੜਿਆ ਹੀ ਵਿਰਲਿਆਂ ਨੇ ਹੋਣਾ। ਸਿੱਖਾਂ ਦੀ ਬਹੁਤਾਤ ਗਿਣਤੀ ਨੇ ਤਾਂ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਵੀ ਨਹੀਂ ਪੜੀ ('ਪੜਨ ਵੀ ਕਿਵੇ ਪਾਠਾਂ ਦੀ ਲੜੀਆ ਤੋਂ ਵੇਲ ਮਿਲੇ ਤਾਂ ਪੜਨਗੇ') ਬੱਸ ਦੁਜੇਆਂ ਦੇ ਮੁਹ ਤੋਂ ਸੁਣ ਸੁਣ ਕੇ ਖੂਸ਼ ਹੋਂਦੇ ਹਨ।

ਸਾਨੂੰ ਸੋਚਣਾ ਪਵੇਗਾ ਸਾਨੂੰ ਕੋਈ ਮਨੁਖ ਆਖੇ ਮੈਨੂੰ ਇਕ ਜਗ੍ਹਾ 'ਤੇ ਖਜ਼ਾਨਾ ਮਿਲਿਆ ਹੈ, ਤੇ ਓਹ ਰੋਜ ਓਥੋ ਇਕ ਨਵਾਂ ਕੀਮਤੀ ਹੀਰਾ ਲੈ ਆਵੇ ਤੇ ਸਾਨੂੰ ਉਸ ਦੀ ਕੀਮਤ ਬਾਰੇ ਦਸੇ ਤੇ ਚਲਾ ਜਾਵੇ। ਹੁਣ ਆਪ ਸੋਚੋ ਉਸ ਜਗਹ ਦਾ ਪਤਾ ਲਗਣ ਤੇ ਕਿਨ੍ਹੇ ਇਹੋ ਜੇਹੇ ਬੰਦੇ ਹਨ ਓਥੇ ਜਾਕੇ ਓਹ ਖਜ਼ਾਨਾ ਆਪ ਨਹੀਂ ਵੇਖਣਗੇ। ਅਸੀਂ ਵੀ ਲੋਕਾਂ ਤੋਂ ਸੁਣ ਲੈਂਦੇ ਹਾਂ, ਪਰ ਆਪ ਨਹੀਂ ਉਸ ਵੱਲ ਜਾਂਦੇ। ਅਸੀਂ ਵੀ ੫੦, ੬੦ ਹਜਾਰ ਰੁਪਇ ਦੇਕੇ ਬੁਲਾਇ ਰਾਗੀ ਪਰਚਾਰਕਾਂ ਦੇ ਮੁਖੋਂ ਗੁਰਬਾਣੀ ਦਾ ਕੀਰਤਨ-ਕਥਾ ਕਰਵਾ, ਸੁਣ ਕੇ ਸੋਚਦੇ ਹਾਂ ਸਾਡਾ ਜੀਵਣ ਸਫਲ ਹੋ ਗਿਆ ਹੈ। ਜਦੋਂ ਤਕ ਰੋਟੀ ਆਪ ਨਹੀਂ ਖਾਵਾਂਗੇ ਪੇਟ ਕਦੇ ਨਹੀਂ ਭਰਨਾ। ਜਦ ਤਕ ਗੁਰਬਾਣੀ ਆਪ ਸਮਝ ਕੇ ਨਹੀਂ ਪੜਾਂਗੇ, ਸੱਚ ਝੂਠ ਦਾ ਪਤਾ ਨਹੀਂ ਲਗਣਾ।

ਆਪ ਜੀ ਨਾਲ ਗਲ੍ਹ ਬਚਿੱਤਰ ਨਾਟਕ ਬਾਰੇ ਕਰਨੀ ਸੀ, ਜਿਸਨੂੰ ਦਸਮ ਗ੍ਰੰਥ ਕਹਿਆ ਜਾਣ ਲਗ ਪਇਆ ਹੈ, ਤਾਂਕਿ ਇਵੇ ਲਗੇ ਕੀ ਇਹ ਗ੍ਰੰਥ ਦਸਵੇਂ ਪਾਤਸ਼ਾਹ ਨੇ ਆਪ ਲਿਖਿਆ ਹੈ। ਮੈ ਇਸਨੂੰ ਬਚਿਤ੍ਰ ਨਾਟਕ ਅਪਣੀ ਮਰਜੀ ਨਾਲ ਨਹੀਂ ਆਖ ਰਹਿਆ।

ਕਈ ਵੀਰ ਬੁਰਾ ਮੰਨਦੇ ਹਨ। ਇਸ ਗ੍ਰੰਥ ਵਿੱਚ ਥਾਂ-ਥਾਂ ਲਿਖਿਆ ਹੈ। ਇਸ ਗ੍ਰੰਥ ਦਾ ਨਾਂ ਬਚਿਤ੍ਰ ਨਾਟਕ ਹੈ। ਇਹ ਗਲ੍ਹ ਮੈ ਵੀ ਨਹੀਂ ਮਨੰਦਾ ਸੀ। ਜਦ ਆਪ ਪੜਿਆ ਤਾਂ ਪਤਾ ਲਗਾ। ਹੁਣ ਆਪ ਜੀ ਤੋਂ ਵੀ ਬੇਨਤੀ ਹੈ ਕੀ ਆਪ ਮੇਰੀ ਗਲ੍ਹ 'ਤੇ ਭਰੋਸਾ ਬੇਸ਼ਕ ਨ ਕਰਨਾ ਤੇ ਨਾਲ ਹੀ ਓਨ੍ਹਾਂ ਦੀ ਗਲ੍ਹ ਦਾ ਵੀ ਨਾਂ ਕਰਨਾ ਜਿਨ੍ਹਾਂ ਦੀ ਅਵਾਜਾਂ ਤਾਂ ਮਿਠੀਆਂ ਹਨ ਪਰ ਇਰਾਦੇ ਬੜੇ ਜਹਰੀਲੇ ਹਨ। ਆਪ ਜੀ ਨੂੰ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦਾ ਵਾਸਤਾ ਜਿਸਨੇ ਇਨਸਾਨੀਤ ਤੇ ਸਾਡੇ ਵਾਸਤੇ ਅਪਣੇ ਜਿਗਰ ਟੋਟੇ ਤਕ ਕੁਰਬਾਨ ਕਰ ਦਿਤੇ। ਆਪ ਉਸ ਨੂੰ ਇਕ ਵਾਰ ਆਪ ਪੜੋ ਤੇ ਸਚ ਤੋਂ ਜਾਣੂ ਹੋਵੋ। ਤੇ ਸਿੱਖ ਪੰਥ ਵਿੱਚ ਮੁਸਲਮਾਨਾਂ ਵਾਂਗੂ ਜੋ ਸਿਆ,ਸੁਨੀ ਵਾਲੇ ਹਾਲਾਤ ਪੈਦਾ ਹੋ ਰਹੇ ਹਨ ਓਹ ਬੰਦ ਹੋਣ। ਮੈ ਆਪ ਜੀ ਨੂੰ ਪੁਛਦਾ ਹਾਂ ਜੇਹੜੇ ਕੀਰਤਨੀਇ ਪਰਚਾਰਕ ਇਸ ਨੂੰ ਗੁਰੂ ਪਾਤਸ਼ਾਹ ਦੀ ਬਾਣੀ ਆਖਦੇ ਹਨ । ਓਨ੍ਹਾਂ ਨੂੰ ਆਖਿਆ ਜਾਵੇ ਇਸ ਗ੍ਰੰਥ ਦੀ ਜਿਸ ਰਚਨਾ ਤੇ ਕਿੰਤੂ ਕੀਤਾ ਜਾਂਦਾ ਹੈ ਉਸ ਨੂੰ ਵੀ ਟੀਵੀ ਤੇ ਵੀਚਾਰ ਕਰਕੇ ਕਿਉਂ ਨਹੀਂ ਦਿਖਾਉਂਦੇ ਤੇ ਲੋਕਾਂ ਦੇ ਮਨਾ ਦੇ ਭੁਲੇਖ ਦੂਰ ਕਿਉਂ ਨਹੀਂ ਕਰਦੇ ? ਬਸ ਇਨ੍ਹਾਂ ਨੇ ਕੁੱਝ ਰਚਨਾਂਵਾ ਨੂੰ ਹੀ ਅਗੇ ਰਖਿਆ ਹੈ ਜਿਂਵੇ ਜਾਪ, ਤਵ ਪ੍ਰਸਾਦ ਸਵੈਯ, ਚੌਪਈ ਓਹ ਵੀ ਅਧੀ ਹੋਰ ਕਈ ਸ਼ਬਦ ਹਨ । ( ਨੋਟ :- ਜਦੋਂ ਇਨ੍ਹਾਂ ੨,੩ ਰਚਨਾਂਵਾ ਦਾ ਅਰਥ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨੂੰ ਛੱਡ ਕੇ ਇਸ ਗ੍ਰੰਥ ਦੇ ਅਧਾਰ ਤੇ ਕਰਨ ਤੇ ਸੱਚ ਆਪੇ ਸਾਮਣੇ ਆ ਜਾਵੇਗ।)

ਦਸਮ ਪਾਤਸ਼ਾਹ ਦਾ ਨਾਮ ਵਰਤ ਕੇ ਲੋਕਾਂ ਨੂੰ ਭੁਲੇਖੇ ਵਿੱਚ ਪਾਉਣਾ।

ੳ. ਇਤਿ ਸ਼੍ਰੀ ਬਚਿਤ੍ਰ ਨਾਟਕ ਗ੍ਰੰਥੇ ਕਿ੍ਰਸ਼ਨਾਵਤਾਰੇ ਇੰਦ੍ਰ ਭੂਲ ਬਕਸ਼ਾਵਨ ਨਾਮ ਬਰਨੰਗ। ਪੰਨਾਂ-713

ਅ. ਇਤਿ ਸ਼੍ਰੀ ਬਚਿਤ੍ਰ ਨਾਟਕ ਗ੍ਰੰਥੇ ਰਾਮਾਵਤਾਰ ਕਥਾ ਬਿਰਾਵ ਦਾਨਵ ਬਧਹ। ਪੰਨਾਂ-562

ਇਸ ਤਰਹ ੧੧੮ ਵਾਰ ਤੋਂ ਵੱਧ ਲਿਖਿਆ ਮਿਲਦਾ ਹੈ, ਹੁਣ ਤੁਸੀਂ ਆਪ ਸੋਚੋ ਇਸ ਗ੍ਰੰਥ ਦਾ ਨਾਮ ਕੀ ਹੈ? ਕਿ ਸਾਡੇ ਨਾਲ ਧੱਕਾ ਨਹੀਂ ਹੋ ਰਹਿਆ ਹੈ।

ਹੁਣ ਇਹ ਗਲ੍ਹ ਕਿਸੇ ਤੋਂ ਨਹੀਂ ਲੁਕੀ ਪੰਜਾਬ ਦਾ ਮੁਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਜੋ ਸਿੱਖੀ ਸਰੂਪ ਵਿੱਚ ਸਿੱਖਾਂ ਦਾ ਘਾਣ ਕੀਤਾ ਹੈ ਉਹ ਅਬਦਾਲੀ ਵਰਗਿਆਂ ਨੇ ਵੀ ਨਹੀਂ ਕੀਤਾ। ਮੈ ਆਪ ਜੀ ਨਾਲ ਕੋਈ ਸਿਆਸੀ ਗੱਲ੍ਹ ਨਹੀਂ ਕਰ ਰਹਿਆ। ਜਿਸ ਮਨੁਖ ਨੇ ਸਿੱਖੀ ਨੂੰ ਇਨ੍ਹਾਂ ਨੁਕਸਾਨ ਪਹੁਚਾਇਆ। ਉਸ ਨੂੰ ਪੰਜੇ ਅਖੌਤੀ ਜਥੇਦਾਰਾਂ ਨੇ ਫਕੱਰੇ ਕੌਮ ਦਾ ਖਿਤਾਬ ਦਿਤਾ । ਮੇਰੇ ਵੀਰੋ ਭੈਣੋ ਸਾਨੂੰ ਜਾਗਣਾ ਪਵੇਗਾ। ਚੋਰ ਤਾਂ ਚਾਹੁੰਦੇ ਹੀ ਹਨ ਘਰ ਦੇ ਬੰਦੇ ਸੌਣ ਤੇ ਅਸੀਂ ਅਪਣਾ ਕੰਮ ਕਰੀਏ। ਹੁਣ ਇਨ੍ਹਾਂ ਪੰਜਾ ਅਖੌਤੀ ਜਥੇਦਾਰਾਂ ਦਾ ਜਿਸ ਜਿਸ ਇਤਹਾਸਕ ਧਾਰਮਿਕ ਸਥਾਨ ਤੇ ਕਾਬਜ਼ੇ ਹਨ। ਉਥੇ ਦੀ ਮਰਿਆਦਾ ਵਖਰੀ ਹੈ। ੩ ਜਥੇਦਾਰ ਅਕਾਲ ਤਖਤ ਦੀ ਮਰਿਆਦਾ ਡੰਕਾ ਵਜਾਉਂਦੇ ਹਨ ਪਰ ਆਪ ਹੀ ਨਹੀਂ ਮਨੰਦੇ। YouTube 'ਤੇ ਬਹੁਤ ਇਦਾ ਦੀ Video ਹਨ। ੨ ਜਥੇਦਾਰ ਪਟਨਾ ਤੇ ਹਜੂਰ ਸਾਬ ਦੇ ਗੁਰਦੁਆਰੇ ਵਿੱਚ ਆਪਣੀ ਬ੍ਰਹਮਣੀ ਕਰਮ ਕਾਂਡੀ ਮਰਿਯਾਦਾ ਦਾ ਡੰਕਾ ਵਜਾਉਂਦੇ ਹਨ। ਜਿਸਨੂੰ ਪੰਜੇ ਜਥੇਦਾਰ ਸਿਰ ਮਥੇ ਰਖਕੇ ਨਿਭਾਉਂਦੇ ਹਨ। ਕਦੇ ਨਾਰਿਅਲ ਫੋੜ ਕੇ ਭੂਮੀ ਪੂਜਨ ਕਰਦੇ ਹਨ, ਕਦੇ RSS ਦੀਆਂ ਮੀਟਿੰਗ ਵਿੱਚ ਹਾਜਰੀਆਂ ਭਰਦੇ ਹਨ ਆਦਿ। ਇਨ੍ਹਾਂ ਦੀ ਮਰਿਯਾਦਾ ਆਪਸ ਵਿੱਚ ਨਹੀਂ ਮਿਲਦੀ, ਉਸਨੂੰ ਇਕ ਵੀ ਨਹੀਂ ਕਰਦੇ। ਤਾਂਕਿ ਸਿੱਖਾਂ ਵਿੱਚ ਦੋ ਪਾੜ ਕੀਤਾ ਜਾ ਸਕੇ। ਪਰ ਜੇਹੜਾ ਸਿਰਫ ਗੁਰੂ ਗ੍ਰੰਥ ਸਾਹਿਬ ਜੀ ਨੂੰ ਹੀ ਗੁਰੂ ਮੰਨਕੇ ਤੇ ਲੋਕਾਈ ਨੂੰ ਸੁਚੇਤ ਕਰੇ ਤੇ ਇਕ ਗੁਰੂ ਦੀ ਗਲ੍ਹ ਕਰੇ ਉਸ ਨੂੰ ਪੰਥ ਵਿੱਚੋ ਛੇਕਣ ਦਾ ਬਹਨਾ ਲਭ ਕੇ ਪੰਜੇ ਅਖੌਤੀ ਜਥੇਦਾਰ ਓਦੋ ਤਾਂ ਇਕਠੇ ਹੋ ਜਾਂਦੇ ਹਨ।

ਜ਼ਰਾ ਆਪ ਵੀ ਵਿਚਾਰੋ ਖੂਹ ਦੇ ਡੱਡੂ ਵਾਂਗ ਸਿਮਤ ਨਾ ਰਹੀਏ । ਜਿਹੜੇ ਦੋ ਜਥੇਦਾਰ ਹਨ ਪਟਨਾ ਤੇ ਹਜੂਰ ਸਾਬ ਦੇ ਗੁਰਦੂਆਰੇ 'ਤੇ ਕਾਬਜ ਹਨ। ਜਿਨ੍ਹਾਂ ਨੇ ਗੁਰੂ ਗ੍ਰੰਥ ਸਾਹਿਬ ਦੇ ਪਾਵਨ ਸਰੂਪ ਨਾਲ ਉਸ ਗ੍ਰੰਥ ਨੂੰ ਗੁਰੂ ਦਾ ਦਰਜਾ ਦਿਤਾ ਹੈ । ਜਿਸ ਵਿੱਚ ਕੁਲ ੧੪੩੦ ਪੇਜਾਂ ਵਿੱਚੋ ੪੮੦ ਪੇਜ਼ ਉਸ ਰਚਨਾਂ ਨਾਲ ਭਰੇ ਹਨ ਜਿਸਨੂੰ ਧੀ ਭੇੈਣ ਤਾਂ ਕੀ ਕੋਈ ਭਲਾ ਪੁਰਸ਼ ਵੀ ਪੜਨ ਸੁਣਨ ਚ ਸ਼ਰਮ ਖਾਵੇਗਾ। ਇਹ ਪਰਚਾਰਕ ਉਸਨੂੰ ਗੁਰ ਗੋਬਿੰਦ ਪਾਤਸ਼ਾਹ ਦੀ ਰਚਨਾ ਕਹਿੰਦੇ ਹਨ ?॥ ਹੁਣ ਇਹ ਦੋਵੇ ਜਥੇਦਾਰ ਗੁਰੂਦੁਆਰੇ ਵਿੱਚ ਥਾਲਾਂ ਵਿੱਚ ਦੀਵੇ ਬਾਲ ਕੇ ਆਰਤੀ ਕਰਦੇ ਹਨ। ਮੰਦਰਾਂ ਵਾਂਗੂ ਪਰ ਅਸੀਂ ਇਤਹਾਸ ਵਿੱਚ ਪੜਦੇ ਹਾਂ ਗੁਰੂ ਨਾਨਕ ਪਾਤਸ਼ਾਹ ਜਗਨ ਨਾਥ ਪੂਰੀ ਵਿੱਚ ਪਾਂਡੇ ਨੂੰ ਇਹੋ ਜੇਹੀ ਆਰਤੀ ਤੋਂ ਰੋਕਿਆ ਸੀ ਤੇ ਸੱਚ ਦੀ ਆਰਤੀ ਬਾਰੇ ਦੱਸੇਆ ਤੇ ਓਹ ਕਿਂਵੇ ਹੋਂਦੀ ਹੈ ਓਹ ਦਸਿਆ। ਗੁਰਬਾਣੀ ਵਿੱਚ ਵੀ ਦਰਜ ਹੈ। 'ਧੂਪ ਦੀਪ ਘਿ੍ਤ ਸਾਜਿ ਆਰਤੀ ਵਾਰਨੇ ਜਾਉ ਕਮਲਾ ਪਤੀ'॥ ੬੯੫,ਸੈਣ ਜੀ। ਪਰ ਇਨ੍ਹਾਂ ਜਥੇਦਾਰਾਂ ਤੇ ਰਾਗੀ ਪਰਚਾਰਕਾ ਨੂੰ ਕੌਣ ਸਮਝਾਵੇ। ਹੁਣ ਹਜੂਰ ਸਾਬ ਵਿੱਚ ਧਰਮ ਤੇ ਰਬ ਦੇ ਨਾਂ ਹੇਠ ਬੱਕਰੇ ਦੀ ਬਲੀ ਦਿਤੀ ਜਾਂਦੀ ਹੈ। ਗੁਰੂ ਪਾਤਸ਼ਾਹ ਦਾ ਫੁਰਮਾਨ ਹੈ। ' ਜੀਅ ਬਧਹੁ ਸੁ ਧਰਮੁ ਕਰਿ ਥਾਪਹੁ ਅਧਰਮੁ ਕਹੁ ਕਤ ਭਾਈ ॥ ਆਪਸੁ ਕੋ ਮੁਨਿਵਰ ਕਰਿ ਥਾਪਹੁ ਕਾ ਕਉ ਕਹੁ ਕਸਾਈ॥੨॥ ੧੧੦੨

ਔਰਤ ਨੂੰ ਕੀਰਤਨ ਕਥਾ ਅਧਿਕਾਰ ਨਹੀਂ ਹੈ, ਜਿਨ੍ਹਾਂ ਗੁਰਦੁਆਰੇ ਤੇ ਇਹ ਕਾਬਜ਼ ਹਨ। ਗੁਰੂ ਨਾਨਕ ਪਾਤਸ਼ਾਹ ਆਖਦੇ ਹਨ। 'ਸੋ ਕਿਉਂ ਮੰਦਾ ਆਖੀਐ ਜਿਤੁ ਜੰਮਹਿ ਰਾਜਾਨ'॥੪੭੬॥ ਇਨ੍ਹਾਂ ਸਥਾਨਾਂ ਤੇ ਭਾਂਗ ਪੀਤੇ ਨਿਹੰਗ ਮਿਲਦੇ ਹਨ। ਗੁਰੂ ਪਾਤਸ਼ਾਹ ਆਖਦੇ ਹਨ ' ਜਿਤੁ ਪੀਤੈ ਮਤਿ ਦੂਰਿ ਹੋਇ ਬਰਲੁ ਪਵੈ ਵਿੱਚ ਆਇ'।੫੫੪॥

ਹੁਣ ਫੈਸਲਾ ਖੁਦ ਪੜਚੋਲ ਕਰਨ ਦਾ ਹੈ:

- ਇਸ ਗ੍ਰੰਥ ਦੇ ਹਿਮਾਇਤੀ ਭੰਗ ਪੀਣ ਵਾਲੇ...
- ਇਸ ਗ੍ਰੰਥ ਦੇ ਹਿਮਾਇਤੀ ਥਾਲਾਂ ਵਿੱਚ ਆਰਤੀ ਕਰਨ ਵਾਲੇ...
- ਇਸ ਗ੍ਰੰਥ ਦੇ ਹਿਮਾਇਤੀ ਬੱਕਰੇ ਦੀ ਬੱਲੀ ਦੇਣ ਵਾਲੇ...
- ਇਸ ਗ੍ਰੰਥ ਦੇ ਹਿਮਾਇਤੀ ਔਰਤ ਨੂੰ ਇਤਹਾਸਿਕ ਸਥਾਨਾਂ 'ਤੇ ਬਰਾਬਰਤਾ ਨਹੀਂ ਦੇਂਦੇ...

ਅਗਰ ਹੁਣੇ ਵੀ ਅਸੀਂ ਸੁਚੇਤ ਨਾ ਹੋਇ ਤਾਂ ਓਹ ਦਿਨ ਦੂਰ ਨਹੀਂ ਹਰ ਗੁਰਦੂਆਰੇ ਦੀ ਮਰਿਯਾਦਾ ਇਸ ਤਰ੍ਹਾਂ ਹੋ ਜਾਵੇਗੀ। ਅਗਰ ਤੁਸੀਂ ਚਾਹੁੰਦੇ ਹੋ, ਤਾਂ ਆਪ ਦੀ ਮਰਜੀ। ਅਗਰ ਨਹੀਂ, ਤਾਂ ਇਨ੍ਹਾ ਪਰਚਾਰਕਾ ਨੂੰ ਤੁਸੀਂ ਗੁਰਬਾਣੀ ਦੀ ਰੌਸ਼ਨੀ ਵਿੱਚ ਸਵਾਲ ਜਵਾਬ ਕਰੋ। ਅਸੀਂ ਸਟੇਜਾਂ 'ਤੇ ਬੈਠਣ ਤੋਂ ਰੋਕ ਨਹੀਂ ਸਕਦੇ ਕਿਉਂ ਕਿ ਇਨ੍ਹਾਂ ਨੂੰ ਸਿਆਸੀ ਸ਼ਹ ਹੈ SGPC, DSGMC ਦੀ ਅਗਰ ਲੜਾਂਗੇ ਤਾਂ ਸਰਕਾਰੀ Support ਹੈ, ਉਦਾਹਰਣ - ਹਰਨਾਮ ਸਿੰਘ ਧੁੰਮਾ ਨੇ ਰਣਜੀਤ ਸਿੰਘ 'ਤੇ ਹਮਲਾ ਕੀਤਾ, ਸਭ ਨੂੰ ਪਤਾ, ਪਰ ਫਿਰ ਭੀ ਕੋਈ ਸਜਾ ਨਹੀਂ... ਗੁਰੂ ਗ੍ਰੰਥ ਸਾਹਿਬ ਜੀ ਨੂੰ ਹਰ ਜੀਵਿਤ ਜਮੀਰ ਵਾਲਾ ਮਨੁਖ ਨਤਮਸਤਕ ਹੋਂਦਾ ਹੈ, ਇਵੇ ਨਹੀਂ ਇਸਲਾਮੀਕ ਕੰਟਰੀ ਦੁਬਈ ਵਿੱਚ ਗੁਰਦੁਆਰਾ ਨਾਨਕ ਦਰਬਾਰ ਬਣਿਆ। ਦੁਨੀਆ ਭਰ ਦੇ ਲੋਕ ਗੁਰਬਾਣੀ ਦੇ ਸੱਚ ਤੋਂ ਪ੍ਰਭਾਵਿਤ ਹੋ ਰਹੇ ਹਨ। ਪਰ ਅਸੀਂ ਹੋਰ ਗ੍ਰੰਥਾਂ ਨੂੰ ਮਥਾ ਟੇਕ ਕੇ ਕੀ ਗੁਰੂ ਪਾਤਸ਼ਾਹ ਦਾ ਸਤਕਾਰ ਕਰ ਰਹੇ ਹਾਂ? ਸੋਚਣ ਦੀ ਲੋੜ ਹੈ...

ਸਾਧ ਸੰਗਤ ਜੀ ਅਗਰ ਪੰਥ ਲਈ ਕੁੱਝ ਕਰਨਾ ਚਾਹੁੰਦੇ ਹੋ ਤਾਂ ੬ ਅਗਸਤ ਤੋਂ ੧੦ ਅਗਸਤ ਤਕ ਗੁਰਪ੍ਰੀਤ ਸਿੰਘ ਕੈਲੀਫੋਰੀਆ ਬੰਗਲਾ ਸਾਹਿਬ ਗੁਰਦੁਆਰੇ ਤੋਂ ਗੁਰੂ ਗ੍ਰੰਥ ਸਾਹਿਬ ਦੀ ਹਜੂਰੀ ਵਿੱਚ ਬਚਿਤ੍ਰ ਨਾਟਕ ਦੀ ਉਸਤਤ ਕਰਕੇ ਜਾਵੇਗਾ, ਜੋ ਕਿ ਬਚਿਤ੍ਰ ਨਾਟਕ ਗ੍ੰਥ ਦਾ ਹਿਮਾਇਤੀ ਹੈ। ਜਿਸ ਦੀ ਪਿਛਲੇ ਸਮੇਂ Social Media 'ਤੇ ਤੁਸੀਂ ਰਣਜੀਤ ਸਿੰਘ ਢੱਢਰੀਆਂ ਵਾਲੇ ਦੇ ਵਿਰੁੱਧ Video ਦੇਖੀ ਸੁਣੀ ਹੋਵੇਗੀ। ਜਿਸ ਵਿੱਚ ਇਨ੍ਹਾਂ ਨੇ ਆਖਿਆ ਸੀ ਰਣਜੀਤ ਸਿੰਘ ਤੁਸੀਂ ਤਾਂ ਕੁੱਝ ਨਹੀਂ ਤੁਹਾਡੇ ਤੋਂ ਵੱਡੇ, ਜਿਨ੍ਹਾਂ ਨਾਲ ਬਹੁਤ ਸੰਗਤ ਤੇ ਧਨ ਦੌਲਤ ਸੀ, ਓਹ ਨਹੀਂ ਬਖਸ਼ੇ ਗਇ ਤੁਸੀਂ ਤਾਂ ਓਨ੍ਹਾਂ ਅਗੇ ਕੁੱਝ ਨਹੀਂ। ਸਾਧ ਸੰਗਤ ਜੀ, ਹੁਣ ਗੁਰਪ੍ਰੀਤ ਸਿੰਘ ਨੂੰ ਇਹ ਸਵਾਲ ਪੁਛੇ ਜਾਣ ਕਿ:

੧. ਜੇ ਬਚਿਤ੍ਰ ਨਾਟਕ ਗੁਰੂ ਗ੍ਰੰਥ ਸਾਹਿਬ ਦੇ ਬਰਾਬਰ ਦਰਜਾ ਰਖਦਾ ਹੈ, ਤਾਂ ਸਾਨੂੰ ਇਸ ਗ੍ਰੰਥ ਦੇ ਆਧਾਰ 'ਤੇ ਸਿੱਖ ਦੀ ਜੀਵਣ ਜਾਚ ਦਾ ਤਰੀਕਾ ਦਸੋ...

੨. ਇਸ ਗ੍ਰੰਥ ਵਿੱਚ ਕ੍ਰਿਸਨ ਦੇ ੨੪ ਅਵਤਾਰਾਂ ਤੇ ਬ੍ਰਹਮਾ ਅਵਤਾਰ, ਰਾਮ ਅਵਤਾਰ, ੩ ਚੰਡੀ ਚਰਿਤ੍ਰਰਾਂ ਦਾ ਜਿਕਰ ਕਿਉਂ ਹੈ ਸਿੱਖਾਂ ਦਾ ਇਸ ਨਾਲ ਕੀ ਸੰਬਧ ਹੈ ? , ਇਸ ਨੂੰ ਪੜਕੇ ਸਿੱਖਾ ਦਾ ਕੀ ਸਵਰੇਗਾ? ਅਗਰ ਤੁਸੀਂ ਇਹ ਆਖਦੇ ਹੋ ਗੁਰੂ ਗ੍ਰੰਥ ਸਾਹਿਬ ਵਿੱਚ ਆਇ ਦੇਵੀ, ਕ੍ਰਿਸਨ, ਬ੍ਰਹਮਾ ਬਾਰੇ ਦਸਣ ਲਈ ਹੈ ਤਾਂ ਫਿਰ ਗੁਰੂ ਗ੍ਰੰਥ ਸਾਹਿਬ ਵਿੱਚ ਮੁਸਲਮਾਨਾਂ, ਜੋਗੀਆਂ ਤੇ ਹੋਰ ਮਤਾਂ ਦਾ ਵੀ ਜ਼ਿਕਰ ਹੈ, ਓਨ੍ਹਾਂ ਬਾਰੇ ਕਿਉਂ ਨਹੀਂ ਦਸਿਆ, ਯਾ ਹਿੰਦੂਆਂ ਨਾਲ ਜਿਆਦਾ ਪ੍ਰੇਮ ਸੀ? ਖਾਲਸਾ ਜੀ ਇਸ ਗ੍ਰੰਥ ਦੇ ੬੦੮ ਦੇ ਲਗਭਗ ਪੇਜ਼ ਹਿੰਦੂ ਦੇਵੀ ਦੇਵਤੇਆਂ ਦੀ ਪੁਰਾਣਕ ਮਿਤਹਾਸਿਕ ਗਥਾਵਾਂ ਨਾਲ ਭਰੇ ਹਨ...

੩. ਇਸ ਗ੍ਰੰਥ ਵਿੱਚ ਚੰਡੀ ਚਰਿਤ੍ਰ ਵਿੱਚ ਲਿਖਿਆ "ਪ੍ਰਥਮੇ ਖੰਡਾ ਸਾਜ ਕੇ ਸਬ ਸੈੰਸਾਰ ਉਪਾਇਆ", ਇਕ ਥਾਂ ਲਿਖਿਆ ਹੈ 'ਏਕ ਕਾਨ ਤੇ ਮੈਲ ਨਿਕਾਰਾ ਤਾਂ ਤੇ ਭਇ ਕੀਟਭ ਤਨ ਧਾਰਾ। ਦੁਤੀਆ ਕਾਨ ਤੇ ਮੈਲ ਨਿਕਾਰੀ ਤਾਂ ਤੇ ਭਈ ਸ੍ਰਿਸ਼ਟੀ ਸਬ ਸਾਰੀ॥ ਗੁਰੂ ਗ੍ਰੰਥ ਸਾਹਿਬ ਮਾਹਰਾਜ ਆਖਦੇ ਹਨ - ਸਾਚੇ ਤੇ ਪਵਨਾ ਭਇਆ ਪਵਨੈ ਤੇ ਜਲਿ ਹੋਇ ॥ ਜਲ ਤੇ ਤ੍ਰਿਭਵਣੁ ਸਾਜਿਆ ਘਟਿ ਘਟਿ ਜੋਤਿ ਸਮੋਇ॥੧੯' ? ਜੋ ਗਲ੍ਹ ਗੁਰੂ ਪਾਤਸ਼ਾਹਾਂ ਨੇ ਗੁਰੂ ਗ੍ਰੰਥ ਵਿੱਚ ਦਰਜ ਹੈ ਉਸ ਨੂੰ ਸਾਇੰਸ ਵੀ ਮਨੰਦੀ ਹੈ, ਪਰ ਬਚਿਤ੍ਰ ਨਾਟਕ ਦੀ ਗਲ੍ਹ ਕੋਈ ਗਿਆਨ ਤੋਂ ਸਖਣਾ ਵੀ ਨਹੀਂ ਮੰਨੇਗਾ...

੪. ਇਸ ਗ੍ਰੰਥ ਵਿੱਚ ਪੇਜ-੧੩੨ 'ਤੇ ਲਿਖਿਆ ਹੈ ਕਿ ਪਰਮਾਤਮਾ ਨੇ ਸੰਸਾਰ ਵਿੱਚ ਬਹੁਤ ਹੀ ਲੋਗ ਭੇਜੇ ਬ੍ਰਹਮਾ, ਮਹਾਦੇਉ ਇਨ੍ਹਾਂ ਨੇ ਅਪਣਾ ਨਾਮ ਹੀ ਜਪਇਆ ਪਰਮੇਸ਼ਵਰ ਦੀ ਗਲ੍ਹ ਨਹੀਂ ਕੀਤੀ। 'ਸਬ ਅਪਨੀ ਅਪਨੀ ਉਰਝਾਨਾ ਪਾਰਬ੍ਰਹਮ ਕਾਹੂ ਨਾ ਪਛਾਨਾ॥ ਤਪ ਸਾਧਤ ਹਰਿ ਮੋਹਿ ਬੁਲਾਯੋ ਇਮ ਕਹੈ ਕੇ ਇਹ ਲੋਕ ਪਠਾਯੋ ॥ ੧੩੨, ਇਹ ਪਰਚਾਰਕ ਆਖਦੇ ਹਨ ਗੁਰੂ ਪਾਤਸ਼ਾਹਾ ਨੂੰ ਪਰਮਾਤਮਾ ਨੇ ਸੰਸਾਰ ਵਿੱਚ ਤਾਂ ਭੇਜਿਆ, ਰਬ ਨੇ ਪਹਿਲੇ ਜਿਨ੍ਹੇ ਵੀ ਅਵਤਾਰ ਭੇਜੇ ਸਬ ਅਪਣੇ ਹੀ ਕੰਮਾ ਵਿੱਚ ਉਰਝ ਗਇ, ਫਿਰ ਪਰਮਾਤਮਾ ਨੇ ਗੁਰੂ ਗੋਬਿੰਦ ਪਾਤਸ਼ਾਹ ਨੂੰ ਸੰਸਾਰ ਵਿੱਚ ਭੇਜਿਆ, ਹੁਣ ਤੂ ਮੇਰਾ ਨਾਮ ਜਪਾਈ ਤੇ ਨਵਾ ਪੰਥ ਚਲਾਈ। 'ਮੈ ਤੁਹਿ ਅਪਣਾ ਸੁਤ ਨਿਵਾਜਾ। ਪੰਥ ਪ੍ਰਚਾਰ ਕਰਬੇ ਕਹੁ ਸਾਜਾ'। ਹੁਣ ਗੁਰਪ੍ਰੀਤ ਜੀ ਇਹ ਦਸੋ ਬਾਕੀ ੯ ਗੁਰੂ ਸਾਹਿਬਾਨਾਂ ਕਿਸ ਚੀਜ ਦਾ ਪ੍ਰਚਾਰ ਕਰਦੇ ਰਹੇ, ਕੀ ਗੁਰੂ ਗੋਬਿੰਦ ਪਾਤਸ਼ਾਹ ਨੂੰ ਵਖਰਾ ਪੰਥ ਸਾਜਣ ਦੀ ਲੋੜ ਪੈ ਗਈ ?  ਤੁਸੀਂ ੧੦ ਵੇਂ ਪਾਤਸ਼ਾਹ ਨੂੰ ੯ ਗੁਰੂਆਂ ਤੋਂ ਵਖਰਾ ਸਾਬਿਤ ਕਰਨ ਦੀ ਕੋਸ਼ਿਸ਼ ਨ ਕਰੋ। ਦਸਾਂ ਗੁਰੂਆਂ ਦੀ ਸੋਚ ਵਿਚਾਰ ਸਭ ਇਕ ਹੈ ।

੫. ਗੁਰੂ ਪਾਤਸ਼ਾਹ ਨੇ ਖੰਡੇ ਬਾਟੇ ਦੀ ਪਾਹੁਲ ਸਮੇਂ ਜਾਪੁ, ਚੌਪਈ, ਸਵੈਯੇ ਦਾ ਪਾਠ ਕੀਤਾ ਸੀ, ਤਾਂ ਇਹ ਤਾਂ ਓਨ੍ਹਾਂ ਨੂੰ ਵੀ ਪਤਾ ਸੀ ਖੰਡੇ ਬਾਟੇ ਦੀ ਪਾਹੁਲ ਇਨ੍ਹਾਂ ਬਾਣੀਆਂ ਤੋਂ ਬਿਨਾ ਤਿਆਰ ਨਹੀਂ ਹੋ ਸਕਦੀ, ਜੋ ਸਿੱਖ ਲਈ ਬਹੁਤ ਜਰੂਰੀ ਹੈ। ਤਾਂ ਗੁਰੂ ਸਾਹਿਬ ਇਹ ੩ ਬਾਣੀਆਂ ਤਾਂ ਗੁਰੂ ਗ੍ਰੰਥ ਸਾਹਿਬ ਵਿੱਚ ਜਰੂਰ ਦਰਜ ਕਰ ਸਕਦੇ ਸਨ। ਜਦੋਂ ੯ ਪਾਤਸ਼ਾਹ ਦੀ ਦਰਜ ਕੀਤੀ ਸੀ, ਕਿਉਂ ਨਹੀਂ ਕੀਤੀਆਂ ?

ਸਵਾਲ ਤਾਂ ਬਹੁਤ ਹਨ ਕਿ੍ਰਪਾ ਇਨ੍ਹਾਂ ਸਵਾਲਾਂ ਦੇ ਜਵਾਬ ਦੇਣ ਦੀ ਖੇਚਲ ਕਰੋ ਜੀ...

ਸਾਧ ਸੰਗਤ ਜੀ ਸਾਨੂੰ ਜਾਗਣ ਦੀ ਲੋਣ ਹੈ ਇਹ ਓਹ ਮਨੁੱਖ ਹਨ, ਅਪਣੀ ਗਲ੍ਹ ਨੂੰ ਸਿਧ ਕਰਨ ਲਈ ਗੁਰੂ ਗ੍ਰੰਥ ਪਾਤਸ਼ਾਹ ਤੇ ਦੂਸ਼ਣ ਲਾ ਦੇਂਦੇ । ਅਗਰ ਬਚਿਤ੍ਰ ਨਾਟਕ ਦੇ ਪਰਚਾਰਕਾਂ ਨੂੰ ਆਖਿਆ ਜਾਵੇ ਇਸ ਗ੍ਰੰਥ ਵਿੱਚ ਅਸ਼ਲੀਲ ਹੈ, ਤਾਂ ਅਪਣੀ ਪਗ ਉਚੀ ਰਖਣ ਲਈ ਆਖ ਦੇਂਦੇ ਹਨ ਗੁਰੂ ਗ੍ਰੰਥ ਸਾਹਿਬ ਵਿੱਚ ਵੀ ਤਾਂ ਅਸ਼ਲੀਲ ਲਿਖਿਆ ਹੈ... ਇਨ੍ਹਾਂ ਨੂੰ ਆਖਿਆ ਜਾਵੇ ਗੁਰੂ ਗ੍ੰਥ ਸਾਹਿਬ ਵਿੱਚ ਜਿਸ ਗੁਰੂ ਪਾਤਸ਼ਾਹ, ਭਗਤ, ਭਟ ਜੀ ਦਾ ਸ਼ਬਦ ਹਨ, ਸਮਾਪਤੀ ਵਿੱਚ ਓਨ੍ਹਾਂ ਦੇ ਨਾਮ ਆਉਂਦੇ ਹਨ। ਜੇ ਕਰ ਇਹ ਗ੍ਰੰਥ ਗੁਰੂ ਪਾਤਸ਼ਾਹ ਨੇ ਲਿਖਿਆ ਹੈ ਤਾਂ ਜਾਪ, ਚੋਪਾਈ ਵਿੱਚ ਨਾਨਕ ਕਿਉਂ ਨਹੀਂ ਲਿਖਿਆ ਹੈ? ਇਹ ਪਰਚਾਰਕ ਜਪੁ ਬਾਣੀ ਤੇ ਉਂਗਲ ਚੱਕਦੇ ਹਨ, ਉਸ ਵਿੱਚ ਵੀ ਤਾਂ ਮਹਲਾ ੧ ਨਹੀਂ ਲਿਖਆ। ਹੁਣ ਇਨ੍ਹਾਂ ਸਿਆਣੇਆਂ ਨੂੰ ਕੌਣ ਸਮਝਾਵੇ ਕਿ ਗੁਰਬਾਣੀ ਜਿਸ ਤਰਤੀਬ ਨਾਲ ਲਿਖੀ ਹੈ ਉਸ ਅਨੁਸਾਰ ਕੋਈ ਵੀ ਰਾਗ ਵਿੱਚ ਸਬ ਤੋਂ ਪਹਲੀ ਬਾਣੀ ਗੁਰ ਨਾਨਕ ਪਾਤਸ਼ਾਹ ਦੀ ਆਉਂਦੀ ਹੈ, ਉਸ ਤੋਂ ਬਾਦ ੨, ੩, ੪, ੫, ੯ ਪਾਤਸ਼ਾਹ, ਫਿਰ ਭਗਤ ਬਾਣੀ ਆਉਂਦੀ ਹੈ। ਪਰ ਇਹ ਗੁਰੂ ਗ੍ਰੰਥ ਪਾਤਸ਼ਾਹ 'ਤੇ ਉਂਗਲ ਚੁਕਦੇ ਹਨ... ਇਥੋਂ ਤਕ ਆਖਦੇ ਹਨ ।

ਜਦੋਂ ਆਖਿਆ ਗੁਰੂ ਗੋਬਿੰਦ ਪਾਤਸ਼ਾਹ ਨੇ ਗੁਰਆਈ ਗੁਰੂ ਗ੍ਰੰਥ ਪਾਤਸ਼ਾਹ ਨੂੰ ਦਿਤੀ ਹੈ ਤੇ ਆਖਿਆ ਇਸ ਤੋਂ ਸਿਵਾ ਕਿਸੇ ਨੂੰ ਸੀਸ ਨਹੀਂ ਝੂਕਾਣਾ, ਤਾਂ ਆਖਦੇ ਹਨ ਕਿਥੇ ਲਿਖਿਆ ਹੈ? ਪਰ ਫਿਰ ਭੀ ਅਸੀਂ ਇਨ੍ਹਾਂ ਨੂੰ ਗੁਰਮੁਖ ਆਖਦੇ ਹਾਂ, ਜੋ ਗੁਰੂ ਦੇ ਮੂਖ ਤੋਂ ਨਿਕਲੀ ਗਲ੍ਹ ਤੋਂੜ ਮਰੋੜ ਕੇ ਪੇਸ਼ ਕਰਦੇ ਹਨ । ਸਾਧ ਸੰਗਤ ਜੀ ਆਪ ਗੁਰਬਾਣੀ ਪੜੋ ਤੇ ਇਸ ਗ੍ਰੰਥ ਦੀ ਰਚਨਾ ਪੜ ਕੇ ਆਪਸ ਵਿੱਚ ਰਲਾ ਕੇ ਵੇਖੋ ਜਮੀਨ ਅਸਮਾਨ ਦਾ ਫੱਰਕ ਹੈ...

ਸਭ ਅਗੇ ਬੇਨਤੀ ਹੈ ਕਬੂਤਰ ਵਾਂਗੂ ਅਖਾਂ ਨਾਂ ਮੀਚੋ, ਜੇਹੜੇ ਬਚਿਤ੍ਰ ਨਾਟਕ ਦੇ ਵਿਰੋਧ ਵਿੱਚ ਹਨ ਤੇ ਜੋ ਪੱਖ ਵਿੱਚ ਹਨ, ਦੋਵੋ ਦੀ ਸੁਣ ਕੇ ਆਪ ਫੈਸਲਾ ਕਰੋ। ਜੇਹੜੇ ਇਕਤ੍ਰ ਹੋਕੇ ਵਿਚਾਰ ਕਰਨ ਦੀ ਜਗਹ ਸਾਨੂੰ ਭਰਾ ਮਾਰੂ ਜੰਗ ਵਿੱਚ ਧਕੇਲ ਰਹੇ ਹਨ। ਜੇਹੜੇ ਕਮੇਟੀਆਂ ਦੀ ਸ਼ਹਿ 'ਤੇ ਆਖਦੇ ਹਨ ਜੀਭ ਕਟ ਦਿਓ, ਸੋਧਾ ਲਾਣ ਵਾਲੇ ਨੂੰ ੫੦,੦੦੦ ਡਾਲਰ ਇਨਾਮ ਦੇਵਾਂਗੇ... ਖਾਲਸਾ ਜੀ ਜਾਗੋ ਗੁਰੂ ਪਾਤਸ਼ਾਹ ਦਾ ਫੁਰਮਾਨ ਹੈ:

ਅਕਲੀ ਸਾਹਿਬੁ ਸੇਵੀਐ ਅਕਲੀ ਪਾਈਐ ਮਾਨੁ॥ ਅਕਲੀ ਪੜ੍ਹ ਕੈ ਬੂਝੀਐ ਅਕਲੀ ਕੀਚੈ ਦਾਨੁ॥ ੧੨੪੫

ਸਾਨੂੰ ਗੁਰੂ ਮਤ ਅਨੁਸਾਰ ਅਪਣੀ ਬੁਧੀ ਦੀ ਵਰਤੋਂ ਕਰਨੀ ਚਹੀਦੀ...

ਖੋਜ ਬੂਝਿ ਜਉ ਕਰੈ ਬੀਚਾਰਾ ॥ ਤਉ ਭਵਜਲ ਤਰਤ ਨਾ ਲਾਵੈ ਬਾਰਾ ॥੩੪੦

ਸਾਧ ਸੰਗਤ ਜੀ ਪੰਥ ਦੇ ਆਗੂਆਂ ਨੇ ਪੰਥ ਦਾ ਕੋਈ ਮਸਲਾ ਸਿਰੇ ਨਹੀਂ ਲਾਉਣਾ, ਸਾਨੂੰ ਆਪ ਸੂਝ ਬੂਝ ਨਾਲ ਇਨ੍ਹਾਂ ਮਸਲਿਆਂ ਨੂੰ ਆਪ ਸਿਰੇ ਲਾਉਣਾ ਪਵੇਗਾ, ਨਹੀਂ ਤਾਂ 'ਕਲ ਤਕ ਰੋਸ਼ਨੀ ਥੀ ਜਿਸਕੀ ਜਹਾਂ ਮੇਂ, ਆਜ ਉਸ ਘਰ ਮੇਂ ਮਾਰਗ ਨਾਹੀ...

ਗੁਰੂ ਘਰ ਦਾ ਕੂਕਰ - ਅ੍ਰੰਮਿਤ ਪਾਲ ਸਿੰਘ
ਮੋ: ੮੫੦੬੮ ੨੮੮੯੨
ਵਾਹਿਗੁਰੂ ਜੀ ਕਾ ਖਾਲਸਾ ॥
ਵਾਹਿਗੁਰੂ ਜੀ ਕੀ ਫਤਿਹ॥


ਜੇ ਕਿਸੇ ਪਾਠਕ ਨੇ ਕੁਮੈਂਟ ਕਰਨਾ ਹੋਵੇ ਤਾਂ ਇੱਥੇ ਕਲਿੱਕ ਕਰਕੇ ਕਰ ਸਕਦਾ ਹੈ।


ਵਾਹਿ ਗੁਰੂ ਜੀ ਕਾ ਖ਼ਾਲਸਾ, ਵਾਹਿ ਗੁਰੂ ਜੀ ਕੀ ਫ਼ਤਿਹ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org  and cannot be held responsible for their views.  Read full details....

Go to Top