ਮਾਥੇ ਤਿਲਕੁ ਹਥਿ ਮਾਲਾ ਬਾਨਾਂ
॥
ਲੋਗਨ ਰਾਮੁ ਖਿਲਉਨਾ ਜਾਨਾਂ ॥1॥ ਪੰਨਾਂ 1158
ਅੱਜ
ਕੌਮ ਦੇ ਆਗੂਆਂ ਨੇ ਸਿੱਖੀ ਨੂੰ ਇੱਕ ਪਹਿਰਾਵੇ ਤੱਕ ਸੀਮਿਤ ਕਰ ਦਿਤਾ ਹੈ, ਭਾਵੇਂ ਉਸ
ਪਹਿਰਾਵੇ ਪਿੱਛੇ ਉਸ ਮਨੁੱਖ ਅੰਦਰ ਇੱਕ ਵੀ ਸਿੱਖੀ ਦਾ ਗੁਣ ਨਾ ਹੋਵੇ...
ਜਿਵੇਂ ਕੀ ਕੋਈ ਮੱਥੇ 'ਤੇ ਤਿਲਕ, ਜਨੇਊ, ਧੋਤੀ
ਪਾ ਕੇ ਪੰਡਿਤ ਨਹੀਂ ਹੋ ਜਾਂਦਾ...
ਉਸ ਹੀ ਤਰ੍ਹਾਂ ਸਿਰਫ ਲੰਬੇ ਲੰਬੇ ਚੋਲੇ,
ਕਿਰਪਾਨਾਂ ਧਾਰਣ ਕਰਨ ਨਾਲ ਹਰ ਕੋਈ ਸਿੱਖ ਨਹੀਂ ਹੋ ਜਾਂਦਾ।
ਅਸਲ ਵਿੱਚ ਤਾਂ ਸਿੱਖ ਉਹ ਹੈ, ਜਿਸਨੇ
ਸਿੱਖੀ ਦੇ ਗੁਣਾਂ ਨੂੰ ਧਾਰਨ ਕੀਤਾ ਹੈ, ਭਾਵ ਗੁਰੂ ਦੇ ਉਪਦੇਸ਼ ਨੂੰ ਹਿਰਦੇ ਵਿਚ
ਵੱਸਾ ਕੇ ਉਸਨੂੰ ਕਮਾਇਆ ਹੈ, ਗੁਰੂ ਦੇ ਦੱਸੇ ਰਾਹ 'ਤੇ ਚਲਿਆ ਹੈ।
ਇਕਾ ਬਾਣੀ ਇਕੁ ਗੁਰੁ ਇਕੋ ਸਬਦੁ ਵੀਚਾਰਿ ॥ ਪੰਨਾਂ
646
ਪਰ ਅੱਜ ਦਾ ਸਿੱਖ ਇੱਕ ਨੂੰ ਛੱਡ ਕੇ ਹੋਰਾਂ ਨਾਲ ਜੁੜ ਰਿਹਾ ਹੈ, ਭਾਵ ਮਨਮਤੀਆਂ ਗ੍ਰੰਥਾਂ
ਨਾਲ ਜੁੜ ਰਿਹਾ ਹੈ, ਸਾਕਤ ਮਤੀਆਂ ਗ੍ਰੰਥ ਨਾਲ ਜੁੜ ਰਿਹਾ ਹੈ। ਗੁਰੂ ਹੁਕਮ ਹੈ, ਇੱਕ ਨੂੰ
ਛੱਡ ਕੇ ਹੋਰਾਂ ਨਾਲ ਜੁੜਨ ਵਾਲਾ ਡੁਬਦਾ ਹੀ ਹੈ
ਖਸਮੁ ਛੋਡਿ ਦੂਜੈ ਲਗੇ ਡੁਬੇ ਸੇ ਵਣਜਾਰਿਆ ॥ ਪੰਨਾਂ
470
ਅੱਜ ਕੌਮ ਦੇ ਆਗੂਆਂ ਨੇ ਵਾਕਿਆ ਹੀ ਸਿੱਖੀ ਨੂੰ ਇੱਕ ਪਹਿਰਾਵੇ ਵਿੱਚ ਸੀਮਿਤ ਕਰ ਦਿਤਾ
ਹੈ, ਇਹ ਜਦ ਕਿਸੀ ਸੇਵਦਾਰ ਜਾਂ ਗ੍ਰੰਥੀ ਦੀ ਭਰਤੀ ਵੀ ਕਰਦੇ ਹਨ ਤੇ ਉਸ ਹੀ ਆਧਾਰ 'ਤੇ
ਕਰਦੇ ਹਨ, ਜੋ ਵੇਖਣ ਵਿੱਚ ਤਾਂ ਸਿੱਖੀ ਭੇਖ ਵਿਚ ਹੁੰਦੇ ਹਨ,
ਪਰ ਅੰਦਰ ਗੁਣ ਅਣਮਤੀਆਂ ਗ੍ਰੰਥਾਂ ਦੇ ਹੁੰਦੇ ਹਨ, ਭਾਵ ਉਹ ਇੱਕ ਗੁਰੂ ਨਾਲ, ਇੱਕ
ਵਿਚਾਰ ਨਾਲ ਨਾ ਜੋੜ ਕੇ, ਕਰਮਕਾਡਾਂ ਨਾਲ, ਹੋਰ ਗ੍ਰੰਥਾਂ ਦੀ ਵਿਚਾਰਧਾਰਾ ਨਾਲ ਜੋੜਦੇ ਹਨ...
ਜਿਵੇਂ ਕਿ ਬ੍ਰਾਹਮਣ ਪੰਡਿਤ ਦੇ ਪਹਿਰਾਵੇ ਵਿੱਚ ਹੋਰ ਤੇ ਹੋਰ ਕਰਮਕਾਂਡਾਂ ਨਾਲ ਜੋੜ ਦਾ
ਹੈ, ਅੱਜ ਸਾਡੀ ਅੱਖਾਂ ਦੇ ਸਾਹਮਣੇ ਇਹ ਸਭ ਕੁੱਝ ਹੋ ਰਿਹਾ ਹੈ, ਤਾਂ ਵੀ ਅਸੀਂ ਅੱਖਾਂ
ਬੰਦ ਕਰ ਕੇ ਬੈਠੇ ਹੋਏ ਹਾਂ, ਜੇ ਅਸੀਂ ਅੱਖਾਂ ਬੰਦ ਕਰ ਕੇ ਹੀ ਬੈਠੇ ਰਹੇ, ਤਾਂ ਉਹ ਦਿਨ
ਦੂਰ ਨਹੀਂ, ਜਿਸ ਦਿਨ ਅਸੀਂ "ਇਕਾ ਬਾਣੀ ਇਕੁ ਗੁਰੁ ਇਕੋ ਸਬਦੁ
ਵੀਚਾਰਿ ॥" ਤੋਂ ਕੋਹਾਂ ਦੂਰ ਹੋ ਜਾਵਾਂਗੇ।
ਜੇ ਅੱਖਾਂ ਹੁੰਦਿਆਂ ਹੋਏ ਵੀ ਅਸੀਂ ਅੰਨ੍ਹੇ ਬਣ ਕੇ ਬੈਠੇ ਰਹੀਏ ਤਾਂ ਕਮੀ ਸਾਡੇ ਅੰਦਰ ਹੀ
ਹੈ...
ਕਬੀਰ ਸਾਚਾ ਸਤਿਗੁਰੁ ਕਿਆ ਕਰੈ ਜਉ ਸਿਖਾ ਮਹਿ ਚੂਕ ॥
ਅੰਧੇ ਏਕ ਨ ਲਾਗਈ ਜਿਉ ਬਾਂਸੁ ਬਜਾਈਐ ਫੂਕ ॥158॥
ਪੰਨਾਂ 1372