Share on Facebook

Main News Page

ਬਚਿੱਤਰ ਨਾਟਕ ਗ੍ਰੰਥ ਦੀ ਕੂੜ ਸਿਖਿਆ
-: ਆਤਮਜੀਤ ਸਿੰਘ, ਕਾਨਪੁਰ

ਬਚਿੱਤਰ ਨਾਟਕ ਗ੍ਰੰਥ ਦੀ ਕੂੜ ਸਿਖਿਆ ਨੂੰ ਅਸੀਂ ਦਿਨ ਰਾਤ ਅੱਖਾਂ ਮੀਚ ਕੇ ਪੜੀ ਜਾ ਰਹੇ ਹਾਂ, ਉਹ ਵੀ ਦਿਨ ਵਿੱਚ ਇੱਕ ਵਾਰ ਨਹੀਂ, ਕਈ ਵਾਰ ਪੜ੍ਹ ਰਹੇ, ਅਸੀਂ ਪੜ੍ਹਨ ਲਗਿਆ ਇਹ ਵੀ ਨਹੀਂ ਸੋਚ ਦੇ ਕੀ ਅਸੀਂ ਕੀ ਪੜ੍ਹ ਰਹੇ ਹਾਂ, ਸਿਰਫ ਅੱਖਾਂ ਮੀਚ ਕੇ ਪੜੀ ਜਾ ਰਹੇ ਹਾਂ ..

ਉਹ ਭਲਿਆ ਪੜ੍ਹਨ ਤੋਂ ਪਹਿਲਾਂ ਇਕ ਵਾਰੀ ਵੇਖ ਤਾਂ ਸਹੀ ਪੜ੍ਹ ਕੀ ਰਹਿਆ ਹੈਂ

ਚੁਨਿ ਚੁਨਿ ਸਤ੍ਰ ਹਮਾਰੇ ਮਾਰੀਅਹਿ
ਸਤ੍ਰ ਤੋਂ ਭਾਵ ਵੈਰੀ, ਦੁਸ਼ਮਣ
ਅਰਥ: ਹੇ ਮਾਲਕ ਪ੍ਰਭੂ ਮੇਰੇ ਸਾਰੇ ਦੁਸ਼ਮਣਾਂ ਨੂੰ ਚੁਣ ਚੁਣ ਕੇ ਮਾਰ ਮੁਕਾਓ...

ਭਲਿਓ ਕੀ ਗੁਰੂ ਪਾਤਸ਼ਾਹ ਇਸ ਤਰ੍ਹਾਂ ਕਹਿ ਸਕਦੇ ਹਨ, ਸੋਚੋ ਅਤੇ ਵਿਚਾਰੋ ?

ਕੀ ਗੁਰੂ ਪਾਤਸ਼ਾਹ ਬਾਪੂ ਨਾਨਕ ਦੀ ਵਿਚਾਰਧਾਰਾ ਨੂੰ ਭੁਲ ਗਏ ਸੀ, ਗੁਰੂ ਦੀ ਨਜ਼ਰ ਵਿੱਚ ਤਾਂ ਮਿਤ੍ਰ ਤੇ ਸਤ੍ਰ ਇੱਕ ਸਮਾਨ ਹਨ, ਉਸ ਦੀ ਨਜ਼ਰ ਵਿੱਚ ਸਭ ਬਰਾਬਰ ਹਨ ..

ਮਿਤ੍ਰ ਸਤ੍ਰੁ ਜਾ ਕੈ ਏਕ ਸਮਾਨੈ ॥ ਪ੍ਰਭ ਅਪੁਨੇ ਬਿਨੁ ਅਵਰੁ ਨ ਜਾਨੈ ॥ {ਅੰਕ:੩੯੨}
ਜੋ ਕਿਛੁ ਕੀਓ ਸੋਈ ਭਲ ਮਾਨੈ ਐਸੀ ਭਗਤਿ ਕਮਾਨੀ ॥ ਮਿਤ੍ਰ ਸਤ੍ਰੁ ਸਭ ਏਕ ਸਮਾਨੇ ਜੋਗ ਜੁਗਤਿ ਨੀਸਾਨੀ ॥ {ਅੰਕ:੪੯੬}
ਮਿਤ੍ਰ ਸਤ੍ਰੁ ਨ ਕਛੂ ਜਾਨੈ ਸਰਬ ਜੀਅ ਸਮਤ ॥ {ਅੰਕ:੧੦੧੮}

ਹੋਰ ਜੋ ਮਨੁੱਖ ਗੁਰੂ ਦੀ ਸ਼ਰਣ ਪੈ ਜਾਂਦੇ ਹਨ, ਉਹਨਾਂ ਦੀ ਨਜ਼ਰ ਵਿੱਚ ਵੀ ਨਾ ਕੋਈ ਬੈਰੀ ਹੈ, ਨਾ ਕੋਈ ਦੁਸ਼ਮਣ ਹੈ ਤੇ ਨਾ ਕੋਈ ਦੋਖੀ ..

ਨਾ ਕੋ ਬੈਰੀ ਨਹੀ ਬਿਗਾਨਾ ਸਗਲ ਸੰਗਿ ਹਮ ਕਉ ਬਨਿ ਆਈ ॥ {ਅੰਕ:੧੨੯੯}
ਨਾ ਕੋ ਦੁਸਮਨੁ ਦੋਖੀਆ ਨਾਹੀ ਕੋ ਮੰਦਾ ॥ {ਅੰਕ:੪੦੦}

ਫਿਰ ਅਸੀਂ ਕਿਸ ਆਧਾਰ 'ਤੇ ਪੜ੍ਹੀ ਜਾਂਦੇ 'ਚੁਨਿ ਚੁਨਿ ਸਤ੍ਰ ਹਮਾਰੇ ਮਾਰੀਅਹਿ'... ਓਇ ਭਲਿਓ ਸੋਚੋ ਅਤੇ ਵਿਚਾਰੋ... ਪੜ੍ਹਨ ਤੋਂ ਪਹਿਲਾਂ ਕੀ ਪੜ੍ਹ ਰਹੇ ਹੋ ਨਾਲ ਹੀ ਇਸ ਰਚਨਾ ਨੂੰ ਗੁਰੂ ਦੀ ਕ੍ਰਿਤ ਕਹਿ ਕੋ ਇੰਝ ਹੀ ਬਦਨਾਮ ਨਾ ਕਰੋ ਗੁਰੂ ਨੂੰ ..

ਪੜ੍ਹਨ ਤੋਂ ਪਹਿਲਾਂ ਇੱਕ ਵਾਰੀ ਸੋਚੋ, ਅਸੀਂ ਕੀ ਪੜ੍ਹ ਰਹੇ ਹਾਂ ਤੇ ਕਿਸ ਅੱਗੇ ਬੇਨਤੀ ਕਰ ਰਹੇ ਹਾਂ ਅਤੇ ਮਾਲਕ ਪ੍ਰਭੂ ਨੂੰ ਕੀ ਕਰਨ ਵਾਸਤੇ ਕਹਿ ਰਹੇ ਹਾਂ।

ਸੋ ਬੇਨਤੀ ਹੈ ਸਿਰਫ ਅੱਖਾਂ ਮੀਚ ਕੇ ਇਸ ਬੇਨਤੀ ਨੂੰ ਦਿਨ ਵਿੱਚ ਕਈ ਵਾਰ ਨਾ ਪੜ੍ਹ ਕੇ, ਸਿਰਫ ਇਕ ਵਾਰੀ ਵਿਚਾਰ ਕੇ ਪੜ੍ਹ ਲਵੋ ਸਭ ਕੁੱਝ ਸਮਝ ਵਿੱਚ ਆ ਜਾਏਗਾ, ਇਹ ਖੜਗਕੇਤ, ਅਸਿਧੁਜ, ਮਹਾਕਾਲ ਕੌਣ ਹਨ ਅਤੇ ਇਸ ਨੂੰ ਸਿਰਫ ੨੫ ਬੰਦਾਂ ਦੇ ਰੂਪ ਵਿੱਚ ਨਾ ਪੜ੍ਹ ਕੇ ਇਸ ਦੇ ੪੦੫ ਬੰਦ ਪੜ੍ਹੋ ਉਸ ਵਿੱਚ ਕੀ ਲਿਖਿਆ ਹੈ

ਉਸ ਵਿਚੋਂ ਕੁੱਝ ਅੰਸ਼ ਤੁਹਾਡੇ ਸਾਹਮਣੇ ਹਨ ..

ਜਬ ਅਸਿਧੁਜ ਅਸ ਰੋਗ ਪ੍ਰਕਾਸੇ ॥ ਅਧਿਕ ਸਤ੍ਰ ਤਾਪਤ ਹਵੈ ਤ੍ਰਾਸੇ ॥ ਜਾਕੇ ਤਨ ਗਨ ਦਿਖਾਈ ॥ ਤਿਨੋ ਜਿਯਨ ਕੀ ਆਸ ਚੁਕਾਈ ॥
{ਪਉੜੀ ੨੪੨}

ਇਹ ਬਿਧਿ ਤਨ ਦਾਨਵ ਜਬ ਮਾਰੇ ॥ ਪੁਨਿ ਅਸਿਧੁਜ ਅਸ ਮੰਤ੍ਰ ਬਿਚਾਰੇ ॥ {੨੪੮}

ਮਹਾਕਾਲ ਕੈ ਭਯੌ ਪ੍ਰਸੇਤਾ ॥ ਡਾਰਾ ਭੂਮਿ ਪੌਛਿ ਕਰ ਤੇਤਾ ॥ {੧੦੯}

ਮਹਾਕਾਲ ਤਬ ਬਾਨ ਪ੍ਰਹਾਰੇ ॥ ਦਾਨਵ ਏਕ ਏਕ ਕਰਿ ਮਾਰੇ ॥ ਤਿਨ ਤੇ ਬਹੁ ਉਪਜਤਿ ਰਨ ਭਏ ॥ ਮਹਾਕਾਲ ਕੇ ਸਮੁਹਿ ਸਿਧਾਏ ॥ {੨੯੩}

ਭਲਿਓ ਹੁਣ ਤੁਸੀਂ ਆਪ ਪੜ੍ਹ ਕੇ ਫੈਸਲਾ ਕਰੋ, ਕੀ ਅਸਿਧੁਜ ਤੇ ਮਹਾਕਾਲ ਕੌਣ ਹਨ? ਸਿਰਫ ਅੱਖਾਂ ਮੀਚ ਕੇ ਨਾ ਪੜ੍ਹੀ ਜਾਉ ..

ਚੌਪਈ ਗੁਰੂ ਕ੍ਰਿਤ ਨਹੀਂ ਹੈ।


ਜੇ ਕਿਸੇ ਪਾਠਕ ਨੇ ਕੁਮੈਂਟ ਕਰਨਾ ਹੋਵੇ ਤਾਂ ਇੱਥੇ ਕਲਿੱਕ ਕਰਕੇ ਕਰ ਸਕਦਾ ਹੈ।


ਵਾਹਿ ਗੁਰੂ ਜੀ ਕਾ ਖ਼ਾਲਸਾ, ਵਾਹਿ ਗੁਰੂ ਜੀ ਕੀ ਫ਼ਤਿਹ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org  and cannot be held responsible for their views.  Read full details....

Go to Top