Share on Facebook

Main News Page

ਕੱਚੀਆਂ ਰਚਨਾਵਾਂ ਜੋ ਗੁਰਬਾਣੀ ਹੋਣ ਦਾ ਭੁਲੇਖਾ ਪਾਉਂਦੀਆਂ ਹਨ
-: ਬਲਦੇਵ ਸਿੰਘ

ਥੱਲੇ ਦਿੱਤੀਆਂ ਕੁੱਝ ਕੁ ਤੁਕਾਂ ਜੋ ਸਾਡੇ ਅੰਦਰ ਬਹੁਤ ਪ੍ਰਚਲਿਤ ਹਨ, ਕੁੱਝ ਵਿਚ ਤਾਂ "ਨਾਨਕ" ਨਾਮ ਦੀ ਗਲਤ ਵਰਤੋਂ ਵੀ ਹੋਈ ਹੈ।

1. ਸਤਿਗੁਰ ਦਾਤੇ ਕਾਜ ਰਚਾਇਆ ਆਪਣੀ ਮੇਹਰ ਕਰਾਈ॥ ਦਾਸਾਂ ਕਾਰਜ ਆਪ ਸਵਾਰੇ ਇਹ ਉਸਦੀ ਵਡਿਆਈ॥  (ਆਮ ਕਰਕੇ ਵਿਆਹ ਦੇ ਕਾਰਡ 'ਤੇ ਲਿਖਵਾਈ ਜਾਂਦੀ ਤੁੱਕ)
2. ਨਾਨਕ ਨੀਵਾਂ ਜੋ ਚਲੇ ਲਗੈ ਨ ਤਤੀ ਵਾਉ॥
3. ਨਾਮ ਖੁਮਾਰੀ ਨਾਨਕਾ ਚੜੀ ਰਹੈ ਦਿਨ ਰਾਤ॥
4. ਏਕੋ ਸਿਮਰੋ ਨਾਨਕਾ ਜੋ ਜਲ ਥਲ ਰਹਿਆ ਸਮਾਇ॥ ਦੂਜਾ ਕਾਹੇ ਸਿਮਰੀਐ ਜੋ ਜੰਮੈ ਤੇ ਮਰ ਜਾਇ॥
5. ਨਾਨਕ ਨਾਮ ਚੜ੍ਹਦੀਕਲਾ, ਤੇਰੇ ਭਾਣੇ ਸਰਬਤ ਦਾ ਭਲਾ॥
6.
ਰਾਮ ਵਧਾਏ ਸੋ ਵਧੇ, ਬਲ ਕਰ ਵਧੇ ਨ ਕੋਇ॥
7. ਨਾਨਕ ਦੁਖੀਆ ਸਭ ਸੰਸਾਰ॥ ਸੋ ਸੁਖੀਆ ਜਿਸੁ ਨਾਮੁ ਆਧਾਰੁ॥

ਬੇਨਤੀ : ਜੇ ਕਿਸੇ ਨੂੰ ਹੋਰ ਰਚਨਾਵਾਂ ਬਾਰੇ ਪਤਾ ਹੋਵੇ, ਜੋ ਗੁਰਬਾਣੀ ਦਾ ਭੁਲੇਖਾ ਪਾਉਂਦੀਆਂ ਹੋਣ, ਕਿਰਪਾ ਕਰਕੇ ਕੁਮੈਂਟਸ 'ਚ ਜ਼ਰੂਰ ਲਿੱਖ ਦਿਓ। ਬਚਿੱਤਰ ਨਾਟਕ (ਅਖੌਤੀ ਦਸਮ ਗ੍ਰੰਥ) ਅਤੇ ਹੋਰ ਕੂੜ ਗ੍ਰੰਥਾਂ ਦੀ ਰਚਨਾਵਾਂ ਬਾਰੇ ਸਾਨੂੰ ਪਤਾ ਹੈ। ਉਨ੍ਹਾਂ ਬਾਰੇ ਲਿਖਣ ਦੀ ਕਿਰਪਾਲਤਾ ਨਾ ਕਰਨੀ ਜੀ।

ਟਿੱਪਣੀ : ਕੀ ਕਿਸੇ ਨੂੰ ਹੱਕ ਹੈ ਕਿ "ਨਾਨਕ" ਨਾਮ ਦੀ ਮੋਹਰ ਲਗਾ ਕੇ ਕੋਈ ਰਚਨਾ ਲਿਖੇ, ਤੇ ਅਖਵਾਈ ਜਾਂਦੀ ਸਿੱਖ ਰਹਿਤ ਮਰਿਆਦਾ ਵਿੱਚ ਕੱਚੀ ਰਚਨਾ "ਨਾਨਕ ਨਾਮ ਚੜ੍ਹਦੀਕਲਾ, ਤੇਰੇ ਭਾਣੇ ਸਰਬਤ ਦਾ ਭਲਾ॥" ਨੂੰ ਨਾ ਬਦਲਣ ਦਾ ਆਦੇਸ਼ ਦਿੱਤਾ ਗਿਆ ਹੋਵੇ ! ਹੈ ਨਾ ਗੁਰੂ ਨਾਲ ਗੱਦਾਰੀ ! - ਸੰਪਾਦਕ ਖ਼ਾਲਸਾ ਨਿਊਜ਼


ਜੇ ਕਿਸੇ ਪਾਠਕ ਨੇ ਕੁਮੈਂਟ ਕਰਨਾ ਹੋਵੇ ਤਾਂ ਇੱਥੇ ਕਲਿੱਕ ਕਰਕੇ ਕਰ ਸਕਦਾ ਹੈ।


ਵਾਹਿ ਗੁਰੂ ਜੀ ਕਾ ਖ਼ਾਲਸਾ, ਵਾਹਿ ਗੁਰੂ ਜੀ ਕੀ ਫ਼ਤਿਹ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org  and cannot be held responsible for their views.  Read full details....

Go to Top