ਕੁੱਝ ਦਿਨ ਪਹਿਲਾਂ ਫੇਸਬੁਕ ਤੋਂ ਇੱਕ ਵੀਡੀਓ ਦੇਖਣ ਨੂੰ ਮਿਲੀ, ਇਹ
ਵੀਡੀਓ ਇੰਗਲੈਂਡ ਦੀ ਹੈ, ਜਿਥੇ ਗੁਰੂ ਗਰੰਥ ਸਾਹਿਬ ਜੀ ਦੇ ਬਰਾਬਰ ਕਿਸੇ ਅਖੌਤੀ ਬਚਿੱਤ੍ਰ
ਨਾਟਕ ਗਰੰਥ ਦਾ ਸਹਿਜ ਪਾਠ ਕਰਵਾਇਆ ਗਿਆ। To view the
Video click here :
https://www.youtube.com/watch?v=cyIKFWPYxro
ਇੱਕ ਪਾਸੇ :
- ਜੇ ਸਰਸੇ ਵਾਲਾ ਗੁਰੂ
ਗੋਬਿੰਦ ਸਿੰਘ ਜੀ ਦੀ ਨਕਲੀ ਫੋਟੋ ਵਰਗੀ ਪੁਸ਼ਾਕ ਵੀ ਪਾ ਲੈਂਦਾ ਹੈ, ਤਾਂ ਕੌਮ ਲੜ
ਲੜਕੇ ਮਰ ਰਹੀ ਹੈ ਬੇਅੰਤ ਜਾਨੀ ਤੇ ਮਾਲੀ ਨੁਕਸਾਨ ਕਰਵਾ ਚੁਕੀ ਹੈ,
- ਜੇ ਨਕਲੀ ਨਿਰੰਕਾਰੀ ਵਾਲਾ ਗੁਰਬਚਨਾਂ 1978
ਵਿੱਚ ਪੰਜਾਂ ਪਿਆਰਿਆਂ ਦੇ ਬਰਾਬਰ 7 ਸਿਤਾਰੇ ਸਾਜਦਾ ਹੈ, ਤਾਂ ਸਿੱਖ ਕੌਮ ਨੇ ਉਸ
ਨੂੰ ਰੋਕਣ ਲਈ ਲੱਖਾਂ ਸਿਰ ਲਾ ਦਿੱਤੇ, ਮੋਰਚੇ ਲਾਏ ਅਕਾਲ ਤਖਤ ਢੁਹਾਲਿਆ।
ਦੂਜੇ ਪਾਸੇ :
ਅਖੌਤੀ ਟਕਸਾਲੀਆਂ ਅਤੇ ਜਾਗੋ ਵਾਲੇ
(ਸੁੱਤੇ ਹੋਏ) ਕਵੀਸ਼ਰਾਂ ਵਲੋਂ ਗੁਰੂ ਗਰੰਥ ਸਾਹਿਬ ਜੀ ਦੇ ਬਰਾਬਰ ਬਚਿੱਤ੍ਰ
ਨਾਟਕ ਗਰੰਥ (ਅਖੌਤੀ ਦਸਮ ਗ੍ਰੰਥ) ਦਾ ਪ੍ਰਕਾਸ਼ (ਹਨੇਰਾ) ਵੀ ਕੀਤਾ ਗਿਆ, ਚੰਦੋਆ ਵੀ
ਲਗਾਇਆ ਗਿਆ, ਚੌਰ ਵੀ ਕੀਤਾ ਗਿਆ, ਸਹਿਜ ਪਾਠ ਵੀ ਕੀਤਾ ਗਿਆ, ਮੱਥੇ ਵੀ ਟੇਕੇ ਗਏ,
ਅਤੇ ਗੁਰੂ ਗਰੰਥ ਸਾਹਿਬ ਜੀ ਦੇ ਬਰਾਬਰ ਹੁਕਮਨਾਮਾ ਵੀ ਲਿਆ ਗਿਆ।
(ਨੋਟ:
ਇਹ ਉਹੀ ਜਾਗੋਵਾਲੇ ਸਿੰਘਾਂ ਦਾ ਜਥਾ ਹੈ, ਜਿਨ੍ਹਾਂ ਨੇ 1990-91 ਵਿੱਚ ਨਕਲੀ ਨਿਰੰਕਾਰੀਆਂ
ਦੇ ਖਿਲਾਫ ਕਵਿਤਾਵਾਂ ਗਾ ਗਾ ਕੇ ਅੱਧੀ ਕੌਮ ਮਰਵਾਕੇ ਰੱਖ ਦਿੱਤੀ, ਅੱਜ ਉਹੀ ਜਾਗੋਵਾਲੇ
ਗੁਰੂ ਗਰੰਥ ਸਾਹਿਬ ਜੀ ਦੀ ਸਿਰਮੌਰਤਾ ਨੂੰ ਚੈਲਿੰਜ ਕਰ ਰਹੇ ਹਨ)