Share on Facebook

Main News Page

ਗੁਰਪ੍ਰੀਤ ਸਿੰਘ ਕੈਲੀਫੋਰਨੀਆ ਨੂੰ ਗੁਰਮਤਿ ਗੋਸ਼ਟੀ ਲਈ ਸੱਦਾ
-: ਕੰਵਲਪਾਲ ਸਿੰਘ ਕਾਨਪੁਰ

ਹਿੰਦੁਸਤਾਨ ਦੀ ਧਰਤੀ ਉਤੇ ਲਗਭਗ 550 ਵਰੇ ਪਹਿਲਾਂ “Freedom of Speech” ਦੀ ਗੱਲ ਕਰਨ ਵਾਲੇ ਗੁਰੂ ਨਾਨਕ ਸਾਹਿਬ ਜੀ ਨੇ ਕਦੇ ਵੀ ਆਪਣੀ ਗੱਲ ਜ਼ੋਰ ਜ਼ੱਬਰ ਨਾਲ ਕਿਸੇ ਉੱਤੇ ਥੋਪੀ ਨਹੀਂ, ਬਲਕਿ ਹਰ ਵਿਚਾਰ ਦੇ ਵਿਅਕਤੀ ਨੂੰ ਉਸਦੇ ਆਪਣੇ ਨਿਜੀ ਵਿਚਾਰ ਰਖਣ ਦਾ ਪੂਰਾ ਸਮਾਂ ਦਿਤਾ, ਤਾਂ ਜੋ ਇਕ “Healthy Discussion” ਹੋ ਸਕੇ ਅਤੇ ਐਸੀਆਂ ਗੋਸ਼ਟੀਆਂ ਤੋਂ ਨਿਕਲੇ ਤੱਤ ਰਾਹੀਂ ਆਮ ਲੋਕਾਂ ਦਾ ਭਰਮ ਦੂਰ ਹੋਏ ਅਤੇ ਸਰਬੱਤ ਦਾ ਭਲਾ ਹੋਇ ।

ਗੁਰੂ ਨਾਨਕ ਸਾਹਿਬ ਜੀ ਨੂੰ ਗੁਰੂ ਮੰਨਣ ਵਾਲੇ ਹਰ ਸਿੱਖ ਦਾ ਵੀ ਫਰਜ਼ ਹੈ, ਕਿ ਜਿੱਥੇ ਉਹ ਹਰ ਤਰਾਂ ਦੇ ਵਿਚਾਰਾਂ ਦੇ ਬੰਦੇ ਨੂੰ ਆਪਣੀ ਗੱਲ ਰੱਖਣ ਦਾ ਪੂਰਾ ਮੌਕਾ ਦੇਵੇ ਉਥੇ ਗੁਰਮਤਿ ਤੋਂ ਉਲਟ ਵਿਚਾਰਾਂ ਰਖਣ ਵਾਲੇ ਸੱਜਣ ਨੋਂ ਗੁਰੂ ਦੀ ਸਟੇਜਾਂ ਦੇਣ ਤੋਂ ਪਹਿਲਾਂ ਉਸ ਨਾਲ ਖੁਲ੍ਹ ਕੇ ਵਿਚਾਰ ਕਰੇ ।

ਪਿਛਲੇ ਦਿਨੀਂ ਸੋਸ਼ਲ ਮਿਡਿਆ ਰਾਹੀਂ ਪਤਾ ਚਲਿਆ ਕਿ ਗੁਰੂ ਗੋਬਿੰਦ ਸਿੰਘ ਸਟਡੀ ਸਰਕਲ (ਕਾਨਪੁਰ ਵਿੰਗ) ਦੇ ਸਦੀਵੀ ਕਾਲ ਲਈ ਬਣੇ ਪਰਧਾਨ ਵੀਰ ਮਨਮੀਤ ਸਿੰਘ ਨੇ ਭਾਈ ਗੁਰਪ੍ਰੀਤ ਸਿੰਘ ਕੈਲੀਫੋਰਨੀਆ ਨੂੰ ਕਾਨਪੁਰ ਵਿੱਚ ਬੁਲਾਇਆ ਹੈ ਅਤੇ ਦੂਜੇ ਹੀ ਦਿਨ ਸੋਸ਼ਲ ਮਿਡਿਆ ਵਿੱਚ ਭਾਈ ਗੁਰਪ੍ਰੀਤ ਸਿੰਘ ਕਰਲੀਫੋਰਨੀਆ ਨੇ ਕਾਨਪੁਰ ਦੇ ਜਾਗਰੂਕ ਸਿੱਖਾਂ ਨੂੰ ਇਕ ਵਾਰ ਫਿਰ ਚੈਲੇਂਜ ਕੀਤਾ। ਜਦਕਿ ਗੋਸ਼ਟੀ ਬਾਬਤ ਇਹ ਬੇਨਤੀ ਅਕਾਲੀ ਜੱਥੇ ਵਲੋਂ ਪਹਿਲਾਂ ਹੀ ਵੀਰ ਮਨਮੀਤ ਸਿੰਘ ਨੂੰ ਕਰ ਦੀਤੀ ਗਈ ਸੀ, ਜਿਸ ਦਾ ਅਜੇ ਤਕ ਕੋਈ ਜਵਾਬ ਨਹੀਂ ਆਇਆ ।

ਪਰ, ਮੈਂ “ਕੰਵਲਪਾਲ ਸਿੰਘ” ਨਿਵਾਸੀ ਕਾਨਪੁਰ, ਇੰਡੀਆ, ਨਿਮਰਤਾ ਸਹਿਤ ਗੁਰਪ੍ਰੀਤ ਸਿੰਘ ਕੈਲੀਫੋਰਨੀਆ ਨਾਲ ਗੁਰਮਤਿ ਗੋਸ਼ਟੀ ਕਰਨ ਲਈ ਤੈਯਾਰ ਹਾਂ, ਜੇ ਇਹ ਇਕੱਲਾ ਗੋਸ਼ਟੀ ਨਾ ਕਰਨਾ ਚਾਹੇ, ਤਾਂ ਮਨਮੀਤ ਸਿੰਘ ਸਮੇਤ ਸਟਡੀ ਸਰਕਲ ਵਿੱਚ ਪੜਣ ਵਾਲੇ 5 ਹੋਰ ਵੀਰ ਵੀ ਇਸ ਗੋਸਠੀ ਦਾ ਹਿੱਸਾ ਬਣ ਸਕਦੇ ਹਨ (Total 6 Members including Gurpreet Singh) ਜੇ ਅਗਰ ਗੁਰਪ੍ਰੀਤ ਸਿੰਘ ਇਕੱਲਾ ਚਰਚਾ ਚਾਹੁੰਦਾ ਹੈ ਤਾਂ ਕਿਸੇ ਟੀਮ ਦੀ ਲੋੜ ਨਹੀਂ, ਪਰ ਜੇ 6 ਮੈਂਬਰਾਨ ਆਉਂਦੇ ਹਨ, ਤਾਂ ਇਸ ਟੀਮ ਦੇ ਮੁਕਾਬਲੇ ਅਸੀਂ ਵੀ 6 ਮੈਂਬਰੀ (ਕਾਨਪੁਰ ਦੇ ਹੀ) ਵੀਰ ਇਸ ਗੋਸ਼ਟੀ ਦਾ ਹਿੱਸਾ ਬਣ ਸਕਦੇ ਹਾਂ ।

ਗੋਸ਼ਟੀ ਕੁਝ ਨਿਯਮ ਜੋ ਇਸ ਤਰ੍ਹਾਂ ਹੋਣਗੇ :

1. ਗੁਰੂ ਗ੍ਰੰਥ ਸਾਹਿਬ ਜੀ ਨੂੰ ਪੂਰਨ ਗੁਰੂ ਮੰਨਣ ਵਾਲੇ ਹੀ ਇਸ ਗੋਸ਼ਟੀ ਦਾ ਹਿੱਸਾ ਹੋ ਸਕਦੇ ਹਨ।
2. ਇਸ ਗੋਸ਼ਟੀ ਦੀ ਦੋਨੋਂ ਤਰਫ ਤੋਂ ਰਿਕਾਰਡਿੰਗ ਕਰਵਾਈ ਜਾਵੇਗੀ, ਜੋ ਕੇ ਸੋਸ਼ਲ ਮਿਡੀਆ ਉਤੇ ਪਾਈ ਜਾਵੇਗੀ ।
3. ਕਾਨਪੁਰ ਦੇ ਹੀ ਕੋਈ 3 ਸਮਾਜਿਕ ਵੀਰ ਇਸ ਗੋਸ਼ਟੀ ਨੂੰ ਮੈਨੇਜ ਕਰਣਗੇ ।
4. ਚਰਚਾ ਦੇ ਦੌਰਾਨ ਗੁਰੂ ਗ੍ਰੰਥ ਸਾਹਿਬ ਜੀ ਦੀ ਸੈਂਚੀਆਂ ਸਮੇਤ, ਬਚਿੱਤਰ ਨਾਟਕ ਗ੍ਰੰਥ ਅਤੇ ਹੋਰ ਧਾਰਮਿਕ ਕਿਤਾਬਾਂ ਰੱਖੀਆਂ ਜਾ ਸਕਦੀਆਂ ਹਨ, ਪਰ ਹਰ ਤਰ੍ਹਾਂ ਦੇ ਇਲੈਕਟ੍ਰੌਨਿਕ ਗੈਜੇਟ Electronic Gadgets, ਸਾਦੇ ਜਾਂ ਸਮਾਰਟ ਫੋਨ Normal or Smart Phone, ਲੈਪਟੌਪ ਜਾਂ ਡੈਸਕਟੌਪ ਕੰਮਿਪਯੂਟਰ Laptop or Desktop Computer, ਆਈਪੈਡ iPad ਇਤਆਦਿ ਨਹੀਂ ਵਰਤੇ ਜਾਣਗੇ।

ਮੈਨੂੰ ਉਮੀਦ ਹੈ ਕਿ ਆਪਸੀ ਭਾਈਚਾਰੇ ਦੀ ਆਸ ਵਿੱਚ ਚੁੱਕੇ ਮੇਰੇ ਇਸ ਕਦਮ ਨੂੰ ਸਟਡੀ ਸਰਕਲ ਵਾਲੇ ਵੀਰ ਜ਼ਰੂਰ ਸਮਝਣਗੇ ਅਤੇ ਇਸ ਗੋਸ਼ਟੀ ਵਿੱਚ ਹਿੱਸਾ ਲੈ ਕੇ, ਸਿੱਖਾਂ ਨੂੰ ਆਪਸ ਵਿੱਚ ਲੜਵਾਉਣ ਲਈ ਉਕਸਾਉਣ ਵਾਲੀ ਤਾਕਤਾਂ ਨੂੰ ਮੂੰਹ ਤੋੜ ਜਵਾਬ ਦੇਣਗੇ ।

ਕੰਵਲਪਾਲ ਸਿੰਘ, ਕਾਨਪੁਰ

* ਵੈਸੇ ਤਾਂ ਮੈਨੂੰ ਉਮੀਦ ਹੈ ਕਿ ਪਿਛਲੇ ਲਗਭਗ 30 ਸਾਲਾਂ ਤੋਂ ਬੱਚਿਆਂ ਨੂੰ ਪੜਾ ਰਹੇ ਸਟਡੀ ਸਰਕਲ ਪਾਸ ਹਰ ਤਰ੍ਹਾਂ ਦੀ ਧਾਰਮਿਕ ਕਿਤਾਬ ਮੌਜੂਦ ਹੋਵੇਗੀ, ਪਰ ਫਿਰ ਵੀ ਜੇ ਅਗਰ ਕੋਈ ਖਾਸ ਕਿਤਾਬ ਦੀ ਡਿਮਾਂਡ ਹੈ ਤਾਂ kawalpalsingh20@gmail.com ਉਤੇ ਈਮੇਲ ਪਾ ਕੇ ਲਿਸਟ ਭੇਜ ਦਿੳ, ਚਰਚਾ ਦੇ ਦੌਰਾਨ ਉਸਨੂੰ ਰਖਣ ਦਾ ਜਤਨ ਕਰਾਂਗਾ।


ਜੇ ਕਿਸੇ ਪਾਠਕ ਨੇ ਕੁਮੈਂਟ ਕਰਨਾ ਹੋਵੇ ਤਾਂ ਇੱਥੇ ਕਲਿੱਕ ਕਰਕੇ ਕਰ ਸਕਦਾ ਹੈ।


ਵਾਹਿ ਗੁਰੂ ਜੀ ਕਾ ਖ਼ਾਲਸਾ, ਵਾਹਿ ਗੁਰੂ ਜੀ ਕੀ ਫ਼ਤਿਹ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org  and cannot be held responsible for their views.  Read full details....

Go to Top