ਗਊ
ਨੂੰ ਹਿੰਦੂ ਆਪਣੀ ਮਾਂ ਸਮਝੀ ਜਾਣ, ਸਿੱਖਾਂ ਲਈ ਬਾਕੀ
ਪਸ਼ੂਆਂ ਵਾਂਙ ਹੀ ਹੈ। ਸਿੱਖਾਂ ਲਈ ਸਿਰਫ ਤੇ ਸਿਰਫ
ਸ੍ਰੀ ਗੁਰੂ ਗ੍ਰੰਥ ਸਾਹਿਬ ਹਨ, ਹੋਰ ਕੋਈ ਗ੍ਰੰਥ ਗੁਰੂ ਨਹੀਂ। ਸਿੱਖਾਂ ਮਾਂ-ਪਿਉ ਸਿਰਫ
ਅਕਾਲਪੁਰਖ ਹੈ
ਮੇਰਾ ਮਾਤ ਪਿਤਾ ਹਰਿ ਰਾਇਆ ॥ ਕਰਿ ਕਿਰਪਾ ਪ੍ਰਤਿਪਾਲਣ ਲਾਗਾ
ਕਰੀਂ ਤੇਰਾ ਕਰਾਇਆ ॥ ਪੰਨਾਂ 626
ਨਾਸਮਝ ਨੌਜਵਾਨਾਂ ਨੂੰ ਗੁਰਬਾਣੀ ਦਾ
ਭੁਲੇਖਾ ਪਾ ਕੇ, ਇੱਕ ਹੋਰ ਕੂੜ ਗ੍ਰੰਥ "ਉਗਰਦੰਤੀ" ਜਿਸ ਨੂੰ ਫਿਰ ਤੋਂ ਗੁਰੂ ਗੋਬਿੰਦ
ਸਿੰਘ ਜੀ ਦੇ ਨਾਮ ਨਾਲ ਨੱਥੀ ਕੀਤਾ ਗਿਆ ਹੈ, ਉਸ ਵਿੱਚੋਂ ਗੁਊ ਰੱਖਿਆ ਦੀਆਂ
ਪੰਕਤੀਆਂ ਲਿਖ ਕੇ, ਆਰ.ਐਸ.ਐਸ. ਦੇ ਕਾਰਕੁੰਨ ਸਿੱਖਾਂ 'ਚ ਭੁਲੇਖਾ ਖੜਾ ਕਰ ਰਹੇ ਹਨ, ਜਿਸ
ਤੋਂ ਸਾਵਧਾਨ ਹੋਣ ਦੀ ਜ਼ਰੂਰਤ ਹੈ।
ਇਸ ਉਗਰਦੰਤੀ ਗ੍ਰੰਥ ਵਿੱਚ
ਕੁੱਝ ਇਸ ਤਰ੍ਹਾਂ ਲਿਖਿਆ ਹੈ, ਜਿਸ ਵਿੱਚ ਗੁਰੂ ਗੋਬਿੰਦ ਸਿੰਘ
ਜੀ ਦੇ ਮੂੰਹੋਂ ਇਹ ਕਢਾਇਆ ਗਿਆ ਹੈ ਕਿ:
ਯਹੀ ਦੇਹ ਆਗਿਆ ਤੁਰਕਨ ਗਹ ਖਪਾਊਂ
॥
ਗਉ ਘਾਤ ਕਾ ਦੋਖ ਜਗ ਸਿਉਂ ਮਿਟਾਊਂ ॥
ਅਰਥ: ਇਹ ਮੇਰੀ
ਆਗਿਆ ਹੈ ਕਿ ਇਨ੍ਹਾਂ ਤੁਰਕਾਂ ਨੂੰ ਖਪਾਓ, ਗਊ ਦੇ ਘਾਤ ਦਾ ਯਾਨਿ ਗਊ ਹੱਤਿਆ ਦਾ ਦੋਖ,
ਇਸ ਜਗਤ ਤੋਂ ਮਿਟਾ ਦੇਣਾ ਹੈ।
.
ਯਹੀ ਆਸ ਪੂਰਨ ਕਰਹੁ ਤੁਮ ਹਮਾਰੀ ॥
ਮਿਟੈ ਕਸਟ ਗਉਅਨ ਛੁਟੈ ਖੇਦ ਭਾਰੀ ॥
ਅਰਥ: ਇਹੀ ਆਸ
ਤੁਸੀਂ ਮੇਰੀ ਪੂਰੀ ਕਰੋ, ਜਿਸ ਨਾਲ ਗਊਆਂ ਦਾ ਕਸ਼ਟ ਮਿਟੇ ਤੇ ਸਾਡੇ ਸਿਰੋਂ ਇਹ ਭਹੁਤ
ਭਾਰੀ ਖੇਦ (ਅਫਸੋਸ) ਲਹਿ ਜਾਵੇ।
.
ਯਹੀ ਬੇਨਤੀ ਖਾਸ ਹਮਰੀ ਸੁਣੀਜੈ ॥
ਅਸੁਰ ਮਾਰ ਕਰ ਰਛ ਗਉਅਨ ਕਰੀਜੈ ॥
ਅਰਥ: ਇਹ ਮੇਰੀ
ਖਾਸ ਬੇਨਤੀ ਹੈ ਤੁਸੀਂ ਸੁਣੋ, ਅਸੁਰਾਂ ਨੂੰ ਮਾਰ ਕੇ ਗਊਆਂ ਦੀ ਰੱਖਿਆ ਕਰੋ।
ਸਿੱਖ ਅਖਵਾਉਣ
ਵਾਲੇ ਬਹੁਤੇ "ਧੂਤੇ" ਬਣੀ ਜਾਂਦੇ ਹਨ, ਜਿਹੜੇ ਹਰ
ਕੂੜ ਕਬਾੜ ਨੂੰ ਗੁਰੂ ਗੋਬਿੰਦ ਸਿੰਘ ਜੀ ਦੇ ਨਾਮ ਨਾਲ ਨੱਥੀ ਸਮਝ ਕੇ ਬਿਨਾਂ ਪੜੇ, ਸਮਝੇ
ਮੰਨਣਾ ਸ਼ੁਰੂ ਕਰੀ ਜਾਂਦੇ ਹਨ।
ਸ਼੍ਰੀ ਗੁਰੂ
ਗ੍ਰੰਥ ਸਾਹਿਬ 'ਚ ਦਰਜ ਗੁਰਬਾਣੀ ਤੋਂ ਛੁੱਟ, ਕੋਈ ਵੀ ਗ੍ਰੰਥ ਗੁਰੂ ਕਿਰਤ ਨਹੀਂ ਹੈ,
ਜਦੋਂ ਤੱਕ ਇਹ ਪੱਥਰ 'ਤੇ ਲਕੀਰ ਦੀ ਤਰ੍ਹਾਂ ਸਿੱਖ ਆਪਣੇ ਮਨਾਂ 'ਤੇ ਉਕੇਰ ਨਹੀਂ ਲੈਂਦੇ,
ਇਸ ਤਰ੍ਹਾਂ ਦੇ ਭੁਲੇਖੇ ਖਾਂਦੇ ਰਹਿਣਗੇ। ਪਰ, ਧੰਨ
ਗੁਰੂ ਦੇ ਸਿੱਖ ਅਕਲ ਦੇ ਪੱਕੇ ਵੈਰੀਆਂ, ਨੂੰ ਹੁਣ ਤਾਂ ਗੁਰੂ ਵੀ ਸ਼ਾਇਦ ਹੀ ਸਮਝਾ ਸਕੇ...ਸਿੱਖੀ
ਦਾ ਬੇੜਾ ਡੁਬਣੋ ਸ਼ਾਇਦ ਹੀ ਬਚੇ, ਤੇ ਗ਼ਲਤੀ ਹੋਵੇਗੀ ਉਖਲ਼ ਸਿਰੇ ਧੂਤਿਆਂ ਦੀ... ਤੇ ਭੁਗਤਣਾ
ਸਾਰੀ ਕੌਮ ਨੂੰ ਪੈਣਾ।