Share on Facebook

Main News Page

ਗੁਰਪ੍ਰੀਤ ਸਿੰਘ ਕੈਲੀਫੋਰਨੀਆ ਜੀ, ਕਿਸੇ ਨੂੰ ਝੂਠਾ ਠਹਿਰਾ ਕੇ ਦੋ ਧਿਰਾਂ ਵਿਚ ਲੜਾਉਣ ਵਾਲਾ ਕੰਮ ਨ ਕਰੋ...
-: ਆਤਮਜੀਤ ਸਿੰਘ ਕਾਨਪੁਰ

ਵੀਰ ਕੰਵਰਪਾਲ ਸਿੰਘ ਦਾ ਲੇਖ ਮਿਤੀ ੯.੭.੨੦੧੬ ਗੁਰਪ੍ਰੀਤ ਸਿੰਘ ਕੈਲੀਫੋਰਨੀਆਂ ਨੂੰ ਗੁਰਮਤਿ ਗੋਸ਼ਟੀ ਲਈ ਸਦਾ ਦੇਣਾ ਪੜ੍ਹ ਕੇ ਮਨ ਨੂੰ ਬਹੁਤ ਖੁਸ਼ੀ ਹੋਈ ਕਿ ਹੁਣ ਜ਼ਰੂਰ ਕੋਈ ਹਲ ਨਿਕਲੇਗਾ ..

ਪਰ ਅੱਜ ਗੁਰਪ੍ਰੀਤ ਸਿੰਘ ਕੈਲੀਫੋਰਨੀਆਂ ਦੀ ਪੋਸਟ ਪੜ੍ਹ ਕੇ ਬਹੁਤ ਦੁਖ ਹੋਇਆ, ਜਿਸ ਵਿੱਚ ਗੁਰਪ੍ਰੀਤ ਸਿੰਘ ਕੈਲੀਫੋਨੀਆਂ ਨੇ ਵੀਰ ਕੰਵਰਪਾਲ ਸਿੰਘ ਨੂੰ ਝੂਠਾ ਠਹਿਰਾਉਣ ਦੀ ਕੋਸ਼ਿਸ਼ ਕੀਤੀ, ਕਿ ਵੀਰ ਕੰਵਰਪਾਲ ਸਿੰਘ ਮੈਨੂੰ ਆਰ.ਐਸ.ਐਸ ਦਾ ਬੰਦਾ ਕਹਿਆ ਹੈ।

ਜਦਕਿ ਵੀਰ ਕੰਵਰਪਾਲ ਸਿੰਘ ਜੀ ਦੀ ਇਹੋ ਜਿਹੀ ਕੋਈ ਪੋਸਟ ਨਹੀਂ ਮਿਲਦੀ, ਜਿਸ ਵਿਚ ਉਹਨਾਂ ਨੇ ਗੁਰਪ੍ਰੀਤ ਸਿੰਘ ਕੈਲੀਫੋਰਨੀਆਂ ਨੂੰ ਆਰ.ਐਸ.ਐਸ ਦਾ ਬੰਦਾ ਕਹਿਆ ਹੋਵੇ। ਨਾਲ ਹੀ ਗੁਰਪ੍ਰੀਤ ਸਿੰਘ ਕੈਲੀਫੋਰਨੀਆਂ ਨੇ ਵੀਰ ਕੰਵਰਪਾਲ ਸਿੰਘ ਦੀ ਸਾਰੀ ਸ਼ਰਤਾਂ ਨੂੰ ਮੰਜੂਰ ਕਰਦੇ ਹੋਏ ਸੱਦੇ ਨੂੰ ਸਵੀਕਾਰ ਕੀਤਾ ਸੀ, ਨਾਲ ਹੀ ਕਹਿਆ ਸੀ ਗੁਰਬਰ ਅਕਾਲ।

ਜਦ ਕਿ ਗੁਰਪ੍ਰੀਤ ਸਿੰਘ ਕੈਲੀਫੋਰਨੀਆਂ ਨੇ ਅੱਜ ਦੀ ਪੋਸਟ ਵਿਚ ਸ਼ਰਤਾਂ ਨੂੰ ਨਕਾਰਦਾ ਹੋਇਆ, ਦੋਵੇਂ ਧੜਾਂ ਨੂੰ ਆਪਸ ਵਿੱਚ ਲੜਾਉਣ ਵਾਲਾ ਕੰਮ ਕੀਤਾ ..

ਗੁਰਪ੍ਰੀਤ ਸਿੰਘ ਕੈਲੀਫੋਰਨੀਆਂ ਨੇ ਸੱਦੇ ਦੇ ਇਸ ਨਿਯਮ ਨੂੰ ਕੀ ਗੁਰਮਤਿ ਗੋਸ਼ਟੀ ਵਿਚ ੬ ਮੈਂਬਰਾਨ ਸਾਡੀ ਤਰਫ ਤੋਂ ਅਤੇ ੬ ਮੈਂਬਰਾਨ ਤੁਹਾਡੀ ਤਰਫ ਤੋਂ ਹੋਵਣਗੇ ਵਿਚਾਰ ਗੋਸ਼ਟੀ ਲਈ ਇਸ ਨੂੰ ਨਕਾਰ ਦਿਤਾ ਅਤੇ ਕਹਿਆ ਕੀ ਸਾਨੂੰ ਪਹਿਲਾ ਕਹਿੰਦੇ ਕਿ ਖੁਲੇ ਵਿਚਾਰ ਕਰਣ ਨੂੰ ਤਿਆਰ ਹੈ, ਹੁਣ ਕਹਿੰਦੇ ਬੰਦ ਕਮਰੇ ਵਿੱਚ ਕਰੋ ਅਤੇ ਗੋਸ਼ਟੀ ਦੇ ਇਸ ਨਿਯਮ ਨੂੰ ਵੀ ਨਕਾਰ ਦਿਤਾ ਕਿ ਗੋਸ਼ਟੀ ਵਿਚ ਲੈਪਟਾਪ ਅਤੇ ਕਿਸੇ ਵੀ ਇਲੇਕਟਰਾਨਿਕ ਗੈਜਟਸ ਦਾ ਪ੍ਰਯੋਗ ਹੋਵੇਗਾ ..

ਵੀਰ ਗੁਰਪ੍ਰੀਤ ਸਿੰਘ ਕੈਲੀਫੋਰਨੀਆ ਜੀ ਗੋਸ਼ਟੀ ਦੇ ਨਿਯਮਾਂ ਨੂੰ ਧਿਆਨ ਨਾਲ ਪੜ੍ਹੋ ਅਤੇ ਕਿਸੇ ਨੂੰ ਝੂਠਾ ਠਹਿਰਾ ਕੇ ਦੋ ਧਿਰਾਂ ਵਿਚ ਲੜਾਉਨ ਵਾਲਾ ਕੰਮ ਨ ਕਰੋ ..

ਗੋਸ਼ਟੀ ਕੁਝ ਨਿਯਮ ਜੋ ਇਸ ਤਰ੍ਹਾਂ ਹੋਣਗੇ :

1. ਗੁਰੂ ਗ੍ਰੰਥ ਸਾਹਿਬ ਜੀ ਨੂੰ ਪੂਰਨ ਗੁਰੂ ਮੰਨਣ ਵਾਲੇ ਹੀ ਇਸ ਗੋਸ਼ਟੀ ਦਾ ਹਿੱਸਾ ਹੋ ਸਕਦੇ ਹਨ।
2. ਇਸ ਗੋਸ਼ਟੀ ਦੀ ਦੋਨੋਂ ਤਰਫ ਤੋਂ ਰਿਕਾਰਡਿੰਗ ਕਰਵਾਈ ਜਾਵੇਗੀ, ਜੋ ਕੇ ਸੋਸ਼ਲ ਮਿਡੀਆ ਉਤੇ ਪਾਈ ਜਾਵੇਗੀ ।
3. ਕਾਨਪੁਰ ਦੇ ਹੀ ਕੋਈ 3 ਸਮਾਜਿਕ ਵੀਰ ਇਸ ਗੋਸ਼ਟੀ ਨੂੰ ਮੈਨੇਜ ਕਰਣਗੇ ।
4. ਚਰਚਾ ਦੇ ਦੌਰਾਨ ਗੁਰੂ ਗ੍ਰੰਥ ਸਾਹਿਬ ਜੀ ਦੀ ਸੈਂਚੀਆਂ ਸਮੇਤ, ਬਚਿੱਤਰ ਨਾਟਕ ਗ੍ਰੰਥ ਅਤੇ ਹੋਰ ਧਾਰਮਿਕ ਕਿਤਾਬਾਂ ਰੱਖੀਆਂ ਜਾ ਸਕਦੀਆਂ ਹਨ, ਪਰ ਹਰ ਤਰ੍ਹਾਂ ਦੇ ਇਲੈਕਟ੍ਰੌਨਿਕ ਗੈਜੇਟ Electronic Gadgets, ਸਾਦੇ ਜਾਂ ਸਮਾਰਟ ਫੋਨ Normal or Smart Phone, ਲੈਪਟੌਪ ਜਾਂ ਡੈਸਕਟੌਪ ਕੰਮਿਪਯੂਟਰ Laptop or Desktop Computer, ਆਈਪੈਡ iPad ਇਤਆਦਿ ਨਹੀਂ ਵਰਤੇ ਜਾਣਗੇ।

ਏਹੜ ਤੇਹੜ ਛਡਿ ਤੂ ਗੁਰ ਕਾ ਸਬਦੁ ਪਛਾਣੁ


ਜੇ ਕਿਸੇ ਪਾਠਕ ਨੇ ਕੁਮੈਂਟ ਕਰਨਾ ਹੋਵੇ ਤਾਂ ਇੱਥੇ ਕਲਿੱਕ ਕਰਕੇ ਕਰ ਸਕਦਾ ਹੈ।


ਵਾਹਿ ਗੁਰੂ ਜੀ ਕਾ ਖ਼ਾਲਸਾ, ਵਾਹਿ ਗੁਰੂ ਜੀ ਕੀ ਫ਼ਤਿਹ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org  and cannot be held responsible for their views.  Read full details....

Go to Top