Share on Facebook

Main News Page

ਕੀ ਹੁਣ ਸਤਿੰਦਰ ਸਰਤਾਜ ਦੀ ਕੀਤੀ ਨਕਲ ਨਾਲ ਵੀ ਕੌਮ ਦੀਆਂ ਭਾਵਨਾਵਾਂ ਭੜਕਣਗੀਆਂ ?
-: ਬਲਰਾਜ ਸਿੰਘ ਸਪੋਕਨ

ਲਉ ਜੀ ਹੁਣ ! ਸਤਿੰਦਰ ਸਰਤਾਜ ਨੇ ਵੀ "ਜਾਪੁ ਸਾਹਿਬ " ਦੀ ਨਕਲ ਕਰਕੇ ਉਸਦੀਆਂ ਖੱਖੜੀਆਂ ਖੱਖੜੀਆਂ ਉਡਾ ਦਿਤੀਆਂ, ਪਾ ਤਾ ਖਿਲਾਰਾ " ਜਾਪ ਸਹਿਬ " ਦਾ, ਸ਼ਾਇਦ ਇਸ ਕਲਾਕਾਰ ਨੂੰ ਵੀ ਸਚਾਈ ਦੀ ਸਮਝ ਆ ਗਈ ਹੋਵੇ ।

ਕੁਝ ਵੱਰ੍ਹੇ ਪਹਿਲਾ ਕੈਨੇਡਾ ਨਿਵਾਸੀ ਸਰਦਾਰ ਗੁਰਚਰਣ ਸਿੰਘ ਜਿਊਣਵਾਲੇ ਨੇ ਵੀ "ਜਾਪੁ ਸਾਹਿਬ " ਦੀ ਤਰਜ 'ਤੇ ਇਕ ਕਵਿਤਾ ਲਿਖੀ ਸੀ, ਉਸ ਵਖਤ ਕੌਮ ਦੀਆਂ ਭਾਵਨਾਵਾਂ ਨੂੰ ਬੜੀ ਸਟ ਵੱਜੀ ਸੀ ।

ਬੜਾ ਰੌਲਾ ਰੱਪਾ ਪਿਆ, ਅਖਬਾਰਾਂ ਵਿਚ ਬਿਆਨ ਲੱਗੇ । ਦਸਮ ਗ੍ਰੰਥ ਦੇ ਪੁਜਾਰੀ ਗਲ੍ਹੀਆਂ ਮੁਹੱਲਿਆਂ ਵਿਚ ਲਲਕਾਰੇ ਮਾਰਦੇ ਫਿਰਦੇ ਸੀ । ਜਿਊਣਵਾਲੇ ਨੂੰ ਜਿੰਦਾ ਜ਼ਮੀਨ ਵਿਚ ਗੱਡ ਦਿਆਂਗੇ, ਮਾਰ ਦਿਆਂਗੇ, ਚਕ ਦਿਆਂਗੇ, ਆਹ ਕਰ ਦਿਆਂਗੇ, ਉਹ ਕਰ ਦਿਆਂਗੇ, ਪਰ ਹੋਇਆ ਕੁਝ ਵੀ ਨਹੀਂ ।

ਗੁਰੂ ਗ੍ਰੰਥ ਸਾਹਿਬ ਨੂੰ ਸਮਰਪਤ ਸਿੱਖਾਂ ਦਾ ਕੋਈ ਕੁਝ ਨਹੀਂ ਵਿਗਾੜ ਸਕਦਾ । ਗੁਰੂ ਸਾਹਿਬ ਆਪਣੇ ਗੁਰਸਿੱਖਾਂ ਦੀ ਆਪ ਬਹੁੜੀ ਕਰਦੇ ਹਨ।

ਹੁਣ ਕੁਝ ਸਵਾਲ ਜਰੂਰ ਸਾਹਮਣੇ ਆ ਰਹੇ ਹਨ ...

੧. ਕੀ ਹੁਣ ਸਤਿੰਦਰ ਸਰਤਾਜ ਦੀ ਕੀਤੀ ਨਕਲ ਨਾਲ ਵੀ ਕੌਮ ਦੀਆਂ ਭਾਵਨਾਵਾਂ ਭੜਕਣਗੀਆਂ ?
੨. ਕੀ ਹੁਣ ਸਤਿੰਦਰ ਸਰਤਾਜ ਨੂੰ ਵੀ ਖਾਲਸਈ ਰਵਾਇਤਾਂ ਅਨੂੰਸਾਰ ਸਜ਼ਾ ਦਿਤੀ ਜਾਵੇਗੀ ?

ਬੜੀ ਹੈਰਾਨੀ ਦੀ ਗਲ ਹੈ ਜਿਹੜੇ ਸਿੱਖ, ਸਰਦਾਰ ਗੁਰਚਰਣ ਸਿੰਘ ਦੀ ਲਿਖੀ ਕਵਿਤਾ ਨੂੰ ਲੈਕੇ ਅਜ ਤਕ ਉਸਦਾ ਵਿਰੋਧ ਕਰਦੇ ਆ ਰਹੇ ਹਨ, ਅਜ ਉਹ ਲੋਕ ਹੀ ਸਤਿੰਦਰ ਸਰਤਾਜ ਦੀ " ਜਾਪ ਸਾਹਿਬ " ਦੀ ਨਕਲ ਵਾਲੀ ਵੀਡਿਉ ਆਪਣੀ ਫੇਸਬੁਕ ਉਪਰ ਸ਼ੇਅਰ ਕਰ ਰਹੇ ਹਨ ।

ਮੈਂ ਬੈਠਾ ਸੋਚ ਰਿਹਾ ਸੀ ਕਿ ਸਾਡੇ ਸਿੱਖਾਂ ਦੀਆਂ ਭਾਵਨਾਵਾਂ ਕਿਸ ਤਰਾਂ ਦੀਆ ਹਨ ਇਹ ਵੀ ਬੰਦਾ - ਕੁਬੰਦਾ ਵੇਖ ਕੇ ਹੀ ਭੜਕੀਆਂ ਹਨ, ਗੁਰਮਤ ਸਿਧਾਂਤ ਵੇਖ ਕੇ ਨਹੀਂ ? ਕਮਲੇ ਲੋਕ ਸਤਿੰਦਰ ਵੱਲੋਂ ਕੀਤੀ ਨਕਲ ਨੂੰ ਵੀ ਜਾਪ ਸਾਹਿਬ ਦੀ ਅਨੋਖੀ ਵਿਆਖਿਆ ਦਸ ਰਹੇ ਹਨ

ਹੇਠਾਂ ਸਰਦਾਰ ਗੁਰਚਰਣ ਸਿੰਘ ਵੱਲੋਂ ਲਿਖੀ ਕਵਿਤਾ ਦੀਆਂ ਕੁੱਝ ਸਤਰਾਂ ਹਨ ...

ਚਾਚਰੀ ਛੰਦ
ਨਾ ਭਿੰਡੀ ਹੈ ਨਾ ਤੋਰੀ। ਨਾ ਆਲੂ ਹੈ ਨਾ ਚੋਰੀ॥
ਨਾ ਗੰਨਾ ਹੈ ਨਾ ਛੱਲੀ। ਨਾ ਕਣਕ ਹੈ ਨਾ ਬੱਲੀ॥
ਨਾ ਕੱਦੂ ਹੈ ਨਾ ਘੀਆ। ਨਾ ਮਿਰਚੀ ਹੈ ਨਾ ਬੀਆ॥
ਨਾ ਕਰੇਲਾ ਹੈ ਨਾ ਮੇਲਾ। ਨਾ ਸਰੋਂ ਹੈ ਨਾ ਤੇਲਾ॥ 100॥

ਨਾ ਤਪਤ ਹੈ ਨਾ ਹਾੜ। ਨਾ ਬਰਖਾ ਹੈ ਨਾ ਭਾਦੋਂ॥
ਨਾ ਕੰਮ ਹੈ ਨਾ ਸੌਣ। ਨਾ ਖੂਹ ਹੈ ਨਾ ਮੌਣ॥
ਨਾ ਮੰਜਾ ਹੈ ਨਾ ਸੂਤਰ। ਨਾ ਮੱਝ ਹੈ ਨਾ ਭੂਤਰ॥
ਨਾ ਖੁਰਲੀ ਹੈ ਨਾ ਪੱਠੈ। ਨਾ ਗੰਨਾ ਹੈ ਨਾ ਸੱਠੇ॥ 101॥

ਨਾ ਕਪਾਹ ਹੈ ਨਾ ਟੀਂਡੇ। ਨਾ ਮੀਂਹ ਹੈ ਨ ਬੀਂਡੇ॥
ਨਾ ਟਰੈਕਟਰ ਹੈ ਨਾ ਟਰਾਲੀ। ਨਾ ਪੈਸਾ ਹੈ ਜੇਭ ਖਾਲੀ॥
ਨਾ ਤਵਾਇਫ ਹੈ ਨਾ ਸ਼ਰਾਬ। ਨਾ ਮੀਟ ਹੈ ਨਾ ਕਬਾਬ॥
ਨਾ ਜਮੀਨ ਹੈ ਨਾ ਅਫੀਮ। ਨਾ ਈਟ ਹੈ ਨਾ ਢੀਮ॥102॥

ਬਿਖੜਾ ਛੰਦ
ਨਮਸਤੰ ਚੱਕਰੇ। ਨਮਸਤੰ ਬੱਕਰੇ॥
ਨਮਸਤੰ ਅੱਕਰੇ। ਨਮਸਤੰ ਅੱਖਰੇ॥
ਨਮਸਤੰ ਪਟੋਲੇ। ਨਮਸਤੰ ਛੋਲੇ॥
ਨਮਸਤੰ ਮਾਸੇ। ਨਮਸਤੰ ਖਾਸੇ॥
ਨਮਸਤੰ ਪ੍ਰਾਣੀ । ਨਮਸਤੰ ਖਾਣੀ॥
ਨਮਸਤੰ ਦੁਰਗਾ। ਨਮਸਤੰ ਮੁਰਗਾ॥
ਨਮਸਤੰ ਮਹੱਪ। ਨਮਸਤੰ ਮਲੱਪ॥
ਨਮਸਤੰ ਗੱਪ। ਨਮਸਤੰ ਠੱਪ॥
ਨਮਸਤੰ ਤੇਗ। ਨਮਸਤੰ ਵੇਗ॥
ਨਮਸਤੰ ਜੱਟ। ਨਮਸਤੰ ਪੱਟ॥
ਨਮਸਤੰ ਹੀਰ। ਨਮਸਤੰ ਝੀਰ॥
ਨਮਸਤੰ ਹੇਮਕੁੰਟ। ਨਮਸਤੰ ਭਸੁੰਡ (ਰਿਖੀ)॥
ਨਮਸਤੰ ਸ਼ੇਰ ਦੀ ਖੱਲ। ਨਮਸਤੰ ਬ੍ਰਾਹਮਣ॥
ਨਮਸਤੰ ਸੂਰ। ਨਮਸਤੰ ਗਊ॥
ਨਮਸਤੰ ਵੱਛਾ। ਨਮਸਤੰ ਅੱਛਾ॥


ਜੇ ਕਿਸੇ ਪਾਠਕ ਨੇ ਕੁਮੈਂਟ ਕਰਨਾ ਹੋਵੇ ਤਾਂ ਇੱਥੇ ਕਲਿੱਕ ਕਰਕੇ ਕਰ ਸਕਦਾ ਹੈ।


ਵਾਹਿ ਗੁਰੂ ਜੀ ਕਾ ਖ਼ਾਲਸਾ, ਵਾਹਿ ਗੁਰੂ ਜੀ ਕੀ ਫ਼ਤਿਹ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org  and cannot be held responsible for their views.  Read full details....

Go to Top