ਕਿਸਾਨ
ਵੀਰੋ ਜਾਗੋ ! ਇਹ ਦਰਦ ਸਾਡਾ ਸਭ ਦਾ ਸਾਂਝਾ ਹੈ ਸਾਰੀਆਂ ਥਾਵਾਂ ਉੱਤੇ ਇੰਜ ਹੀ ਕਰੋ
..!!!!!
ਪੰਜਾਬ ਡੇਅਰੀ ਫਾਰਮਰ ਐਸੋਸਿਏਸ਼ਨ ਵੱਲੋਂ ਅੱਜ ਅਖੌਤੀ ਗਊ ਰੱਖਿਅਕਾਂ
ਦੇ ਖਿਲਾਫ ਆਪਣਾ ਸੰਘਰਸ਼ ਸ਼ੁਰੂ ਕੀਤਾ ਗਿਆ ਹੈ, ਜਿਸ ਦੇ ਅਧੀਨ ਅੱਜ 10 ਅਵਾਰਾ ਗਊਆਂ ਨੂੰ
ਜਗਰਾਉਂ ਦੇ MLA ਆਰ ਐੱਸ ਕਲੇਰ ਦੀ ਕੋਠੀ ਦੇ ਅੰਦਰ ਬੰਨਿਆ ਗਿਆ।
ਇਸ ਮੌਕੇ ਸੰਬੋਧਨ ਕਰਦੇ ਹੋਏ ਪਰਧਾਨ ਦਲਜੀਤ ਸਿੰਘ ਸਦਰਪੁਰਾ ਨੇ
ਕਿਹਾ ਕੇ ਜੇ ਹਲੇ ਵੀ ਇਹ ਸਰਕਾਰ ਨਾ ਜਾਗੀ, ਤਾਂ ਅਗਲੀ ਵਾਰ 500 ਗਊ ਤੋਤਾ ਸਿੰਘ ਦੀ ਕੋਠੀ
ਤੇ ਉਸ ਤੋਂ ਬਾਅਦ 1100 ਗਊ ਬਾਦਲ ਦੀ ਕੋਠੀ ਅੰਦਰ ਬੰਨੀ
ਜਾਵੇਗੀ ਤੇ ਜੇ ਕਿਸੇ ਨੂੰ ਵੀ ਸੜਕ ਤੇ ਜਾਂ ਕਿਸੇ ਦੇ ਖੇਤ ਵਿੱਚ ਕੋਈ ਅਵਾਰਾ ਗਊ ਮਿਲੇਗੀ,
ਉਸ ਨੂੰ ਉਥੋਂ ਦੇ ਕਾਲੀ ਜੱਥੇਦਾਰ ਜਾਂ ਮਲੳ ਦੇ ਘਰ ਪਹੁੰਚਦੀ ਕੀਤਾ ਜਾਵੇਗਾ,,,,,ਪਹਿਲਾਂ
ਹੀ ਆਰਥਿਕ ਪੱਖੋਂ ਟੁੱਟ ਚੁੱਕੇ ਕਿਸਾਨ ਦਾ ਲੱਕ ਤੋੜਨ ਵਿੱਚ ਸਰਕਾਰ ਵੀ ਕੋਈ ਕਸਰ ਨਹੀਂ
ਛੱਡ ਰਹੀ।
ਨਰਿੰਦਰ ਸਿੰਘ ਅਗਿਆਤ ਦੀ ਇਹ ਜਾਣਕਾਰੀ ਭਾਈ ਗੁਰਸੇਵਕ ਸਿੰਘ ਮਦਰੱਸਾ ਨੇ ਫੇਸ ਬੁੱਕ ਉੱਤੇ
ਸਾਂਝੀ ਕੀਤੀ, ਇਹ ਬਹੁਤ ਵਧੀਆ ਉੱਦਮ ਹੈ ਜੀ, ਪੋਹ ਮਾਘ ਦੀਆਂ ਠੰਡੀਆਂ ਰਾਤ ਵਿੱਚ ਅਖੌਤੀ
ਗਊ ਰਕਸ਼ਕ ਤਾਂ ਹੀਟਰ ਲਾਕੇ ਸੁੱਤੇ ਹੁੰਦੇ ਹਨ, ਪਰ ਕਿਸਾਨ ਸਾਰੀ ਰਾਤ ਠੰਡ ਵਿਚ ਹੋਕਰੇ
ਮਾਰਦਾ ਫਿਰਦਾ ਹੈ, ਬਹੁਤ ਵਾਰੀ ਮਾਰ ਖੋਰੇ ਢੱਠੇ ਮਾਰਨ ਵੀ ਪੈ ਜਾਂਦੇ ਹਨ, ਜੇ ਕਿਸਾਨ
ਕਿਤੇ ਥੋੜਾ ਜਿਹਾ ਵੀ ਅਵੇਸਲਾ ਹੋ ਜਾਵੇ, ਤਾਂ ਇਹ ਦਰਜਨਾਂ ਗਾਵਾਂ ਅਤੇ ਢੱਠਿਆਂ ਦਾ ਝੁੰਡ
ਕੁੱਝ ਮਿੰਟਾਂ ਵਿੱਚ ਏਕੜ ਦੇ ਕਰੀਬ ਫਸਲ ਦਾ ਖਾਕੇ ਅਤੇ ਮਿਧਕੇ ਨਾਸ ਮਾਰ ਦਿੰਦੇ ਹਨ। ਜੇ
ਇਹਨਾਂ ਗਊਆਂ ਦੀ ਮਾਰ ਤੋਂ ਦੁਖੀ ਕੋਈ ਕਿਸਾਨ ਇਹਨਾਂ ਗਾਵਾਂ ਨੂੰ ਫੜਕੇ ਕਿਤੇ ਸ਼ਹਿਰ ਵਿਚ
ਛੱਡਣ ਵਾਸਤੇ ਚਲਿਆ ਜਾਵੇ ਤਾਂ ਆਹ ਅਖੌਤੀ ਗਊ ਰਾਖੇ ਰਿਵਾਲਵਰਾਂ ਲੈਕੇ ਆ ਜਾਂਦੇ ਹਨ,
ਪੰਜਾਬ ਦੀਆਂ ਸਾਰੀਆਂ ਥਾਵਾਂ ਉੱਤੇ ਅਜਿਹਾ ਹੀ ਕਰਨਾ ਚਾਹੀਦਾ
ਹੈ, ਕਿਸਾਨਾਂ ਨੂੰ ਗਊਆਂ ਢੱਠੇ ਫੜਕੇ ਸਿਰਫ ਵਜੀਰਾਂ ਜਾਂ ਐਮ.ਐਲ.ਏ. ਦੇ ਘਰ ਹੀ ਨਹੀਂ,
ਸਗੋਂ ਸ਼ਿਵ ਸੈਨਿਕਾਂ ਅਤੇ ਗਊ ਰਕਸ਼ਕ ਜਥੇਬੰਦੀਆਂ ਵਾਲਿਆਂ ਦੇ ਘਰਾਂ ਵਿੱਚ ਵਾੜਕੇ ਆਉਣਾ
ਚਾਹੀਦਾ ਹੈ।