Share on Facebook

Main News Page

ਪੱਪੂ ਗੁਰਬਚਨ ਦਾ ਵਿਰੋਧ, ਟਮਾਟਰਾਂ ਦੀ ਵਰਖਾ ਤੇ ਕਾਲ਼ੀਆਂ ਝੰਡੀਆਂ ਨਾਲ ਸਵਾਗਤ

ਬਠਿੰਡਾ: ਪੰਜਾਬ ਦੀ ਸਬ ਡਵੀਜਨ ਤਲਵੰਡੀ ਸਾਬੋ ਨਾਲ ਲੱਗਦੇ ਹਰਿਆਣਾ ਦੇ ਪਿੰਡ ਦਾਦੂ ਵਿੱਚ ਬਰਸੀ ਸਮਾਗਮ ਦੌਰਾਨ ਆਏ ਗੁਰਬਚਨ ਸਿੰਘ ਨੂੰ ਸੰਗਤਾਂ ਦੇ ਵਿਰੋਧ ਦਾ ਸਾਹਮਣਾ ਕਰਨਾ ਪਿਆ।

ਇਸ ਵਿਰੋਧ ਦੌਰਾਨ ਸਮਾਗਮ ਦੇ ਪ੍ਰਬੰਧਕਾਂ ਨਾਲ ਵਿਰੋਧ ਕਰ ਲੋਕਾਂ ਦੀ ਝੜਪ ਵੀ ਹੋ ਗਈ।, ਗਿਆਨੀ ਗੁਰਬਚਨ ਸਿੰਘ ਨੇ ਵਿਰੋਧ ਕਰ ਰਹੇ ਲੋਕਾਂ ਨੂੰ ਏਜੰਸੀਆਂ ਦੇ ਲੋਕ ਦੱਸਿਆ। ਪਿੰਡ ਦਾਦੂ ਸਰਬੱਤ ਖਾਲਸਾ ਵੱਲੋਂ ਥਾਪੇ ਗਏ ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਬਲਜੀਤ ਸਿੰਘ ਦਾਦੂਵਾਲ ਦਾ ਹੈੱਡਕੁਆਟਰ ਹੈ।

ਹਰਿਆਣਾ ਦੇ ਜ਼ਿਲ੍ਹਾ ਸਿਰਸਾ ਦੇ ਪਿੰਡ ਦਾਦੂ ਵਿੱਚ ਗੁਰਦੁਆਰਾ ਦਸਮੇਸ਼ਸਰ ਸਾਹਿਬ ਵਿਖੇ ਬਾਬਾ ਗੁਰਦੇਵ ਸਿੰਘ ਦੀ ਬਰਸੀ ਹਰ ਸਾਲ ਸੇਵਾਦਾਰ ਬਾਬਾ ਦਰਸ਼ਨ ਸਿੰਘ ਦੀ ਦੇਖ ਰੇਖ ਵਿੱਚ ਮਨਾਈ ਜਾਂਦੀ ਹੈ। ਸਮਾਗਮ ਦੌਰਾਨ ਗੁਰਬਚਨ ਸਿੰਘ ਸਮੇਤ, ਗੁਰਮੁੱਖ ਸਿੰਘ ਤੇ ਸ੍ਰੀ ਕੇਸਗੜ੍ਹ ਸਾਹਿਬ ਦੇ ਮੱਲ ਸਿੰਘ ਨੇ ਸ਼ਮੂਲੀਅਤ ਕਰਨੀ ਸੀ।

ਇਸ ਕਰਕੇ ਪਿੰਡ ਦੀਆਂ ਕੁਝ ਸਿੱਖ ਸੰਗਤਾਂ ਨੇ ਜਥੇਦਾਰਾਂ ਦਾ ਸਮਾਗਮ ਵਿੱਚ ਪੁੱਜਣ ‘ਤੇ ਕਾਲੀਆਂ ਝੰਡੀਆਂ ਤੇ ਟਮਾਟਰ ਮਾਰਕੇ ਵਿਰੋਧ ਕਰਨ ਦਾ ਐਲਾਨ ਕੀਤਾ ਸੀ।

ਅੱਜ ਗੁਰਬਚਨ ਸਿੰਘ ਸਮਾਗਮ ਵਿੱਚ ਸ਼ਮੂਲੀਅਤ ਕਰਨ ਲਈ ਪਿੰਡ ਵਿੱਚ ਦਾਖਲ ਹੋਏ ਤਾਂ ਪਿੰਡ ਦੇ ਰਸਤੇ ‘ਤੇ ਖੜ੍ਹੇ ਲੋਕਾਂ ਨੇ ਕਾਲੀਆਂ ਝੰਡੀਆਂ ਦਿਖਾ ਕੇ ਜਥੇਦਾਰ ਦਾ ਵਿਰੋਧਾ ਕੀਤਾ। ਪਿੰਡ ਵਿੱਚ ਦਾਖਲ ਹੋਣ ‘ਤੇ ਕੋਠੇ ‘ਤੇ ਬੈਠੇ ਲੋਕਾਂ ਨੇ ਟਮਾਟਰਾਂ ਦੀ ਵਰਖਾ ਕਰ ਦਿੱਤੀ।

ਇੱਥੇ ਹੀ ਬੱਸ ਨਹੀਂ ਸਮਾਗਮ ਦੌਰਾਨ ਜਦੋਂ ਜਥੇਦਾਰ ਸੰਬੋਧਨ ਕਰਨ ਲੱਗੇ ਤਾਂ ਪੰਡਾਲ ਵਿੱਚ ਬੈਠੇ ਕੁਝ ਲੋਕਾਂ ਨੇ ਕਾਲੀਆਂ ਝੰਡੀਆਂ ਨਾਲ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਹਾਜ਼ਰੀ ਵਿੱਚ ਵਿਰੋਧ ਕਰਨਾ ਸੁਰੂ ਕਰ ਦਿੱਤਾ। ਇਸ ਕਰਕੇ ਸੰਗਤ ਵਿੱਚੋਂ ਭੜਕੇ ਲੋਕਾਂ ਤੇ ਸਮਾਗਮ ਵਿੱਚ ਲੱਗੀ ਟਾਸਕ ਫੋਰਸ ਨੇ ਵਿਰੋਧ ਕਰ ਰਹੇ ਲੋਕਾਂ ਦਾ ਕੁਟਾਪਾ ਚਾੜ੍ਹ ਦਿੱਤਾ। ਇਸ ਦੌਰਾਨ ਅੱਧਾ ਦਰਜਨ ਪ੍ਰਦਰਸ਼ਨਕਾਰੀ ਜ਼ਖਮੀ ਵੀ ਹੋ ਗਏ।

Posted at: Aug 20, 2016, 1:06 AM; last updated: Aug 20, 2016, 1:06 AM (IST)

Takht Jathedar shown black flags

Sikh protesters throw tomatoes at cavalcade

Sukhmeet Bhasin

Tribune News Service

Talwandi Sabo, August 19

Akal Takht Jathedar Giani Gurbachan Singh today faced protest at Dadu village as Sikh villagers raised black flags and threw tomatoes on his cavalcade when he entered the village to attend a religious ceremony there.

Dadu village is located in Haryana, near Punjab’s Talwandi Sabo.

The Sikhs were protesting against the pardon given to Sirsa-based Dera Sacha Sauda chief Gurmeet Ram Rahim Singh in a blasphemy case last year by Giani Gurbachan Singh.

He had come to attend the ‘barsi’ of the Baba Gurdev Singh, who was the head ‘sewadar’ of Gurdwara Dameshsar Sahib at Dadu village.

Tension continued when Giani Gurbachan Singh started addressing the gathering at the religious ceremony. Some Sikh villagers sitting in the ‘pandal’ started waving black flags and shouted slogans against him. At this, the task force deployed at the venue started beating the protesting Sikhs.

About six protesters were injured and the police got them admitted to the civil hospital at Kalianwali.

In view of the Jathedar’s visit, the villagers had announced in advance that they would stage a protest. But the Haryana Police took the call lightly. As a result, the Jathedar faced a huge protest and which also led to a clash between the task force and the protesters.

The protesters maintained that the ‘Jathedars’ of the Sikh community had been appointed at the Sarbat Khalsa and these Jathedars were puppets in the hands of the government and till the time the Sarbat Khalsa Jathedars are not given their proper place, they would continue their protest.

Giani Gurbachan Singh termed these protesters as “agencies’ supporters”. He said the work of the “agencies” was to stop Sikh preaching. We do not care about these persons and are giving the message of our Gurus to the Sikh public, he said.

ਜੇ ਕਿਸੇ ਪਾਠਕ ਨੇ ਕੁਮੈਂਟ ਕਰਨਾ ਹੋਵੇ ਤਾਂ ਇੱਥੇ ਕਲਿੱਕ ਕਰਕੇ ਕਰ ਸਕਦਾ ਹੈ।


ਵਾਹਿ ਗੁਰੂ ਜੀ ਕਾ ਖ਼ਾਲਸਾ, ਵਾਹਿ ਗੁਰੂ ਜੀ ਕੀ ਫ਼ਤਿਹ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org  and cannot be held responsible for their views.  Read full details....

Go to Top