Share on Facebook

Main News Page

ਗੁਰਪ੍ਰੀਤ ਕੈਲੀਫੋਰਨੀਆ ਵਾਲਾ ਆਪ ਹੀ ਸਾਬਿਤ ਕਰ ਗਿਆ ਕਿ ਉਹ ਆਰ.ਐਸ.ਐਸ. ਦਾ ਏਜੈਂਟ ਹੈ
-: ਖ਼ਾਲਸਾ ਨਿਊਜ਼ ਟੀਮ

ਇਸ ਵੀਡੀਓ ਨੂੰ ਧਿਆਨ ਨਾਲ ਸੁਣੋ ਦੇ ਦੇਖੋ... ਜਿਸ ਵਿੱਚ ਗੁਰਪ੍ਰੀਤ ਕੈਲੀਫੋਰਨੀਆ ਵਾਲਾ ਆਪ ਹੀ ਸਾਬਿਤ ਕਰ ਰਿਹਾ ਹੈ ਕਿ ਉਹ ਆਰ.ਐਸ.ਐਸ. ਦਾ ਏਜੈਂਟ ਹੈ। ਕੁੱਝ ਨੁਕਤੇ ਜੋ ਇਸ ਵੀਡੀਓ ਵਿੱਚ ਹਨ, ਤੇ ਤਸਵੀਰਾਂ ਵਿੱਚ ਵੀ ਹਨ, ਤੇ ਇਸ ਗੁਰਪ੍ਰੀਤ ਦੀਆਂ ਗਤੀਵੀਧੀਆਂ ਵੀ ਪ੍ਰਤੱਖ ਪ੍ਰਮਾਣ ਹਨ...

- ਇਸ ਵੀਡੀਓ ਵਿੱਚ ਇਹ ਕਹਿ ਰਿਹਾ ਹੈ ਕਿ ਇਸ ਨੂੰ ਇਹ ਨਹੀਂ ਪਤਾ ਕਿ ਆਈ.ਬੀ. IB ਕੀ ਹੁੰਦੀ ਹੈ... ਕੀ ਇਹ ਐਨਾ ਭੋਲਾ ਹੈ??? ਇਹ ਲੋਕਾਂ ਨੂੰ ਬੇਵਕੂਫ ਬਣਾ ਸਕਦਾ ਹੈ, ਟਕਸਾਲੀ ਖਾਲੀ ਖੋਪੜੀ ਵਾਲਿਆਂ ਨੂੰ ਉੱਲੂ ਬਣਾ ਸਕਦਾ ਹੈ, ਥੋੜ੍ਹੀ ਜਿਹੀ ਵੀ ਅਕਲ ਵਾਲਿਆਂ ਨੂੰ ਨਹੀਂ... ਤੇ ਅਕਲ ਵਾਲੇ ਲੋਕ ਆਸਾਨੀ ਨਾਲ ਸਮਝ ਸਕਦੇ ਹਨ ਕਿ ਇਹ ਡਰਾਮਾ ਕਰ ਰਿਹਾ ਹੈ।

- ਇਹ ਕਹਿੰਦਾ ਹੈ ਕਿ ਇਹ ਕਾਫੀ ਦਿਨਾਂ ਤੋਂ ਟਕਸਾਲ ਵਿਖੇ ਰਹਿ ਰਿਹਾ ਹੈ, ਤੇ ਬਾਹਰ ਨਹੀਂ ਜਾ ਸਕਦਾ... ਤੇ ਧੁੰਮਾ ਟਕਸਾਲ ਕਿਸਦੀ ਹੈ? ਇਸ ਬਾਰੇ ਕਿਸੇ ਨੂੰ ਕੋਈ ਭੁਲੇਖਾ ਹੈ? ਤੇ ਜਿਹੜਾ ਜਸਬੀਰ ਸਿੰਘ ਰੋਡੇ ਵਿੱਚ ਪੈ ਕੇ ਕੰਮ ਕਰਵਾ ਰਿਹਾ ਹੈ, ਉਹ ਕੌਣ ਹੈ? ਧੁੰਮੇ ਦਾ, ਰੋਡੇ ਦਾ ਸਰਕਾਰੀ ਹੋਣ ਬਾਰੇ ਕਿਸੇ ਨੂੰ ਕੋਈ ਭੁਲੇਖਾ ਹੈ?... ਤੇ ਗੁਰਪ੍ਰੀਤ ਕੈਲੀਫੋਰਨੀਆ ਹੋਇਆ ਨਾ ਆਰ.ਐਸ.ਐਸ ਦਾ ਕਰਿੰਦਾ !!!

- ਇਹ ਗੁਰਪ੍ਰੀਤ ਬੰਗਲਾ ਸਾਹਿਬ ਗੁਰਦੁਆਰੇ ਵਿਖੇ 4-5 ਦਿਨ ਅਖੌਤੀ ਦਸਮ ਗ੍ਰੰਥ ਦਾ ਗੰਦ ਖਿਲਾਰਦਾ ਰਿਹਾ... ਦਿੱਲੀ ਕਮੇਟੀ ਕਿਸ ਦੇ ਅਧੀਨ ਹੈ? ਬਾਦਲ ਦੇ... ਤੇ ਬਾਦਲ.. ਆਰ.ਐਸ.ਐਸ. ਦੇ ...ਤੇ ਗੁਰਪ੍ਰੀਤ ਕੈਲੀਫੋਰਨੀਆ ਹੋਇਆ ਨਾ ਆਰ.ਐਸ.ਐਸ ਦਾ ਕਰਿੰਦਾ !!!

- ਜਿਸ ਤਰ੍ਹਾਂ ਇਹ ਵਿਦੇਸ਼ਾਂ ਦੀ ਸੈਰ ਕਰਦਾ ਹੈ, ਕਦੇ ਨਿਊਜ਼ੀਲੈਂਡ, ਕਦੇ ਇੰਗਲੈਂਡ, ਹੁਣ ਭਾਰਤ... ਕਿੱਥੋਂ ਆਉਂਦਾ ਐਨਾ ਪੈਸਾ? ਕੋਈ ਮਿਹਨਤ ਕਰਕੇ ਕਮਾਉਣ ਵਾਲਾ ਤਾਂ ਨਹੀਂ ਕਰ ਸਕਦਾ!!! ਤੇ ਕੈਲੀਫੋਰਨੀਆ ਰਹਿੰਦੇ ਹੋਏ ਹੋਰ ਕਈ ਥਾਵਾਂ 'ਤੇ ਗੁਰਦੁਆਰਿਆਂ 'ਚ ਲੜਾਈਆਂ ਪਵਾਉਣ 'ਚ ਇਹ ਮੋਹਰੀ... ਕਿਸੇ ਅੰਨ੍ਹੇ ਨੂੰ ਵੀ ਇਹ ਸਮਝ ਲਗ ਸਕਦੀ ਹੈ ਕਿ ਇਹ ਹਿੰਦੂਤਵੀ ਅਜੈਂਡੇ ਨੂੰ ਅਖੌਤੀ ਦਸਮ ਗ੍ਰੰਥ ਰਾਹੀਂ ਪ੍ਰਚਾਰਣ ਲਈ ਖਾਸ ਤਿਆਰੀ ਕਰਵਾ ਕੇ ਸਿੱਖਾਂ 'ਚ ਫਿਟ ਕੀਤਾ ਹੋਇਆ ਆਰ.ਐਸ.ਐਸ. ਦਾ ਕਾਰਕੁੰਨ ਹੈ...

- ਇਸ ਕੋਲ ਐਨੇ ਹਥਿਆਰਾਂ ਦਾ ਜ਼ਖੀਰਾ... ਕਿਸੇ ਆਮ ਬੰਦੇ ਨੂੰ ਐਨੇ ਹਥਿਆਰਾਂ ਦੀ ਕੀ ਜ਼ਰੂਰਤ... ਕੀ ਇਹ ਕੋਈ ਨਿਸ਼ਾਨੇਬਾਜ਼ੀ ਦਾ ਖਿਡਾਰੀ ਹੈ?... ਨਹੀਂ ਇਹ ਆਰ.ਐਸ.ਐਸ. ਦਾ ਖਿਡਾਰੀ ਹੈ...

ਥੱਲੇ ਦਿੱਤੀਆਂ ਤਸਵੀਰਾਂ ਜਿਹੜੀਆਂ ਆਪਸ ਵਿੱਚ ਜੋੜ ਕੇ ਦੇਖੋ... ਤੇ ਇਹ ਵੀ ਸਾਬਿਤ ਕਰਦੀਆਂ ਹਨ... ਕਿ ਗੁਰਪ੍ਰੀਤ ਕੈਲੀਫੋਰਨੀਆ ਆਰ.ਐਸ.ਐਸ ਦਾ ਕਰਿੰਦਾ ਹੈ !!!

ਇਹ ਸਬੂਤ ਕਾਫੀ ਹਨ, ਇਸ ਕਾਲੀ ਭੇਡ ਦਾ ਭੇਤ ਖੋਲਣ ਲਈ... ਸਾਵਧਾਨ ਇਸ ਤੋਂ... ਇਹ ਗੁਰਮਤਿ ਪ੍ਰਚਾਰਕਾਂ ਨੂੰ ਸਰਕਾਰੀ ਦੱਸਦਾ ਹੈ... ਸਿਰਫ ਆਪਣੇ ਆਕਾਵਾਂ ਦੀ ਸ਼ਾਬਾਸ਼ ਲੈਣ ਲਈ... ਪਰ ਇਹ ਖੁਦ ਆਪ ਸਰਕਾਰੀ ਹੈ। ਜਿੰਨਾਂ ਛੇਤੀ ਇਸਤੋਂ ਦੂਰੀ ਬਣਾਉਗੇ, ਓਨਾ ਬਚਾਅ ਹੈ...


ਜੇ ਕਿਸੇ ਪਾਠਕ ਨੇ ਕੁਮੈਂਟ ਕਰਨਾ ਹੋਵੇ ਤਾਂ ਇੱਥੇ ਕਲਿੱਕ ਕਰਕੇ ਕਰ ਸਕਦਾ ਹੈ।


ਵਾਹਿ ਗੁਰੂ ਜੀ ਕਾ ਖ਼ਾਲਸਾ, ਵਾਹਿ ਗੁਰੂ ਜੀ ਕੀ ਫ਼ਤਿਹ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org  and cannot be held responsible for their views.  Read full details....

Go to Top