Share on Facebook

Main News Page

ਕੂਕਿਆਂ ਵੱਲੋਂ ਕ੍ਰਿਸ਼ਨ ਜਨਮਾਸ਼ਟਮੀ ਮੌਕੇ ਦਿੱਤੇ ਇਸ਼ਤਿਹਾਰ ਵਿੱਚ ਅਖੌਤੀ ਦਸਮ ਗ੍ਰੰਥ ਦੀ ਰਚਨਾ ਵਿੱਚੋਂ ਦੋਹਰਾ ਲਿਖਣਾ, ਕੀ ਸਾਬਿਤ ਕਰਦਾ ਹੈ ?
-: ਖ਼ਾਲਸਾ ਨਿਊਜ਼ ਟੀਮ

ਇਹ ਕੂਕੇ ਗੁਰਪੁਰਬ ਤਾਂ ਭਾਂਵੇਂ ਨਾ ਮਨਾਉਣ, ਪਰ ਕ੍ਰਿਸ਼ਨ ਜਨਮਾਸ਼ਟਮੀ ਜ਼ਰੂਰ ਮਨਾਉਂਦੇ ਹਨ... ਤੇ ਪਾਠਕ ਦੇਖ ਸਕਦੇ ਹਨ ਕ੍ਰਿਸ਼ਨ ਜਨਮਾਸ਼ਟਮੀ ਦੇ ਇਸ਼ਤੀਹਾਰ ਉੱਤੇ ਇਹ ਕੂਕੇ (ਨਾਮਧਾਰੀ) ਜੋ ਕਿ ਅਸਲ 'ਚ ਕੇਸਾਧਾਰੀ ਹਿੰਦੂ ਹੀ ਹਨ, ਇਹ ਵੀ ਬਚਿੱਤਰ ਨਾਟਕ (ਅਖੌਤੀ ਦਸਮ ਗ੍ਰੰਥ) ਵਿੱਚੋਂ ਵਿਸ਼ਣੂ ਦੇ ਇੱਕੀਵੇਂ ਅਵਤਾਰ: ਕ੍ਰਿਸ਼ਨ ਅਵਤਾਰ ਵਿੱਚੋਂ ਹੀ ਦੋਹਰਾ ਲਿਖ ਰਹੇ ਹਨ,

ਦੋਹਰਾ
ਕਾਲ ਪੁਰਖ ਕੇ ਬਚਨ ਤੇ ਸੰਤਨ ਹੇਤ ਸਹਾਇ। ਮਥੁਰਾ ਮੰਡਲ ਕੇ ਬਿਖੈ ਜਨਮੁ ਧਰੇ ਹਰਿ ਰਾਇ। ੩।

ਜਿਸਦਾ ਅਰਥ ਇਹ ਹੈ : ਕਾਲ-ਪੁਰਖ ਦੀ ਆਗਿਆ ਨਾਲ ਸੰਤਾਂ ਦੀ ਸਹਾਇਤਾ ਲਈ ਮਥੁਰਾ ਖੇਤਰ (‘ਮੰਡਲ’) ਵਿੱਚ ਵਿਸ਼ਣੂ ਨੇ ਜਨਮ ਧਾਰਨ ਕੀਤਾ। ੩।

...ਤੇ ਹਾਲੇ ਵੀ ਇਹ ਕੂਕੇ ਆਪਣੇ ਆਪ ਨੂੰ ਸਿੱਖ ਅਖਵਾਉਂਦੇ ਹਨ... ਪਰ ਮਿਥਿਹਾਸਿਕ ਪਾਤਰ ਕ੍ਰਿਸ਼ਨ ਨੂੰ ਭਗਵਾਨ ਮੰਨਦੇ ਹਨ, ਤੇ ਅਖੌਤੀ ਦਸਮ ਗ੍ਰੰਥ ਨੂੰ ਵੀ ਗੁਰੂ ਦੀ ਰਚਨਾ ਸਮਝਦੇ ਹਨ, ਚੰਡੀ ਦੀ ਵਾਰ ਵੀ ਰੋਜ਼ਾਨਾ ਪੜ੍ਹਦੇ ਹਨ... ਰਹਿ ਗਿਆ ਕੋਈ ਸ਼ੱਕ।

...ਤੇ ਇਹ ਲੋਕ ਹਿੰਦੂ ਸਿੱਖ ਏਕਤਾ ਦੇ ਨਾਮ 'ਤੇ ਹਿੰਦੂ ਰਸਮ ਰਿਵਾਜ਼ ਪੂਰੀ ਤਨ ਦੇਹੀ ਨਾਲ ਨਿਭਾਉਂਦੇ ਨੇ... ਬੇਦੀ ਨਾਲ ਵਿਆਹ ਕਰਣੇ, ਯੱਗ ਕਰਨੇ ਤੇ ਆਸਾ ਕੀ ਵਾਰ ਪੜ੍ਹਨੀ, ਫਿਰ ਚੰਡੀ ਦੀ ਵਾਰ ਪੜ੍ਹਨੀ, ਬ੍ਰਾਹਮਣੀ ਸੁੱਚ ਭਿੱਟ ਰੱਖਣਾ, ਇਸਤਰੀਆਂ ਨੂੰ ਬਹੁਤ ਘੱਟ ਪੜ੍ਹਾਉਣਾ, ਹੋਰ ਵੀ ਕਈ ਕੁੱਝ...

ਡਾ. ਹਰਜਿੰਦਰ ਸਿੰਘ ਦਿਲਗੀਰ ਵੱਲੋਂ ਸਹੀ ਕਿਹਾ ਕਿ "ਸਿੱਖ ਵਿਦਵਾਨ ਕੂਕਿਆਂ ਨੂੰ ਵੈਸ਼ਨੂ ਬ੍ਰਾਹਮਣਾਂ ਦਾ ਹਿੱਸਾ ਕਹਿੰਦੇ ਹਨ। ਇਸ ਵਿਚ ਗਾਂ ਦੀ ਪੂਜਾ, ਹਵਨ ਕਰਨਾ, ਗੁਰੂ ਗ੍ਰੰਥ ਸਾਹਿਬ ਨੂੰ ਗੁਰੂ ਨਾ ਮੰਨਣਾ ਤੇ ਬਹੁਤ ਸਾਰੀਆਂ ਹੋਰ ਗੱਲਾਂ ਤਾਂ ਸ਼ਾਮਿਲ ਸਨ। ਹੁਣ, ਖ਼ੁਦ ਨੂੰ "ਸਤਿਗੁਰੂ" ਕਹਿਣ ਵਾਲੇ, ਦਲੀਪ ਸਿੰਹ ਨੇ ਸਾਫ਼ ਸਪਸ਼ਟ ਕੀਤਾ ਹੈ ਕਿ ਉਹ ਮਿਥਹਾਸਕ ਗ੍ਰੰਥ ਮਹਾਂਭਾਰਤ ਦੇ ਨਾਇਕ ਕ੍ਰਿਸ਼ਨ ਜੀ ਨੂੰ ਭਗਵਾਨ ਮੰਨਦੇ ਹਨ।"


ਜੇ ਕਿਸੇ ਪਾਠਕ ਨੇ ਕੁਮੈਂਟ ਕਰਨਾ ਹੋਵੇ ਤਾਂ ਇੱਥੇ ਕਲਿੱਕ ਕਰਕੇ ਕਰ ਸਕਦਾ ਹੈ।


ਵਾਹਿ ਗੁਰੂ ਜੀ ਕਾ ਖ਼ਾਲਸਾ, ਵਾਹਿ ਗੁਰੂ ਜੀ ਕੀ ਫ਼ਤਿਹ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org  and cannot be held responsible for their views.  Read full details....

Go to Top