Share on Facebook

Main News Page

ਸੁਖਮਨੀ ਦੀ ਅਸਟਪਦੀ ਪੜ੍ਹਨ ਤੇ ਸਮਝਣ ਤੋਂ ਬਾਅਦ ਕਿਸੇ ਹੋਰ ਤ੍ਰਿਆਚਰਿਤਰੀ ਚੌਪਈ ਵਿਚਲੀ ਰੱਖਿਆ ਦੀ ਲੋੜ ਹੈ ?
-: ਪ੍ਰੋ. ਦਰਸ਼ਨ ਸਿੰਘ ਖ਼ਾਲਸਾ

ਅਸਟਪਦੀ ॥ ਸਤਿਗੁਰੁ ਸਿਖ ਕੀ ਕਰੈ ਪ੍ਰਤਿਪਾਲ ॥ ਸੇਵਕ ਕਉ ਗੁਰੁ ਸਦਾ ਦਇਆਲ ॥ ਸਿਖ ਕੀ ਗੁਰੁ ਦੁਰਮਤਿ ਮਲੁ ਹਿਰੈ ॥ ਗੁਰ ਬਚਨੀ ਹਰਿ ਨਾਮੁ ਉਚਰੈ ॥ ਸਤਿਗੁਰੁ ਸਿਖ ਕੇ ਬੰਧਨ ਕਾਟੈ॥ ਗੁਰ ਕਾ ਸਿਖੁ ਬਿਕਾਰ ਤੇ ਹਾਟੈ ॥ ਸਤਿਗੁਰੁ ਸਿਖ ਕਉ ਨਾਮ ਧਨੁ ਦੇਇ ॥ ਗੁਰ ਕਾ ਸਿਖੁ ਵਡਭਾਗੀ ਹੇ ॥ ਸਤਿਗੁਰੁ ਸਿਖ ਕਾ ਹਲਤੁ ਪਲਤੁ ਸਵਾਰੈ ॥ ਨਾਨਕ ਸਤਿਗੁਰੁ ਸਿਖ ਕਉ ਜੀਅ ਨਾਲਿ ਸਮਾਰੈ ॥੧॥ {ਪੰਨਾ 286}

ਸਿੱਖਾ ਤੂੰ ਕਦੀ ਗੁਰੂ ਦੇ ਕੀਤੇ ਅਹਿਸਾਨਾ ਵਲ ਧਿਆਨ ਦੇਵੇਂਗਾ? ਗੁਰੂ ਕਿਸ ਤਰ੍ਹਾਂ ਸਿੱਖ ਲਈ ਦਿਆਲਤਾ ਦਾ ਖਜ਼ਾਨਾ ਹੈ, ਹਮੇਸ਼ਾਂ ਸਿੱਖ ਦੀ ਪ੍ਰਿਤਪਾਲਣਾ ਕਰਦਾ ਹੈ ਗੁਰਮਤਿ ਸਿਖਿਆ ਨਾਲ ਦੁਰਮਤਿ ਦੀ ਮੈਲ ਕੱਟ ਕੇ ਨਿਰਮਲ ਕਰਦਾ ਹੈ, ਸਿੱਖ ਦੇ ਗੁਲਾਮੀ ਦੇ ਸੰਗਲ ਕੱਟ ਕੇ ਜੀਵਨ ਮੁਕਤ ਕਰਦਾ ਹੈ ਗੁਰੂ ਦੀ ਗੋਦੀ ਵਿਚ ਹੋਦਿਆਂ ਸਿੱਖ ਦੇ ਬਿਕਾਰ ਕੱਟੇ ਜਾਂਦੇ ਹਨ, ਗੁਰੂ ਸਿੱਖ ਨੂੰ ਨਾਮ ਧਨ ਬਖਸ਼ਦਾ ਹੈ, ਵੱਡੇ ਭਾਗਾਂ ਵਾਲਾ ਹੈ ਗੁਰੂ ਦਾ ਸਿੱਖ ਜਿਸ ਦਾ ਲੋਕ ਪਰਲੋਕ ਗੁਰੂ ਸਵਾਰਦਾ ਅਤੇ ਸਿੱਖ ਨੂੰ ਆਪਣੀ ਜਾਨ ਨਾਲ ਸੰਭਾਲ ਕੇ ਰੱਖਦਾ ਹੈ।

ਸਿੱਖਾ, ਧਿਆਨ ਨਾਲ ਦੇਖ ਉਪਰ ਵਾਲੀ ਸੁਖਮਨੀ ਦੀ
ਅਸਟਪਦੀ ਪੜ੍ਹਨ ਤੇ ਸਮਝਣ ਤੋਂ ਬਾਅਦ ਤੈਨੂੰ ਕਿਸੇ ਹੋਰ ਤ੍ਰਿਆਚਰਿਤਰੀ ਚੌਪਈ ਵਿਚਲੀ ਰੱਖਿਆ ਦੀ ਲੋੜ ਹੈ?

ਸਿੱਖਾ ਮੇਰੇ ਦਸਮ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਨੇ ਅਪਣਾ ਰਾਜ ਭਾਗ ਸੁਖ ਆਰਾਮ ਪ੍ਰਵਾਰ ਬੱਚੇ ਸਭ ਕੁਛ ਤੇਰੇ ਤੋਂ ਵਾਰ ਦਿਤਾ। ਆਪ ਅਨੰਦਪੁਰ ਛੱਡ ਕੇ ਮਾਛੀਵਾੜੇ ਦੇ ਕੰਡਿਆਲੇ ਰਾਹਾਂ 'ਤੇ ਤੁਰ ਕੇ ਤੇਰੇ ਗਾਡੀ ਰਾਹਾਂ ਦੇ ਕੰਡੇ ਚੁਗਦਾ ਰਿਹਾ। ਸਿੱਖਾ ਤੂੰ ਕੇਡਾ ਅਹਿਸਾਨ ਫਰਾਮੋਸ਼ ਨਿਸ਼ੁਕਰਾ ਹੈ, ਉਸ ਗੁਰੂ ਦੀ ਇੱਕ ਗੱਲ ਨਹੀਂ ਮੰਨ ਸਕਦਾ ਕਿ ਤੈਨੂੰ ਮੈਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਲੜ ਲਾਇਆ ਹੈ। ਤੇਰਾ ਗੁਰੂ ਕੇਵਲ ਸ੍ਰੀ ਗੁਰੂ ਗ੍ਰੰਥ ਸਾਹਿਬ ਹੀ ਹੈ, ਜੋ ਕੁਛ ਗੁਰਮਤਿ ਅਨਸਾਰ ਮੈਨੂੰ ਪਰਵਾਣ ਸੀ, ਉਹ ਮੈਂ ਇਸੇ ਵਿੱਚ ਰੱਖ ਦਿਤਾ ਹੈ, ਹੁਣ ਇਸਤੋਂ ਬਾਹਰ ਹੋਰ ਤੇਰੇ ਲਈ ਕੁਛ ਨਹੀਂ।

ਪਰ ਤੂੰ ਤਾਂ ਗੁਰੂ ਨਾਲ ਗ਼ੱਦਾਰੀ ਕਰ ਰਿਹਾ ਹੈਂ, ਗੁਰੂ ਨਾਲ ਗ਼ੱਦਾਰੀ, ਦਸਮ ਪਿਤਾ ਦੇ ਦਾਮਨ 'ਤੇ ਚਿਕੜ ਦੇ ਛਿੱਟੇ ਨਾ ਪਾ। ਰਾਤ ਦੇ ਹਨੇਰੇ ਵਿੱਚ ਭਗਉਤੀ ਦਾ ਮੰਤਰ ਸਿੱਖਨ ਲਈ ਵੇਸਵਾਵਾਂ ਦੇ ਘਰ ਜਾਣਾ, ਲੋਕਾਂ ਦੀਆਂ ਪੱਗਾ ਲਾਹਕੇ ਸਿਰਪਾਓ ਦੇਣੇ ਤੇ ਬਾਕੀ ਵੇਚਣੀਆਂ.. ਤ੍ਰਿਆ ਚਰਿੱਤਰਾਂ, ਕ੍ਰਿਸ਼ਨਾ ਅਵਤਾਰ ਦੀਆਂ ਝੂਠੀਆਂ ਕਹਾਣੀਆਂ ਅਤੇ ਅੱਤ ਅਸ਼ਲੀਲ ਲਿਖਤਾਂ ਗੁਰੂ ਨਾਲ ਜੋੜਨੀਆਂ "ਏਕੋ ਜਪੁ ਏਕੋ ਸਲਾਹ" ਕਹਿਣ ਵਾਲੇ ਗੁਰੂ ਨੂੰ ਸ਼ਰਾਬੀ ਮਹਾਕਾਲ ਅਤੇ ਖੂਨ ਪੀਣੀ ਕਾਲਕਾ ਦਾ ਉਪਾਸ਼ਕ ਕਹਿਣਾ.. ਕੀ ਇਹ ਗੁਰੂ ਨਾਲ ਗ਼ੱਦਾਰੀ ਨਹੀਂ?

ਓ ਵੀਰਾ ਤੂੰ ਮੈਨੂੰ ਗਾਲਾਂ ਕੱਢ ਕੇ ਕੋਈ ਇਲਜ਼ਾਮ ਲਾ ਕੇ ਅਪਣਾ ਦਿਲ ਹਲਕਾ ਕਰ ਲੈ, ਪਰ ਜੇ ਤੈਨੂੰ ਕਦੀ ਸਮਝ ਆ ਜਾਵੇ, ਤਾਂ ਵਿਸ਼ਵਾਸ਼ ਕਰ ਮੇਰਾ ਗੁਰੂ ਦਸਮ ਪਿਤਾ ਕਦੀ ਐਸਾ ਨਹੀਂ ਹੋ ਸਕਦਾ।

ਪਿਤਾ ਹਮਾਰੋ ਵਡ ਗੋਸਾਈ ਤਿਸੁ ਪਿਤਾ ਪਹਿ ਹਉ ਕਿਉ ਕਰਿ ਜਾਈ


ਜੇ ਕਿਸੇ ਪਾਠਕ ਨੇ ਕੁਮੈਂਟ ਕਰਨਾ ਹੋਵੇ ਤਾਂ ਇੱਥੇ ਕਲਿੱਕ ਕਰਕੇ ਕਰ ਸਕਦਾ ਹੈ।


ਵਾਹਿ ਗੁਰੂ ਜੀ ਕਾ ਖ਼ਾਲਸਾ, ਵਾਹਿ ਗੁਰੂ ਜੀ ਕੀ ਫ਼ਤਿਹ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org  and cannot be held responsible for their views.  Read full details....

Go to Top