Share on Facebook

Main News Page

ਕੀ ਤੁਸੀਂ ਕਦੀ ਸੋਚਿਆ ਹੈ ! ਕਿ ਬੇਅਦਬੀ ਹਮੇਸ਼ਾਂ ਗੁਰੂ ਗ੍ਰੰਥ ਸਾਹਿਬ ਜੀ ਦੀ ਹੀ ਕਿਉਂ ਹੁੰਦੀ ਹੈ ? ਬਚਿੱਤਰੀ ਪੋਥੇ ਦੀ ਕਿਉਂ ਨਹੀਂ ?
-: ਇੰਦਰਜੀਤ ਸਿੰਘ, ਕਾਨਪੁਰ

ਜਿਨ੍ਹਾਂ ਝੂਠਿਆਂ ਦੇ ਅੰਦਰ ਹਮੇਸ਼ਾ ਕੂੜ ਵਸਦਾ ਹੋਵੇ, ਉਨ੍ਹਾਂ ਨੂੰ ਕਦੀ ਵੀ ਸੱਚ ਹਜਮ ਨਹੀਂ ਹੁੰਦਾ। ਝੂਠੇ ਨੂੰ ਹਮੇਸ਼ਾ ਝੂਠ ਦੀ ਉਸਤਤਿ ਹੀ ਪਸੰਦ ਹੈ। ਜੇ ਕਿਤੇ ਸੱਚ ਵਰਦਾ ਹੋਵੇ ਤਾਂ ਝੂਠਾ ਸੜ ਮਰਦਾ ਹੈ। ਗੁਰਬਾਣੀ ਦਾ ਵੀ ਫੁਰਮਾਨ ਹੈ:

ਜਿਨਾ ਅੰਦਰਿ ਕੂੜੁ ਵਰਤੈ ਸਚੁ ਨ ਭਾਵਈ ॥ ਜੇ ਕੋ ਬੋਲੈ ਸਚੁ ਕੂੜਾ ਜਲਿ ਜਾਵਈ ॥ ਅੰਕ 646

ਕੂੜ ਸੁਨਣ ਅਤੇ ਕੂੜ ਪੜ੍ਹਨ ਅਤੇ ਕੂੜ 'ਤੇ ਹੀ ਅਮਲ ਕਰਣ ਵਾਲੇ ਜਦ ਤਕ ਝੂਠ ਦਾ ਆਹਾਰ ਨਾ ਛੱਕ ਲੈਣ ਉਹ ਰਜਦੇ ਨਹੀਂ। ਉਨ੍ਹਾਂ ਦੀ ਤੁਲਨਾਂ ਗੁਰਬਾਣੀ ਵਿੱਚ ਉਸ ਕਾਂਅ ਨਾਲ ਕੀਤੀ ਗਈ ਹੈ, ਜੋ ਗੰਦ ਹੀ ਖਾਂਦਾ ਹੈ ਅਤੇ ਗੰਦ ਨਾਲ ਹੀ ਰੱਜਦਾ ਹੈ। ਉਸਨੂੰ ਅੰਮ੍ਰਿਤ ਵਸਤੁਆਂ ਚੰਗੀਆਂ ਨਹੀਂ ਲਗਦੀਆਂ।

ਕੂੜਿਆਰੀ ਰਜੈ ਕੂੜਿ ਜਿਉ ਵਿਸਟਾ ਕਾਗੁ ਖਾਵਈ ॥ ਅੰਕ 646

ਝੂਠ ਵਿੱਚ ਮੱਤੇ ਹੋਏ, ਇਹੋ ਜਹੇ ਮਨੁੱਖ ਝੂਠ ਹੀ ਕਮਾਉਂਦੇ ਹਨ, ਝੂਠ ਹੀ ਇਕੱਤਰ ਕਰਦੇ ਹਨ, ਅਤੇ ਝੂਠ ਹੀ ਖਾਂਦੇ ਹਨ। ਝੂਠ ਅਤੇ ਬਿੱਖਿਆ ਦਾ ਧਨ ਇਕੱਠਾ ਕਰਦੇ ਕਰਦੇ ਹੀ ਅਪਣਾਂ ਸੋਨੇ ਵਰਗਾ ਜੀਵਨ ਮਿੱਟੀ ਵਿਚ ਰੋਲ ਕੇ ਇਸ ਦੁਨੀਆਂ ਤੋਂ ਚਲੇ ਜਾਂਦੇ ਹਨ। ਗੁਰਬਾਣੀ ਦਾ ਹੁਕਮ ਹੈ:

ਕੂੜੁ ਕਮਾਵੈ ਕੂੜੁ ਸੰਗ੍ਰਹੈ ਕੂੜੁ ਕਰੇ ਆਹਾਰੁ ॥ ਬਿਖੁ ਮਾਇਆ ਧਨੁ ਸੰਚਿ ਮਰਹਿ ਅੰਤੇ ਹੋਇ ਸਭੁ ਛਾਰੁ ॥ ਅੰਕ ੫੫੨

ਮੇਰੇ ਵੀਰੋ ! ਇਹ ਹੀ ਕਾਰਣ ਹੈ ਕਿ ਬੇਅਦਬੀ ਹਮੇਸ਼ਾਂ ਗੁਰੂ ਗ੍ਰੰਥ ਸਾਹਿਬ ਜੀ ਦੀ ਹੀ ਹੁੰਦੀ ਹੈ, ਇਸ ਬਚਿੱਤਰੀ ਪੋਥੇ ਦੀ ਨਹੀਂ। ਕੁੜੀਆਰੀ ਦਾ ਯੁਗ ਹੈ ਕੂੜੀਆਰਾਂ ਦਾ ਜੋਰ ਹੈ, ਇਨ੍ਹਾਂ ਨੂੰ ਕੂੜ ਭਾਉਂਦਾ ਹੈ। ਸੱਚ ਨੂੰ ਇਹ ਬਰਦਾਸ਼ਤ ਨਹੀਂ ਕਰਦੇ। ਕੂੜ ਨੂੰ ਇਹ ਸੰਭਾਲਦੇ ਨੇ, ਅਤੇ ਸੱਚ ਦੀ ਬੇਅਦਬੀ ਕਰਕੇ ਆਪਣੀ ਗੰਦੀ ਅਤੇ ਝੂਠੀ ਸੋਚ ਦਾ ਪ੍ਰਗਟਾਵਾ ਕਰਦੇ ਨੇ। ਬਚਿਤੱਰੀ ਪੋਥਾ ਕੂੜ ਦਾ ਪਰਿਚਾਇਕ ਹੈ, ਕੂੜ ਬੋਲਦਾ ਅਤੇ ਕੂੜ ਸਿਖਾਉਂਦਾ ਹੈ। ਇਹ ਕੂੜਿਆਰਾਂ ਨੂੰ ਭਾਉਂਦਾ ਹੈ। ਇਸ ਕੂੜ ਦੇ ਯੁਗ ਵਿੱਚ ਕੂੜ ਹੀ ਪ੍ਰਧਾਨ ਹੈ, ਅਤੇ ਕੂੜ ਦੀ ਹੀ ਬਹੁਤੀ ਸੰਭਾਲ ਹੁੰਦੀ ਹੈ ਅਤੇ ਇਹ ਕੂੜਿਆਰੇ ਇਸ ਦੀ ਬੇਅਦਬੀ ਨਹੀਂ ਹੋਣ ਦਿੰਦੇ।


ਜੇ ਕਿਸੇ ਪਾਠਕ ਨੇ ਕੁਮੈਂਟ ਕਰਨਾ ਹੋਵੇ ਤਾਂ ਇੱਥੇ ਕਲਿੱਕ ਕਰਕੇ ਕਰ ਸਕਦਾ ਹੈ।


ਵਾਹਿ ਗੁਰੂ ਜੀ ਕਾ ਖ਼ਾਲਸਾ, ਵਾਹਿ ਗੁਰੂ ਜੀ ਕੀ ਫ਼ਤਿਹ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org  and cannot be held responsible for their views.  Read full details....

Go to Top