Share on Facebook

Main News Page

ਸਿੱਖ ਸ਼ਹੀਦਾਂ ਦੀ ਸ਼ਹਾਦਤ ਦੀ ਨਕਲ ਕਰਕੇ ਮੁਕਤਸਰ ਸਾਹਿਬ ਦੇ ਇੱਕ ਮੰਦਰ ਵਿਚ ਰਚਿਆ ਗਿਆ ਸਵਾਂਗ

ਸਿੱਖ ਵਿਰਸਾ ਕੌਂਸਲ, ਨਿਹੰਗ ਸਿੰਘ ਜਥੇਬੰਦੀ ਗੁਰੂ ਕਾ ਖੂਹ ਸਾਹਿਬ ਮੁਕਤਸਰ ਸਾਹਿਬ ਅਤੇ ਹੋਰ ਸੰਗਤਾਂ ਦੇ ਵਿਰੋਧ ਮਗਰੋਂ ਝਾਕੀਆਂ ਹਟਾਈਆਂ ਗਈਆਂ।

ਹਿੰਦੂ ਧਰਮ ਦੇ ਸਤਿਕਾਰਤ ਦੇਵਤੇ ਕ੍ਰਿਸ਼ਨ ਜੀ ਨਾਲ ਸਬੰਧਿਤ ਕ੍ਰਿਸ਼ਨ ਜਨਮ ਅਸ਼ਟਮੀ ਦਾ ਤਿਓਹਾਰ ਨੁਮਾਇਆ ਜਾ ਰਿਹਾ ਸੀ ਤਾਂ ਸ੍ਰੀ ਮੁਕਤਸਰ ਸਾਹਿਬ ਦੇ ਗੁਰੂਹਰਸਹਾਏ ਰੋਡ ਉੱਤੇ ਸਥਿਤ ਇੱਕ ਮਸ਼ਹੂਰ ਮੰਦਿਰ ਦੇ ਬਾਹਰ ਕੁਝ ਝਾਕੀਆਂ ਬਣਾਈਆਂ ਗਈਆਂ ਸਨ।

ਜਿੰਨਾ ਵਿਚ 2 ਝਾਕੀਆਂ ਸਿੱਖ ਧਰਮ ਦੇ ਸਤਿਕਾਰ ਯੋਗ ਸ਼ਹੀਦ " ਭਾਈ ਮਤੀ ਦਾਸ ਜੀ " ਅਤੇ ਦੂਸਰੀ " ਸ਼ਹੀਦ ਭਾਈ ਦਿਆਲਾ ਜੀ " ਦੇ ਸ਼ਹਾਦਤ ਦੇ ਵਰਤਾਰੇ ਵਾਂਗ ਹੂਬਹੂ ਪੇਸ਼ ਕੀਤੀ ਗਈ ਸੀ।

ਜਦੋ ਇਸ ਘਟਨਾ ਦਾ ਪਤਾ ਸਿੱਖ ਨੌਜਵਾਨਾਂ ਨੂੰ ਲੱਗਾ ਤਾਂ ਵੱਡੀ ਗਿਣਤੀ ਵਿਚ ਸਿੱਖ ਨੌਜਵਾਨ ਓਥੇ ਇਕੱਠੇ ਹੋ ਗਏ ਮੌਕੇ ਤੇ ਪੁਲਿਸ ਨੇ ਪਹੁੰਚ ਕੇ ਸੰਗਤ ਨੂੰ ਝਾਕੀਆਂ ਹਟਾਉਣ ਦੀ ਗੱਲ ਕਹੀ। ਫੇਰ ਉਸ ਮੰਦਿਰ ਦੇ ਪ੍ਰਬੰਧਿਕਾਂ ਕੋਲ ਗਏ ਅਤੇ ਇਹਨਾਂ ਝਾਕੀਆਂ ਦਾ ਓਹਨਾ ਦੇ ਤਿਓਹਾਰ ਨਾਲ ਸਬੰਧ ਦੱਸਣ ਲਈ ਕਿਹਾ ਤਾਂ ਮੰਦਿਰ ਦੇ ਪ੍ਰਬੰਧਕਾਂ ਵੱਲੋ ਕੋਈ ਜਵਾਬ ਨਾ ਦੇਣ ਦੀ ਸੂਰਤ ਵਿਚ ਓਥੋਂ ਸੰਗਤ ਤੋਂ ਮੁਆਫੀ ਮੰਗੀ ਅਤੇ ਅੱਗੇ ਤੋਂ ਇਸਤਰਾਂ ਦੀ ਕੋਈ ਵੀ ਝਾਕੀ ਪਹਿਲਾ ਸੋਚ ਵਿਚਾਰ ਕੇ ਲਾਉਣ ਦਾ ਵਾਅਦਾ ਕੀਤਾ।

ਹਿੰਦੂ ਵੀਰਾਂ ਦੇ ਸਾਰੇ ਤਿਓਹਾਰ ਓਹਨਾ ਨੂੰ ਮੁਬਾਰਕ ਹਨ, ਅਤੇ ਅਸੀਂ ਓਹਨਾ ਦਾ ਸਤਿਕਾਰ ਵੀ ਕਰਦੇ ਹਨ, ਪਰ ਇਸਤਰਾਂ ਦੀਆਂ ਘਟਨਾਵਾਂ ਕਿਤੇ ਨਾ ਕਿਤੇ ਇੱਕ ਵੱਡੀ ਸ਼ਰਾਰਤ ਦਾ ਸੰਕੇਤ ਦਿੰਦੀਆਂ ਹਨ।


ਜੇ ਕਿਸੇ ਪਾਠਕ ਨੇ ਕੁਮੈਂਟ ਕਰਨਾ ਹੋਵੇ ਤਾਂ ਇੱਥੇ ਕਲਿੱਕ ਕਰਕੇ ਕਰ ਸਕਦਾ ਹੈ।


ਵਾਹਿ ਗੁਰੂ ਜੀ ਕਾ ਖ਼ਾਲਸਾ, ਵਾਹਿ ਗੁਰੂ ਜੀ ਕੀ ਫ਼ਤਿਹ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org  and cannot be held responsible for their views.  Read full details....

Go to Top