Share on Facebook

Main News Page

ਸਿੱਖ ਅਖਵਾਉਣ ਵਾਲਿਆਂ ਦੀ ਭਟਕਣਾ
-: ਆਤਮਜੀਤ ਸਿੰਘ ਕਾਨਪੁਰ

ਮਾਨੁਖ ਕੀ ਟੇਕ ਬ੍ਰਿਥੀ ਸਭ ਜਾਨੁ ॥ ਦੇਵਨ ਕਉ ਏਕੈ ਭਗਵਾਨੁ ॥

ਅੱਜ ਸਾਡਾ ਹਾਲ ਉਸ ਹਿਰਨ ਵਾਂਗ ਹੈ, ਜੋ ਖੁੱਲ੍ਹੇ ਡੁੱਲ੍ਹੇ ਮੈਦਾਨਾਂ ਦੀ ਹਰੀ ਘਾਸ ਨੂੰ ਛੱਡ ਕੇ ਦੂਜਿਆਂ ਦੀ ਪੈਲੀਆਂ ਵਿਚ ਮੂੰਹ ਮਾਰਦਾ ਫਿਰਦਾ ਹੈ, ਪਰ ਉਸ ਨੂੰ ਇਹ ਨਹੀਂ ਪਤਾ ਹੁੰਦਾ ਕੀ ਇਕ ਦਿਨ ਉਸ ਨੂੰ ਦੂਜਿਆਂ ਦੀ ਪੈਲੀਆਂ ਵਿਚ ਮੂੰਹ ਮਾਰਨਾ ਕਿੰਨਾ ਕੁ ਨੁਕਸਾਨ ਪਹੁੰਚਾਏਗਾ।

ਅੱਜ ਅਸੀਂ ਵੀ ਆਪਣੇ ਕੋਲ ਪਈਆਂ ਵਸਤੂਆਂ ਤੋਂ ਇਹਨਾਂ ਪ੍ਰਭਾਵਿਤ ਨਹੀਂ ਹੁੰਦੇ, ਜਿਨ੍ਹਾਂ ਕੀ ਦੂਜਿਆਂ ਦੀ ਵਸਤੂਆਂ ਤੋਂ ਪ੍ਰਭਾਵਿਤ ਹੁੰਦੇ ਹਾਂ, ਆਪਣੇ ਸੋਨੇ ਨਾਲੋਂ ਵੀ ਦੂਜਿਆਂ ਦੇ ਪਿੱਤਲ ਦੀ ਕਸ਼ਿਸ਼ ਪ੍ਰਭਾਵਿਤ ਕਰ ਦੇਂਦੀ ਹੈ, ਘਰ ਦੀ ਬਣੀ ਸਾਫ਼ ਸੁਥਰੀ ਸੁਆਦੀ ਵਸਤੂ ਵੀ ਫਿੱਕੀ ਮਾਲੂਮ ਪੈਂਦੀ ਹੈ, ਪਰ ਦੂਜਿਆਂ ਦੀਆਂ ਬੇ ਸੁਆਦੀ ਵਸਤੂਆਂ ਵਿਚ ਵੀ ਕੁੱਝ ਅਜੀਬ ਸੁਆਦ ਮਹਿਸੂਸ ਹੁੰਦਾ ਹੈ।

ਭਾਵ ਅੱਜ ਸਾਡੇ ਕੋਲ ਸੰਪੂਰਣ ਸਮਰਥ ਗੂਰੂ ਧੰਨ ਧੰਨ ਪਿਤਾ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮੌਜੂਦ ਹਨ, ਜੋ ਕਿ ਰਤਨਾਂ ਨਾਲ, ਖਜ਼ਾਨਿਆਂ ਨਾਲ ਭਰਪੂਰ ਹਨ "ਗੁਰੁ ਸਾਗਰੁ ਰਤਨੀ ਭਰਪੂਰੇ", ਤਾਂ ਵੀ ਅਸੀਂ ਦਰ ਦਰ 'ਤੇ ਭਟਕਦੇ ਫਿਰ ਰਹੇ ਹਾਂ। ਕਾਸ਼ ਸਾਨੂੰ ਵੀ ਉਹ ਰਤਨ ਚੁਗਣ ਦੀ ਜਾਂਚ ਆ ਜਾਂਦੀ "ਅੰਮ੍ਰਿਤੁ ਸੰਤ ਚੁਗਹਿ ਨਹੀਂ ਦੂਰੇ" ਤਾਂ ਸਾਨੂੰ ਵੀ ਦਰ ਦਰ 'ਤੇ ਭਟਕਣਾ ਨਾ ਪੈਂਦਾ ..

ਪਰ, ਅੱਜ ਅਸੀਂ ਇੱਕ ਨੂੰ ਛੱਡ ਕੇ ਅਖੌਤੀ ਬਾਬਿਆਂ ਅਤੇ ਡੇਰਿਆਂ 'ਤੇ ਭਟਕਦੇ ਫਿਰਦੇ ਹਾਂ, ਸਾਨੂੰ ਪਤਾ ਹੁੰਦਿਆਂ ਹੋਇਆਂ ਵੀ ਕਿ ਸਾਨੂੰ ਉਸ ਕੋਲੋਂ ਕੱਖ ਵੀ ਪ੍ਰਾਪਤ ਨਹੀਂ ਹੋਣਾ, ਤਾਂ ਵੀ ਅਸੀਂ ਉਹਨਾਂ ਦੇ ਦਰ 'ਤੇ ਭਟਕਦੇ ਫਿਰਦੇ ਹਾਂ ਅਤੇ ਗੁਰੂ ਹੁਕਮ ਨੂੰ ਭੁਲ ਜਾਂਦੇ ਹਾਂ "ਮਾਨੁਖ ਕੀ ਟੇਕ ਬ੍ਰਿਥੀ ਸਭ ਜਾਨੁ" ਜੇ ਸਾਨੂੰ ਇਹ ਪਤਾ ਹੁੰਦਾ, ਕਿ ਉਹ ਦੇਣ ਵਾਲਾ ਇਕ ਹੀ "ਦੇਵਨ ਕਉ ਏਕੈ ਭਗਵਾਨੁ" ਤਾਂ ਸਾਨੂੰ ਦਰ ਦਰ 'ਤੇ ਭਟਕਣਾ ਨਾ ਪੈਂਦਾ ..

ਹੋਰ ਵੀ ਕਈ ਫੁਰਮਾਨ ਹਨ ਗੁਰਬਾਣੀ ਦੇ

ਦਦਾ ਦਾਤਾ ਏਕੁ ਹੈ ਸਭ ਕਉ ਦੇਵਨਹਾਰ ॥ ਦੇਂਦੇ ਤੋਟਿ ਨ ਆਵਈ ਅਗਨਤ ਭਰੇ ਭੰਡਾਰ ॥
ਨਾਨਕ ਦਾਤਾ ਏਕੁ ਹੈ ਦੂਜਾ ਅਉਰੁ ਨ ਕੋਇ ॥
ਸਭਨਾ ਕਾ ਦਾਤਾ ਏਕੁ ਹੈ ਦੂਜਾ ਨਾਹੀ ਕੋਇ ॥

ਓਇ ਭਲਿਆ ਸਾਰਿਆਂ ਦਾ ਦਾਤਾ ਇੱਕ ਹੈ, ਜਿਨ੍ਹਾਂ ਅਖੌਤੀ ਬਾਬਿਆਂ ਅਤੇ ਡੇਰਿਆਂ ਵਿੱਚ ਤੂੰ ਭਟਕਦਾ ਫਿਰਦਾ ਹੈਂ, ਉਹ ਆਪ ਉਸ ਮਾਲਕ ਕੋਲੋਂ ਮੰਗਦੇ ਹਨ ਉਹ ਤੈਨੂੰ ਕੀ ਦੇਵੇਗਾ, ਜੇ ਅਜੇ ਵੀ ਸਮਝ ਨਹੀਂ ਆਈ ਭਲਿਆ ਤਾਂ ਇਸ ਗੁਰੂ ਹੁਕਮ ਨੂੰ ਪੜ੍ਹ ਲੈ ..

ਹਰਿ ਇਕੋ ਦਾਤਾ ਮੰਗੀਐ ਮਨ ਚਿੰਦਿਆ ਪਾਈਐ ॥ ਜੇ ਦੂਜੈ ਪਾਸਹੁ ਮੰਗੀਐ ਤਾ ਲਾਜ ਮਰਾਈਐ ॥


ਜੇ ਕਿਸੇ ਪਾਠਕ ਨੇ ਕੁਮੈਂਟ ਕਰਨਾ ਹੋਵੇ ਤਾਂ ਇੱਥੇ ਕਲਿੱਕ ਕਰਕੇ ਕਰ ਸਕਦਾ ਹੈ।


ਵਾਹਿ ਗੁਰੂ ਜੀ ਕਾ ਖ਼ਾਲਸਾ, ਵਾਹਿ ਗੁਰੂ ਜੀ ਕੀ ਫ਼ਤਿਹ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org  and cannot be held responsible for their views.  Read full details....

Go to Top