ਟਕਸਾਲੀ ਵੀਰ ਬੜੇ ਜ਼ੋਰ ਸ਼ੋਰਾਂ ਨਾਲ ਬਾਹਵਾਂ ਉਲਾਰ ਕੇ, ਸੰਘ
ਪਾੜਕੇ, ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿੱਚ ਕੁਫ਼ਰ ਤੋਲਦੇ
ਹਨ ਕਿ "ਸਾਡੀ ਦਮਦਮੀ ਟਕਸਾਲ ਮਹਾਨ ਯੋਧੇ, ਸੀਸ ਤਲੀ
'ਤੇ ਟਿਕਾ ਕੇ ਜੰਗ ਵਿੱਚ ਜੂਝਣ ਵਾਲੇ, ਬਾਬਾ ਦੀਪ ਸਿੰਘ ਜੀ ਤੋਂ ਚਲੀ ਹੈ।"
ਪਰ, ਗੁਰਬਚਨ ਸਿੰਘ ਭਿੰਡਰਾਂਵਾਲਾ ਆਪਣੀ
ਪੁਸਤਕ ਗੁਰਬਾਣੀ ਪਾਠ ਦਰਸ਼ਨ ਦੇ ਪੰਨਾ ੨੫੩ 'ਤੇ ਟਕਸਾਲ ਭਾਈ ਮਨੀ ਸਿੰਘ ਤੋਂ ਚੱਲੀ ਹੋਈ
ਲਿਖਦਾ ਹੈ। ਬਾਬਾ ਦੀਪ ਸਿੰਘ ਦਾ ਅੱਗੋਂ ਕੋਈ ਚੇਲਾ ਨਹੀਂ ਦਰਸਾਇਆ।
ਇਹੀ ਗੱਲ
ਗਿਆਨੀ ਮੋਹਣ ਸਿੰਘ, ਜਿਸ
ਨੇ ਗੱਦੀ ਨਾ ਮਿਲਣ ਕਰ ਕੇ ਅਲੱਗ ਸੰਪਰਦਾ ਚਲਾ ਲਈ, ਨੇ ਆਪਣੇ ਵੱਲੋਂ ਛਪਾਈ ਗੁਰਬਾਣੀ ਪਾਠ
ਦਰਸ਼ਣ ੧੯੮੬ ਐਡੀਸ਼ਨ ਵਿੱਚ ਪੰਨਾਂ ੨੪੫ ਤੇ, ਭਾਈ ਮਨੀ ਸਿੰਘ ਤੋਂ ਟਕਸਾਲ ਚੱਲੀ ਸਵੀਕਾਰਦਾ
ਹੈ।
ਸਤੋਵਾਲੀ ਗਲੀ ਅੰਮ੍ਰਿਤਸਰ ਵਿਖੇ ਰਹਿਣ ਵਾਲੇ ਇੱਕ ਹੋਰ
ਡੇਰੇਦਾਰ ਭਾਈ ਮੱਖਣ ਸਿੰਘ
ਭੀ ਗੁਰਬਾਣੀ ਅਰਥਾਂ ਵਾਲੀ ਪਹਿਲੀ ਪੋਥੀ ਵਿੱਚ ਟਕਸਾਲ ਨੂੰ
ਭਾਈ ਮਨੀ ਸਿੰਘ ਤੋਂ ਟੁਰੀ ਲਿਖਦਾ ਹੈ।
ਪਿੱਛਲੇ ਵੀਹ ਕੁ ਸਾਲਾਂ ਤੋਂ ਅਜਿਹਾ
ਪੈਤਰਾਂ ਬਦਲਿਆ ਟਕਸਾਲ ਵਾਲਿਆਂ ਨੇ ਆਪਣੀ ਪੂੱਛਲ ਖਿੱਚ ਕੇ ਬਾਬਾ ਦੀਪ ਸਿੰਘ ਨਾਲ ਜੋੜ
ਦਿੱਤੀ। ਸਾਇਦ ਭਾਈ ਮਨੀ ਸਿੰਘ ਦਾ ਬੰਦ ਬੰਦ ਕਟਵਾ ਕੇ ਸ਼ਹੀਦ ਹੋਣਾਂ ਘੱਟ ਬਹਾਦਰੀ
ਵਾਲਾ ਕਾਰਨਾਮਾਂ ਮਹਿਸੂਸ ਹੋਇਆ। ਸ਼ਰੇਆਮ ਹਰ ਰੋਜ ਗੁਰੂ
ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿੱਚ ਝੂਠ ਬੋਲ ਕੇ ਸੰਗਤਾਂ ਨੂੰ ਗੁੰਮਰਾਹ ਕੀਤਾ ਜਾ ਰਿਹਾ
ਹੈ ????????