ਮ: ੩॥ ਸੂਹਾ ਰੰਗੁ ਵਿਕਾਰੁ ਹੈ ਕੰਤੁ ਨ
ਪਾਇਆ ਜਾਇ॥ ਇਸੁ ਲਹਦੇ ਬਿਲਮ ਨ ਹੋਵਈ ਰੰਡ ਬੈਠੀ ਦੂਜੈ ਭਾਇ॥
ਅਸੀਂ
ਦੁਨੀਆਂ ਦੇ ਉਹਨਾਂ ਰੰਗਾਂ ਨਾਲ ਜੁੜੇ ਹੋਇ ਹਾਂ, ਜੋ ਪਲਾਂ ਵਿਚ ਉੱਤਰ ਜਾਣੇ ਨੇ, ਕਿਸੀ
ਨੇ ਵੀ ਜੀਵਣ ਭਰ ਸਾਥ ਨਹੀਂ ਦੇਣਾ, ਸਾਨੂੰ ਬਾਣੀ ਥਾਂ ਥਾਂ 'ਤੇ ਸਮਝਾ ਰਹੀ ਹੈ, ਕਿ ਇਹ
ਦੁਨੀਆਂ ਦਾ ਜੋ ਸੂਹਾ ਰੰਗ ਹੈ, ਉਹ ਪਲਾਂ ਵਿੱਚ ਉੱਤਰ ਜਾਣਾਂ ਹੈ.. ਦੁਨੀਆਂ ਦੇ ਸਾਰੇ
ਸੁੱਖ-ਰਸ-ਭੋਗ, ਮਾਨ ਵਡਿਆਈਆਂ, ਚੌਧਰਾਂ, ਹਕੂਮਤਾਂ, ਧੀਆਂ ਪੁੱਤ, ਕੁਟੰਬ, ਸੱਜਣ, ਘਰ,
ਮਹਿਲ, ਦੁਨੀਆਂ ਦੀ ਹਰ ਚੀਜ, ਸੂਹਾ ਰੰਗ ਹੈ, ਅਤੇ ਮਾਲਕ ਤੋਂ ਦੂਰ ਲਿਜਾਣ ਵਾਲੀ ਹੈ, ਅਸੀਂ
ਇਹਨਾਂ ਦੇ ਪਿਆਰ ਵਿੱਚ ਇਨ੍ਹਾ ਰੁਝੇ ਹੋਏ ਹਾਂ ਕਿ ਸਾਡਾ ਕੰਤ ਨਾਲ ਮਿਲਾਪ ਨਹੀਂ ਹੋ ਪਾ
ਰਿਹਾ, ਜਿਸ ਤਰਾਂ ਇੱਕ ਔਰਤ ਜਿਸ ਦਾ ਪਤੀ ਨਾਂ ਰਿਹਾ ਹੋਵੇ, ਅਤੇ ਉਹ ਦੂਸਰਿਆਂ ਦੇ ਆਸਰੇ
ਦਿਨ ਕਟੀ ਕਰ ਰਹੀ ਹੋਵੇ ਅਤੇ ਇੱਕ ਦਿਨ ਉਸ ਦੇ ਇਹ ਸੱਭ ਆਸਰੇ ਵੀ ਉਸ ਤੋਂ ਖੋਹ ਲਏ ਜਾਣ,
ਅਤੇ ਉਸ ਨੂੰ ਧੱਕੇ ਮਾਰ ਕੇ ਘਰੋਂ ਕੱਢ ਦਿੱਤਾ ਜਾਵੇ, ਤਾਂ ਉਹ ਔਰਤ ਕਿੱਥੇ ਜਾਵੇਗੀ ..
ਸੱਭ ਚੀਜ਼ਾਂ ਤਾਂ ਇੱਕ ਦਿਨ ਖੋਹ ਲਈਆਂ ਜਾਣ ਗੀਆਂ, ਨਾਂ ਦੁਨੀਂ ਰਹਿਣੀਂ ਹੈ ਨਾਂ ਦੀਨ,
ਦੁਨੀਂ ਤਾਂ ਉਸ ਦਿਨ ਹੀ ਖੁਸ ਜਾਵੇਗੀ, ਜਿਸ ਦਿਨ ਮੌਤ ਹੋਣੀਂ ਹੈ, ਅੱਜ ਦੇ ਜਮਾਨੇਂ ਵਿੱਚ
ਆਮ ਕਰਕੇ ਬਹੁਤਿਆ ਦੀ ਦੁਨੀਂ ਤਾਂ ਜਿਉਂਦੇ ਜੀ ਹੀ ਔਲਾਦ ਖੋਹ ਲੈਂਦੀ ਹੈ, ਬਾਕੀ ਵੀ ਚਾਹੇ
ਕੋਈ ਵੀ ਹੋਵੇ, ਸਿਰਫ ਜਿਉਂਦਿਆਂ ਤੱਕ ਹੀ ਮਤਲਬ ਹੈ, ਮਰਨ ਤੋਂ ਬਾਅਦ ਕਿਸੇ ਨੇ ਇੱਕ ਘੜੀ
ਵੀ ਨਹੀਂ ਰੱਖਣਾਂ, “ਬਾਉਰੇ ਤੋਹੇ ਘੜੀ ਨ ਰਾਖੇ ਕੋਇ”
ਜਿਹੜੇ ਨਾਲ ਜੰਮੇ ਸਨ, ਉਹਨਾਂ ਵਿਚੋਂ ਵੀ ਕੋਈ ਸੰਗੀ ਸਾਥੀ ਨਹੀਂ ਬਣਦਾ, ਆਪਣਾਂ ਸਰੀਰ ਵੀ
ਸਾਥ ਨਹੀਂ ਦੇਂਦਾ,"ਜੋ ਤਨੁ ਉਪਜਿਆ ਸੰਗ ਹੀ ਸੋ ਭੀ ਸੰਗਿ ਨ ਹੋਇਆ" ਕੋਈ ਵੀ ਸਾਥ ਨਹੀਂ
ਦੇਂਦਾ ..
ਬਾਕੀ ਜੋ ਥੋੜਾ ਬਹੁਤ ਧਰਮ ਕਰਮ ਕੀਤਾ ਹੈ, ਉਹ ਜਮਾਂ (ਵਿਕਾਰਾਂ ਰੂਪੀ ਜਮ ਕਾਮ, ਕ੍ਰੋਧ,
ਲੋਭ, ਮੋਹ, ਅਹੰਕਾਰ) ਨੇਂ ਚੁੰਗੀ ਦੇ ਰੂਪ ਵਿੱਚ ਖੋਹ ਲੁੱਟ ਲੈਣਾਂ ਹੈ,
“ਕਰਮ ਧਰਮ ਪਾਖੰਡ ਜੋ ਦੀਸਹਿ ਤਿਨ ਜਮੁ ਜਾਗਾਤੀ ਲੂਟੈ”
ਇੱਕ ਨਾਮ ਤੋਂ ਬਿਨਾਂ ਬਾਕੀ ਸੱਭ ਕੁੱਝ ਜਮਾਂ ਨੇਂ ਖੋਹ ਲੈਣਾਂ ਹੈ, ਬਿਨਾਂ ਆਪਣੇਂ ਕੰਤ
ਤੋਂ ਇਸਤਰੀ ਦੀ ਰੱਖਿਆ ਕੌਣ ਕਰੇ, ਕੰਤ ਤੋਂ ਬਿਨਾਂ ਜੀਵ-ਆਤਮਾਂ ਖੁਆਰ ਹੁੰਦੀ ਹੈ, "ਹਰਿ
ਬਿਸਰਤ ਸਦਾ ਖੁਆਰੀ" ।
ਅਤੇ ਜਿਹੜੀ ਇਸਤਰੀ ਆਪਣੇਂ ਖਸਮ ਨੂੰ ਛੱਡ ਕੇ ਪਰਾਏ ਪੁਰਖ ਨਾਲ ਪਿਆਰ ਪਾ ਲੈਂਦੀ ਹੈ, ਉਹ
ਕੁਲੱਛਣੀਂ ਕਹਾਉਂਦੀ ਹੈ, ਉਸ ਦਾ ਕੋਈ ਆਚਰਣ ਨਹੀਂ, ਕੋਈ ਸੰਜਮ ਨਹੀਂ ਹੁੰਦਾ, ਉਹ ਸਦਾ
ਝੂਠ ਬੋਲਦੀ ਹੈ, ਇਹੋ ਜਿਹੇ ਹੀ (ਕੁਲੱਛਣੀਆਂ ਵਾਲੇ) ਕਰਮ ਮਨਮੁਖਾਂ ਦੇ ਹੁੰਦੇ ਹਨ,
ਮਨਮੁੱਖਾਂ ਦਾ ਖਸਮ ਮਨ ਹੁੰਦਾ ਹੈ, ਮਨ ਖਸਮ ਦੇ ਆਖੇ ਲੱਗ ਕੇ ਖੁਆਰ ਹੁੰਦੀਆਂ ਹਨ :
ਸਲੋਕੁ ਮ: ੩॥ ਸੂਹੈ ਵੇਸਿ ਕਾਮਣਿ ਕੁਲਖਣੀ ਜੋ ਪ੍ਰਭ ਛੋਡਿ ਪਰ
ਪੁਰਖ ਧਰੇ ਪਿਆਰੁ॥ ਓਸੁ ਸੀਲੁ ਨ ਸੰਜਮੁ ਸਦਾ ਝੂਠੁ ਬੋਲੈ ਮਨਮੁਖਿ ਕਰਮ ਖੁਆਰੁ॥
ਅਤੇ ਹੁਣ ਤੁਸੀਂ ਆਪ ਫੈਸਲਾ ਕਰੋ ਕੀ ਅਪਣੇ ਖਸਮ ਨੂੰ ਛੱਡੇ ਕੇ ਦੂਜੇ ਨਾਲ ਜੁੜਨ ਵਾਲੀਆਂ
ਕੌਣ ਹਨ ਅਤੇ ਉਹਨਾਂ ਦੇ ਕਿਹੋ ਜਿਹੇ ਕਰਮ ਹਨ ..
"ਖਸਮੁ ਛੋਡਿ ਦੂਜੈ ਲਗੈ ਡੁਬੇ ਸੇ ਵਣਜਾਰਿਆ"
ਆਪਣੇ ਪਿਆਰੇ ਪਤੀ ਪ੍ਰਭੂ ਖਸਮ ਨੂੰ ਛੋਡਿ ਕੇ ਦੂਜੇ ਨਾਲ ਜੁੜਨ ਵਾਲਾ
ਡੁਬਦਾ ਹੀ ਹੈ, ਦੂਜਾ ਭਾਉ ਰਾਤ ਦੇ ਸੁਪਨੇ ਵਰਗਾ ਝੂਠਾ ਹੈ, ਜਾਂ ਇਸ ਤਰ੍ਹਾਂ ਸਮਝੋ ਜਿਵੇਂ
ਬਿਨਾ ਧਾਗੇ ਦੇ ਗਲ ਦਾ ਹਾਰ "ਸੂਹਾ ਰੰਗੁ ਸੁਪਨੈ ਨਿਸੀ ਬਿਨੁ ਤਾਗੇ ਗਲਿ ਹਾਰੁ"
ਪਰ ਇਹ ਸੂਹਾ ਰੰਗ ਤਾਂ ਹੀ ਉਤਰਦਾ ਹੈ, ਜਦ ਜੀਵ ਇਸਤ੍ਰੀ ਗੁਰੂ ਦੇ ਸ਼ਬਦ ਦੀ ਵਿਚਾਰ ਰਾਹੀਂ
ਪਰਮਾਤਮਾ ਦੇ ਨਾਮ ਦੇ ਰੰਗ ਦਾ ਸ਼ਿੰਗਾਰ ਕਰ ਦੀ ਹੈ:
ਮੁੰਧੇ ਸੂਹਾ ਪਰਹਰਹੁ ਲਾਲੁ ਕਰਹੁ ਸੀਗਾਰੁ ॥ ਆਵਣ ਜਾਣਾ ਵੀਸਰੈ
ਗੁਰ ਸਬਦੀ ਵੀਚਾਰੁ ॥