Share on Facebook

Main News Page

ਜਿਨ੍ਹਾਂ ਨੇ ਬੰਦ ਬੰਦ ਕਟਾਏ, ਖੋਪੜ ਲੁਹਾਏ, ਸੀਸ 'ਤੇ ਆਰਾ ਚਲਵਾਇਆ ਉਹ... ਭਾਈ ; ਤੇ...
ਵਿਹਲੜ, ਢਿੱਡਲ਼, ਲੀਡਰਾਂ ਦੀ ਪੂਛ, ਠਾਠਾਂ 'ਚ ਰਹਿਣ ਵਾਲੇ, ਗੱਪਾਂ ਮਾਰਨ ਵਾਲੇ... ਸਾਰੇ ਸੰਤ ... ਵਾਹ !
-: ਫੇਸਬੁੱਕ 'ਤੋਂ ਕਾਪੀ

ਜਿਨ੍ਹਾਂ ਨੇ ਬੰਦ ਬੰਦ ਕਟਾਏ ਉਹ... ਭਾਈ,
ਜਿਨ੍ਹਾਂ ਨੇ ਖੋਪੜ ਲੁਹਾਏ ਉਹ... ਭਾਈ,
ਜਿਨ੍ਹਾਂ ਨੇ ਸੀਸ 'ਤੇ ਆਰਾ ਚਲਵਾਇਆ ਉਹ... ਭਾਈ,
ਜਿਨ੍ਹਾਂ ਨੇ ਦੇਗ਼ 'ਚ ਉਬਾਲੇ ਖਾਧੇ ਉਹ... ਭਾਈ,
ਜਿਸ ਮਹਾਨ ਸਖਸ਼ੀਅਤ ਨੇ ਆਦਿ ਗਰੰਥ ਲਿਖਿਆ ਉਹ... ਭਾਈ,
ਜਦ ਗੁਰੂ ਜੀ ਨੇ ਖੰਡੇ ਕੀ ਪਾਹੁਲ ਤਿਆਰ ਕੀਤੀ ਤੇ ਜਿਹੜੇ ਸਿੰਘਾਂ ਨੇ ਆਪਾ ਸਮਰਪਣ ਕੀਤਾ ਉਹ ਵੀ ਪੰਜੇ... ਭਾਈ,
ਕਿਸੇ ਵੀ ਪੁਰਾਣੇ ਇਤਿਹਾਸਕ ਸਰੋਤ ਚੋਂ ਇਨ੍ਹਾਂ ਪੰਜਾਂ ਸਿੰਘਾਂ ਅਗੇ ਸੰਤ ਨਹੀਂ ਲੱਗਿਆ ਮਿਲਦਾ, ਚਾਹੇ ਕੋਈ ਅੰਗਰੇਜ਼ ਲਿਖਾਰੀ ਤੇ ਚਾਹੇ ਕੋਈ ਮੁਸਲਮਾਨ ਦੁਆਰਾ ਲਿਖਿਆ ਇਤਿਹਾਸ ਹੋਵੇ, ਜਿਸ ਨੇ ਗੁਰੂ ਜੀ ਦੇ ਕਹਿਣ ਤੇ ਦੋ ਘੋੜੇ ਜਾਨ ਤਲੀ 'ਤੇ ਧਰ ਕੇ ਵਾਪਸ ਲਿਆਂਦੇ ਉਹ ਵੀ... ਭਾਈ ਬਿਧੀ ਚੰਦ।
ਜਿਸ ਨੂੰ ਗੁਰੂ ਜੀ ਦੀ ਅਸੀਸ ਮਿਲੀ ਹੋਵੇ, ਉਹ ਵੀ ਭਾਈ ਬਹਿਲੋਂ ਸਭ ਤੋਂ ਪਹਿਲੋਂ (ਇਸ ਇਤਿਹਾਸਕ ਹਵਾਲੇ ਤੋਂ ਸਾਨੂੰ ਸਿੱਖਣਾ ਚਾਹੀਦਾ ਹੈ ਕਿ ਜਿਸ ਨੂੰ ਗੁਰੂ ਜੀ ਬਹੁਤ ਪਿਆਰ ਕਰਦੇ ਹੋਣ ਤੇ ਸਭ ਤੋਂ ਪਹਿਲਾਂ ਮੰਨਦੇ ਹੋਣ, ਉਸ ਨੂੰ "ਭਾਈ" ਹੀ ਕਹਿਣਾ ਚਾਹੀਦਾ ਹੈ) ਭਾਵ ਜੇ ਕੋਈ ਕਰਨੀ ਵਾਲਾ ਹੈ ਤਾਂ... ਭਾਈ ਹੀ ਹੈ।

ਜਿਸ ਨੂੰ ਗੁਰੂ ਨਾਨਕ ਜੀ ਨੇ ਨਿਵਾਜ਼ਿਆ ਉਹ... ਭਾਈ ਲਾਲੋ, ...ਭਾਈ ਮਰਦਾਨਾ ਜੀ,
ਜਿਸ ਨੇ ਮਾਲਵੇ ਦੀ ਸਿੱਖੀ ਰੱਖੀ ਉਹ ਵੀ... ਭਾਈ ਦਾਨ ਸਿੰਘ,
ਜਿਸ ਨੇ ਮਾਝੇ ਦੀ ਰੱਖੀ ਉਹ ਵੀ... ਭਾਈ ਮਹਾਂ ਸਿੰਘ,
ਜਿਨ੍ਹਾਂ ਨੇ ਬੱਬਰ ਲਹਿਰ ਚਲਾਈ 1923 ਵਿੱਚ ਉਹ ਵੀ... ਭਾਈ,
1921 ਵਿੱਚ ਨਨਕਾਣਾ ਸਾਹਿਬ ਦੇ ਸ਼ਹੀਦਾਂ ਚ ਵੀ ਮੁੱਖ ਆਗੂ... ਭਾਈ ਲਛਮਣ ਸਿੰਘ, ਭਾਈ ਕੇਹਰ ਸਿੰਘ ਜੀ,
1978 ਦੇ 13 ਸਿੰਘ ਵੀ... ਭਾਈ, ਕਿੰਨੇ ਹੋਰ ਬੱਬਰ ਸਿੰਘ, ਜਿਨ੍ਹਾਂ ਦੇ ਨਾਮ ਨਾਲ ਸਿਰਫ... ਭਾਈ,
ਜਿਨ੍ਹਾਂ ਨੇ ਐਡਾ ਵੱਡਾ ਮਹਾਨ ਕੋਸ਼ ਲਿਖਿਆ... ਭਾਈ ਕਾਹਨ ਸਿੰਘ ਨਾਭਾ
ਭਾਈ ਜਗਤਾਰ ਸਿੰਘ ਹਵਾਰਾ, ਭਾਈ ਰਾਜੋਆਣਾ, ਸ਼ਹੀਦ ਭਾਈ ਦਿਲਾਵਰ ਸਿੰਘ 2007 ਤੋਂ ਸਰਸੇ ਵਾਲੇ ਕਾਂਡ ਦੇ ਸਾਰੇ ਸ਼ਹੀਦ ਸਿੰਘ ਵੀ... ਭਾਈ।

ਹੁਣ ਸਾਧ ਸੰਗਤ ਜੀ ਤੁਸੀਂ ਮੇਰਾ ਲਿਖਣ ਦਾ ਮਤਲਬ ਸਮਝ ਗਏ ਹੋਵੋਗੇ, ਕਿ ਜਿਨ੍ਹਾਂ ਦੀਆਂ ਐਨੀਆਂ ਕੁਰਬਾਨੀਆਂ, ਐਨੇ ਵਿਦਵਾਨ ਉਹ ਤਾਂ ਹਨ... ਭਾਈ :

ਆਪਣਾ ਆਪਾ ਵਾਰਨ ਵਾਲੇ, ਸਰੀਰ ਰੂਪੀ ਠੀਕਰੇ ਨੂੰ ਜਾਲਮ ਦੇ ਸਿਰ ਫੋੜ੍ਹਨ ਵਾਲੇ, ਕਿਸੇ ਦੀ ਗੁਲਾਮੀ ਨਾਂ ਸਹਿਣ ਵਾਲੇ, ਘੋੜਿਆਂ ਦੀਆਂ ਕਾਠੀਆਂ 'ਤੇ ਰਹਿਣ ਵਾਲੇ, ਜੰਗਲਾਂ ਵਿੱਚ ਰਹਿ ਕੇ ਫਲ ਤੇ ਪੱਤੇ ਖਾ ਕੇ ਸਿਦਕ ਤੋਂ ਨਾਂ ਡੋਲਣ ਵਾਲੇ ਤਾਂ... ਭਾਈ

 **** ਪਰ ****

ਜਿਨ੍ਹਾਂ ਦੇ ਮੱਟਾਂ ਵਰਗੇ ਢਿੱਡ ਭਾਵ ਹਰਾਮ ਦਾ ਖਾ-ਖਾ ਕੇ, ਜਿਹੜੇ ਢਿੱਡਲ਼ ਬਣ ਗਏ, ਉਹ "ਸੰਤ" ਬਣ ਗਏ। ਇਹ ਏ-ਸੀ ਗੱਡੀਆਂ, ਏ-ਸੀ ਕਮਰਿਆਂ ਵਾਲੀਆਂ ਠਾਠਾਂ ਬਣਾਂ-ਬਣਾ ਕੇ ਰਹਿਣ ਵਾਲੇ... "ਸੰਤ" ???
ਬਲਾਤਕਾਰੀ, ਬੂਬਨੇ... ਸੰਤ ???
ਗੁਰ ਸਿਧਾਂਤ ਤੋਂ ਕੋਰੇ ਲੀਡਰਾਂ ਦੀ ਪੂਛ-ਪੂਛ ਕਰਨ ਵਾਲੇ... ਸੰਤ ???
ਗੁਰੂ ਜੀ ਦੀ ਹਜ਼ੂਰੀ 'ਚ ਬਰਾਬਰ ਗੱਦੀਆਂ ਲਾ ਕੇ ਮੱਥਾ ਟਿਕਾਉਣ ਵਾਲੇ... ਸੰਤ ???
ਆਪਣੇ ਡੇਰੇ ਚਲਾਉਣ ਲਈ ਸਿੱਖ ਸਿਧਾਂਤਾਂ ਦੀ ਘੇਰਾ ਬੰਦੀ ਕਰਕੇ ਗੁਰਬਾਣੀ ਦੀਆਂ ਇਕੋਤਰੀਆਂ ਚਲਾ-ਚਲਾ ਠੱਗੀ ਜਾਲ ਬਣਾਉਣ ਵਾਲੇ... ਸੰਤ ???
ਗੁਰੂ ਹਜ਼ੂਰੀ 'ਚ ਗੱਪਾਂ ਮਾਰਨ ਵਾਲੇ, ਆਪਣੇ ਅਖੌਤੀ ਬੂਬਨਿਆਂ ਦੀਆਂ ਬਰਸੀਆਂ ਮਨਾਉਣ ਵਾਲੇ ਅਤੇ ਸ਼ਹੀਦਾਂ ਦੇ ਸ਼ਹੀਦੀ ਦਿਹਾੜੇ ਨਾਂ ਮਨਾਉਣ ਵਾਲੇ... ਸੰਤ ???

ਅਖ਼ੀਰ 'ਚ ਦਾਸ ਬੇਨਤੀ ਕਰਦਾ ਹੈ, ਜਿਸ ਕਿਸੇ ਨੇ ਇਹ ਪੋਸਟ ਪੜ੍ਹੀ ਉਹ ਆਪਣੀ ਜ਼ਮੀਰ ਨੂੰ ਪੁੱਛੇ ਕਿ ਜਿਨ੍ਹਾਂ ਨੇਂ ਕੁਰਬਾਨੀਆਂ ਕੀਤੀਆਂ ਉਹਨਾਂ ਨੇ ਵੀ ਆਪਣੇ ਨਾਂ ਨਾਲ ਸੰਤ ਲਫ਼ਜ਼ ਨਹੀਂ ਲਗਵਾਇਆ, ਕਿਉਂਕਿ ਉਹ ਗੁਰਬਾਣੀ ਨੂੰ ਮੰਨਣ ਵਾਲੇ, ਗੁਰਬਾਣੀ ਵੀਚਾਰ ਕੇ ਜੀਵਨ 'ਚ ਲਾਗੂ ਕਰਨ ਵਾਲੇ ਸਨ। ਆਪਣੇ ਸਰੀਰ ਨਾਲੋਂ ਵੱਧ ਪਿਆਰ ਸੱਚ ਨੂੰ ਕਰਦੇ ਸਨ। ਪਰ ਇਹ ਢਿੱਡਲ਼, ਬੂਬਨੇ, ਲਬੜ ਕੱਟੇ ਸਾਧੜੇ, ਜਿਹੜੇ ਆਪਣੇ ਆਪ ਨੂੰ ਸੰਤ ਮਹਾਂਪੁਰਖ, ਬ੍ਰਹਮ ਗਿਆਨੀ ਅਖਵਾਉਂਦੇ ਹਨ, ਕੀ ਇਹ ਸਹੀ ਹਨ ???

ਜੇ ਤੁਹਾਡੀ ਜ਼ਮੀਰ ਜਾਗਦੀ ਹੈ, ਤਾਂ ਇਹਨਾਂ ਦੇ ਡੇਰਿਆਂ 'ਤੇ ਕਦੇ ਨਹੀਂ ਜਾਣਾ ਚਾਹੀਦਾ, ਜੇ ਇਹਨਾਂ ਦੀਆਂ ਭੇਡਾਂ ਬਣ ਰਹਿਣਾ, ਤਾਂ ਤੁਹਾਡੀ ਮਰਜੀ। ਜੇ ਬਾਜਾਂ ਵਾਲੇ ਦੇ ਸ਼ੇਰ ਪੁੱਤ ਬਣਨਾ ਤਾਂ ਗੁਰਬਾਣੀ ਪੜ੍ਹ ਕੇ ਵਹਿਮਾਂ ਭਰਮਾਂ ਤੋਂ ਮੁਕਤ ਹੋ ਕੇ ਅਜ਼ਾਦ ਜਿੰਦਗੀ ਜੀਵੋ। ਆਪ ਬਾਣੀ ਪੜ੍ਹੋ, ਬੁੱਝੋ ਤੇ ਕਮਾਵੋ। ਅਸੀਂ ਸਿਧਾਂਤ ਦੇ ਆਸ਼ਕ ਹਾਂ, ਕੋਈ ਸਖਸ਼ੀਅਤ ਕਿੰਨੀ ਉੱਚੀ ਸੁੱਚੀ ਹੋਵੇ, ਆਪਣੇ ਨਾਮ ਅੱਗੇ ਸੰਤ ਨਹੀਂ ਲਗਵਾ ਸਕਦੀ।

ਇਕ ਹਵਾਲਾ ਅਖੀਰ 'ਚ ਦੇ ਰਿਹਾਂ ਹਾਂ, ਜੇ ਕਿਸੇ ਬਾਬੇ ਦੇ ਚੇਲੇ ਕੋਲ ਜਵਾਬ ਹੋਵੇ ਤਾਂ ਦੇ ਦਿਉ, ਜਿਹੜੇ ਕਹਿੰਦੇ ਹਨ ਕਿ ਸੰਗਤ ਕਹਿਣ ਲੱਗ ਜਾਂਦੀ ਹੈ ਕਰਣੀ ਦੇਖ ਕੇ, ਤਾਂ ਸੋਚਣ ਵਾਲੀ ਗੱਲ ਹੈ ਕਿ ਦੋ ਗੁਰ ਵਿਅਕਤੀ ਭਾਵ ਭਾਈ ਲਹਿਣਾ ਜੀ ਤੇ ਭਾਈ ਜੇਠਾ ਜੀ ਜਿੰਨਾਂ ਸਮਾਂ ਗੁਰ ਗੱਦੀ 'ਤੇ ਨਹੀਂ ਬੈਠੇ ਸਨ ਤੇ ਗੁਰ ਗੱਦੀ 'ਤੇ ਬੈਠਣ ਤੋਂ ਪਹਿਲਾਂ ਉਹਨਾਂ ਨੂੰ ਸੰਗਤ ਨੇ ਪਹਿਲਾਂ.. ਸੰਤ... ਫਿਰ ਮਹਾਂਪੁਰਖ... ਫਿਰ ਪੂਰਨ ਮਹਾਂਪੁਰਖ... ਕਹਿਣਾਂ ਸ਼ੁਰੂ ਕੀਤਾ ਹੋਵੇ, ਤੇ ਫਿਰ ਹੌਲੀ-ਹੌਲੀ ਗੁਰੂ ਬਣੇ ਹੋਣ ਤਾਂ ਦੱਸੋ। ਉਹ ਗੁਰ ਗੱਦੀ 'ਤੇ ਬੈਠਣ ਤੋਂ ਇੱਕ ਮਿੰਟ ਪਹਿਲਾਂ ਵੀ ਭਾਈ ਹੀ ਸਨ, ਜਦੋਂ ਗੁਰਗੱਦੀ ਮਿਲੀ ਫਿਰ ਗੁਰੂ ਬਣੇ। ਇਹ ਸਾਧੜਿਆਂ ਦੇ ਏਜੰਟ ਪਹਿਲਾਂ ਆਪ ਹੀ ਇਹਨਾਂ ਨੂੰ "ਸੰਤ" ਕਹਿਣ ਲਗ ਜਾਦੇ ਹਨ ਤੇ ਭੋਲ਼ੀ ਦੁਨੀਆਂ ਮਗਰ ਲੱਗ ਜਾਂਦੀ ਹੈ।

 


ਜੇ ਕਿਸੇ ਪਾਠਕ ਨੇ ਕੁਮੈਂਟ ਕਰਨਾ ਹੋਵੇ ਤਾਂ ਇੱਥੇ ਕਲਿੱਕ ਕਰਕੇ ਕਰ ਸਕਦਾ ਹੈ।


ਵਾਹਿ ਗੁਰੂ ਜੀ ਕਾ ਖ਼ਾਲਸਾ, ਵਾਹਿ ਗੁਰੂ ਜੀ ਕੀ ਫ਼ਤਿਹ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org  and cannot be held responsible for their views.  Read full details....

Go to Top