ਬ੍ਰਾਹਮਣ ਵਲੋਂ ਧਰਮ ਨਾਮ ਹੇਠ ਵਰਗਲਾ ਕੇ ਕਰਮ ਕਾਂਡ ਪੱਥਰ ਪੂਜਾ
ਵਿੱਚ ਲਾਕੇ ਹਿੰਦੂ ਨੂੰ ਅੰਨਾਂ ਗੂੰਗਾ ਕਰ ਦਿੱਤਾ ਗਿਆ ਸੀ, ਮੰਦਰਾਂ ਵਿੱਚ ਧਰਮ ਦੇ ਨਾਮ
ਹੇਠ ਦੇਵ ਦਾਸੀਆਂ ਅਤੇ ਨਸ਼ਿਆਂ ਦਾ ਪ੍ਰਵੇਸ਼, ਵੱਖ ਵੱਖ ਕਬੀਲਿਆਂ ਵਿੱਚ ਲਾਗੂ ਕੀਤੇ ਨਿਯਮਾ
ਰਾਹੀਂ ਮਨੁੱਖਤਾ 'ਤੇ ਕੀਤੇ ਜਾ ਰਹੇ ਆਚਰਣਹੀਨ ਜ਼ੁਲਮ, ਵਿਭਚਾਰ ਅਤੇ ਲੁੱਟ ਨੂੰ ਵੇਖ ਕੇ
ਗੁਰੂ ਨਾਨਕ ਨੇ ਆਵਾਜ਼ ਦਿੱਤੀ।
ਮ:1 ॥ ਹਿੰਦੂ ਮੂਲੇ ਭੂਲੇ ਅਖੁਟੀ ਜਾਂਹੀ ॥ ਨਾਰਦਿ ਕਹਿਆ ਸਿ
ਪੂਜ ਕਰਾਂਹੀ ॥
ਅੰਧੇ ਗੁੰਗੇ ਅੰਧ ਅੰਧਾਰੁ ॥ ਪਾਥਰੁ ਲੇ ਪੂਜਹਿ ਮੁਗਧ ਗਵਾਰ ॥ ਓਹਿ ਜਾ ਆਪਿ ਡੁਬੇ ਤੁਮ
ਕਹਾ ਤਰਣਹਾਰੁ ॥2॥
ਬਸ ਇਸ ਜਾਗਰਤੀ ਦੇ ਐਲਾਨ ਨਾਲ ਹੀ ਗੁਰੂ ਨਾਨਕ ਦੇ ਸਮਾਜ
ਸੁਧਾਰ ਸੰਘਰਸ਼ ਦਾ ਆਰੰਭ ਹੋ ਗਿਆ। ਗੁਰੂ ਨਾਨਕ ਦੇ ਇਸ ਸੱਦੇ 'ਤੇ ਜਾਗਣ ਵਾਲੇ
ਲੋਕ ਸਿੱਖ ਨਾਮ ਹੇਠ ਗੁਰੂ ਨਾਨਕ ਦੇ ਦੁਆਲੇ ਇਕੱਠੇ ਹੋਂਦੇ ਗਏ, ਅਤੇ ਇਸ ਸਮਾਜ ਸੁਧਾਰ
ਸੰਘਰਸ਼ ਵਿੱਚ ਭਗਤਾਂ ਦੀ ਆਵਾਜ਼ ਗੁਰੂ ਨਾਨਕ ਦੀ ਸਾਥੀ ਪ੍ਰਚਾਰਕ ਬਣ ਗਈ।
ਇਉਂ ਦਿਨਾਂ ਵਿੱਚ ਬਾਬੇ ਦਾ ਕਾਫਲਾ ਬੇਰੋਕ ਟੋਕ ਵੱਡਾ ਹੋਂਦਾ
ਵੇਖ ਬ੍ਰਾਹਮਣ ਦੀ ਨੀਂਦ ਹਰਾਮ ਹੋ ਗਈ।
ਬਾਬਾ ਕਬੀਰ ਜੀ ਦੇ ਬਚਨ “ਤੂੰ ਬਾਮ੍ਨੁ ਮੈ ਕਾਸੀਕ ਜੁਲਹਾ
ਬੂਝਹੁ ਮੋਰ ਗਿਆਨਾ ॥ ਤੁਮ੍ ਤਉ ਜਾਚੇ ਭੂਪਤਿ ਰਾਜੇ ਹਰਿ ਸਉ ਮੋਰ ਧਿਆਨਾ ॥"
ਅਨੁਸਾਰ ਵੱਕਤ ਦੇ ਰਾਜਿਆਂ ਦੇ ਸਹਾਰੇ ਗੁਰੂ ਦੇ ਸੱਚ ਨੂੰ
ਦਬਾਨ ਕੁਚਲਣ ਲਈ ਸ੍ਰੀ ਚੰਦ ਪ੍ਰਿਥੀਚੰਦ ਧੀਰ ਮਲ ਰਾਮਰਾਏ ਚੰਦੂ, ਗੰਗੂ ਹਰ ਹਥਿਆਰ ਹਰ
ਹੀਲਾ ਵਰਤਿਆ ਗਿਆ। ਇਹ ਹਮਲੇ ਗੁਰੂ ਅਰਜਨ ਸਾਹਿਬ ਲਈ
ਤੱਤੀ ਤਵੀ ਗੁਰੂ ਹਰਗੋਬਿੰਦ ਲਈ ਪ੍ਰਿਥੀਚੰਦ ਵਲੋਂ ਛੱਡੇ ਜ਼ਹਿਰੀਲੇ ਸੱਪ ਬ੍ਰਾਹਮਣ ਦੇ ਹੱਥ
ਜ਼ਹਿਰ ਮਿਲੀ ਦਹੀਂ ਗਵਾਲੀਅਰ ਦੇ ਕਿਲੇ ਦੀ ਕੈਦ, ਧੀਰ ਮੱਲ ਵਲੋਂ ਗੁਰੂ ਤੇਗ ਬਹਾਦਰ ਜੀ
'ਤੇ ਗੋਲੀ ਦਾ ਵਾਰ ਅਤੇ ਗੁਰੂ ਤੇਗ ਬਹਾਦਰ ਜੀ ਦੀ ਸ਼ਹੀਦੀ।
ਇਨ੍ਹਾਂ 200 ਵਰ੍ਹਿਆਂ ਵਿੱਚ ਅਨੇਕਾਂ
ਵਾਰ ਇਸ ਸੱਚ ਦੀ ਆਵਾਜ਼ ਦੇ ਕੇਂਦਰ ਨੂੰ ਖਾਮੋਸ਼ ਕਰਨ ਲਈ ਜਹਾਂਗੀਰ ਸੁਲਹੀ ਖਾਨ ਔਰੰਗਜ਼ੇਬ
ਪਹਾੜੀ ਹਿੰਦੂ ਰਾਜਿਆਂ ਦੀਆਂ ਸ਼ਾਹੀ ਫੌਜਾਂ ਦੇ ਹਮਲੇ। ਪਰ ਗੁਰੂ ਦੇ ਸ਼ਬਦ ਦੀ ਓਟ
ਵਿੱਚ ਗੁਰੂ ਦੇ ਸੱਚ ਦਾ ਇਹ ਸੰਘਰਸ਼ ਹਰ ਹਮਲੇ ਤੋਂ ਬਾਅਦ ਪਹਿਲੇ ਨਾਲੋਂ ਮਜ਼ਬੂਤ ਹੋ ਕੇ
ਅੱਗੇ ਵਧਿਆ।
ਆਖਰ ਜਦੋਂ ਗੁਰੂ ਗੋਬਿੰਦ ਸਿੰਘ ਜੀ ਨੇ ਮਨੁੱਖਤਾ ਨੂੰ ਬ੍ਰਾਹਮਣਵਾਦ ਦੇ ਖਤਰੇ
ਤੋਂ ਮੁਕਤ ਕਰਨ ਅਤੇ ਧਾਰਮਿਕ, ਸਭਿਯਚਾਰਕ, ਰਾਜਨੀਤਕ ਆਜ਼ਾਦੀ ਦੀ ਜੀਵਨ ਜੁਗਤ ਦੇਣ ਲਈ
ਗੁਰਮਤਿ ਸਿਧਾਂਤ ਦਾ ਸੰਪੂਰਨ ਸੱਚ ਇੱਕਤਰ ਕਰਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਰੂਪ
ਵਿੱਚ ਤਖਤ 'ਤੇ ਸਸ਼ੋਬਤ ਕਰ ਦਿੱਤਾ, ਤਾਂ
ਉਸ ਦਿਨ ਬ੍ਰਾਹਮਣ ਆਪਣੀ ਦੋ ਸੌ ਵਰ੍ਹੇ ਦੀ ਬੇਬਸ ਹਾਰ ਵਿੱਚ ਬੁਖਲਾ ਉਠਿਆ।
ਬ੍ਰਾਹਮਣ ਦੋ ਸੌ ਸਾਲ ਵਿਚ ਤਤੀਆਂ ਤਵੀਆਂ ਜੇਲ਼ ਖਾਨੇ ਤੋਂ ਲੈ
ਕੇ ਗੋਲੀਆਂ ਤਲਵਾਰਾਂ ਜ਼ਾਲਮ ਸ਼ਾਹੀ ਫੌਜਾਂ ਦੇ ਹਮਲੇ ਤੱਕ ਦੇ ਸਾਰੇ ਹੀਲੇ ਵਰਤ ਕੇ ਸੱਚ ਦੇ
ਸਾਹਮਣੇ ਹਾਰ ਚੁੱਕਾ ਸੀ। ਹੁਣ ਤਾਂ ਸੰਪੂਰਣ ਸੱਚ ਸਿੰਘਾਸਣ 'ਤੇ ਬੈਠ ਗਿਆ ਹੈ।
ਇਸ ਬੁਖਲਾਹਟ ਵਿਚੋਂ ਹੀ ਬ੍ਰਾਹਮਣ ਦੇ ਆਖਰੀ ਹਥਿਆਰ ਬਚਿੱਤਰ ਨਾਟਕ {ਅਖੌਤੀ ਦਸਮ ਗ੍ਰੰਥ}
ਅਤੇ ਗੁਰੂ ਨਿੰਦਕ ਹੋਰ ਬਹੁਤ ਸਾਰਾ ਲਿਟਰੇਚਰ ਰੂਪਮਾਨ ਹੋਇਆ। ਜਿਸ ਰਾਹੀਂ
ਸਚਹੁ ਓਰੈ ਸਭੁ ਕੋ ਉਪਰਿ ਸਚੁ ਆਚਾਰੁ ॥5॥
ਕਹਿਣ ਵਾਲੇ ਗੁਰੂ ਨੂੰ ਗੁਰੂ ਨਿੰਦਕ ਕਲਮਾਂ ਨੇ ਰਾਤ ਦੇ
ਅੰਧੇਰੇ ਵਿੱਚ ਵੇਸਵਾ ਦੇ ਘਰ ਜਾਣ, ਲੋਕਾਂ ਦੀਆਂ ਪੱਗਾਂ ਲਾਹੁਣ ਜੈਸੇ ਘਿਰਣਤ ਇਲਜ਼ਾਮ ਲਾਏ
ਸ਼ਰਾਬੀ, ਮਹਾਕਾਲ ਅਤੇ ਖੂਨ ਪੀਣੀ ਕਾਲਕਾ ਭਗਉਤੀ ਦੁਰਗਾ ਦਾ ਉਪਾਸ਼ਕ ਲਿਖਿਆ, ਕਈ ਥਾਵੇਂ
ਜ਼ਾਬਰ ਅਤੇ ਜ਼ਾਲਮ ਸਾਬਤ ਕਰਣ ਦੀ ਹਿਮਾਕਤ ਕੀਤੀ, ਕਲਮਾਂ ਦੇ ਕਈ ਵਾਰ ਕਰਦਿਆਂ ਗੁਰੂ ਨੂੰ
ਅਫੀਮ ਖਾਂਦਾ ਭੰਗ ਪੀਂਦਾ ਨਸ਼ੇ ਕਰਦਾ ਅਤੇ ਆਪਣੇ ਕਾਫਲੇ ਨੂੰ ਨਸ਼ੇ ਕਰਨ ਲਾਉਂਦਾ ਲਿਖਿਆ।
ਸੁਭ ਬਚਨ ਬੋਲਿ ਗੁਨ ਅਮੋਲ ॥ ਦੀ ਸਿਖਿਆ ਦੇਣ ਵਾਲੇ
ਗੁਰੂ ਨੂੰ ਕਾਮ ਭਰਪੂਰ ਅਸ਼ਲੀਲ ਅਸਭਯ ਬੋਲੀ ਵਾਲਾ ਸਾਬਤ ਕਰਕੇ ਗੁਰੂ ਦੇ ਪਵਿੱਤਰ ਅਤੇ
ਸੁੱਚੇ ਜੀਵਨ ਨੂੰ ਇਨ੍ਹਾਂ ਗ੍ਰੰਥਾਂ ਅਤੇ ਕੂੜ ਕਿਤਾਬਾਂ ਰਾਹੀਂ ਘੋਰ ਨਿੰਦਾ ਅਤੇ ਇਲਜ਼ਾਮ
ਤਰਾਸ਼ੀ ਨਾਲ ਕਲੰਕਿਤ ਕਰਨ ਦਾ ਆਖਰੀ ਹਮਲਾ ਕੀਤਾ। ਇਥੋਂ ਸਾਬਤ ਹੁੰਦਾ ਹੈ ਕਿ ਨਿੰਦਾ ਅਤੇ
ਇਲਜ਼ਾਮਬਾਜ਼ੀ ਹਮੇਸ਼ਾਂ ਹਾਰ ਦੀ ਬੁਖਲਾਹਟ ਵਿਚੋਂ ਜਨਮ ਲੈਂਦੀ ਹੈ।
ਅੱਜ ਭੀ ਕੇਸਾਧਾਰੀ ਬ੍ਰਾਹਮਣਵਾਦ ਦੇ
ਭੇਖ ਵਿੱਚ ਓਹੀ ਕਰਮ ਕਰਤੂਤ ਦੇਖਣ ਵਿਚ ਆ ਰਹੀ ਹੈ। ਦਸਮ ਪਿਤਾ ਵੱਲੋਂ ਸਿੰਘਾਸਣ
'ਤੇ ਬਿਠਾਏ ਅਤੇ ਅੱਜ ਸਿੰਘਾਂਸਣ ਤੇ ਸਸ਼ੋਭਿਤ ਛਤਰ, ਚਵਰ ਤਖਤ ਦੇ ਮਾਲਕ ਗੁਰੂ ਗ੍ਰੰਥ
ਸਾਹਿਬ ਦੇ ਸੱਚ ਨੂੰ ਪਛਾਨਣ ਵਾਲਾ ਗੁਰੂ ਗ੍ਰੰਥ ਦਾ ਖਾਲਸਾ ਪੰਥ ਜਾਗਰਤ ਹੋ ਕੇ ਅੱਗੇ ਵਧ
ਰਿਹਾ ਹੈ, ਤਾਂ ਤਖਤਾਂ, ਗੁਰਦੁਆਰਿਆਂ, ਸਿੱਖ ਸੰਸਥਾਵਾਂ ਤੇ
ਕਾਬਜ਼ ਕੇਸਾਧਾਰੀ ਬ੍ਰਾਹਮਣ ਇਸ ਜਾਗਰਤ ਕਾਫਲੇ ਦੇ ਰਾਹ ਰੋਕਣ ਲਈ ਛੇਕ ਦੇਣ ਧਮਕੀਆਂ,
ਤਲਵਾਰਾਂ, ਗੋਲੀਆਂ, ਬੰਬਾਂ ਦੀ ਵਰਤੋਂ ਤੋਂ ਬਾਅਦ ਹੁਣ ਗ੍ਹਾਲਾਂ ਜਾਗਰਤ ਵੀਰਾਂ ਦੀ ਨਿੰਦਾ
ਅਤੇ ਘਿਰਣਤ ਇਲਜ਼ਾਮਾਂ ਰਾਹੀਂ ਚਿੱਕੜ ਸੁੱਟਣ 'ਤੇ ਉਤਰ ਆਇਆ ਹੈ। ਪਰ ਜਾਗਰਤ ਕਾਫਲਾ
ਬਿਨਾ ਕਿਸੇ ਉਤੇਜਨਾ ਅਤੇ ਡਰ ਤੋਂ ਅੱਗੇ ਵਧ ਰਿਹਾ ਹੈ, ਕਿਉਂਕਿ ਹੁਣ ਤੱਕ ਦਾ ਤਜ਼ੁਰਬਾ ਇਹ
ਸਾਬਤ ਕਰਦਾ ਹੈ, ਅਤੇ ਇਹ ਬੁਖਲਾਹਟ ਦਸਦੀ ਹੈ, ਅੱਜ ਕੇਸਾਧਾਰੀ ਬ੍ਰਾਹਮਣ ਗੁਰੂ ਗ੍ਰੰਥ ਦੇ
ਸੱਚ ਸਾਹਮਣੇ ਹਾਰ ਰਿਹਾ ਹੈ, ਅਤੇ ਕੂੜ ਨਿਖੁਟੇ ਨਾਨਕਾ ਓੜਕਿ
ਸਚਿ ਰਹੀ ॥ ਦੇ ਮਹਾਵਾਕ ਅਨੁਸਾਰ ਗੁਰੂ ਗ੍ਰੰਥ ਦਾ ਖਾਲਸਾ ਪੰਥ ਗੁਰੂ ਦਾ ਪੱਲਾ
ਫੜ ਕੇ ਅੱਗੇ ਵਧਦਾ ਜਾਵੇਗਾ।
ਧਨੁ ਧਨੁ ਸੁਆਮੀ ਕਰਤਾ ਪੁਰਖੁ ਹੈ ਜਿਨਿ
ਨਿਆਉ ਸਚੁ ਬਹਿ ਆਪਿ ਕਰਾਇਆ ॥
ਜੋ ਨਿੰਦਾ ਕਰੇ ਸਤਿਗੁਰ ਪੂਰੇ ਕੀ ਸੋ ਸਾਚੈ ਮਾਰਿ ਪਚਾਇਆ ॥
ਏਹੁ ਅਖਰੁ ਤਿਨਿ ਆਖਿਆ ਜਿਨਿ ਜਗਤੁ ਸਭੁ ਉਪਾਇਆ ॥1॥ ਪੰਨਾ 306