Share on Facebook

Main News Page

ਬਚਿੱਤਰ ਨਾਟਕ {ਅਖੌਤੀ ਦਸਮ ਗ੍ਰੰਥ} ਦੇ ਹਿਮਾਯਤੀ ਗੁਰੂ ਨੂੰ ਕਹਿਣੀ ਤੇ ਕਰਨੀ ਦਾ ਅਧੂਰਾ ਸਿੱਧ ਕਰ ਰਹੇ ਹਨ
-: ਆਤਮਜੀਤ ਸਿੰਘ, ਕਾਨਪੁਰ

ਇਹ ਪੜੋ ਬਚਿੱਤਰ ਨਾਟਕ ਦੇ ਲਿਖਾਰੀ ਦੀ ਮੂਰਖਤਾ {ਜਿਸ ਨੂੰ ਬਚਿਤ੍ਰੀ ਲੋਕ ਗੁਰੂ ਗੋਬਿੰਦ ਸਿੰਘ ਜੀ ਦੀ ਲਿਖਤ ਆਖ ਕੇ, ਗੁਰੂ ਜੀ ਨੂੰ ਕਹਿਣੀ ਤੇ ਕਰਨੀ ਦਾ ਅਧੂਰਾ ਗੁਰੂ ਸਿੱਧ ਕਰ ਰਹੇ ਹਨ} :

ਕਹਾ ਭਯੋ ਜੋ ਦੋਊ ਲੋਚਨ ਮੂੰਦ ਕੈ ਬੈਠਿ ਰਹਿਓ ਬਕ ਧਯਾਨ ਲਗਾਇਓ।
ਨ੍ਹਤ ਫਿਰਿਓ ਲੀਏ ਸਾਤ ਸਮੁੰਦ੍ਰਨਿ ਲੋਕ ਗਯੋ ਪਰਲੋਕ ਗਵਾਇਓ।
ਬਾਸੁ ਕੀਓ ਬਿਖਿਆਨ ਸੋ ਬੈਠ ਕੇ ਐਸੇ ਹੀ ਐਸ ਸੁ ਬੈਸ ਬਿਤਾਇਓ।
ਸਾਚੁ ਕਹੋਂ ਸੁਨ ਲੇਹੁ ਸਭੈ ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭੁ ਪਾਇਓ।


ਅਰਥ: ਕੀ ਹੋ ਗਿਆ ਜੇ ਕੋਈ ਅੱਖਾਂ ਮੀਟ ਕੇ ਬਗਲੇ ਦੀ ਸਮਾਧੀ ਲਾਕੇ ਬੈਠਾ ਰਹੇ।
ਕੀ ਹੋ ਗਿਆ ਕਿ ਜੇ ਕੋਈ ਸੱਤਾਂ ਸਮੁੰਦਰਾਂ 'ਤੇ ਨਹਾਉਂਦਾ ਫਿਰੇ, ਉਸ ਨੇ ਆਪਣੇ ਲੋਕ ਪ੍ਰਲੋਕ ਦੋਨੋ ਹੀ ਗਵਾ ਲਏ।
ਕੀ ਹੋ ਗਿਆ ਜੇ ਕੋਈ ਜੰਗਲਾਂ ਵਿੱਚ ਜਾਕੇ ਰੱਬ ਦਾ ਵਖਿਆਨ ਕਰੇ, ਜੇ ਸਾਰੀ ਉਮਰ ਵੀ ਐਸੇ ਬਿਤਾ ਲਵੇ,
ਪਰ ਮੈਂ ਸੱਚ ਕਹਿ ਰਿਹਾ ਹਾਂ ਸਾਰੇ ਸੁਣੋ, ਜਿਸ ਨੇ ਰੱਬ ਨਾਲ ਪਿਆਰ ਕਰ ਲਿਆ, ਉਸ ਨੇ ਰੱਬ ਨੂੰ ਪਾ ਲਿਆ ..

ਇਥੇ ਲਿਖਾਰੀ, ਅੱਖਾਂ ਮੀਟਣ ਨੂੰ, ਸਮਾਧੀਆਂ ਲਾਉਣ ਨੂੰ ਤੀਰਥਾਂ 'ਤੇ ਨਹਾਉਣ ਨੂੰ, ਜੰਗਲਾਂ ਵਿਚ ਬੈਠ ਕੇ ਰੱਬ ਨੂੰ ਯਾਦ ਕਰਨ ਨੂੰ, ਬਿਲਕੁਲ ਰੱਦ ਕਰ ਰਿਹਾ ਹੈ, ਐਸੇ ਕਰਮਕਾਂਡਾਂ ਨਾਲ ਲੋਕ ਪਰਲੋਕ ਨੂੰ ਗਵਾਣਾ ਦੱਸ ਰਿਹਾ ਹੈ, ਅਤੇ ਹੁਣ ਅੱਗੇ ਪੜੋ ਲਿਖਾਰੀ ਆਪ ਹੀ ਆਪਣੇ ਹੀ ਲਿਖੇ ਦਾ ਖੰਡਨ ਕਰ ਰਿਹਾ ਹੈ :

ਅਬ ਮੈ ਅਪਨੀ ਕਥਾ ਬਖਾਨੋ। ਤਪ ਸਾਧਤ ਜਿਹ ਬਿਧਿ ਮੁਹਿ ਆਨੋ।
ਹੇਮ ਕੁੰਟ ਪਰਬਤ ਹੈ ਜਹਾਂ। ਸਪਤ ਸ੍ਰਿੰਗ ਸੋਭਿਤ ਹੈ ਤਹਾਂ।1।
ਸਪਤ ਸ੍ਰਿੰਗ ਤਿਹ ਨਾਮੁ ਕਹਾਵਾ। ਪੰਡੁ ਰਾਜ ਜਹ ਜੋਗੁ ਕਮਾਵਾ।
ਤਹ ਹਮ ਅਧਿਕ ਤਪੱਸਿਆ ਸਾਧੀ। ਮਹਾਕਾਲ ਕਾਲਿਕਾ ਅਰਾਧੀ।2।

ਅਰਥ: ਹੁਣ ਮੈਂ ਆਪਣੀ ਕਥਾ ਵਖਿਆਨ ਕਰਦਾ ਹਾਂ, ਜਿਸ ਤਰਾਂ ਤਪ ਕਰਦੇ ਨੂੰ ਭੇਜਿਆ ਗਿਆ, ਜਿਥੇ ਇੱਕ ਹੇਮ ਕੁੰਟ ਨਾਮ ਦਾ ਪਹਾੜ ਹੈ, ਉਥੇ ਸੱਤ ਉਚੀਆਂ ਚੋਟੀਆਂ ਸੋਭ ਰਹੀਆਂ ਹਨ, ਉਸ ਅਸਥਾਨ ਦਾ ਨਾਮ ਸੱਤ ਚੋਟੀਆਂ ਵਾਲਾ ਕਿਹਾ ਜਾਣ ਲੱਗਾ, ਜਿਥੇ ਪਾੰਡਵਾਂ ਨੇ ਰਾਜ ਜੋਗ ਲਈ ਸਾਧਨਾ ਕੀਤੀ ਸੀ, ਉਥੇ ਮੈਂ ਬਹੁਤ ਹੀ ਕਰੜੀ ਤਪਸਿਆ ਕੀਤੀ, ਮਹਾਕਾਲ ‘ਕਾਲਕਾ ਦੀ ਅਰਾਧਨਾ ਕੀਤੀ।

ਉਪਰ ਲਿਖੇ ਬਿਲਕੁਲ ਵੱਖਰੇ ਵੱਖਰੇ ਦੋ ਸਿਧਾਂਤ ਹਨ, ਜੋ ਇਕ ਦੂਜੇ ਨਾਲ ਮੇਲ ਹੀ ਨਹੀਂ ਖਾ ਰਹੇ,

- ਇੱਕ ਪਾਸੇ ਲਿਖਾਰੀ ਜੰਗਲਾਂ ਵਿਚ ਜਾ ਕੇ ਤਪਸਿਆ ਕਰਨਾ ਅਤੇ ਤੀਰਥਾਂ ਜਾ ਕੇ ਨਹਾਉਣ ਨੂੰ ਖੰਡਨ ਕਰਦਾ ਹੈ, ਅਤੇ
- ਦੂਜੇ ਪਾਸੇ ਆਪ ਹੀ ਜ਼ੰਗਲਾਂ ਵਿਚ ਬੈਠ ਕੇ ਲੰਬੀ ਤੇ ਕਰੜੀ ਤਪਸਿਆ ਕਰਨ ਦਾ ਮੰਡਨ ਕਰਦਾ ਹੈ

ਕਿੰਨੀ ਮੂਰਖਤਾ ਵਾਲ਼ੀ ਗੱਲ ਹੈ ਕਿ ਇਕ ਨੂੰ ਸਿੱਖ ਰੋਜ਼ ਨਿਤਨੇਮ ਵਿੱਚ ਪ੍ਹੜ ਰਹੇ ਹਨ ਅਤੇ ਦੂਜੇ ਨੂੰ ਤੀਰਥ ਮੰਨਕੇ ਯਾਤਰਾ ਲਈ ਜਾਂਦੇ ਹਨ, ਜੇ ਤਾਂ ਨਿਤਨੇਮ ਵਾਲੀ ਰਚਨਾਂ ਨੂੰ ਮਨਿਆਂ ਜਾਵੇ, ਫਿਰ ਹੇਮਕੁੰਟ ਵਾਲਾ ਅਸਥਾਨ ਬਿਲਕੁਲ ਝੂਠਾ ਹੈ, ਸਿੱਖਾਂ ਦਾ ਉਸ ਨਾਲ ਕੋਈ ਲੈਣਾ ਦੇਣਾ ਨਹੀਂ ਹੈ, ਜੇ ਹੇਮਕੁੰਟ ਵਾਲੀ ਰਚਨਾਂ ਨੂੰ ਸਹੀ ਮਨਿਆ ਜਾਵੇ, ਤੇ ਫਿਰ ਇਸ ਨੂੰ ਨਿਤਨੇਮ ਵਿਚ ਪੜ੍ਹਨ ਦਾ ਕੀ ਲਾਭ??

ਓ ਭਲਿਓ ਇੰਝ ਹੀ ਇਸ ਨੂੰ ਗੁਰੂ ਦੀ ਲਿਖਤ ਕਹਿ ਕੇ ਗੁਰੂ ਨੂੰ ਅਧੂਰਾ ਸਿੱਧ ਨ ਕਰੋ, ਇਹ ਗੁਰੂ ਦੀ ਲਿਖਤ ਹੋ ਹੀ ਨਹੀਂ ਸਕਦੀ।


ਜੇ ਕਿਸੇ ਪਾਠਕ ਨੇ ਕੁਮੈਂਟ ਕਰਨਾ ਹੋਵੇ ਤਾਂ ਇੱਥੇ ਕਲਿੱਕ ਕਰਕੇ ਕਰ ਸਕਦਾ ਹੈ।


ਵਾਹਿ ਗੁਰੂ ਜੀ ਕਾ ਖ਼ਾਲਸਾ, ਵਾਹਿ ਗੁਰੂ ਜੀ ਕੀ ਫ਼ਤਿਹ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org  and cannot be held responsible for their views.  Read full details....

Go to Top