ਪੱਥਰ ਨੇ ਅੰਤ ਪੱਥਰ ਰਹਿਣਾ, ਭਾਂਵੇਂ ਨਿੱਤ
ਦੁੱਧ ਸ਼ਹਿਦ ਨਵ੍ਹਾਈਏ ।
ਅੱਗ ਪੂਜੇ ਅੱਗ ਸਾੜ੍ਹਨ ਨਾ ਛੱਡੇ, ਘਰ ਸੰਪਤ ਸਭ ਹੋਮ ਕਰਾਈਏ ।
ਮੂੰਡ ਤਿਆਗ ਬੁੱਧ ਮਿਲਦੀ ਨਾਂਹੀ, ਖੱਪ ਜਾ ਧਿਆਨ ਸਮਾਧੀਆਂ ਲਾਈਏ ।
ਕੱਪੜ ਲਾਹ ਕੇ ਫੋਲ ਫ਼ਦੀਹਤ, ਵਿੱਚ ਅਕਲ ਦੇ ਸੁਆਹ ਪਵਾਈਏ ।
ਕੋਸ਼ਰ ਖਾਈਏ ਰੱਖੀਏ ਸਬਾਤਾਂ, ਦੱਸ ਬਚਨੀਂ ਰੱਟ ਜਿੰਦ ਕੁਹਾਈਏ ।
ਖਾਹ ਗੋਤਾ ਤੇ ਬਣ ਗਏ ਧਰਮੀ, ਬਪਤਿਸਮਿਆਂ ਵਿੱਚ ਡੁੱਬ ਜਾਈਏ ।
ਕੁੱਕੜ ਵਾਂਗਰ ਦੇ ਕੇ ਬੱਸ ਬਾਂਗਾਂ, ਕੱਟ ਰੋਜ਼ੇ ਸਿਰ ਪਟਕ ਖੁਹਾਈਏ ।
ਕਾਗਜ਼ ਸਿਆਹੀ ਦੇਣ ਨਾ ਮੁਕਤੀ, ਪੜ੍ਹ ਢੇਰ ਅਸਮਾਨਾਂ ਤੱਕ ਲਾਈਏ ।
ਨਾ ਨਾ ਕੀਤਿਆਂ ਜੇ ਗੱਲ ਮੁੱਕ ਜਾਂਦੀ, ਜਾ ਪੌੜੀ ਚੜ੍ਹ ਨਾਂਹ ਦੀ
ਅੱਪੜਾਈਏ ।
ਯਾਰ ਕੰਵਲ ਓਏ ਅਮਲਾਂ ਬਾਝੋਂ, ਇਹਨੀ ਬਿਧਨੀ ਨਾ ਕਿਤੇ ਥਿਆਈਏ । |