ਪਿਛਲੇ ਭਾਗ ਵੀ ਜ਼ਰੂਰ ਪੜ੍ਹੋ :
{ਭਾਗ-1}
ਅਸੀਂ ਪਿਛਲੇ ਲੇਖ ਵਿੱਚ ਪੜ੍ਹਿਆ ਸੀ ਕੀ ਅਖੌਤੀ ਦਸਮ ਗ੍ਰੰਥ ਦੇ ਲਿਖਾਰੀ ਨੂੰ ਗੁਰੂ
ਗ੍ਰੰਥ ਸਾਹਿਬ ਜੀ ਦੀ ਵਿਚਾਰਧਾਰਾ ਦਾ ਗਿਆਨ ਨਹੀਂ ਹੈ, ਉਹ ਬਚਿੱਤਰ ਨਾਟਕ {ਅਖੌਤੀ ਦਸਮ
ਗ੍ਰੰਥ} ਵਿਚ ਬਿਨਾ ਮਾਂ ਪਿਉ {ਦੇ ਮੇਲ} ਤੋਂ ਹੀ ਲੋਕਾਂ ਨੂੰ ਜੰਮਦਾ ਹੈ।
ਆਉ ਇਸ ਤੋਂ ਅਗਾਹਾਂ ਹੋਰ ਵਧੀਏ ਤੇ ਦੇਖੀਏ ਕਿ ਬਚਿਤਰ ਨਾਟਕ {ਅਖੌਤੀ ਦਸਮ ਗ੍ਰੰਥ} ਦੇ
ਲਿਖਾਰੀ ਨੂੰ ਗੁਰਮਤਿ ਦਾ ਕਿੰਨਾ ਗਿਆਨ ਹੈ, ਉਹ ਬਚਿੱਤਰ ਨਾਟਕ {ਅਖੌਤੀ ਦਸਮ ਗ੍ਰੰਥ}
ਵਿੱਚ ਦੁਰਗਾ ਨੂੰ ਮੁਕਤੀ ਦਾ ਦਾਤਾ ਦੱਸਦਾ ਹੈ, ਜਿਵੇਂ ਕੀ ਉਹ
ਚੰਡੀ ਦੀ ਵਾਰ ਦੇ ਆਖੀਰ ਵਿੱਚ ਲਿਖਦਾ ਹੈ :
ਦੁਰਗਾ ਪਾਠ ਬਣਾਇਆ ਸਭੇ ਪਉੜੀਆਂ ।
ਫੇਰ ਨ ਜੂਨੀ ਆਇਆ ਜਿਨ ਇਹ ਗਾਇਆ ।
ਜਦ ਕਿ ਇਹ ਗੁਰਮਤਿ ਸਿਧਾਂਤ ਤੋਂ ਉਲਟ ਹੈ, ਭਗਤ ਨਾਮਦੇਉ ਜੀ ਦਾ
ਗੁਰਬਾਣੀ ਵਿਚ ਫੁਰਮਾਨ ਹੈ
ਤੂ ਕਹੀਅਤ ਹੀ ਆਦਿ ਭਵਾਨੀ ॥
ਮੁਕਤਿ ਕੀ ਬਰੀਆ ਕਹਾ ਛਪਾਨੀ ॥4॥ {੮੭੪}
ਹੁਣ ਤੁਸੀਂ ਆਪ ਫੈਸਲਾ ਕਰੋ ਕਿ ਗੁਰੂ
ਗ੍ਰੰਥ ਸਾਹਿਬ ਜੀ ਦੇ ਇਸ ਬਚਨ ਦੇ ਵਿਰੁਧ, ਗੁਰੂ ਸਾਹਿਬ... ਦੇਵੀ ਦੇ ਮਹਾਤਮ ਵਿੱਚ ਇਹ ਲਿਖ
ਸਕਦੇ ਹਨ 'ਫੇਰ ਨ ਜੂਨੀ ਆਇਆ ਜਿਨ ਇਹ ਗਾਇਆ', ਜੋ ਦੇਵੀ ਮੁਕਤੀ ਦੇਣੋ ਆਪ ਅਸਮਰਥ ਹੈ, ਉਸ
ਦੀ ਕਥਾ ਕਿਸ ਤਰ੍ਹਾਂ ਮੁਕਤੀ ਦੇ ਸਕਦੀ ਹੈ ?