Share on Facebook

Main News Page

ਵਾਰ ਭਗਉਤੀ ਜੀ ਕੀ/ਦੁਰਗਾ ਪਾਠ ਬਾਰੇ ਇੱਕ ਪੜਚੋਲ (ਭਾਗ – 5)
-: ਕੰਵਲਪਾਲ ਸਿੰਘ, ਕਾਨਪੁਰ
01 Oct 2016

ਪਿਛਲੇ ਭਾਗ ਵੀ ਜ਼ਰੂਰ ਪੜ੍ਹੋ : {ਭਾਗ-1} ; {ਭਾਗ-2} ; {ਭਾਗ-3}; {ਭਾਗ-4};

ਗੁਰੂ ਸਾਹਿਬ ਦਾ ਪਾਵਨ ਹੁਕਮ ਹੈ “ਜੀਅ ਕੀ ਬਿਰਥਾ ਹੋਇ ਸੁ ਗੁਰ ਪਹਿ ਅਰਦਾਸਿ ਕਰਿ” (ਜੇ ਅਗਰ ਮਨ ਦੀ ਕੋਈ ਪੀੜ ਹੋਏ ਤਾਂ ਇਕ ਸਿੱਖ ਨੂੰ ਗੁਰੂ (ਗੁਰੂ ਗ੍ਰੰਥ ਸਾਹਿਬ ਜੀ) ਅੱਗੇ ਅਰਦਾਸ ਕਰਨੀ ਚਾਹੀਦੀ ਹੈ), ਪਰ ਇਹ ਅਨਾਮ ਲਿਖਾਰੀ ਜੀਵੇਂ ਗੁਰੂ ਅਰਜਨ ਸਾਹਿਬ ਜੀ ਦੇ ਇਹਨਾਂ ਪਾਵਨ ਬਚਨਾਂ ਤੋਂ ਅਣਜਾਨ ਜਾਪਦਾ ਹੈ।

ਲਿਖਾਰੀ ਇਸੇ ਪਾਠ ਦੀ ਤੀਜੀ ਪਉੜੀ ਵਿਚ, ਪਾਠ ਦੀ ਨਾਈਕਾ “ਦੁਰਗਾ” ਦੇ ਅੱਗੇ ਡਰੇ ਅਤੇ ਸਹਮੇ ਇੰਦਰ ਨੂੰ ਖੜਾ ਕਰ ਦਿੰਦਾ ਹੈ, ਅਤੇ ਅੱਗੇ ਇਉਂ ਲਿਖਦਾ ਹੈ, ਕਿ ਇੰਦਰ ਨੂੰ ਸੁਰਪੁਰੀ ਤੋਂ ਦੈਂਤਾਂ ਵਲੋਂ ਕੱਢ ਦਿਤਾ ਗਯਾ ਅਤੇ ਹੁਣ ਨ੍ਹਾਣ ਆਈ ਦੁਰਗਾ ਅੱਗੇ ਇੰਦਰ ਅਪਣੀ ਪੀੜਾ(ਬਿਰਥਾ) ਸੁਨਾਉਂਦਾ ਹੈ, ਕਿ “ਮੇਰਾ ਰਾਜ ਮਹਿਖਾਸੁਰ ਨੇ ਖੋਹ ਲਿਆ ਅਤੇ ਉਸਨੂੰ ਕੋਈ ਜਿਤ ਨੀ ਸਕਦਾ, ਇਸ ਲਈ ਮੈਂ ਤੇਰੀ ਸ਼ਰਣ ਵਿਚ ਹਾਂ, ਅੱਗੋਂ ਦੁਰਗਾ ਇੰਦਰ ਦੀ ਪੀੜਾ ਸੁਣ ਕੇ ਹਿੜਹਿੜਾ ਕੇ ਹੱਸੀ ਅਤੇ ਦੈਂਤਾਂ ਨੂੰ ਮਾਰਨ ਨਈ ਅਪਨਾ ਸਿੰਘ (ਸ਼ੇਰ) ਬੁਲਾ ਲਿਆ ।

ਵਾਕਈ ਬਚਿਤੱਰ ਗੱਲ ਹੈ ਕਿ ਪਹਿਲਾਂ ਹੀ ਅਪਣਾ ਸਭ ਕੁੱਝ ਗਵਾ ਬੈਠੇ ਰਾਜੇ ਇੰਦਰ ਨੇ ਮੰਗਤਾ ਬਨ ਕੇ ਜੇ ਅਗਰ ਇਕ ਬੀਬੀ ਕੋਲੋਂ ਰਹਿਮ ਦੀ ਆਸ ਲਾਈ ਵੀ ਤਾਂ ਅੱਗੋ ਇਸ ਤਰਸਯੋਗ ਬੰਦੇ ਦੀ ਪੀੜਾ ਸੁਣ ਕੇ ਦੇਵੀ ਖਿੜਖਿੜਾ ਕੇ ਹੱਸ ਪਏ, ਤਾਂ ਕੀ ਇਹ ਉਸ ਬੰਦੇ ਦੀ ਮਾੜੀ ਹਾਲਤ ਦਾ ਮਜ਼ਾਕ ਉਡਾਣਾ ਨਹੀਂ ?

ਹੋ ਸਕਦਾ ਲਿਖਾਰੀ ਸ਼ਬਦਾਂ ਦੀ ਚੋਣ ਕਰਨ ਵਿਚ ਗਲਤੀ ਕਰ ਬੈਠਾ ਹੋਇ, ਪਰ ਅੱਗੇ ਦੇਖੋ ਇਸ ਪਾਠ ਦੀ ਨਾਈਕਾ ਨੇ, ਗੈਬੀ ਸ਼ਕਤਿਆਂ ਦੀ ਮਾਲਕਣ ਹੋਣ ਦੇ ਬਾਵਜੂਦ, ਦੈਂਤਾਂ ਨੂੰ ਮਾਰਨ ਲਈ ਸਭ ਤੋਂ ਪਹਿਲਾਂ ਸ਼ੇਰ ਮੰਗਵਾਇਆ, ਇੱਥੇ ਹੀ ਬਸ ਨਹੀਂ ਅੱਗੇ 41ਵੀਂ ਪਉੜੀ ਵਿਚ ਜਦੋਂ ਭਗਉਤੀ ਇੱਕਲੀ ਦੈਂਤਾਂ ਨੂੰ ਖਤਮ ਨਾ ਕਰ ਸਕੀ, ਤਾਂ ਉਹ ਕਾਲੀ ਦਾ ਸਿਮਰਨ ਕਰਨ ਲਗ ਪਈ ਅਤੇ ਕਾਲੀ ਉਸੇ ਵੱਕਤ, ਦੁਰਗਾ ਦੇ ਮੱਥੇ ਤੋਂ ਜਨਮ ਲੈ ਕੇ ਦੈਂਤਾਂ ਨਾਲ ਲੜਨ ਲਗੀ ?

ਸਵਾਲ ਉਠਦੇ ਹਨ, ਕਿ ਅਨਾਮ ਲਿਖਾਰੀ ਦੁਰਗਾ ਦੇ ਪਾਠ ਤੋਂ ਕੀ ਸਿਖਿਆ ਦੇਣਾ ਚਾਹੁੰਦਾ ਹੈ :

1. ਕੀ ਇਸ ਪਾਠ ਦੀ ਨਾਈਕਾ “ਦੁਰਗਾ” ਆਪ ਇਸ ਲਾਇਕ ਨਹੀਂ ਕਿ ਉਸਨੂੰ ਦੈਂਤਾਂ ਨਾਲ ਲੜਨ ਖਾਤਿਰ ਕਾਲੀ ਨੂੰ ਸਿਮਰਨਾ ਪਏ ?

2. ਜੇ ਭਗਉਤੀ ਰੂਪ ਦੁਰਗਾ ਕਿਸੇ ਹੋਰ ਦਾ ਸਿਮਰਨ ਕਰਦੀ ਹੈ, ਤਾਂ ਇਕ ਸਿੱਖ ਕਿਉਂ ਬੋਲੇ “ਪ੍ਰਿਥਮ ਭਗਉਤੀ ਸਿਮਰ ਕੇ” ?

3. ਜੀਵਾਂ ਦੇ ਜਨਮ ਬਾਬਤ 4 ਹੀ ਤਰੀਕੇ ਹੀ ਗੁਰਬਾਣੀ ਵਿਚ ਪੜਨ ਨੂੰ ਮਿਲਦੇ ਹਨ, ਅੰਡੇ ਤੋਂ, ਜੇਰਜ ਤੋਂ, ਉਤਭੁਜ ਤੋਂ ਅਤੇ ਸੇਤਜ ਤੋਂ, ਪਰ ਮੱਥੇ ਵਿਚੋਂ ਪੈਦਾ ਹੋਈ ਇਸ ਦੇਵੀ ਦੀ ਕਹਾਣੀ ਰੱਬੀ ਹੁਕਮ ਤੋਂ ਬਾਹਰ ਹੈ ਅਤੇ ਗੁਰਮਤਿ ਤੋਂ ਵੀ। ਕੀ ਅਨਾਮ ਲਿਖਾਰੀ ਗੁਰਮਤਿ ਦੇ ਇਸ ਪਾਵਨ ਸਿਧਾਂਤ “ਹੁਕਮੈ ਅੰਦਰਿ ਸਭੁ ਕੋ, ਬਾਹਰਿ ਹੁਕਮ ਨ ਕੋਇ” ਨੂੰ ਨਹੀਂ ਮੰਨਦਾ?

4. ਇਸ ਪਾਠ ਨੂੰ ਪੜਨ ਤੋਂ ਬਾਅਦ ਇਕ ਸਿੱਖ, “ਜੀਅ ਕੀ ਬਿਰਥਾ ਹੋਇ” ਤਾਂ ਗੁਰੂ ਅੱਗੇ ਅਰਦਾਸ ਕਰੇ ਜਾਂ ਦੁਰਗਾ ਦੇਵੀ ਅੱਗੇ ?

ਮੈਨੂੰ ਉਮੀਦ ਹੈ ਕਿ ਇਹ ਸਭ ਪੜਨ ਤੋਂ ਬਾਅਦ ਪਾਠਕ ਸੱਜਣ, ਅਪਨੇ ਸ਼ਹਿਰਾਂ ਵਿਚ ਪ੍ਰਚਾਰ ਕਰਨ ਆਏ ਸਿੱਖ ਪ੍ਰਚਾਰਕਾਂ ਤੋਂ ਇਸ ਬਾਬਤ ਸਵਾਲ ਜ਼ਰੂਰ ਕਰਣਗੇ ਤਾਂ ਜੋ ਇਸ ਭਗਉਤੀ ਦੇਵੀ ਬਾਰੇ ਵੱਧ ਤੋਂ ਵੱਧ ਜਾਗਰੂਕਤਾ ਆ ਸਕੇ ।

ਚਲਦਾ…


ਜੇ ਕਿਸੇ ਪਾਠਕ ਨੇ ਕੁਮੈਂਟ ਕਰਨਾ ਹੋਵੇ ਤਾਂ ਇੱਥੇ ਕਲਿੱਕ ਕਰਕੇ ਕਰ ਸਕਦਾ ਹੈ।


ਵਾਹਿ ਗੁਰੂ ਜੀ ਕਾ ਖ਼ਾਲਸਾ, ਵਾਹਿ ਗੁਰੂ ਜੀ ਕੀ ਫ਼ਤਿਹ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org  and cannot be held responsible for their views.  Read full details....

Go to Top