Share on Facebook

Main News Page

ਵਾਰ ਭਗਉਤੀ ਜੀ ਕੀ/ਦੁਰਗਾ ਪਾਠ ਬਾਰੇ ਇੱਕ ਪੜਚੋਲ (ਭਾਗ – 14)
ਝੂਠ ਦੀ ਪੰਡ ਬੰਤਾ ਸਿੰਘ, ਗੁਰੂ ਦੀ ਹਜ਼ੂਰੀ ਵਿੱਚ ਲਗਾਤਾਰ 8 ਦਿਨਾਂ ਦੌਰਾਨ ਝੂਠ ਦਾ ਪ੍ਰਚਾਰ ਕਰੀ ਜਾ ਰਿਹਾ ਹੈ
-: ਕੰਵਲਪਾਲ ਸਿੰਘ, ਕਾਨਪੁਰ
12 Oct 2016

ਪਿਛਲੇ ਭਾਗ ਵੀ ਜ਼ਰੂਰ ਪੜ੍ਹੋ : {ਭਾਗ-1} ; {ਭਾਗ-2} ; {ਭਾਗ-3}; {ਭਾਗ-4}; {ਭਾਗ-5}; {ਭਾਗ-6}; {ਭਾਗ-7}; {ਭਾਗ-8}; {ਭਾਗ-9}; {ਭਾਗ-10}; {ਭਾਗ-11}; {ਭਾਗ-12};
{ਭਾਗ-13}

ਪੂਰੇ ਗੁਰ ਤੇ ਸਾਚੁ ਕਮਾਵੈ, ਗਤਿ ਮਿਤਿ ਸਬਦੇ ਪਾਈ

ਇਕ ਸਿੱਖ ਦੀ ਕੋਸ਼ਿਸ਼ ਇਹ ਹੀ ਰਹਿਣੀ ਚਾਹੀਦੀ ਹੈ ਕਿ ਉਹ ਹਰ ਪੱਖ ਨੂੰ ਗੁਰਬਾਣੀ (ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ) ਮੁਤਾਬਿਕ ਹੀ ਸਮਝੇ, ਗੁਰਬਾਣੀ ਰਾਹੀਂ ਸਿੱਖ ਅਪਨੇ ਜੀਵਨ ਦੇ ਕਾਰ ਵਿਹਾਰ ਕਰੇ, ਤਾਂ ਜੋ ਉਸ ਦੇ ਕਾਰ ਵਿਹਾਰ ਵਿਚ ਸੱਚ ਟਿਕ ਜਾਇ । ਗੁਰੂ ਦੇ ਬਚਨਾਂ ਉਤੇ ਚੱਲਣ ਵਾਲੇ ਨੂੰ ਇਸੇ ਸ਼ਬਦ (ਅੰਕ-938) ਵਿੱਚ ਅਸਲ ਜੋਗੀ ਵੀ ਆਖਿਆ ਹੈ।

ਪਰ ਇਸਤੋਂ ਠੀਕ ਉਲਟ ਜਿਹੜਾ ਬੰਦਾ (ਇਕ ਗੁਰੂ, ਅਤੇ ਉਸਦੀ ਬਖਸ਼ੀ ਸੱਚੀ ਬਾਣੀ ਨੂੰ ਛੱਡ) ਪਰਾਇਆ ਘਰ (ਰਾਮ-ਸ਼ਯਾਮ ਦੀ ਦੁਰਗਾ ਉਸਤਤਿ ਵੱਲ ਨੂੰ) ਜਾਂਦਾ ਹੈ, ਉਸਨੂੰ ਗੁਰੂ ਸਾਹਿਬ ਨੇ ਭਰਮਿਆਂ ਹੋਇਆ ਮਨਮੁਖਿ ਆਖਿਆ ਹੈ, ਅਤੇ ਐਸੇ ਮਨੁੱਖ ਦੀ ਹਾਲਤ ਇਉਂ ਹੈ ਕਿ ਉਹ ਗੁਰੂ ਦੇ ਸ਼ਬਦ ਦੀ ਪਛਾਣ ਹੀ ਖੋ ਦਿੰਦਾ ਹੈ (ਗੁਰੂ ਦੇ ਸ਼ਬਦ ਦੀ ਫਿਰ ਉਸਨੂੰ ਕਦਰ ਹੀ ਨਹੀਂ ਪੈਂਦੀ) ਅਤੇ ਭੈੜੇ ਬੋਲ ਹੀ ਬੋਲਦਾ ਹੈ (ਝੂਠ, ਕੁਸਤ ਹੀ ਪੱਲੇ ਬਚਦਾ ਹੈ) ।

ਤਾਰੀਖ 09-10-2016 ਨੂੰ www.KhalsaNews.org ਉਤੇ ਛਪੇ ਅਪਨੇ ਲੇਖ ਵਿਚ ਮੈ ਹੇਠ ਲਿਖੇ ਇਹ ਸ਼ਬਦ ਲਿਖੇ ਸਨ :

ਲਗਾਤਾਰ 8 ਦਿਨਾਂ ਦੌਰਾਨ ਝੂਠ ਦਾ ਪ੍ਰਚਾਰ ਸਿਰਫ ਇੱਥੇ ਹੀ ਨਹੀਂ ਰੁਕਦਾ, ਇਹਨਾਂ ਮੁਤਾਬਿਕ ਦੁਰਗਾ/ਚੰਡੀ/ਕਾਲਕਾ ਆਦਿ ਨੇ ਪਰਮਾਤਮਾ ਦਾ ਸਿਮਰਨ ਕੀਤਾ ਅਤੇ ਅਬਲਾ ਤੋਂ ਸਕਤੀਸ਼ਾਲੀ ਬਣ ਗਈ।"

ਆਉ ਜ਼ਰਾ ਇਸ ਬਾਬਤ ਵੀ ਟੂਕ ਮਾਤਰ ਵਿਚਾਰ ਕਰ ਲਈਏ, ਇਕ ਤੇ ਲਿਖਾਰੀ ਮੁਤਾਬਿਕ ਇਹ ਦੇਵੀ ਕੋਈ ਆਮ ਅਬਲਾ ਨਹੀਂ ਅਤੇ ਨਾ ਹੀ ਇਸਨੇ ਪਰਮਾਤਮਾ ਦਾ ਕੋਈ ਸਿਮਰਨ ਕੀਤਾ, ਅਤੇ ਇਹ ਵੀ ਕੋਰਾ ਝੂਠ ਹੈ ਬੰਤਾ ਸਿੰਘ ਦਾ ਕਿ ਇੰਦਰ ਸਮੇਤ ਸਾਰੇ ਦੇਵਤੇ ਲੜ ਰਹੇ ਨੇ ਜੰਗ ਵਿੱਚ, ਜੇ ਇਹ ਸੱਚ ਹੈ, ਤਾਂ ਵੀਰ ਬੰਤਾ ਸਿੰਘ ਨੂੰ ਬੇਨਤੀ ਹੈ ਕਿ ਤਿਨਾਂ ਕਹਾਣੀਆਂ (ਚੰਡੀ ਚਰਿਤ੍ਰ ਉਕਤਿ ਬਿਲਾਸ ਮਾਰਕੰਡੇ ਪੁਰਾਨ, ਚੰਡੀ ਚਰਿਤ੍ਰ ਬਚਿਤ੍ਰ ਨਾਟਕ ਜਾਂ ਦੁਰਗਾ ਕੀ ਵਾਰ) ਵਿਚੋਂ ਦਸੇ ਕਿੱਥੇ ਲੜ ਰਿਹਾ ਇੰਦਰ, ਇਸਦੀ ਖੁੱਲੀ ਵਿਚਾਰ ਅਸੀਂ ਫਿਰ ਕਰਾਂਗੇ…”

ਆਉ ਹੁਣ ਇਸ ਦੀ ਵਿਚਾਰ ਕਰੀਏ :

1. ਕਹਾਣੀ ਮੁਤਾਬਿਕ ਦੇਵਤਿਆਂ ਨੇ ਕਿਤੇ ਵੀ ਪਰਮਾਤਮਾ ਨੂੰ ਯਾਦ ਨਹੀਂ ਕੀਤਾ, ਬਲਕਿ ਇਹਨਾਂ ਨੇ ਕੈਲਾਸ਼ ਪਰਬਤ ਉਤੇ ਬੈਠੇ ਸ਼ਿਵ ਨੂੰ ਯਾਦ ਕੀਤਾ। ਧਾਰਿ ਧਿਆਨ ਮਨ ਸ਼ਿਵਾ ਕੋ ਤਕੀ ਪੂਰੀ ਕੈਲਾਸ਼। (ਪੰਨਾ - 076)

2. ਇਹਦੇ ਬਾਅਦ ਇਹਨਾਂ ਦੇਵਤਿਆਂ ਨੇ ਵਿਧਿਪੂਰਕ ਦੇਵੀ ਚੰਡੀ ਦੀ ਪੂਜਾ ਕੀਤੀ। ਬਿਧ ਪੂਰਬ ਸਭ ਦੇਵਤਨ ਕਰੀ ਦੇਵ ਕੀ ਸੇਵ । (ਪੰਨਾ - 076)

3. ਯੁਧ ਵਿਚ ਨਹੀਂ ਸੀ ਦੇਵਤੇ ਉਹਨਾਂ ਨੂੰ ਚੰਡੀ ਮਾਤਾ ਨੇ ਸ਼ਿਵਪੁਰੀ ਵਿਚ ਹੀ ਰੁਕਣ ਲਈ ਕਿਹਾ ਸੀ। ਸਭ ਦੈਤਨ ਕੋ ਛੈ ਕਰਉ ਬਸੋ ਸਿਵਪੁਰੀ ਜਾਇ । (ਪੰਨਾ - 076)

ਇਥੇ ਕਿਤੇ ਵੀ ਪਰਮਾਤਮਾ ਦੇ ਸਿਮਰਨ ਦੀ ਗੱਲ ਨਹੀਂ ਆ ਰਹੀ, ਖੈਰ ਆਉ ਹੋਰ ਪੜਿਏ :

1. ਸ਼ਾਮ ਲਿਖਾਰੀ ਦੇ ਇਸ ਗ੍ਰੰਥ ਵਿਚ ਲਿਖਾਰੀ ਆਪ ਭੁਲ ਜਾਂਦਾ ਹੈ ਕਿ ਕਿਥੇ ਕੀ ਲਿਖਿਆ (ਮਨਮੁਖੁ ਭੂਲਾ ਠਉਰੁ ਨ ਪਾਏ॥)। ਹੁਣ ਜੀਵੇਂ ਬੰਤਾ ਸਿੰਘ ਨੇ ਸੁਣਾਇਆ ਕਿ ਜਦੋਂ ਮਹਿਖਾਸੁਰ ਅਤੇ ਦੁਰਗਾ ਦੀ ਲੜਾਈ ਹੋਈ ਨਗਾੜੇ ਵਜਾਇ ਗਏ, ਪਰ ਇਥੇ ਦੇਖੋ ਇਥੇ ਲਿਖਦਾ ਘੰਟੇ ਦੀ ਧੁਨੀ ਅਤੇ ਸ਼ੇਰ ਦੀ ਅਵਾਜ ਸੁਣ ਕੇ ਇਕ ਵੱਡੀ ਸੈਨਾ ਇਕੱਲੀ ਦੁਰਗਾ ਦੇ ਸ੍ਹਾਮਣੇ ਆ ਗਈ। ਨ ਢੋਲ ਨ ਨਗਾੜੇ ਲੜਾਈ ਸ਼ੁਰੂ… (ਕੌਣ ਪੂਛੇ ਕੇ ਭਾਈ ਆ ਜੋ 10 ਦਿਨਾਂ ਤੋਂ ਗੱਪਾਂ ਮਾਰੀ ਜਾਂਦੈ, ਉਹ ਢੋਲ ਨਗਾਰੇ ਕਿੱਥੇ? ਇੰਦਰ ਆਦਿ ਦੇਵਤਿਆਂ ਦੀ ਸੈਨਾ ਕਿੱਥੇ ?)

2. ਲਿਖਾਰੀ ਅਨੁਸਾਰ ਕੱਲੀ ਦੁਰਗਾ ਸ੍ਹਾਮਣੇ ਕੋਈ ਹਜਾਰ, ਦੋ ਹਜਾਰ ਨਹੀਂ ਬਲਕਿ 45 ਪਦਮ ਦੈਂਤ ਇੱਕਠੇ ਹੋਇ । ਪਾਠਕਾਂ ਦੀ ਜਾਨਕਾਰੀ ਲਈ ਦਸ ਦਿਆਂ 1 ਪਦਮ = 1000000000000000, ਅਤੇ 45 ਪਦਮ = 450 ਅਰਬ ਹੁੰਦਾ ਹੈ । ਅਤੇ ਇਥੇ ਹੀ ਬਸ ਨਹੀਂ ਇਹਨਾਂ ਹੀ ਨਹੀਂ ਇਹ ਚਾਰ ਤਰਾਂ ਦੀ (ਅਸੁਰ, ਹਾਥੀ, ਘੋੜੇ ਅਤੇ ਰਥ) ਸੇਨਾ ਹੈ, ਇਸ ਦਾ ਮਤਲਬ 450 ਅਰਬ ਹਾਥੀ, ਇਹਨੇ ਹੀ ਘੋੜੇ, ਇਹਨੇ ਹੀ ਰੱਥ ਵੀ । ਕੁਲ 450 ਅਸੁਰ ਮਤਲਬ ਅੱਜ ਦੀ ਪੂਰੀ ਦੁਨੀਆ ਦੀ ਆਬਾਦੀ ਤੋਂ ਲਗਭਗ 45 ਗੁਨਾਂ ਜਿਆਦਾ। ਹੈ ਕੋਈ ਹਿਸਾਬ ਇਸ ਝੂਠ ਦਾ ? (ਪੈਤਾਲਿਸ ਪਦਮ ਅਸੁਰ ਸਜਯੋ ਕਟਕ ਚਤੁਰੰਗ । ਕਛੁ ਬਾਏਂ ਕਛੁ ਦਾਹਨੇ ਕਛੁ ਭਟ ਨ੍ਰਿਪ ਕੇ ਸੰਗ।)

ਹੁਣ ਅੱਗੇ ਲਿਖੀ ਵੱਡੀ ਗੱਪ, 150 ਅਰਬ ਦਲ (ਇੱਕ ਦਲ = ਇੱਕ ਅਸੁਰ, ਇੱਕ ਘੋੜਾ, ਇੱਕ ਹਾਥੀ ਅਤੇ ਇੱਕ ਰੱਥ) ਮਹਿਖਾਸੁਰ ਦੇ ਸੱਜੇ ਪਾਸੇ, 100 ਅਰਬ ਦਲ ਮਹਿਖਾਸੁਰ ਦੇ ਸੱਜੇ ਪਾਸੇ ਅਤੇ 200 ਅਰਬ ਦਲ ਨਾਲ ਰੱਖੇ। (ਕੋਈ ਪੁਛੇ ਕਿ ਭਾਈ ਭਾਰਤ ਦੇਸ਼ ਤੋਂ 35,000 ਗੁਣਾਂ ਆਬਾਦੀ ਨਾਲ ਕੱਲਮ-ਕੱਲੀ ਦੁਰਗਾ ਕਿੱਥੇ ਖਲੋ ਕੇ ਲੜ ਰਹੀ ਸੀ ?) ਪੁਛੇ ??? ਪੁਛਣ ਵਾਲਾ ਕੋਈ ਦਿੱਲੀ ਗੁਰੁਦੁਆਰਾ ਕਮੇਟੀ ਵਰਗਾ ਸਿਆਣਾ ਥੋੜਾ …? ਉਹ ਤਾਂ …?

ਚਲਦਾ…


ਜੇ ਕਿਸੇ ਪਾਠਕ ਨੇ ਕੁਮੈਂਟ ਕਰਨਾ ਹੋਵੇ ਤਾਂ ਇੱਥੇ ਕਲਿੱਕ ਕਰਕੇ ਕਰ ਸਕਦਾ ਹੈ।


ਵਾਹਿ ਗੁਰੂ ਜੀ ਕਾ ਖ਼ਾਲਸਾ, ਵਾਹਿ ਗੁਰੂ ਜੀ ਕੀ ਫ਼ਤਿਹ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org  and cannot be held responsible for their views.  Read full details....

Go to Top