ਪਾਤਸ਼ਾਹ
ਨੇ ਪਾਵਣ ਬਾਣੀ ਵਿੱਚ ਗਿਣਤੀ ਮਿਣਤੀ ਦੇ ਪਾਠਾਂ ਦੀ ਸਖਤ ਮਨਾਹੀ ਕੀਤੀ ਹੈ, ਤੇ
ਅਸੀਂ ਹਰ ਗੁਰਦੁਆਰੇ ਵਿੱਚ ਡਿਸਪੈਂਸਰੀ, ਲਾਇਬ੍ਰਰੀ, 24 ਘੰਟੇ ਲੰਗਰ ਦੀ ਵਿਵਸਥਾ, ਯਾਤਰੀ
ਨਿਵਾਸ, ਕਿਸੇ ਗਰੀਬ ਬੱਚੇ ਦੀ ਪੜ੍ਹਾਈ ਦੇ ਪ੍ਰਬੰਧ ਜਾਂ ਕਿਸੇ ਗਰੀਬ ਦੀ ਧੀ ਦੇ ਵਿਆਹ ਲਈ
ਕੋਈ ਉਪਰਾਲਾ ਕਰਨ ਹਿੱਤ ਕੋਈ ਕਾਰਜ ਹੋਵੇ ਜਾਂ ਨਾ ਹੋਵੇ...
...ਪਰ ਹਰ ਗੁਰਦੁਆਰੇ ਵਿੱਚ ਇੱਕ “ਅਖੰਡ ਪਾਠ ਮਾਰਕੀਟ” ਜ਼ਰੂਰ
ਬਣੀ ਹੋਈ ਹੈ, ਜਿਸ ਵਿੱਚ ਲਾਈਨ ਵਾਰ 20-20 ਜਾਂ ਕਈ ਵਾਰ ਇਸ ਤੋਂ ਵੀ ਵੱਧ
ਅਖੰਡਪਾਠ ਚੱਲ ਰਹੇ ਹੁੰਦੇ ਹਨ, ਅਤੇ ਇਹ ਧਰਮ ਦੇ ਨਾਮ 'ਤੇ ਕੀਤੀ ਜਾ ਰਹੀ ਕਮਾਈ ਦਾ ਸੱਭ
ਤੋਂ ਵੱਡਾ ਜੁਗਾੜ ਹੈ । ਜਿੱਥੇ ਵੀ ਕੋਈ ਛੋਟਾ ਕਮਰਾ ਦੇਖਿਆ ਉੱਥੇ ਹੀ ਅਖੰਡਪਾਠ ਆਰੰਭ
ਕਰਵਾ ਦਿੱਤਾ ।
ਰੈਡੀਮੇਡ ਅਖੰਡਪਾਠਾਂ ਦਾ ਰੁਝਾਨ ਅਤਿ ਮੰਦਭਾਗਾ ਹੈ ਜੋ ਕਿ
ਗੁਰਬਾਣੀ ਸੁਨਣ, ਪੜਣ ਅਤੇ ਅਮਲੀ ਰੂਪ ਵਿੱਚ ਆਮ ਲੋਕਾਈ ਤੱਕ ਲਾਗੂ ਕਰਵਾਉਣ ਵਿਚ ਸੱਭ ਤੋਂ
ਵੱਡੀ ਰੁਕਾਵਟ ਹੈ, ਕਿਉਂਕਿ ਠੇਕੇ ਉੱਪਰ ਕੀਤੇ ਜਾ ਰਹੇ ਇਹਨਾਂ ਪਾਠਾਂ ਦਾ ਲੋਕਾਈ ਨੂੰ
ਕੋਈ ਫਾਇਦਾ ਹੋਣ ਵਾਲਾ ਨਹੀਂ, ਗੁਰਬਾਣੀ ਇੱਕ ਜੀਵਨ
ਜਾਚ ਹੈ, ਨਾ ਕਿ ਕੋਈ ਮੰਤਰ ਜਾਂ ਜੰਤਰ ਹੈ । ਦਰਬਾਰ ਸਾਹਿਬ ਵਿਖੇ ਅਕਾਲ ਤਖ਼ਤ
ਸਾਹਿਬ ਦੇ ਪਿਛਲੇ ਪਾਸੇ ਜੋ ਮਾਰਕੀਟ ਬਣਾ ਦਿਤੀ ਗਈ ਹੈ, ਜਿੱਥੇ ਸਾਲਾਂ ਬੱਧੀ ਵਾਰੀ ਨਹੀਂ
ਆਉਂਦੀ ਅਤੇ ਅਡਵਾਂਸ ਬੁਕਿੰਗ ਚੱਲਦੀ ਹੈ, ਜੋ ਸਾਬਤ ਕਰਦੀ ਹੈ ਕਿ ਅੱਜ ਗੁਰਬਾਣੀ ਇੱਕ
ਵਾਪਾਰ ਤੋਂ ਵੱਧ ਕੁੱਝ ਨਹੀਂ ਰਹਿ ਗਈ।