ਬਚਿੱਤਰ
ਨਾਟਕ ਦੇ ਹਿਮਾਇਤੀ ਬਚਿੱਤਰ ਨਾਟਕ ਦੀ ਕਹੀ ਜਾਂਦੀ “ਖ਼ਾਲਸਾ ਮਹਿਮਾ” ਰਚਨਾ ਨੂੰ ਗੁਰੂ
ਗੋਬਿੰਦ ਸਿੰਘ ਸਾਹਿਬ ਦੀ ਪ੍ਰਮਾਣਿਕ ਰਚਨਾ ਦੱਸਦੇ ਹਨ, ਪਰ ਇਹ ਰਚਨਾ ਉਸ ਬੀੜ
ਵਿੱਚ ਦਰਜ ਨਹੀਂ ਹੈ, ਜਿਸ ਨੂੰ ਗੁਰੂ ਗੋਬਿੰਦ ਸਿੰਘ ਸਾਹਿਬ ਦੀ ਹੱਥ-ਲਿਖਤ ਕਹਿ ਕੇ ਲੋਕਾਂ
ਨੂੰ ਗੁਮਰਾਹ ਕੀਤਾ ਜਾਂਦਾ ਹੈ।
ਇਹ “ਖ਼ਾਲਸਾ ਮਹਿਮਾ” ਨਾ ਤੇ ਭਾਈ ਮਨੀ
ਸਿੰਘ ਦੇ ਨਾਮ ਨਾਲ ਜੋੜ੍ਹੀ ਜਾਣ ਵਾਲੀ ਬੀੜ ਵਿੱਚ ਹੈ, ਨਾ ਹੀ ਬਚਿੱਤਰ ਨਾਟਕ ਦੀ “ਆਨੰਦ
ਪੁਰੀ” ਕਹਿ ਜਾਣ ਵਾਲੀ ਬੀੜ ਵਿੱਚ ਦਰਜ ਹੈ, ਕਾਬਿਲੇ ਗੌਰ ਗੱਲ ਹੈ ਕਿ ਕਹੀ ਜਾਂਦੀ
“ਆਨੰਦ ਪੁਰੀ” ਬੀੜ ਨਾਲ ਇਹ ਗੱਲ ਜੋੜ੍ਹੀ ਜਾਂਦੀ ਹੈ, ਕਿ ਇਸ ਵਿੱਚ ਗੁਰੂ ਗੋਬਿੰਦ ਸਿੰਘ
ਸਾਹਿਬ ਨੇ ਲਿਖਾਰੀਆਂ ਦੀਆਂ ਗਲਤੀਆਂ ਦੀ ਸੁਧਾਈ ਕੀਤੀ ਹੈ।
ਉਪਰ ਜਿਨ੍ਹਾਂ ਬੀੜਾਂ ਅਤੇ ਕਿਤਾਬਾਂ ਦਾ ਜਿਕਰ ਕੀਤਾ ਗਿਆ ਹੈ ਉਨ੍ਹਾਂ
ਦਾ ਰਚਨਕਾਲ ਬਚਿੱਤਰੀ ਇਸ ਤਰ੍ਹਾਂ ਦੱਸਦੇ ਹਨ :
੧. ਆਨੰਦ ਪੁਰੀ -1696 ਇ.
੨. ਕਹਿ ਜਾਂਦੀ ਗੁਰੂ
ਗੋਬਿੰਦ ਸਿੰਘ ਸਾਹਿਬ ਦੀ ਹੱਥ ਲਿਖਤ 1698 ਇ.
੩. ਭਾਈ ਮਨੀ ਸਿੰਘ ਦੇ
ਨਾਮ ਨਾਲ ਜੋੜ੍ਹੀ ਜਾਂਦੀ ਬੀੜ-ਇਸ ਉਤੇ 1723 ਇ. ਲਿਖੀਆ ਹੋਇਆ ਹੈ, ਜੋ ਕਿਸੇ ਹੋਰ
ਨੇ ਲਿਖੀਆ ਹੈ, ਭਾਈ ਮਨੀ ਸਿੰਘ 1734 ਇ. ਵਿੱਚ ਸ਼ਹੀਦ ਹੋ ਗਏ ਸਨ ਤੇ ਇਸ ਬੀੜ ਨੂੰ
ਬਿਚਿਤਰੀ ਇਸ ਦੇ ਬਾਅਦ ਦੀ ਨਹੀਂ ਮੰਨਦੇ।
੪. ਭਾਈ ਦੀਪ ਸਿੰਘ ਦੇ
ਨਾਮ ਨਾਲ ਜੋੜ੍ਹੀ ਜਾਂਦੀ ਬੀੜ:-- ਭਾਈ ਨਾਭਾ ਇਸ ਬੀੜ ਨੂੰ ਭਾਈ ਮਨੀ ਸਿੰਘ ਵਾਲੀ
ਬੀੜ ਹੀ ਦੱਸਦੇ ਹਨ ਅਤੇ ਇਹ ਹੈ ਵੀ ਉਹੀ, ਖੈਰ ਭਾਈ ਦੀਪ ਸਿੰਘ 1757 ਇ. ਵਿੱਚ ਸ਼ਹੀਦ
ਹੋਏ ਤੇ ਬਿਚਿਤਰੀ ਉਸ ਵੇਲੇ ਤਕ ਇਸ ਬੀੜ ਨੂੰ ਲਿਖੀਆ ਮੰਨਦੇ ਹਨ।
ਇਨ੍ਹਾਂ ਉਪਰੋਕਤ ਬੀੜਾਂ ਵਿੱਚ ਕਹੀ
ਜਾਂਦੀ “ਖ਼ਾਲਸਾ ਮਹਿਮਾ” ਦਰਜ ਨਹੀਂ ਹੈ, ਫਿਰ ਇਹ ਕਿਸ ਬੀੜ ਵਿੱਚ ਦਰਜ ਹੈ? ਇਹ
ਸਵਾਲ ਤੇ ਉਠਣਾ ਲਾਜ਼ਮੀ ਹੈ ਅਤੇ ਇਸ ਦਾ ਜਵਾਬ ਬਹੁਤ ਸਾਰੇ ਨਵੇਂ ਤੱਥਾਂ ਨਾਲ ਰੂਬਰੂ ਕਰਵਾ
ਦੇਂਦਾ ਹੈ।
ਜੇ ਅਸੀਂ ਸਿੱਖ ਇਤਿਹਾਸ ਦੀਆਂ ਕਿਤਾਬਾਂ ਦਾ ਜ਼ਿਕਰ ਕਰੀਏ ਤੇ ਕੋਇਰ
ਸਿੰਘ ਕਲਾਲ ਦੀ ਗੁਰਬਿਲਾਸ ਪਾ ੧੦ ਕਿਤਾਬ ਜੋ 1751 ਇ. ਵਿੱਚ ਲਿਖੀ ਗਈ ਕਹੀ ਜਾਂਦੀ ਹੈ,
ਉਸ ਵਿੱਚ “ਕਹੀ ਜਾਂਦੀ ਖ਼ਾਲਸਾ ਮਹਿਮਾ” ਦਰਜ ਹੈ ਅਤੇ ਕੇਸਰ ਸਿੰਘ ਛਿਬੜ ਨੇ ਵੀ ਕਹੀ ਜਾਂਦੀ
“ਖ਼ਾਲਸਾ ਮਹਿਮਾ” ਅਪਣੀ ਕਿਤਾਬ “ਬੰਸਾਵਲੀਨਾਮਾ” ਵਿੱਚ ਇਸਤੇਮਾਲ ਕੀਤੀ ਹੈ, ਤੇ ਕੇਸਰ
ਸਿੰਘ ਦੀ ਰਚਨਾ 1769 ਇ. ਦੀ ਲਿਖੀ ਕਹੀ ਜਾਂਦੀ ਹੈ। ਕੇਸਰ ਸਿੰਘ ਤੇ ਇਹ ਦਾਵਾ ਕਰਦਾ ਹੈ
ਕਿ ਉਸ ਨੇ ਭਾਈ ਮਨੀ ਸਿੰਘ ਦੇ ਨਾਮ ਵਾਲੀ ਬੀੜ ਖੁਦ ਵੇਖੀ ਹੈ।
ਹੁਣ ਇਹ ਵੇਖਣਾ ਬਹੁਤ ਜਰੂਰੀ ਬਣਦਾ ਹੈ
ਕਿ ਕਹੀ ਜਾਂਦੀ “ਖ਼ਾਲਸਾ ਮਹਿਮਾ” ਕਿਸ ਬੀੜ ਵਿੱਚ ਦਰਜ ਹੈ? ਖ਼ਾਲਸਾ ਮਹਿਮਾ 1765
ਇ. ਵਿੱਚ ਲਿਖੀ ਗਏ “ਪਟਨਾ ਮਿਸਲ ਦੀ ਬੀੜ” ਵਿੱਚ ਦਰਜ ਹੈ, ਇਹ ਬਚਿੱਤਰ ਨਾਟਕ ਦੀ ਪਹਿਲੀ
ਬੀੜ ਹੈ ਅਤੇ ਇਸ ਬੀੜ ਨੂੰ ਕੇਸਰ ਸਿੰਘ ਨੇ ਵੇਖੀਆ ਸੀ ਤਾਂਹੀ ਉਹ ਕਹੀ ਜਾਂਦੀ “ਖ਼ਾਲਸਾ
ਮਹਿਮਾ” ਨੂੰ ਅਪਣੀ ਰਚਨਾ ਵਿੱਚ ਇਸਤੇਮਾਲ ਕਰਦਾ ਹੈ।
ਕੋਇਰ ਸਿੰਘ ਕਲਾਲ ਦਾ “ਗੁਰਬਿਲਾਸ ਪਾ ੧੦” ਹੈ ਤੇ 19ਵੀਂ ਸਦੀ ਦੀ
ਲਿਖਤ ਪਰ ਨਿਰਮਲੀਆਂ ਨੇ ਇਸ ਨੂੰ 1751 ਇ. ਦੀ ਤਾਰੀਖ ਦੇ ਕੇ ਭਾਈ ਮਨੀ ਸਿੰਘ ਅਤੇ ਕੇਸਰ
ਸਿੰਘ ਦੇ “ਬੰਸਾਵਾਲੀਨਾਮਾ” ਦੇ ਵਕਤ ਦੇ ਵਕਫੇ ਨੂੰ ਭਰਨ ਦਾ ਉਪਰਾਲਾ ਕੀਤਾ, ਪਰ ਕਹੀ
ਜਾਂਦੀ “ਖ਼ਾਲਸਾ ਮਹਿਮਾ” ਜੋ 1765 ਇ. ਵਾਲੀ ਬਚਿੱਤਰ ਨਾਟਕ ਦੀ ਬੀੜ ਵਿੱਚ ਦਰਜ ਹੈ, ਉਸ
ਦਾ ਇਸਤੇਮਾਲ ਇਸ ਗੁਰਬਿਲਾਸ ਦੀ ਜਾਲਸਾਜੀ ਨੂੰ ਉਘੇੜਨ ਵਾਸਤੇ ਪਹਿਲੀ ਕੜੀ ਹੋ ਨਿਬੜਦੀ
ਹੈ।