Share on Facebook

Main News Page

 ਕਾਮਧੇਨ ਗਊਆਂ
-: ਨਿਰਮਲ ਸਿੰਘ ਕੰਧਾਲਵੀ

ਸਾਧ ਕੋਲ ਮੈਂ ਫ਼ਸ ਗਿਆ ਲੋਕੋ, ਫ਼ਸ ਤੁਸੀਂ ਨਾ ਜਾਇਓ।
ਬੈਠੇ ਜਾਲ਼ ਵਿਛਾਈ ਬੂਬਨੇ, ਏਹਨਾਂ ਨੂੰ ਮੂੰਹ ਨਾ ਲਾਇਓ।

ਕੋਰਟ ਵਿਚ ਸੀ ਕੇਸ ਮੇਰਾ ਇਕ, ਮੈਂ ਪ੍ਰੇਸ਼ਾਨ ਸੀ ਹੋਇਆ।
ਗੱਲ ਸੁਣ ਕੇ ਇਕ ਬੰਦੇ ਦੀ, ਮੈਨੂੰ ਕੁਝ ਧਰਵਾਸਾ ਹੋਇਆ।

ਬੰਦਾ ਕਹਿੰਦਾ ਬਾਬਾ ਉਹਦਾ, ਹੈ ਬੜਾ ਹੀ ਕਰਨੀ ਵਾਲ਼ਾ।
ਕੋਰਟ ਵਿਚੋਂ ਕੇਸ ਜਿਤਾ ਦਊ, ਕਰ ਦੇਵੇਗਾ ਤੈਨੂੰ ਸੁਖਾਲਾ।

ਇਕ ਦਿਨ ਲੈ ਗਿਆ ਡੇਰੇ ਮੈਨੂੰ, ਮੁਸ਼ਕਿਲ ਬਾਬੇ ਨੂੰ ਦੱਸੀ।
ਤੁਕ ਤੁਕ ਵਾਲ਼ੇ ਸੰਪਟ ਪਾਠ ਦੀ, ਗਲ਼ ਪਾ ‘ਤੀ ਮੇਰੇ ਰੱਸੀ।

‘ਕੱਤੀ ਹਜ਼ਾਰ ਪਾਠ ਦੀ ਪੂਜਾ, ਦਸ ਹਜ਼ਾਰ ਦਾ ਹੋਰ ਖ਼ਰਚਾ।
ਰੱਖਣੀ ਗੱਲ ਲੁਕੋ ਕੇ ਭਗਤਾ, ਕਰਨੀ ਨਹੀਂ ਕੋਈ ਚਰਚਾ।

ਕੇਸ ਜਿੱਤਣ ਦੇ ਲਾਲਚ ਵਿਚ, ਮੰਨ ਲਿਆ ਉਹਦਾ ਕਹਿਣਾ।
ਬਾਬਾ ਕਹਿੰਦਾ ਗੁਪਤ ਪਾਠ ਹੈ, ਪਾਠ ਦੇ ਕੋਲ਼ ਨਹੀਂ ਬਹਿਣਾ।

ਬਾਬੇ ਤਾਈਂ ਰਕਮ ਫੜਾ ਕੇ, ਘਰ ਆ ਗਏ ਚੁੱਪ ਕਰ ਕੇ।
ਗਿਣੀਏ ਦਿਨ ਫ਼ੈਸਲੇ ਵਾਲਾ, ਅਸੀਂ ਸਭ ਕੁਝ ਹੋਰ ਭੁਲਾ ਕੇ।

ਠੁੱਸ ਹੋਈ ਬਾਬੇ ਦੀ ਸ਼ਕਤੀ, ਕੇਸ ਪੈ ਗਿਆ ਪੁੱਠਾ ਮੇਰਾ।
ਖ਼ਰਚਾ ਵੀ ਸਿਰ ਪੈ ਗਿਆ ਮੇਰੇ, ਨਾਲ਼ੇ ਖਾ ਗਿਆ ਮੈਨੂੰ ਡੇਰਾ।

ਬਾਬੇ ਨੂੰ ਜਦ ਫੋਨ ਘੁੰਮਾਇਆ, ਆਵਾਜ਼ ਬੰਦ ਫੋਨ ਦੀ ਆਵੇ।
ਮੈਂ ਸਮਝ ਲਈ ਗੱਲ ਸਾਰੀ, ਲੰਘਿਆ ਵੇਲਾ ਹੱਥ ਨਾ ਆਵੇ।

‘ਵਿਚੋਲੇ’ ਨੂੰ ਗੱਲ ਦੱਸੀ ਸਾਰੀ, ਉਹ ਮੈਨੂੰ ਇੰਜ ਕਹਿੰਦਾ।
ਜੇ ਨਾ ਰੱਖੀਏ ਸ਼ਰਧਾ ਪੂਰੀ, ਕੰਮ ਤਾਹੀਉਂ ਪੁੱਠਾ ਪੈਂਦਾ।

ਇਕ ਦਿਨ ਦੋ ਚਾਰ ਬੰਦੇ ਲੈ ਕੇ, ਮੈਂ ਪਹੁੰਚਿਆ ਸਾਧ ਦੇ ਡੇਰੇ।
ਗਲ਼ ਪੈ ਗਏ ਉੱਥੇ ਸਾਧ ਦੇ ਗੁੰਡੇ, ਉਹਨੀਂ ਮੋਢੇ ਸੇਕ ‘ਤੇ ਮੇਰੇ।

ਪੁਲਸ ਪਾਸ ਗਏ ਕੇਸ ਲਿਖਾਵਣ, ਉਹਨਾਂ ਗੱਲ ਸੁਣੀ ਨਾ ਸਾਡੀ।
ਓਏ ਬਾਬੇ ਨੂੰ ਤੁਸੀਂ ਝੂਠਾ ਆਖੋਂ, ਕੰਜਰੋ ਲਾਹੀਏ ਖੱਲ ਤੁਹਾਡੀ?

ਭੱਜ ਜਾਉ ਤੁਸੀਂ ਸਾਰੇ ਏਥੋਂ, ਨਹੀਂ ਤਾਂ ਕਰ ਦਊਂ ਸਭ ਨੂੰ ਅੰਦਰ।
ਸਰਕਾਰੀ ਟੈਮ ਖ਼ਰਾਬ ਕਰਨ ਲਈ, ਆ ਜਾਂਦੇ ਨੇ ਕਿੱਥੋਂ ਪਤੰਦਰ।

ਚੋਣਾਂ ਆਈਆਂ ਸਿਰ ‘ਤੇ, ਬਾਬੇ ਕਾਮਧੇਨ ਗਊਆਂ ਸਰਕਾਰ ਦੀਆਂ।
ਲਿਖ ਕੇ ਰਪਟ ਤੁਹਾਡੀ, ਕਿਉਂ ਖਾਵਾਂ ਮੈਂ ਜੁੱਤੀਆਂ ਜਥੇਦਾਰ ਦੀਆਂ।


ਜੇ ਕਿਸੇ ਪਾਠਕ ਨੇ ਕੁਮੈਂਟ ਕਰਨਾ ਹੋਵੇ ਤਾਂ ਇੱਥੇ ਕਲਿੱਕ ਕਰਕੇ ਕਰ ਸਕਦਾ ਹੈ।


ਵਾਹਿ ਗੁਰੂ ਜੀ ਕਾ ਖ਼ਾਲਸਾ, ਵਾਹਿ ਗੁਰੂ ਜੀ ਕੀ ਫ਼ਤਿਹ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org  and cannot be held responsible for their views.  Read full details....

Go to Top