Share on Facebook

Main News Page

ਪਖੰਡੀ ਸਾਧ ਦਰਸ਼ਨ ਸਿੰਘ ਢੱਕੀ ਵਾਲਾ ਧੋਖੇ ਨਾਲ ਜ਼ਮੀਨ ਹੱੜਪਣ ਦਾ ਕੇਸ ਹਾਰਿਆ

ਦਲਜੀਤ ਸਿੰਘ ਇੰਡੀਆਨਾ 19 Sep 2016 : ਸਾਧ ਦਰਸਨ ਸਿੰਘ ਜ਼ਮੀਨ ਦੇ ਝਗੜੇ ਸ਼ਬੰਧੀ ਸੁਨਾਮ ਦੀ ਅਦਾਲਤ ਵਿਚ ਚੱਲ ਰਿਹਾ ਇਕ ਦੀਵਾਨੀ ਕੇਸ ਹਾਰ ਗਿਆ ਹੈ। ਪਿਛਲੇ ਦਿਨੀ ਮਿਤੀ 13.9. 16. ਨੂੰ ਸੁਨਾਮ ਅਦਾਲਤ ਦੀ ਮਾਨਯੋਗ ਜੱਜ ਸ਼ਹਿਬਾਨ ਨੇ ਬਾਬਾ ਦਰਸਨ ਸਿੰਘ ਦੀ ਸਿਵਲ ਅਪੀਲ ਰੱਦ ਕਰਦਿਆਂ ਵਿਧਵਾ ਔਰਤ ਲਾਭ ਕੌਰ ਦੇ ਹੱਕ ਵਿਚ ਜ਼ਮੀਨ ਦੀ ਡਿਕਰੀ ਕਰ ਦਿਤੀ ਹੈ ।

ਲਾਭ ਕੌਰ ਵਿਧਵਾ ਚਰਨਜੀਤ ਸਿੰਘ ਪਿੰਡ ਪਾਟੇਵਾਲੀ, ਨੇੜੇ ਸੁਨਾਮ, ਜਿਲਾ ਸੰਗਰੂਰ ਨੇ ਦੱਸਿਆ ਕਿ

"ਮੇਰਾ ਪਤੀ ਪਹਿਲਾਂ ਢੱਕੀ ਵਿਚ ਬਾਬੇ ਕੋਲ ਆਉਂਦਾ ਜਾਂਦਾ ਸੀ ਅਤੇ ਉਂਹ ਨਸ਼ੇ ਕਰਨ ਦਾ ਆਦੀ ਸੀ। ਉਂਸਦੇ ਨਸ਼ੇੜੀ ਹੋਣ ਦਾ ਲਾਭ ਉਂਠਾਕੇ ਬਾਬਾ ਦਰਸਨ ਸਿੰਘ ਨੇ ਅਪਦੇ ਚੇਲੇ ਰਾਂਹੀ ਧੋਖੇ ਨਾਲ ਸਾਡੀ ਜ਼ਮੀਨ ਦੀ ਰਜ਼ਿਸਟਰੀ ਅਪਦੇ ਨਾਮ ਕਰਵਾ ਲਈ ਸੀ, ਪਰ ਮੇਰੇ ਪਤੀ ਦੀ ਮੌਤ ਤੋਂ ਬਾਦ ਵਿਰਾਸਤ ਦਾ ਇੰਤਕਾਲ ਮੇਰੇ ਅਤੇ ਮੇਰੇ ਬੱਚਿਆਂ ਦੇ ਨਾਮ ਹੋ ਚੁੱਕਾ ਹੈ। ਜਦੋਂ 2009 ਵਿਚ ਬਾਬਾ ਦਰਸਨ ਸਿੰਘ ਨੇ ਧੋਖੇ ਨਾਲ ਕਰਵਾਈ ਗਈ ਰਜ਼ਿਸਟਰੀ ਦੇ ਅਧਾਰ 'ਤੇ ਜ਼ਮੀਨ ਦਾ ਇੰਤਕਾਲ ਅਪਦੇ ਨਾਮ ਕਰਵਾਉਂਣ ਦੀ ਕੋਸਿਸ ਕੀਤੀ, ਤਾਂ ਉਂਸ ਸਮੇਂ ਸਾਨੂੰ ਇਸ ਫਰਾਡ ਦਾ ਪਤਾ ਲੱਗਿਆ । ਫਿਰ ਮੈ ਅਪਦੇ ਬੱਚਿਆਂ ਸਮੇਤ, ਬਾਬਾ ਜੀ ਕੋਲ ਢੱਕੀ ਡੇਰੇ ਵਿਚ ਜਾਕੇ ਮਿੰਨਤਾਂ ਕੀਤੀਆਂ ਕਿ "ਬਾਬਾ ਜੀ ਮੈਂ ਵਿਧਵਾ ਜਨਾਨੀ ਹਾਂ, ਮੇਰੇ ਛੋਟੇ ਛੋਟੇ ਬੱਚੇ ਹਨ, ਸਾਡੇ ਤੇ ਰਹਿਮ ਕਰੋ,ਸਾਡੇ ਕੋਲ ਤਾਂ ਇਹੀ ਤਿੰਨ ਕੁ ਬਿਘੇ ਜ਼ਮੀਨ ਹੈ, ਜੇ ਇਹ ਵੀ ਤੁਸੀਂ ਦੱਬ ਲਈ ਤਾਂ ਅਸੀ ਕਿਥੇ ਜਾਂਵਾਗੇ ?"

ਬਾਬਾ ਜੀ ਦਾ ਜ਼ਵਾਬ ਸੁਣਕੇ ਮੈ ਸੁੰਨ ਹੋ ਗਈ, ਬਾਬਾ ਜੀ ਨੇ ਢੀਠ ਜਿਹਾ ਬਣਕੇ ਕਿਹਾ ਕਿ, "ਭਾਈ ਤੂੰ ਅਪਦੇ ਬੱਚਿਆਂ ਨੂੰ ਲੈਕੇ ਸਾਡੇ ਕੋਲ ਹੀ ਡੇਰੇ ਵਿਚ ਆ ਕੇ ਰਹਿਣ ਲੱਗ ਪਵੀਂ, ਇਥੇ ਰੋਟੀ ਪਾਣੀ ਖਾਈ ਚੱਲਿਉਂ, ਪਰ ਅਸੀਂ ਤੁਹਾਡੀ ਜ਼ਮੀਨ ਨਹੀਂ ਛੱਡ ਸਕਦੇ, ਜ਼ਮੀਨ ਤਾਂ ਲੈਕੇ ਹੀ ਰਹਾਂਗੇ।" ਸਾਡੀਆਂ ਮਿੰਨਤਾਂ ਦਾ ਵੀ ਸਾਧ ਦਰਸਨ ਸਿੰਘ ਤੇ ਕੋਈ ਅਸਰ ਨਹੀ ਹੋਇਆਂ।

ਉਂਸ ਦਿਨ ਤੋਂ ਬਾਦ ਅਸੀ ਮੁੜਕੇ ਢੱਕੀ ਡੇਰੇ ਵਿਚ ਪੈਰ ਨਹੀਂ ਪਾਇਆ ਅਤੇ ਕਾਨੂੰਨੀ ਲੜਾਈ ਲੜਦੇ ਰਹੇ ਤੇ ਅਦਾਲਤ ਵਿਚ ਨੂੰ ਸੱਚ ਦੀ ਜਿੱਤ ਹੋਈ ।

ਇਥੇ ਇਹ ਵੀ ਵਰਨਣਯੋਗ ਹੈ ਇਸ ਸਾਧ ਦੇ ਇਸ ਕੇਸ ਤੋਂ ਇਲਾਵਾ ਪਾਇਲ, ਲੁਧਿਆਣੇ, ਖਰੜ, ਰੋਪੜ, ਪਟਿਆਲੇ ਅਤੇ ਪੰਚਕੂਲੇ ਦੀਆਂ ਅਦਾਲਤਾਂ ਵਿਚ ਵੀ ਦੀਵਾਨੀ ਜਾਂ ਫੌਜ਼ਦਾਰੀ ਕੇਸ ਚੱਲਦੇ ਰਹੇ ਹਨ ਜਾਂ ਚਲ ਰਹੇ।


ਜੇ ਕਿਸੇ ਪਾਠਕ ਨੇ ਕੁਮੈਂਟ ਕਰਨਾ ਹੋਵੇ ਤਾਂ ਇੱਥੇ ਕਲਿੱਕ ਕਰਕੇ ਕਰ ਸਕਦਾ ਹੈ।


ਵਾਹਿ ਗੁਰੂ ਜੀ ਕਾ ਖ਼ਾਲਸਾ, ਵਾਹਿ ਗੁਰੂ ਜੀ ਕੀ ਫ਼ਤਿਹ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org  and cannot be held responsible for their views.  Read full details....

Go to Top