Share on Facebook

Main News Page

ਠੱਗਾਂ ਟੋਲੀ, ਇੱਕੋ ਬੋਲੀ
-: ਸੰਪਾਦਕ ਖ਼ਾਲਸਾ ਨਿਊਜ਼
23 Sep 2016

"ਠੱਗਾਂ ਟੋਲੀ, ਇੱਕੋ ਬੋਲੀ" ਕਹਾਵਤ ਅੱਜ ਦੇ ਸੰਦਰਭ ਵਿੱਚ ਬਿਲਕੁਲ ਵਾਜਿਬ ਬੈਠਦੀ ਹੈ, ਜਦੋਂ ਤੱਤ ਗੁਰਮਤਿ ਤੋਂ ਘਬਰਾਏ ਲੋਕ... ਭਾਂਵੇਂ ਉਹ ਅਖੌਤੀ ਟਕਸਾਲ ਨਾਲ ਸੰਬੰਧਿਤ ਹੋਣ, ਵਿਹਲੜ ਨਿਹੰਗ ਹੋਣ ਜਾਂ ਕਿਸੇ ਉਠਾਈਗਿਰੇ ਪਖੰਡੀ ਸਾਧ ਦੇ ਚੇਲੇ ਹੋਣ... ਇਨ੍ਹਾਂ ਦੀ ਬੋਲੀ ਇੱਕੋ ਹੈ... ਉਹ ਹੈ ਗਾਹਲ਼ਾਂ !!

ਇਨ੍ਹਾਂ ਨਸਲਾਂ ਦੀਆਂ ਰਲ਼ਦੀਆਂ ਕੁੱਝ ਕੁ ਆਦਤਾਂ :

- ਇਨ੍ਹਾਂ ਨੂੰ  ਗੁਰਬਾਣੀ ਗੁਰਮਤਿ ਦੀ ਕੋਈ ਗੱਲ ਭਾਉਂਦੀ ਨਹੀਂ...
- ਗੁਰੂ ਗ੍ਰੰਥ ਸਾਹਿਬ ਦੇ ਸ਼ਰੀਕ ਸਨਾਤਨਮਤੀ ਗ੍ਰੰਥਾਂ ਜਿਵੇਂ ਅਖੌਤੀ ਦਸਮ ਗ੍ਰੰਥ, ਸਰਬਲੋਹ ਗ੍ਰੰਥ ਤੇ ਹੋਰ ਕੂੜ ਕਬਾੜ ਦੀ ਅਗਵਾਈ ਭਾਉਂਦੀ ਹੈ...
- ਇਨ੍ਹਾਂ ਨੂੰ ਗੁਰਬਾਣੀ ਤੋਂ ਵੱਧ ਕੱਚੀਆਂ ਧਾਰਨਾਂ ਪਸੰਦ ਹਨ...
- ਇਨ੍ਹਾਂ ਦਾ ਸਿਰਫ ਸਾਖੀਆਂ ਤੇ ਗਪੌੜਾਂ 'ਤੇ ਵਿਸ਼ਵਾਸ ਹੈ...
- ਇਨ੍ਹਾਂ ਨੂੰ ਸਿਰਫ ਆਪਣੇ ਮੁਖੀਆਂ ਦੇ ਕਹੇ 'ਤੇ ਵਿਸ਼ਵਾਸ ਹੈ...
- ਆਪਣੇ ਮੁਖੀਆਂ ਦਾ ਗੁਰੂ ਨਾਲੋਂ ਵੀ ਵੱਧ ਸਤਿਕਾਰ ਕਰਦੇ ਨੇ...
- ਇਨ੍ਹਾਂ ਨੂੰ ਗੁਰੂ ਦਾ ਅਪਮਾਨ ਤਾਂ ਭਾਂਵੇਂ ਨਾ ਦਿਖੇ, ਪਰ ਆਪਣੇ ਮੁੱਖੀ ਵਿਰੁੱਧ ਸੱਚ ਨੂੰ ਵੀ ਸੁਣਨਾ - ਦੇਖਣਾ ਪਸੰਦ ਨਹੀਂ ਕਰਦੇ...
- ਗੱਲ ਕਰਣ ਦੀ ਬਜਾਏ ਗਾਲ਼ੀ ਗਲੌਚ 'ਤੇ ਬਹੁਤ ਛੇਤੀ ਉਤਰ ਆਉਂਦੇ ਨੇ...
- ਮਿੱਠਾ ਬੋਲਣਾ ਤਾਂ ਇਨ੍ਹਾਂ ਨੂੰ ਆਉਂਦਾ ਹੀ ਨਹੀਂ, ਇਨ੍ਹਾਂ ਦੀ ਭਾਸ਼ਾ ਹੈ - ਗਾਹਲਾਂ... ਤੇਰੀ ਭੈਣ ਦੀ... ਤੇਰੀ ਮਾਂ ਦੀ...
- ਦਿਖਾਵੇ ਦੇ ਤੌਰ 'ਤੇ ਲੰਮੇ ਲੰਮੇ ਚੋਲ਼ੇ, ਗੋਲ ਪੱਗਾਂ, ਦਿਮਾਗ ਸੁੰਨ ਦੁਮਾਲੇ, ਹੋਰ ਦਿਖਾਵੇ ਦੇ ਕਈ ਪ੍ਰਪੰਚ ਚੰਗੇ ਲਗਦੇ ਨੇ
- ਸੁੱਚ ਭਿੱਟ, ਗਿਣਤੀਆਂ ਮਿਣਤੀਆਂ ਦੇ ਪਾਠ ਕਰਨੇ ਚੰਗੇ ਲਗਦੇ ਨੇ...
- ਬੱਤੀਆਂ ਬੰਦ ਰਟਣ ਜਿਸਨੂੰ ਇਹ ਸਿਮਰਨ ਆਖਦੇ ਨੇ, ਦਾ ਘੋਟਾ ਲਾਉਣਾ ਬੇਹੱਦ ਪਸੰਦ ਹੈ...
- ਇਨ੍ਹਾਂ ਦੀ ਅਕਲ ਨਾਲ ਪੱਕੀ ਦੁਸ਼ਮਨੀ ਹੈ...
- ਇਹ ਅਕਲ ਦੀ ਗੱਲ ਕਰਣ ਵਾਲੇ ਨੂੰ ਮਿਸ਼ਨਰੀ ਆਖਦੇ ਨੇ...
- ਤੱਥਾਂ ਨੂੰ, ਸਹੀ ਤਰਕ ਦਲੀਲ ਨੂੰ ਇੱਹ ਟਿੱਚ ਜਾਣਦੇ ਨੇ...
- ਫੁੱਕਰੀਆਂ ਮਾਰਨੀਆਂ, ਨਾਹਰੇ ਬਾਜ਼ੀ ਕਰਣੀ, ਰੌਲ਼ਾ ਪਾਉਣਾ, ਇੱਕ ਦੂਜੇ ਦੀਆਂ ਪੱਗਾਂ ਲਾਹੁਣੀਆਂ ਇਨ੍ਹਾਂ ਦਾ ਮਨਪਸੰਦ ਪਰਚਾਵਾ ਹੈ...
- ਹੋਰ ਵੀ ਬਹੁਤ ਕੁੱਝ...

ਗੱਲ ਕਿ... ਕੋਈ ਅਕਲ ਵਾਲੀ ਗੱਲ ਇਨ੍ਹਾਂ ਨਸਲਾਂ ਨੂੰ ਪਸੰਦ ਨਹੀਂ.......... ਤੇ ਸਿੱਧ ਹੋਗਿਆ ਨਾ "ਠੱਗਾਂ ਟੋਲੀ, ਇੱਕੋ ਬੋਲੀ"

ਹੁਣ ਇਹ ਫਿਰ ਇਸ ਪੋਸਟ ਥੱਲੇ ਆਪਣੀ ਮਨਪਸੰਦ ਭਾਸ਼ਾ ਦਾ ਇਸਤੇਮਾਲ ਕਰਣਗੇ। ਪਰ ਸਾਡੀ ਸਿਹਤ 'ਤੇ ਕੋਈ ਅਸਰ ਨਹੀਂ, ਜਿਨ੍ਹੀਆਂ ਗਾਹਲਾਂ ਕੱਢਗੇ, ਉਹ ਇਹ ਸਿੱਧ ਕਰੇਗਾ ਕਿ ਟੀਕਾ ਸਹੀ ਥਾਂ 'ਤੇ ਲੱਗਾ ਹੈ। ਟੀਕਾ ਵੀ ਉੱਥੇ ਲਾਇਆ ਜਾਂਦਾ ਜਿੱਥੇ ਬੀਮਾਰੀ ਜ਼ਿਆਦਾ ਹੋਵੇ।

ਰੱਬ ਸੁਮੱਤ ਬਖਸ਼ੇ, ਤੇ ਇਹ ਨਸਲਾਂ ਗੁਰਮਤਿ ਦੀਆਂ ਧਾਰਣੀ ਹੋਵਣ।


ਜੇ ਕਿਸੇ ਪਾਠਕ ਨੇ ਕੁਮੈਂਟ ਕਰਨਾ ਹੋਵੇ ਤਾਂ ਇੱਥੇ ਕਲਿੱਕ ਕਰਕੇ ਕਰ ਸਕਦਾ ਹੈ।


ਵਾਹਿ ਗੁਰੂ ਜੀ ਕਾ ਖ਼ਾਲਸਾ, ਵਾਹਿ ਗੁਰੂ ਜੀ ਕੀ ਫ਼ਤਿਹ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org  and cannot be held responsible for their views.  Read full details....

Go to Top