ਕਬੀਰ ਮਨੁ ਜਾਨੈ ਸਭ ਬਾਤ ਜਾਨਤ ਹੀ
ਅਉਗਨੁ ਕਰੈ ॥
ਕਾਹੇ ਕੀ ਕੁਸਲਾਤ ਹਾਥਿ ਦੀਪੁ ਕੂਏ ਪਰੈ ॥216॥ ਪੰਨਾਂ
1376
ਜਾਣਨਾ ਹੀ ਜ਼ਰੂਰੀ ਨਹੀਂ ਹੁੰਦਾ। ਪ੍ਰਚਾਰਕ ਦੌਰੇ
ਦੌਰਾਨ ਯੂਕੇ ਦੀਆਂ ਜੇਲਾਂ ਵਿੱਚ ਇੱਕ ਦੋ ਵਾਰ ਜਾਣ ਦਾ ਮੌਕਾ ਮਿਲਿਆ ਅਤੇ ਉਦੋਂ ਹੈਰਾਨੀ
ਦੀ ਹੱਦ ਨਾ ਰਹੀ, ਜਦੋਂ ਦੇਖਿਆ ਕਿ ਜਿੰਦਗੀ ਦੇ ਫਲਸਫਿਆਂ ਨੂੰ ਜਾਨਣ ਵਾਲੇ, ਆਪਣੀ ਗੱਲ
ਬਾਤ ਦੀ ਕਲਾ ਨਾਲ ਆਮ ਲੋਕਾਂ ਨੂੰ ਪ੍ਰਭਾਵਤ ਕਰਨ ਵਾਲੇ ਬੜੇ ਸੰਗੀਨ ਜ਼ੁਰਮਾਂ ਦੇ ਕੇਸਾਂ
ਵਿੱਚ ਸਜਾਵਾਂ ਭੁਗਤ ਰਹੇ ਹਨ, ਤਾਂ ਉਦੋਂ ਸਹਿਜੇ ਹੀ ਕਬੀਰ ਜੀ ਦੇ ਇਹ ਅਨਮੋਲ ਬਚਨ ਮੇਰੇ
ਸਾਹਮਣੇ ਆ ਗਏ ਕਿ ਜਾਨਣਾ ਹੀ ਅਖੀਰ ਨਹੀਂ ਹੁੰਦੀ।
ਜਾਣਨਾ ਜੇ ਜੀਵਨ ਦਾ ਅਧਾਰ ਨਹੀਂ ਹੈ, ਤਾਂ ਇਹ ਸ਼ੈਤਾਨ ਵਰਗ ਲਈ
ਇੱਕ ਬੜਾ ਆਲੀਸ਼ਾਨ ਹਥਿਆਰ ਹੁੰਦਾ ਹੈ। ਇਹ ਹਥਿਆਰ ਅਜੋਕੇ ਪਿਸਤੌਲ ਤੇ ਲੱਗੇ
ਸਾਇਲੈਂਸਰ (Silencer) ਦੀ ਨਿਆਈਂ ਹੈ, ਜੋ ਬੰਦਾ ਭੀ ਮਾਰਦਾ ਹੈ ਅਤੇ ਪਤਾ ਭੀ ਨਹੀਂ
ਲੱਗਣ ਦਿੰਦਾ।
ਜਦੋਂ ਅਸੀਂ ਅੱਜ ਦੇ ਧਾਰਮਿਕ ਹਾਲਾਤਾਂ ਦੀ ਗੱਲ ਕਰਦੇ ਹਾਂ,
ਤਾਂ ਦੁਬਿਧਾ ਆਮ ਮਨੁੱਖ ਵਿੱਚ ਨਹੀਂ ਹੈ, ਕਿਉਂਕਿ ਜੋ ਅਜੇ ਜਾਣਨ ਵਾਲੀ ਸਥਿਤੀ 'ਤੇ ਹੀ
ਨਹੀਂ ਪਹੁੰਚਿਆ, ਉਸਨੂੰ ਕੀ ਪਤਾ ਕਿ ਦੁਬਿਧਾ ਕੀ ਹੁੰਦੀ ਹੈ? ਆਮ ਮਨੁੱਖ ਜੋ
ਕਿਰਤ ਨੂੰ ਸਾਧਨ ਦਾ ਰੂਪ ਨਾ ਜਾਣ ਕੇ, ਉਸਨੂੰ ਕਰਤੇ ਦੀ ਨਿਆਈਂ ਨਮਸਤੰ ਕਰਦਾ ਹੈ, ਉਹ
ਅਗਿਆਨੀ ਤਾਂ ਭਾਵੇਂ ਜ਼ਰੂਰ ਹੈ, ਪਰ ਦੁਬਿਧਾ ਵਿੱਚ ਫਸਿਆ ਨਹੀਂ ਆਖਿਆ ਜਾ ਸਕਦਾ।
ਦੁਬਿਦਾਧਾਰੀ ਕੇਵਲ ਉਹ ਹੀ ਹੋ ਸਕਦਾ ਹੈ, ਜੋ ਦੋ ਬਿਧੀਆਂ ਨੂੰ
ਜਾਣਦਾ ਹੋਇਆਂ ਭੀ ਦੋਵਾਂ ਨੂੰ ਨਮਸਤੰ ਕਰਨ ਦੀ ਕੁਤਾਹੀ ਕਰਦਾ ਹੈ।
ਦੀਵੇ ਦਾ ਮੁੱਲ ਭੀ ਉਦੋਂ ਹੀ ਪੈਂਦਾ ਹੈ, ਜਦੋਂ ਮਨੁੱਖ ਆਪ ਸੁਜਾਖਾ ਹੋਵੇ, ਨਹੀਂ ਭਾਵੇ
ਅੰਨੇ ਵਿਅਕਤੀ ਨੂੰ ਪੰਜਾਹ ਦੀਵੇ ਬਾਲ ਕੇ ਹਨੇਰੇ ਵਿੱਚ ਕੁਝ ਲੱਭਣ ਭੇਜ ਦੇਵੋ, ਉਹ ਵਾਪਿਸ
ਆ ਕੇ ਫਿਰ ਹਨੇਰੇ ਸੰਬੰਧੀ ਹੀ ਜਾਣਕਾਰੀ ਸਾਂਝੀ ਕਰੇਗਾ। ਦੀਵਾ ਕੇਵਲ ਸਹਾਈ ਮਾਤਰ ਹੋ ਸਕਦਾ
ਹੈ, ਪਰ ਲੱਭਣ ਕੀ ਅਤੇ ਕਿਉਂ ਜਾ ਰਹੇ ਹੋ ਅਤੇ ਜੋ ਲੱਭਾ ਹੈ, ਉਸਦਾ ਜੀਵਨ ਵਿੱਚ ਉਦੇਸ਼ ਕੀ
ਹੈ, ਇਸ ਬਾਰੇ ਜਾਣਕਾਰ ਹੋਣਾ ਅਤੇ ਉਸਦਾ ਮੰਨਣ ਕਰਨਾ ਅਤਿ ਜ਼ਰੂਰੀ ਹੁੰਦਾ ਹੈ,
ਨਹੀਂ ਤਾਂ ਕਬੀਰ ਜੀ ਦੇ ਬਚਨ ਸੱਤ ਹਨ ਕਿ ''ਕਾਹੇ ਕੀ ਕੁਸਲਾਤ''
ਭਾਵ ਦੁਬਿਧਾ ਪੜਣ ਤੋਂ ਬਾਅਦ ਇਹ ਅਖੀਰ 'ਤੇ ਜਾ ਕੇ ਇਹ ਪੜਣ ਦਾ ਕੀ ਮੁੱਲ ਰਹਿ ਜਾਂਦਾ ਹੈ
ਕਿ ''ਅਨੰਦੁ ਭਇਆ ਮੇਰੀ ਮਾਏ, ਸਤਿਗੁਰੂ ਮੈ ਪਾਇਆ''?