"ਜਾਪੁ" ਨਾਲ ਜਾਪਦਾ
ਭੁਚਾਲ ਆ ਗਿਆ
ਫੇਸਬੁੱਕ 'ਤੇ ਇਹ ਮੁੱਦਾ ਬਹੁਤ ਛਾ ਗਿਆ।
ਮਿਹਣੇ ਇਲਜ਼ਾਮਾਂ ਦੀ ਇਹ ਝੜੀ ਲਾ ਗਿਆ
ਵੱਡੇ, ਛੋਟੇ ਜਾਗਰੂਕਾਂ ਚ' ਲੜਾਈ ਪਾ ਗਿਆ।
ਗੁਰਸਿੱਖਾਂ ਚ' ਹਤਾਸ਼ਾ, ਮੂਰਖਾਂ ਹੁਲਾਸ ਆ ਗਿਆ
ਚਲਦੀ ਗੱਡੀ ਗੁਰਮਤਿ ਦੀ ਬਰੇਕਾਂ ਲਾ ਗਿਆ।
ਪਹਿਲਾਂ ਹੀ ਵੰਡੀ ਕੌਮ ਵੰਡੀ ਹੋਰ ਪਾ ਗਿਆ
ਕਿਰਪਾਨਾਂ ਵਾਲੇ ਜੁਬਾਨੀ ਕਲਮੀਂ ਲੜਾ ਗਿਆ।
ਜਾਪ ਨਾਲ ਜਾਪਦਾ ਭੁਚਾਲ ਆ ਗਿਆ...
ਪਤਾ ਨਹੀਂ ਸਿੱਖ ਕਿਸ ਵਹਿਣ ਵਹਿ ਗਿਆ
ਪਰਦੇ ਢੱਕਣ ਵਾਲਾ, ਚੁਰਾਹੇ ਢੋਲ ਲੈ ਕੇ ਬਹਿ ਗਿਆ। |
ਇਹ ਬਚਿਤੱਰ ਗ੍ੰਥ ਸਾਡੇ ਜੋੜੀਂ ਬਹਿ ਗਿਆ
ਸਾਡੀ ਪੰਥਕ ਏਕਤਾ 'ਚ,ਬਣ ਕਜੀਆ ਪੈ ਗਿਆ।
ਅਜੇ ਮਰਿਆ ਨਹੀਂ ਨਰੈਣੂ, ਭੇਸ ਵਟਾ ਬਹਿ ਗਿਆ
ਹਰ ਸ਼ਾਖ ਉੱਤੇ ਉੱਲੂ, ਗੁਲਸਤਾਂ ਕਿਥੇ ਰਹਿ ਗਿਆ।
ਹਰਜੀਤ "ਆਉ ਛੱਡੀਏ ਲੜਾਈਆਂ, ਫਿਰ ਹੋਣਗੀਆਂ ਚੜਾਈਆਂ,
ਜਾਗਰੂਕ, ਮਿਸ਼ਨਰੀ ਅਸੀਂ ਸਭੇ ਭਾਈ ਭਾਈ ਆਂ। |