Share on Facebook

Main News Page

ਬਰੈਂਪਟਨ, ਕੈਨੇਡਾ ਸਥਿਤ ਗੁਰਦੁਆਰਾ ਗੁਰੂ ਨਾਨਕ ਮਿਸ਼ਨ ਸੈਂਟਰ, ਗੁਰਦੁਆਰੇ ਦੇ ਪ੍ਰਬੰਧਾਂ ਦਾ ਝਗੜਾ ਅਦਾਲਤ 'ਚ ਪੁੱਜਾ

Source: http://beta.ajitjalandhar.com/news/20160925/6/1505384.cms#1505384

ਟੋਰਾਂਟੋ, 24 ਸਤੰਬਰ (ਸਤਪਾਲ ਸਿੰਘ ਜੌਹਲ) - ਕੈਨੇਡਾ ਦੇ ਸ਼ਹਿਰ ਬਰੈਂਪਟਨ ਸਥਿਤ ਗੁਰਦੁਆਰਾ ਸਾਹਿਬ ਗੁਰੂ ਨਾਨਕ ਮਿਸ਼ਨ ਸੈਂਟਰ ਨਾਲ ਬਣੇ ਜਾਪਦੇ ਹਨ ਦਾ ਪ੍ਰਬੰਧਕੀ ਢਾਂਚਾ ਬੀਤੇ 15 ਕੁ ਸਾਲਾਂ ਤੋਂ ਲੜਖੜਾ ਰਿਹਾ ਹੈ ਜਿਸ ਦੌਰਾਨ ਉਹ ਅਸਥਾਨ ਕਈ ਵਾਰੀ ਵਿਕ ਚੁੱਕਾ ਹੈ ਅਤੇ ਪ੍ਰਬੰਧ ਕਰਨ ਵਾਲਿਆਂ ਦੇ ਧੜਿਆਂ ਦੀ ਖਿੱਚੋ-ਤਾਣ ਖਤਮ ਨਾ ਹੋਣ ਕਾਰਨ ਨਿਰਾਸ਼ ਧਿਰ ਨੇ ਹੁਣ ਮੁਕੱਦਮਾ ਅਦਾਲਤ ਵਿੱਚ ਦਾਖਿਲ ਕੀਤਾ ਹੈ।

ਦਲਜੀਤ ਸਿੰਘ ਗੈਦੂ, ਜਗਦੀਸ਼ ਸਿੰਘ ਲੋਟੇ, ਹਰਜੀਤ ਸਿੰਘ ਮਠਾੜੂ ਅਤੇ ਸੁਰਜੀਤ ਸਿੰਘ ਝੱਬੇਲਵਾਲੀ ਨੇ 36 ਸਫਿਆਂ ਦਾ ਇਕ ਵਿਸਥਾਰਤ ਕਲੇਮ ਆਪਣੇ ਵਕੀਲਾਂ ਦੀ ਮਦਦ ਨਾਲ ਤਿਆਰ ਕਰਵਾਇਆ ਹੈ ਜੋ ਬੀਤੀ 9 ਸਤੰਬਰ ਨੂੰ ਹਮਿਲਟਨ ਵਿਖੇ ਅਦਾਲਤ ਵਿੱਚ ਦਾਖਿਲ ਕੀਤੇ ਜਾਣ ਮਗਰੋਂ ਬਲਕਰਨਜੀਤ ਸਿੰਘ ਗਿੱਲ, ਬਿਕਰਮ ਸਿੰਘ ਬੱਲ, ਮਨੋਹਰ ਸਿੰਘ ਬੱਲ, ਇੰਦਰਜੀਤ ਸਿੰਘ ਜਗਰਾਓਾ, ਪਿ੍ਤਪਾਲ ਸਿੰਘ ਚੱਠਾ, ਲਖਵਿੰਦਰ ਸਿੰਘ ਧਾਲੀਵਾਲ, ਗੁਰਦੇਵ ਸਿੰਘ, ਹਰਜੀਤ ਸਿੰਘ ਢੱਡਾ, ਕਰਮਜੀਤ ਸਿੰਘ ਗਿੱਲ, ਅਜੀਤ ਸਿੰਘ, ਅਮਨਦੀਪ ਸਿੰਘ ਕੰਗ, ਜਸਕਰਨਜੀਤ ਸਿੰਘ, ਕੁਲਜੀਤ ਸਿੰਘ, ਮੋਹਨ ਸਿੰਘ ਕਲਸੀ, ਜਸਪਾਲ ਸਿੰਘ ਮੁਧਰ, ਡਗਲਸ ਲਾਫਰਾਮਬੋਸ, ਸੁਰਿੰਦਰ ਸਿੰਘ 2141065 ਉਂਟਾਰੀਓ ਇੰਕ ਅਤੇ ਗੁਰੂ ਨਾਨਕ ਮਿਸ਼ਨ ਸੈਂਟਰ ਨੂੰ ਭੇਜ ਦਿੱਤਾ ਗਿਆ।

ਕਲੇਮ ਵਿੱਚ ਦਾਅਵੇਦਾਰਾਂ ਨੇ ਇਕ ਦਰਜਨ ਦੇ ਕਰੀਬ ਰਾਹਤਾਂ ਸਹਿਤ ਮੁਆਵਜ਼ੇ ਦੀ ਕੁਲ ਰਕਮ 45 ਮਿਲੀਅਨ ਡਾਲਰ ਮੰਨੀ ਹੈ। ਇਹ ਵੀ ਕਿ ਉਪਰੋਕਤ ਦਾਅਵੇਦਾਰਾਂ ਨੇ ਬਚਾਓ ਧਿਰ ਉਪਰ ਸਾਜਿਸ਼ ਨਾਲ ਗੁੰਮਰਾਹ ਕਰਨ, ਵਾਅਦੇ ਤੋਂ ਮੁੱਕਰਨ, ਬੇਈਮਾਨੀ, ਚੋਰੀ (ਗੋਲਕ ਦੀ ਮਾਇਆ), ਅਣਗਹਿਲੀ, ਧੋਖਾ ਅਤੇ ਹੇਰਾਫੇਰੀ ਕਰਨ ਜਹੇ (10 ਕੁ) ਗੰਭੀਰ ਦੋਸ਼ ਲਗਾਏ ਹਨ। ਹਰੇਕ ਦੋਸ਼ ਦਾ ਮੁਆਵਜ਼ਾ ਚਾਰ ਮਿਲੀਅਨ ਡਾਲਰ ਕਲੇਮ ਕੀਤਾ ਗਿਆ ਹੈ। ਇਸ ਤੋਂ ਇਲਾਵਾ (ਸਾਬਤ ਹੋਣ 'ਤੇ) ਦੋਸ਼ੀਆਂ ਤੋਂ 5 ਮਿਲੀਅਨ ਡਾਲਰ ਦਾ ਵਾਧੂ ਮੁਆਵਜ਼ਾ ਮੰਗਿਆ ਗਿਆ ਹੈ ਅਤੇ ਉਨ੍ਹਾਂ ਨੂੰ ਗੁਰੂ ਨਾਨਕ ਮਿਸ਼ਨ ਸੈਂਟਰ ਦੇ ਪ੍ਰਬੰਧਾਂ ਤੋਂ (ਡਾਇਰੈਕਟਰਾਂ ਵਜੋਂ) ਤੁਰੰਤ ਹਟਾਉਣ ਦਾ ਆਰਡਰ ਮੰਗਿਆ ਗਿਆ ਹੈ। ਮੁਕੱਦਮਾ ਖਤਮ ਹੋ ਜਾਣ ਤੱਕ ਉਨ੍ਹਾਂ ਨੂੰ ਗੁਰਦੁਆਰਾ ਸਾਹਿਬ ਦੀ ਹਦੂਦ (585 ਪੀਟਰ ਰਾਬਰਟਸਨ ਬੁਲੇਵਾਰਡ) 'ਚ ਵੜਨ ਤੋਂ ਰੋਕਣ ਦੇ ਆਰਡਰ ਦੀ ਬੇਨਤੀ ਵੀ ਕੀਤੀ ਗਈ ਹੈ।

ਦਾਅਵਾ ਕੀਤਾ ਗਿਆ ਹੈ ਕਿ ਡਗਲਸ ਲਾਫਰਾਮਬੋਸ ਅਤੇ ਬਿਕਰਮ ਸਿੰਘ ਬੱਲ ਉਪਰ ਦੱਸੇ ਗਏ ਸਾਰੇ ਜਾਂ ਕੁਝ 'ਦੋਸ਼ੀਆਂ' ਦੇ ਵਕੀਲ (ਰਹੇ) ਹਨ ਪਰ ਗੁਰਦੁਆਰੇ ਦੇ ਮਾਮਲਿਆਂ 'ਚ ਉਨ੍ਹਾਂ ਨੇ ਦਾਅਵੇਦਾਰਾਂ (ਸ: ਗੈਦੂ ਅਤੇ ਸਾਥੀਆਂ) ਦੀਆਂ ਹਦਾਇਤਾਂ ਲੈਣ ਦੀ ਜ਼ਹਿਮਤ ਨਾ ਕੀਤੀ। ਵਕੀਲ ਬਿਕਰਮ ਸਿੰਘ ਬੱਲ ਉਪਰ ਭਰੋਸੇਯੋਗ ਜਾਣਕਾਰੀ ਗੁਪਤ ਰੱਖਣ ਵਿੱਚ ਕੁਤਾਹੀ ਕਰਨ (ਆਪਣੇ ਪਿਤਾ ਮਨੋਹਰ ਸਿੰਘ ਬੱਲ ਨੂੰ ਦੱਸਣ) ਦੇ ਦੋਸ਼ ਵੀ ਲਗਾਏ ਗਏ ਹਨ। ਦਾਅਵੇਦਾਰ ਮੰਨਦੇ ਹਨ ਕਿ ਡਗਲਸ ਲਾਫਰਾਮਬੋਸ, ਬਿਕਰਮ ਸਿੰਘ ਬੱਲ, ਮਨੋਹਰ ਸਿੰਘ ਬੱਲ, ਬਿਕਰਮਜੀਤ ਸਿੰਘ ਬੱਲ, ਪਿ੍ਤਪਾਲ ਸਿੰਘ ਚੱਠਾ, ਲਖਵਿੰਦਰ ਸਿੰਘ ਧਾਲੀਵਾਲ ਅਤੇ ਇੰਦਰਜੀਤ ਸਿੰਘ ਜਗਰਾਓਾ ਨੇ ਸਾਜਿਸ਼ ਨਾਲ ਬੈਂਕ ਦੀ ਕਿਸ਼ਤ ਅਤੇ ਪ੍ਰਾਪਰਟੀ ਟੈਕਸ ਭਰਨੇ ਬੰਦ ਕੀਤੇ ਕਿਉਂਕਿ ਉਨ੍ਹਾਂ ਨੂੰ ਪਤਾ ਸੀ ਕਿ ਇਸ ਨਾਲ ਨੁਕਸਾਨ (ਕਾਗਜ਼ਾਂ 'ਚ ਮਾਰਗੇਜ ਦੀ ਗਾਰੰਟੀ ਲਈ ਹੋਣ ਕਾਰਨ) ਦਾਅਵੇਦਾਰਾਂ ਦਾ ਹੋਵੇਗਾ। ਪੈਸਿਆਂ ਦਾ ਰੱਫੜ ਖਤਮ ਕਰਨ ਲਈ 2012, 2013, 2014, 2015 ਅਤੇ 2016 ਦੌਰਾਨ ਲੰਬੀ (ਅਦਾਲਤੀ ਵੀ) ਜੱਦੋਜਹਿਦ ਚੱਲਦੀ ਰਹੀ, ਪਰ ਗੱਲ ਕਿਸੇ ਸਿਰੇ ਨਾ ਲੱਗਣ ਤੋਂ ਬਾਅਦ ਹੁਣ 45 ਮਿਲੀਅਨ ਡਾਲਰ ਦੇ 'ਸੂ ਕਰਨ' ਤੱਕ ਪੁੱਜ ਗਈ ਹੈ। ਗੰਭੀਰ ਦੋਸ਼ਾਂ ਦੀ ਕੜੀ ਵਿੱਚ ਇਹ ਵੀ ਕਿਹਾ ਗਿਆ ਹੈ ਕਿ ਬਚਾਓ ਧਿਰ ਵਾਲਿਆਂ ਨੇ ਗੋਲਕ ਦੀ ਮਾਇਆ ਚੋਰੀ ਕੀਤੀ ਜਿਸ ਕਰਕੇ ਗੁਰਦੁਆਰੇ ਦੇ ਖਰਚੇ ਨਾ ਚਲਾਏ ਜਾ ਸਕੇ ਅਤੇ ਗੁਰਦੁਆਰਾ ਸਾਹਿਬ ਦੇ ਵਡੇਰੇ ਹਿੱਤ ਦਾਅ 'ਤੇ ਲੱਗ ਗਏ। ਇਸ ਬਾਰੇ ਗੈਦੂ ਨੇ ਕਿਹਾ ਕਿ ਸਮਾਂ ਆਉਣ 'ਤੇ ਸੰਗਤ ਨਾਲ ਸਾਂਝ ਪਾਈ ਜਾਵੇਗੀ।

ਝੱਬੇਲਵਾਲੀ ਨੇ ਦੱਸਿਆ ਹੈ ਕਿ ਗੁਰਦੁਆਰਾ ਪ੍ਰਬੰਧਾਂ ਦਾ ਬੇਹੱਦ ਮੰਦੜਾ ਹਾਲ ਹੈ। ਪ੍ਰਬੰਧ ਕਰਨ ਦੇ ਚਾਹਵਾਨਾਂ ਨੇ ਕੁਰਸੀ ਹਥਿਆਉਣ ਨੂੰ ਧਰਮ ਬਣਾ ਲਿਆ ਹੈ। ਬਚਾਓ ਧਿਰ ਤੋਂ ਮਨੋਹਰ ਸਿੰਘ ਬੱਲ ਨੇ ਕਿਹਾ ਕਿ ਮੁਕੱਦਮੇ ਦਾ ਖਰਚ ਗੁਰਦੁਆਰੇ ਦੇ ਖਾਤੇ ਵਿੱਚੋਂ ਕਰਨ ਜਾਂ ਨਾ ਕਰਨ ਬਾਰੇ ਅਜੇ ਕੋਈ ਫੈਸਲਾ ਨਹੀਂ ਕੀਤਾ ਗਿਆ। ਬਲਕਰਨਜੀਤ ਸਿੰਘ ਗਿੱਲ ਨੇ ਕਿਹਾ ਕਿ ਉਹ ਆਪਣੇ ਆਪ ਨੂੰ ਡਿਫੈਂਡ ਕਰਨਗੇ ਅਤੇ ਦਾਅਵੇਦਾਰਾਂ ਉਪਰ ਕਾਊਾਟਰ ਕਲੇਮ ਪਾਇਆ ਜਾਵੇਗਾ ਤਾਂਕਿ ਦੋਸ਼ ਸਾਬਿਤ ਨਾ ਹੋਣ 'ਤੇ ਉਨ੍ਹਾਂ ਨੂੰ ਬਚਾਓ ਧਿਰ ਦਾ ਹਰਜ਼ਾਨਾ ਦੇਣਾ ਪਵੇ।

ਟੋਰਾਂਟੋ ਏਰੀਆ 'ਚ ਗੁਰਦੁਆਰਾ ਪ੍ਰਬੰਧਾਂ ਬਾਰੇ ਡੂੰਘੀ ਜਾਣਕਾਰੀ ਰੱਖਣ ਵਾਲੇ ਨਛੱਤਰ ਸਿੰਘ ਚੌਹਾਨ ਨੇ ਕਿਹਾ ਕਿ ਕੇਸਾਂ ਅਤੇ ਘਟੀਆਂ ਗੁਰਦੁਆਰਾ ਪ੍ਰਬੰਧਾਂ ਕਾਰਨ ਕੈਨੇਡਾ ਵਿੱਚ ਸਿੱਖ ਕੌਮ ਦੇ ਅਕਸ ਨੂੰ ਵੱਡੀ ਢਾਅ ਲੱਗ ਰਹੀ ਹੈ।


ਜੇ ਕਿਸੇ ਪਾਠਕ ਨੇ ਕੁਮੈਂਟ ਕਰਨਾ ਹੋਵੇ ਤਾਂ ਇੱਥੇ ਕਲਿੱਕ ਕਰਕੇ ਕਰ ਸਕਦਾ ਹੈ।


ਵਾਹਿ ਗੁਰੂ ਜੀ ਕਾ ਖ਼ਾਲਸਾ, ਵਾਹਿ ਗੁਰੂ ਜੀ ਕੀ ਫ਼ਤਿਹ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸ'ਚ ਬੋਲਣ ਅਤੇ ਸ'ਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org  and cannot be held responsible for their views.  Read full details....

Go to Top