Share on Facebook

Main News Page

ਨਵਰਾਤਰਿਆਂ ਮੌਕੇ ਗੁਰਦੁਆਰਾ ਬੰਗਲਾ ਸਾਹਿਬ ਵਿਖੇ
ਨਵਰਾਤਿਆਂ ਮੌਕੇ ਵਾਰ ਦੁਰਗਾ ਦੀ ਕਥਾ ਕਰਾਉਣੀ, ਸਿੱਖਾਂ ਦੇ ਹਿੰਦੂ ਹੋਣ ਦਾ ਸਪਸ਼ਟ ਐਲਾਨ ਹੈ

-: ਗਿਆਨੀ ਜਗਤਾਰ ਸਿੰਘ ਜਾਚਕ ਮੁਬਾਈਲ 
516 323 9188

ਨਿਊਯਾਰਕ, 2 ਅਕਤੂਬਰ (ਮਨਜੀਤ ਸਿੰਘ) ਹਿੰਦੂ ਮੰਦਰਾਂ ਵਿੱਚ ਅਸੂ ਵਦੀ 1 ਤੋਂ ਲੈ ਕੇ 9 ਤੀਕ ਨੌਂ ਰਾਤਾਂ ਦੁਰਗਾ ਦੇ ਉਪਾਸ਼ਕ ਦੇਵੀ ਦੇ ਨੌਂ ਸਰੂਪਾਂ ਦਾ ਪੂਜਨ ਕਰਦੇ ਹੋਏ ਉਹਦੀ ਉਸਤਤ ਦੇ ਗੀਤ ਗਾਉਂਦੇ ਹਨ । ਪੂਜਾ ਦੀ ਸਮਾਪਤੀ ਉਪਰੰਤ ਦੇਵੀਆਂ ਦੇ ਨਾਂ ਤੇ ਨੌਂ ਕੁਆਰੀਆਂ ਕੁੜੀਆਂ ਨੂੰ ਭੋਜਨ ਖਵਾਇਆ ਜਾਂਦਾ ਹੈ । ਜਿਨ੍ਹਾਂ ਲੋਕਾਂ ਦੀ ‘ਦੁਰਗਾ ਦੇਵੀ’ ਇਸ਼ਟ ਹੈ, ਉਨ੍ਹਾਂ ਨੂੰ ਮੁਬਾਰਕ । ਪਰ, ਗੁਰਦੁਆਰਾ ਬੰਗਲਾ ਸਾਹਿਬ, ਦਿੱਲੀ ਵਰਗੇ ਇਤਿਹਾਸਕ ਅਸਥਾਨ ਤੋਂ ਵਾਰ ਦੁਰਗਾ ਦੀ ਕਥਾ (ਉਸਤਤ) ਟੀ.ਵੀ. ਰਾਹੀਂ ਟੈਲੀਕਾਸਟ ਕਰਾਉਣੀ ਤਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਤੋਂ ਬੇਮੁਖ ਹੋ ਕੇ ਸਿਖਾਂ ਦੇ ਹਿੰਦੂ ਹੋਣ ਦਾ ਸਪਸ਼ਟ ਐਲਾਨ ਕਰਨਾ ਹੈ । ਹੋਰ ਸ਼ਰਮ ਦੀ ਗੱਲ ਇਹ ਹੈ ਕਿ ਪ੍ਰਬੰਧਕ ਉਹ ਲੋਕ ਹਨ, ਜਿਹੜੇ ‘ਅਕਾਲੀ ਹੋਣ ਦਾ ਮਾਣ ਹੈ’ ਨਾਹਰੇ ਲਗਾ ਰਹੇ ਹਨ । ਜਦ ਕਿ ਅਕਾਲੀ ਕਿਹਾ ਜਾਂਦਾ ਹੈ ‘ਅਕਾਲ ਦੇ ਉਪਾਸ਼ਕਾਂ ਨੂੰ । ਇਹ ਲਫ਼ਜ਼ ਹਨ ਅੰਤਰਾਸ਼ਟਰੀ ਸਿੱਖ ਪ੍ਰਚਾਰਕ ਗਿਆਨੀ ਜਗਤਾਰ ਸਿੰਘ ਜਾਚਕ ਦੇ , ਜੋ ਉਨ੍ਹਾਂ ਨਿਊਯਾਰਕ ਤੋਂ ਜਾਰੀ ਇੱਕ ਪ੍ਰੈਸਨੋਟ ਰਾਹੀਂ ਕਹੇ ਹਨ ।

ਉਨ੍ਹਾਂ ਸ਼ਪਸ਼ਟ ਕੀਤਾ ਹੈ ਕਿ ਇੱਕ ਅਕਾਲਪੁਰਖ ਦੀ ਉਪਾਸ਼ਨਾ ਦ੍ਰਿੜ ਕਰਾਉਣ ਵਾਲੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਦ੍ਰਿਸ਼ਟੀ ਵਿੱਚ ਤਾਂ ‘ਦੁਰਗਾ ਕੋਟਿ ਜਾ ਕੈ ਮਰਦਨੁ ਕਰੈ ॥ (ਪੰ.1162) । ਗੁਰਵਾਕ ਦੁਆਰਾ ਕਲਪਤ ਦੁਰਗਾ ਵਰਗੀਆਂ ਕ੍ਰੋੜਾਂ ਹੀ ਦੇਵੀਆਂ ਰੱਬੀ ਚਰਨਾਂ ਦੀ ਮਾਲਸ਼ ਕਰਨ ਵਾਲੀਆਂ ਦੱਸੀਆਂ ਹਨ ।

“ਠਾਕੁਰੁ ਛੋਡਿ ਦਾਸੀ ਕਉ ਸਿਮਰਹਿ ਮਨਮੁਖ ਅੰਧ ਅਗਿਆਨਾ ॥ {ਪੰ.1138} ਅਤੇ ‘ਦੇਵੀ ਦੇਵਾ ਪੂਜਹਿ ਡੋਲਹਿ, ਪਾਰਬ੍ਰਹਮੁ ਨਹੀ ਜਾਨਾ ॥ (ਪੰ. 332)

ਗੁਰਵਾਕਾਂ ਰਾਹੀਂ ਸ੍ਰਿਸ਼ਟੀ ਦੇ ਮਾਲਕ ਪ੍ਰਭੂ ਪਾਤਸ਼ਾਹ ਨੂੰ ਛੱਡ ਕੇ ਦੇਵੀ ਦੇਵਤੇ ਵਰਗੇ ਉਹਦੇ ਦਾਸ ਦਾਸੀਆਂ ਦੀ ਪੂਜਾ ਕਰਨੀ ਤਾਂ ਮਨਮੁਖਤਾ ਭਰੀ ਅਗਿਆਨਤਾ ਅਤੇ ਰੱਬੀ ਸਿੱਦਕ ਤੋਂ ਡੋਲਣ ਦੇ ਲਛਣ ਦੱਸਿਆ ਹੈ ।

ਹੱਦ ਹੋ ਗਈ ਇੱਕ ਪਾਸੇ ਤਾਂ ਸਿੱਖ ਜਗਤ ਰੋਂਦਾ ਹੋਇਆ ਸਮੇਂ ਦੀ ਹਕੂਮਤ ਪ੍ਰਤੀ ਰੋਸ ਪ੍ਰਗਟ ਕਰ ਰਿਹਾ ਹੈ ਕਿ ਗੁਰੂ ਗ੍ਰੰਥ ਸਾਹਿਬ ਦੀ ਪਾਵਨ ਬੀੜਾਂ ਨੂੰ ਜਲਾ ਕੇ ਅਤੇ ਗੁਰਬਾਣੀ ਨੂੰ ਰੋਲ ਕੇ ਸਾਡੇ ਗੁਰੂ ਦੀ ਜੋ ਬੇਅਦਬੀ ਹੋ ਰਹੀ ਹੈ, ਉਹ ਰੋਕੀ ਜਾਏ । ਪਰ, ਦੂਜੇ ਪਾਸੇ ਤਾਂ ਹੁਣ ਉਨ੍ਹਾਂ ਵੱਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਦਰਬਾਰ ਵਿੱਚ ਨਵਰਾਤੇ ਮਨਾਉਂਦਿਆਂ ਦੁਰਗਾ ਦੇਵੀ ਦੀ ਉਸਤਤੀ ਕਰਕੇ ਸ਼ਰੇਆਮ ਨਿਰਾਦਰ ਸ਼ੁਰੂ ਕਰ ਦਿੱਤਾ ਹੈ । ਕਇਹ ਤਾਂ ਉਸ ਤੋਂ ਅੱਗੇ ਗੁਰਦੁਆਰਿਆਂ ਨੂੰ ਮੰਦਰਾਂ ਵਿੱਚ ਤਬਦੀਲ ਕਰਨ ਦੀ ਸ਼ੁਰੂਆਤ ਹੈ । ਇਸ ਲਈ ਦੇਸ਼ ਵਿਦੇਸ਼ ਵਿੱਚ ਵਿੱਚ ਵਸਦੇ ਅਕਾਲ ਦੇ ਪੂਜਾਰੀ ਸਮੁੱਚੇ ਸਿੱਖ ਜਗਤ ਦਾ ਮੁੱਖ ਫਰਜ਼ ਬਣਦਾ ਹੈ ਕਿ ਉਹ ਇੱਕ ਮੁੱਠ ਹੋ ਕੇ ਦਿੱਲੀ ਕਮੇਟੀ ਦੀ ਇਸ ਘਿਣਾਉਣੀ ਕਰਤੂਤ ਦਾ ਵਿਰੋਧ ਕਰਨ ਅਤੇ ਕਥਾ ਬੰਦ ਕਰਾ ਕੇ ਖ਼ਾਲਸੇ ਹੋਣ ਦਾ ਸਬੂਤ ਦੇਣ । ਕਿਉਂਕਿ, ਇਹ ਸਭ ਕੁੱਝ ਆਰ.ਐਸ.ਐਸ ਦੀ ਗਿਣੀ ਮਿਥੀ ਸਾਜਸ਼ ਅਧੀਨ ਅਤੇ ਰਾਜਨੀਤਕ ਦਬਾ ਹੇਠ ਸਿੱਖਾਂ ਨੂੰ ਹਿੰਦੂ ਸਿੱਧ ਕਰਨ ਦੇ ਮਨਸੂਬੇ ਹਨ ।


ਜੇ ਕਿਸੇ ਪਾਠਕ ਨੇ ਕੁਮੈਂਟ ਕਰਨਾ ਹੋਵੇ ਤਾਂ ਇੱਥੇ ਕਲਿੱਕ ਕਰਕੇ ਕਰ ਸਕਦਾ ਹੈ।


ਵਾਹਿ ਗੁਰੂ ਜੀ ਕਾ ਖ਼ਾਲਸਾ, ਵਾਹਿ ਗੁਰੂ ਜੀ ਕੀ ਫ਼ਤਿਹ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org  and cannot be held responsible for their views.  Read full details....

Go to Top